ਕੋਰੋਨਾਵਾਇਰਸ ਅਪਡੇਟ: ਰੂਸ 'ਚ ਤੇਜ਼ੀ ਨਾਲ ਵਧ ਰਹੇ ਕੇਸ; ਮੋਦੀ ਨਾਲ ਮੀਟਿੰਗ ਦੌਰਾਨ ਕੈਪਟਨ ਨੇ ਰੱਖੀ ਆਪਣੀ ਗੱਲ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ 41 ਲੱਖ ਤੋਂ ਵੱਧ ਲੋਕ ਲਾਗ ਦਾ ਸ਼ਿਕਾਰ ਹੋ ਗਏ ਹਨ ਜਦਕਿ 2 ਲੱਖ 82 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਧੰਨਵਾਦ। ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। 12 ਮਈ ਦੇ ਤਾਜ਼ਾ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਕੋਰੋਨਾਵਾਇਰਸ: ਹੁਣ ਤੱਕ ਦੀ ਦੇਸ-ਦੁਨੀਆ ਦੀਆਂ ਮੁੱਖ ਅਪਡੇਟ

    • ਭਾਰਤੀ ਰੇਲ ਮੰਤਰਾਲਾ ਮੰਗਲਵਾਰ ਤੋਂ 15 ਏਸੀ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਇਹ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਪਟਨਾ, ਰਾਂਚੀ, ਹਾਵੜਾ, ਡਿਬਰੂਗੜ, ਅਗਰਤਲਾ, ਬਿਲਾਸਪੁਰ, ਭੁਵਨੇਸ਼ਵਰ, ਸਿਕੰਦਰਬਾਦ, ਬੰਗਲੌਰ, ਚੇਨਈ, ਤਿਰੂਵਨੰਤਪੁਰਮ, ਮਡਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਲਈ ਜਾਣਗੀਆਂ।
    • ਸਪੈਸ਼ਲ ਟ੍ਰੇਨਾਂ ਦੀ ਟਿਕਟ ਬੁਕਿੰਗ ਸ਼ਾਮ 6 ਵਜੇ ਤੋਂ ਸਿਰਫ਼ ਮੋਬਾਈਲ ਐਪ ਰਾਹੀਂ ਹੀ ਹੋ ਪਾ ਰਹੀ ਹੈ। 4 ਵਜੇ ਤੋਂ ਆਈਆਰਸੀਟੀਸੀ ਦੀ ਵੈੱਬਸਾਈਟ ਤੋਂ ਬੁਕਿੰਗ ਸ਼ੁਰੂ ਹੋਣੀ ਸੀ, ਪਰ ਵੈੱਬਸਾਈਟ ਬਾਰ-ਬਾਰ ਹੈਂਗ ਹੋ ਰਹੀ ਹੈ।
    • ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪੰਜਵੀਂ ਵਾਰ ਮੀਟਿੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਪਿੰਡਾਂ ਵਿੱਚ ਕੋਰੋਨਾਵਾਇਰਸ ਫੈਲਣ ਨਾ ਦੇਣਾ ਹੈ।
    • ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਸਮੇਂ ਰਾਜਨੀਤੀ ਨਹੀਂ ਕਰਨੀ ਚਾਹੀਦੀ।
    • ਮੁੱਖਮੰਤਰੀ ਅਮਰਿੰਦਰ ਸਿੰਘ ਨੇ ਪੀਐੱਮ ਨਰਿੰਦਰ ਮੋਦੀ ਨੂੰ ਕਿਹਾ ਕਿ ਜ਼ੋਨਾਂ ਦੀ ਵੰਡ ਦਾ ਕੰਮ ਸੂਬਾ ਸਰਕਾਰ ‘ਤੇ ਹੀ ਛੱਡਣਾ ਚਾਹੀਦਾ ਹੈ।
    • ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ ਲਾਗ ਦੇ ਕੁੱਲ 67,152 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 44,029 ਐਕਟਿਵ ਕੇਸ ਹਨ।। ਮਰੀਜ਼ਾਂ ਦਾ ਰਿਕਵਰੀ ਰੇਟ 31 ਫ਼ੀਸਦ ਦੱਸਿਆ ਗਿਆ ਹੈ।
    • ਮੁੱਖ ਮੰਤਰੀ ਨੇ ਪੀਐੱਮ ਮੋਦੀ ਨੂੰ ਗੁਜ਼ਾਰਿਸ਼ ਕੀਤੀ ਕਿ ਕੇਂਦਰ ਉਨ੍ਹਾਂ ਦੀ 4367 ਕਰੋੜ ਰੁਪਏ ਦਾ ਜੀਐੱਸਟੀ ਏਰਿਅਰ ਅਤੇ ਤਿੰਨ ਮਹੀਨਿਆਂ ਦੀ ਰੈਵਿਨਿਊ ਗ੍ਰਾਂਟ ਜਲਦੀ ਜਾਰੀ ਕਰੇ। ਨਾਲ ਹੀ ਉਨ੍ਹਾਂ ਨੇ ਪ੍ਰਧਾਨਮੰਤਰੀ ਨੂੰ ਝੋਣੇ ਦਾ ਖ਼ਰੀਦ ਮੁੱਲ ਤੈਅ ਕਰਨ ਨੂੰ ਕਿਹਾ।
    • 3 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ। ਸਾਰੇ ਪੰਜ ਲੋਕ ਇਕੋ ਰਿਹਾਇਸ਼ੀ ਖੇਤਰ ਦੇ ਹਨ ਅਤੇ ਇਨ੍ਹਾਂ ਮਰੀਜ਼ਾਂ ਨੂੰ ਝੁੰਡ ਵਿਚ ਮਿਲਣਾ ਇਕ ਨਵੀਂ ਸਮੱਸਿਆ ਸਾਬਤ ਹੋ ਸਕਦਾ ਹੈ। ਚੀਨ ‘ਚ 17 ਨਵੇਂ ਕੇਸ ਸਾਹਮਣੇ ਆਏ।
    • ਯੂਰਪ ਦੇ ਬਹੁਤੇ ਦੇਸ਼ ਇਹ ਮੰਨਦਿਆਂ ਕਿ ਉਹਨਾਂ ਨੂੰ ਕੋਰੋਨਾਵਾਇਰਸ ਦਾ 'ਦੂਜਾ ਝਟਕਾ' ਨਹੀਂ ਲੱਗੇਗਾ, ਲੌਕਡਾਊਨ ‘ਚ ਢਿੱਲ ਦੇ ਰਹੇ ਹਨ। ਹਰ ਦਿਨ ਕੁਝ ਨਵੇਂ ਐਲਾਨ ਕੀਤੇ ਜਾ ਰਹੇ ਹਨ।
    • ਪਿਛਲੇ 24 ਘੰਟਿਆਂ ਵਿੱਚ, ਰੂਸ ਵਿੱਚ ਕੋਵਿਡ -19 ਦੇ 11,656 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 2,21,344 ਹੋ ਗਈ ਹੈ।ਇਸਦੇ ਨਾਲ, ਰੂਸ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਕੇਸ ਯੂਕੇ ਅਤੇ ਇਟਲੀ ਨਾਲੋਂ ਵੱਧ ਗਏ ਹਨ।
    • ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਆਪਣਾ ਭਾਸ਼ਣ ਦਿੱਤਾ। ਇਸ ਦੌਰਾਨ, ਉਨ੍ਹਾਂ ਨੇ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਗੱਲ ਕਹੀ।
  3. ਨਿਊਯਾਰਕ 'ਚ ਕੋਰੋਨਾਵਾਇਰਸ: 'ਇੱਕੋ ਦਿਨ ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ'

    ਨਿਊਯਾਰਕ ਸ਼ਹਿਰ ਵਿੱਚ ਇੱਕ ਸੀਨੀਅਰ ਪੈਰਾ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਐਂਥਨੀ ਅਲਮੋਜੇਰਾ ਦੇ ਸਾਹਮਣੇ ਅਕਸਰ ਮੌਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਉਸਦੇ 17 ਸਾਲਾਂ ਦੇ ਕਰੀਅਰ ਵਿੱਚ ਉਸਨੂੰ ਕੁਝ ਵੀ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਕਰ ਸਕਿਆ।

    ਇੱਥੇ ਹੁਣ ਤੱਕ ਕਿਸੇ ਇੱਕ ਦੇਸ਼ ਦੀ ਤੁਲਨਾ ਵਿੱਚ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

    ਐਂਥਨੀ ਹੁਣ ਆਪਣੇ ਉਨ੍ਹਾਂ ਸਹਿਯੋਗੀਆਂ ਜਿਹੜੇ ਆਪਣੇ ਪਰਿਵਾਰਾਂ ਅਤੇ ਆਪਣੀ ਜ਼ਿੰਦਗੀ ਕਾਰਨ ਇਸ ਤੋਂ ਡਰ ਰਹੇ ਹਨ, ਉਨ੍ਹਾਂ ਦੀ ਮਦਦ ਕਰਦੇ ਹੋਏ ਸ਼ਹਿਰ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ 16 ਘੰਟੇ ਕੰਮ ਕਰ ਰਹੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

    ਐਂਥਨੀ ਕਹਿੰਦੇ ਹਨ ਕਈ ਵਾਰ ਤੁਸੀਂ ਮਸਰੂਫ਼ ਹੁੰਦੇ ਹੋ ਪਰ ਇੰਝ ਕਦੇ ਨਹੀਂ ਹੋਏ

    ਤਸਵੀਰ ਸਰੋਤ, ANTHONY ALMOJERA

    ਤਸਵੀਰ ਕੈਪਸ਼ਨ, ਐਂਥਨੀ ਕਹਿੰਦੇ ਹਨ ਕਈ ਵਾਰ ਤੁਸੀਂ ਮਸਰੂਫ਼ ਹੁੰਦੇ ਹੋ ਪਰ ਇੰਝ ਕਦੇ ਨਹੀਂ ਹੋਏ
  4. ਮੀਟ-ਆਂਡਾ ਖਾਂਦੇ ਹੋ ਤਾਂ ਕਿੰਨਾ ਕੁ ਡਰ

    ਵੀਡੀਓ ਕੈਪਸ਼ਨ, Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ?
  5. ਕੋਰੋਨਾਵਾਇਰਸ ਤੇ ਸਿਹਤ ਦਾ ਸਬੰਧ: ਮੋਟਾਪਾ ਕੋਵਿਡ-19 ਦੀ ਲਾਗ ਦਾ ਖ਼ਤਰਾ ਕਿਸ ਤਰ੍ਹਾਂ ਵਧਾਉਂਦਾ ਹੈ

    ਹੁਣ ਤੱਕ ਸਾਨੂੰ ਇਹ ਪਤਾ ਸੀ ਕਿ ਮੋਟੇ ਲੋਕਾਂ ਨੂੰ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

    ਪਰ ਹੁਣ ਸ਼ੁਰੂਆਤੀ ਖੋਜ ਵਿੱਚ ਇਹ ਪਤਾ ਲਗਿਆ ਹੈ ਕਿ ਮੋਟੇ ਲੋਕਾਂ ਵਿੱਚ ਕੋਵਿਡ-19 ਹੋਣ ਦਾ ਖ਼ਤਰਾ ਵੀ ਜ਼ਿਆਦਾ ਹੋ ਸਕਦਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  6. ਕੋਰੋਨਾਵਾਇਰਸ: ਜਿੱਥੇ ਹਵਾ ਪ੍ਰਦੂਸ਼ਣ ਜ਼ਿਆਦਾ ਉੱਥੇ ਕੋਰੋਨਾ ਹੋਰ ਖ਼ਤਰਨਾਕ ਕਿਵੇਂ

    ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਜੋਖ਼ਮ ਨਾਲ ਜੁੜਿਆ ਹੋਇਆ ਇੱਕ ਕਾਰਕ ਹੋ ਸਕਦਾ ਹੈ।

    ਵੱਧ ਹਵਾ ਪ੍ਰਦੂਸ਼ਣ ਅਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਮੌਤ ਦਰ ਵਿਚਕਾਰ ਸਬੰਧਾਂ ਨੂੰ ਹਾਲ ਹੀ 'ਚ ਦੋ ਅਧਿਐਨਾਂ ਵਿੱਚ ਸੁਝਾਇਆ ਗਿਆ ਹੈ ਜਿਨ੍ਹਾਂ ਵਿੱਚ ਇੱਕ ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਹਨ।

    ਵੀਡੀਓ ਕੈਪਸ਼ਨ, ਪ੍ਰਦੂਸ਼ਣ ਵਾਲੇ ਇਲਾਕਿਆਂ ’ਚ ਕੋਰੋਨਾ ਦਾ ਖ਼ਤਰਾ ਹੋਰ ਜ਼ਿਆਦਾ?
  7. ਕੋਰੋਨਾਵਾਇਰਸ: ਵਧ ਰਹੇ ਕੇਸਾਂ ਵਿਚਾਲੇ ਪਾਕਿਸਤਾਨ ‘ਚ ਮਿਲੀ ਢਿੱਲ, ਸੋਸ਼ਲ ਡਿਸਟੈਂਸਿੰਗ ਔਖੀ

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਰ ਸਰਕਾਰ ਵਲੋਂ ਲੌਕਡਾਊਨ ‘ਚ ਢਿੱਲ ਦਿੱਤੀ ਗਈ ਹੈ।

    ਪਰ ਲੋਕ ਸਮਾਜਿਕ ਦੂਰੀਆਂ ਦਾ ਧਿਆਨ ਨਹੀਂ ਰੱਖ ਰਹੇ ਅਤੇ ਬਾਜ਼ਾਰਾਂ ‘ਚ ਭੀੜ ਵੇਖਣ ਨੂੰ ਮਿਲ ਰਹੀ ਹੈ।

    ਰਿਪੋਰਟ - ਸ਼ੁਮਾਇਲਾ ਜ਼ਾਫ਼ਰੀ

    ਵੀਡੀਓ ਕੈਪਸ਼ਨ, ਪਾਕਿਸਤਾਨ ‘ਚ ਸਰਕਾਰ ਨੇ ਦਿੱਤੀ ਢਿੱਲ, ਲੋਕਾਂ ਦਾ ਹਜ਼ੂਮ ਬਾਜ਼ਾਰਾਂ ‘ਚ
  8. ਕਤਰ ਏਅਰਵੇਜ਼ ਦੇ ਸੀਈਓ ਦੀ ‘ਨਿਰਾਸ਼ਜਨਕ’ ਭਵਿੱਖਬਾਣੀ

    ਕਤਰ ਏਅਰਵੇਜ਼ ਦੇ ਸੀਈਓ ਦਾ ਕਹਿਣਾ ਹੈ ਕਿ ਜੇ ਯਾਤਰੀਆਂ ਦੀ ਭੀੜ ਪਹਿਲਾਂ ਵਾਂਗ 2023/2024 ਤੋਂ ਪਹਿਲਾਂ ਠੀਕ ਹੋ ਜਾਂਦੀ ਹੈ ਤਾਂ ਉਹ ਬਹੁਤ ਹੈਰਾਨ ਹੋਣਗੇ।

    ਅਕਬਰ ਅਲ-ਬੇਕਰ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਬਹੁਤ ਸਾਰੇ ਵਪਾਰਕ ਯਾਤਰੀ ਕਦੇ ਵਾਪਸ ਨਹੀਂ ਆ ਸਕਦੇ, ਉਹ ਰਿਮੋਟ ਕੰਮ ਕਰਨ ਦੇ ਆਦੀ ਹੋ ਗਏ ਹਨ।

    ਅਲ-ਬੇਕਰ ਨੇ ਰਾਇਟਰਜ਼ ਦੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਭਵਿੱਖਬਾਣੀ ਹੈ ਕਿ ਏਅਰ ਲਾਈਨ 50% ਤੋਂ 60% ਸੀਟਾਂ ਹੀ ਮੁਸ਼ਕਲ ਨਾਲ ਭਰ ਸਕੇਗੀ।

    ਉਨ੍ਹਾਂ ਕਿਹਾ ਕਿ ਕਤਰ ਏਅਰਵੇਜ਼ ਯਾਤਰੀਆਂ ਨੂੰ ਜਹਾਜ਼ ‘ਚ ਰਹਿੰਦਿਆਂ ਸੁਰੱਖਿਅਤ ਦੂਰੀ ਬਣਾਈ ਰੱਖਣ ਲਈ ਉਤਸ਼ਾਹਤ ਕਰੇਗੀ।

    ਏਅਰ ਲਾਈਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਵਿਸ਼ਵ ਭਰ ਦੇ ਹੈਲਥਕੇਅਰ ਸਟਾਫ ਨੂੰ 100,000 ਮੁਫ਼ਤ ਵਾਪਸੀ ਦੀਆਂ ਉਡਾਣਾਂ ਦੇ ਰਹੀ ਹੈ।

    Qatar

    ਤਸਵੀਰ ਸਰੋਤ, Reuters

  9. ਵਾਇਰਸ ਦੇ ਕਾਰਨ ਦੁਨੀਆ ਵਿਚ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੀ ਕਾਰਟੂਨ ਸੀਰੀਜ਼ ਰੁਕੀ

    ਦੁਨੀਆ ਵਿਚ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੀ ਕਾਰਟੂਨ ਸੀਰੀਜ਼ ਪਹਿਲੀ ਵਾਰ ਕੋਰੋਨਾਵਾਇਰਸ ਕਾਰਨ ਰੁੱਕ ਗਈ ਹੈ।

    1969 ਵਿਚ ਇਸ ਦੇ ਪਹਿਲੇ ਪ੍ਰਸਾਰਣ ਤੋਂ ਲੈ ਕੇ, ਲੱਖਾਂ ਜਪਾਨੀ ਪਰਿਵਾਰ ਹਰ ਐਤਵਾਰ ਸ਼ਾਮ ਨੂੰ 'ਸਾਜ਼ਾਏ-ਸੈਨ' ਨਾਮ ਦੇ ਪ੍ਰਸਿੱਧ ਕਾਰਟੂਨ ਨੂੰ ਵੇਖਦੇ ਆਏ ਹਨ।

    ਇਹ ਕਾਰਟੂਨ ਸੀਰੀਜ਼ ਸਾਜ਼ਾਏ ਨਾਮ ਦੀ ਇੱਕ ਮੱਧ ਵਰਗੀ ਘਰੇਲੂ ਔਰਤ ਦੀ ਕਹਾਣੀ ਦੱਸਦੀ ਹੈ।

    ਇਸ ਕਾਰਟੂਨ ਦੇ ਪ੍ਰਸਾਰਕ ਫੂਜੀ ਟੈਲੀਵਿਜ਼ਨ ਨੇ ਕਿਹਾ ਹੈ ਕਿ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਕਾਰਟੂਨ ਦੀ ਡੱਬਿੰਗ ਰੋਕ ਦਿੱਤੀ ਗਈ ਸੀ, ਇਸ ਲਈ ਨਵੇਂ ਪ੍ਰੋਗਰਾਮ ਤਿਆਰ ਨਹੀਂ ਕੀਤੇ ਜਾ ਸਕੇ।

    ਕੰਪਨੀ ਨੇ ਦੱਸਿਆ ਹੈ ਕਿ ਹੁਣ ਤੋਂ ਪਹਿਲਾਂ, 70 ਦੇ ਦਹਾਕੇ ਵਿਚ ਇਕੋ ਵਾਰ ਅਜਿਹਾ ਹੋਇਆ ਸੀ ਜਦੋਂ ਦਰਸ਼ਕਾਂ ਨੂੰ ਕੁਝ ਸਮੇਂ ਲਈ ਸੀਰੀਜ਼ ਦੇ ਪ੍ਰੋਗਰਾਮਾਂ ਨੂੰ ਦੁਬਾਰਾ ਵੇਖਣਾ ਪਿਆ ਸੀ।

    'ਸਾਜ਼ਾਏ-ਸੈਨ' ਕਾਰਟੂਨ ਸੀਰੀਜ਼

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, 'ਸਾਜ਼ਾਏ-ਸੈਨ' ਕਾਰਟੂਨ ਸੀਰੀਜ਼
  10. ਕੇਂਦਰ ਸਰਕਾਰ ਰਾਜਨੀਤੀ ਕਰ ਰਹੀ ਹੈ – ਮਮਤਾ ਬੈਨਰਜੀ

    ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਸਮੇਂ ਰਾਜਨੀਤੀ ਨਹੀਂ ਕਰਨੀ ਚਾਹੀਦੀ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਮਮਤਾ ਬੈਨਰਜੀ ਨੇ ਕੇਂਦਰ ਦੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਰਾਜਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

    ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇੱਕ ਰਾਜ ਵਜੋਂ ਉਹ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹਰ ਕੋਸ਼ਿਸ਼ ਕਰ ਰਹੀ ਹੈ, ਪਰ ਸਾਡੀ ਰਾਏ ਨਹੀਂ ਪੁੱਛੀ ਜਾਂਦੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੰਸਦ ਵਿਚ ਕਿਹਾ, ਬ੍ਰਿਟੇਨ ਦੇ ਕੁਝ ਹਿੱਸਿਆਂ ਵਿਚ ਹੋਵੇ ਪੂਰਾ ਲੌਕਡਾਊਨ

    ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਆਪਣਾ ਭਾਸ਼ਣ ਦਿੱਤਾ। ਇਸ ਦੌਰਾਨ, ਉਨ੍ਹਾਂ ਨੇ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਗੱਲ ਕਹੀ।

    ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਸੁਸਾਇਟੀ ਅਤੇ ਬ੍ਰਿਟੇਨ ਨੂੰ ਮੁੜ ਖੋਲ੍ਹਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ‘ਬੜੇ ਧਿਆਨ ਨਾਲ’ਅੱਗੇ ਵਧਣਾ ਚਾਹੀਦਾ ਹੈ।

    ਉਨ੍ਹਾਂ ਕਿਹਾ ਕਿ ਇਹ ਪੱਕਾ ਕੀਤਾ ਜਾਣਾ ਚਾਹੀਦਾ ਹੈ ਕਿ ਬਿਮਾਰੀ ਫੈਲਦੀ ਨਾ ਰਹੇ, ਨਹੀਂ ਤਾਂ ਆਰਥਿਕਤਾ ਨੂੰ ਮੁੜ ਖੋਲ੍ਹਣਾ ਬਹੁਤ ਮੁਸ਼ਕਲ ਹੋਵੇਗਾ।

    ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਦੇ ਕੁਝ ਹਿੱਸਿਆਂ ਵਿੱਚ ਕੁਝ ਸਮੇਂ ਲਈ ‘ਪੂਰਾ ਲੌਕਡਾਊਨ’ਹੋਣਾ ਚਾਹੀਦਾ।

    ਉਨ੍ਹਾਂ ਨੇ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਨ ਲਈ ਜੁਰਮਾਨੇ ਵਿੱਚ ਵਾਧੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜੁਰਮਾਨਾ 60 ਪੌਂਡ ਤੋਂ ਵਧਾ ਕੇ 100 ਪੌਂਡ ਕੀਤਾ ਗਿਆ ਹੈ।

    ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ
    ਤਸਵੀਰ ਕੈਪਸ਼ਨ, ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ
  12. ਯੂਕੇ ਵਿੱਚ ਮੌਤਾਂ ਦਾ ਅੰਕੜਾ ਹੋਇਆ 32,000 ਦੇ ਪਾਰ

    ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਦੁਆਰਾ ਘੋਸ਼ਿਤ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਯੂਕੇ ਵਿਚ ਕੋਰੋਨਾਵਾਇਰਸ ਦੇ ਕੁੱਲ ਮਿਲਾ ਕੇ 2,23,060 ਮਾਮਲੇ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 32,065 ਹੋ ਗਈ ਹੈ।

    corona
  13. ਕੋਰੋਨਾਵਾਇਰਸ: ਕੱਲ੍ਹ ਤੋਂ ਚਲਾਈਆਂ ਜਾ ਰਹੀਆਂ ਟਰੇਨਾਂ 'ਚ ਸਫਰ ਦੇ ਨਿਯਮ ਤੇ ਸ਼ਰਤਾਂ, ਸਰੋਜ ਸਿੰਘ, ਬੀਬੀਸੀ ਪੱਤਰਕਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਵਿਚਾਲੇ ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ। ਭਾਰਤੀ ਰੇਲ ਮੰਤਰਾਲਾ 12 ਮਈ ਤੋਂ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਸ਼ੁਰੂਆਤੀ ਗੇੜ ਵਿੱਚ ਸਿਰਫ਼ 15 ਟਰੇਨਾਂ ਚਲਾਈਆਂ ਜਾਣਗੀਆਂ।

    25 ਮਾਰਚ ਤੋਂ ਪੂਰੇ ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਹੀ ਪੈਸੇਂਜਰ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਲੌਕਡਾਊਨ-3 ਖ਼ਤਮ ਹੋਣ ਤੋਂ ਪਹਿਲਾਂ ਸਰਕਾਰ ਨੇ ਇਹ ਫ਼ੈਸਲਾ ਕਿਵੇਂ ਕਰ ਲਿਆ, ਇਸ 'ਤੇ ਲੋਕਾਂ ਨੂੰ ਹੈਰਾਨੀ ਜ਼ਰੂਰ ਹੋ ਰਹੀ ਹੈ।

    ਰੇਲ ਮੰਤਰਾਲੇ ਦੇ ਇਸ ਫ਼ੈਸਲੇ ਦਾ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਸਵਾਗਤ ਕੀਤਾ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

    ਕੋਰੋਨਾ

    ਤਸਵੀਰ ਸਰੋਤ, TWITTER/PIYUSH GOYAL

  14. ਕੋਰੋਨਾਵਾਇਰਸ ਅਤੇ ਸਿਹਤਯਾਬੀ: ਕਿਹੜੇ ਲੱਛਣਾਂ ਵਾਲੇ ਸ਼ਖ਼ਸ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲਗਦਾ ਹੈ

    ਹਰ ਸ਼ਖ਼ਸ ਵਿੱਚ ਕੋਰੋਨਾਵਾਇਰਸ ਦੇ ਲੱਛਣਾਂ ਦੀ ਸਟੇਜ ਵੱਖੋ-ਵੱਖ ਹੁੰਦੀ ਹੈ ਅਤੇ ਕਿਸੇ ਸ਼ਖ਼ਸ ਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਵੀ ਉਸੇ 'ਤੇ ਨਿਰਭਰ ਕਰਦਾ ਹੈ।

    ਤਾਂ ਵੇਖੋ ਕਿਹੜੇ ਲੱਛਣਾਂ ਵਾਲਾ ਸ਼ਖ਼ਸ ਕਿੰਨੇ ਸਮੇਂ ਵਿੱਚ ਠੀਕ ਹੁੰਦਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਿਹਡ਼ੇ ਲੱਛਣਾਂ ਵਾਲੇ ਸ਼ਖ਼ਸ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲੱਗੇਗਾ
  15. ਮੋਬਾਈਲ ਐਪ ਰਾਹੀਂ ਹੀ ਹੋ ਪਾ ਰਹੀ ਹੈ ਸਪੈਸ਼ਲ ਟ੍ਰੇਨਾਂ ਦੀ ਟਿਕਟ ਬੁਕਿੰਗ

    ਸਪੈਸ਼ਲ ਟ੍ਰੇਨਾਂ ਦੀ ਟਿਕਟ ਬੁਕਿੰਗ ਸ਼ਾਮ 6 ਵਜੇ ਤੋਂ ਸਿਰਫ਼ ਮੋਬਾਈਲ ਐਪ ਰਾਹੀਂ ਹੀ ਹੋ ਪਾ ਰਹੀ ਹੈ।

    ਭਾਰਤੀ ਰੇਲ ਮੰਤਰਾਲਾ ਮੰਗਲਵਾਰ ਤੋਂ 15 ਏਸੀ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। 4 ਵਜੇ ਤੋਂ ਆਈਆਰਸੀਟੀਸੀ ਦੀ ਵੈੱਬਸਾਈਟ ਤੋਂ ਬੁਕਿੰਗ ਸ਼ੁਰੂ ਹੋਣੀ ਸੀ, ਪਰ ਵੈੱਬਸਾਈਟ ਬਾਰ-ਬਾਰ ਹੈਂਗ ਹੋ ਰਹੀ ਹੈ।

    ਭਾਰਤੀ ਰੇਲਵੇ ਮੰਤਰਾਲੇ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ 11 ਮਈ ਨੂੰ ਸੋਮਵਾਰ ਸ਼ਾਮ 4 ਵਜੇ ਤੋਂ ਵਿਸ਼ੇਸ਼ ਰੇਲਗੱਡੀਆਂ ਵਿਚ ਟਿਕਟ ਬੁਕਿੰਗ ਸ਼ੁਰੂ ਹੋ ਜਾਵੇਗੀ।

    ਫਿਰ ਸ਼ਾਮ 4 ਵਜੇ, ਰੇਲਵੇ ਮੰਤਰਾਲੇ ਨੇ ਟਵੀਟ ਕੀਤਾ ਕਿ ਤਕਨੀਕੀ ਕਾਰਨਾਂ ਕਰਕੇ, ਇਹ ਬੁਕਿੰਗ ਅਜੇ ਸ਼ੁਰੂ ਨਹੀਂ ਹੋਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਕੋਰੋਨਾਵਾਇਰਸ ਰਾਊਂਡਅਪ: ਦੇਸ-ਦੁਨੀਆਂ ਦੀ ਹਰ ਜ਼ਰੂਰੀ ਖ਼ਬਰ

    ਕੋਰੋਨਾਵਾਇਰਸ ਨਾਲ ਸਬੰਧਤ 11 ਮਈ ਦੀ ਹਰ ਖ਼ਬਰ ਜਾਣੋ।

    ਪੰਜਾਬ ਤੋਂ ਲੈ ਕੇ ਵਿਦੇਸ਼ਾਂ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਕੀ ਕੁਝ ਵਾਪਰਿਆ।

    ਵੀਡੀਓ ਕੈਪਸ਼ਨ, Coronavirus Round-up: ਕੱਲ ਤੋਂ ਚੱਲਣ ਵਾਲੀਆਂ ਟਰੇਨਾਂ 'ਚ ਸਫਰ ਕਰਨ ਲਈ ਕੀ ਹਨ ਨਿਯਮ
  17. ਕੋਰੋਨਾ ਦੀ ਲਾਗ: ਪਿਛਲੇ 24 ਘੰਟਿਆਂ ਵਿੱਚ ਰੂਸ ਨੇ ਯੂਕੇ ਅਤੇ ਇਟਲੀ ਨੂੰ ਪਛਾੜਿਆ, 11 ਹਜ਼ਾਰ ਤੋਂ ਵੱਧ ਨਵੇਂ ਕੇਸ

    ਪਿਛਲੇ 24 ਘੰਟਿਆਂ ਵਿੱਚ, ਰੂਸ ਵਿੱਚ ਕੋਵਿਡ -19 ਦੇ 11,656 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 2,21,344 ਹੋ ਗਈ ਹੈ।

    ਇਸਦੇ ਨਾਲ, ਰੂਸ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਕੇਸ ਯੂਕੇ ਅਤੇ ਇਟਲੀ ਨਾਲੋਂ ਵੱਧ ਗਏ ਹਨ।

    ਰੂਸ ਹੁਣ ਦੁਨੀਆ ਦਾ ਤੀਜੇ ਨੰਬਰ ਦਾ ਦੇਸ਼ ਬਣ ਗਿਆ ਹੈ, ਜਿੱਥੇ ਕੋਵਿਡ -19 ਸਭ ਤੋਂ ਵੱਧ ਫੈਲਿਆ ਹੋਇਆ ਹੈ।

    ਅਮਰੀਕਾ ਅਤੇ ਸਪੇਨ ਵਿਚ ਰੂਸ ਨਾਲੋਂ ਜ਼ਿਆਦਾ ਮਾਮਲੇ ਹਨ।

    ਪਿਛਲੇ 24 ਘੰਟਿਆਂ ਵਿੱਚ, ਰੂਸ ਵਿੱਚ ਕੋਵਿਡ -19 ਕਾਰਨ 94 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,009 ਹੋ ਗਈ ਹੈ।

    corona

    ਤਸਵੀਰ ਸਰੋਤ, Getty Images

  18. ਜ਼ਰੂਰਤ ਪੈਣ ‘ਤੇ ਸੂਬਿਆਂ ‘ਚ ਕੀਤਾ ਜਾਵੇ ਕੇਂਦਰੀ ਬਲ ਤੈਨਾਤ – ਪੀਐੱਮ ਮੋਦੀ

    ਕੋਰੋਨਾਵਾਇਰਸ ਕਰਕੇ ਪੁਲਿਸ ‘ਤੇ ਵੱਧ ਰਹੇ ਦਬਾਅ ਨੂੰ ਲੈਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜ਼ਰੂਰਤ ਪੈਣ ‘ਤੇ ਸੂਬਿਆਂ ‘ਚ ਕੇਂਦਰੀ ਬਲ ਤੈਨਾਤ ਕੀਤਾ ਜਾਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਕੈਪਟਨ ਅਮਰਿੰਦਰ ਸਿੰਘ ਨੇ ਪੀਐੱਮ ਮੋਦੀ ਨੂੰ ਕੀ ਕਿਹਾ?

    ਮੁੱਖਮੰਤਰੀ ਅਮਰਿੰਦਰ ਸਿੰਘ ਨੇ ਪੀਐੱਮ ਨਰਿੰਦਰ ਮੋਦੀ ਨੂੰ ਕਿਹਾ ਕਿ ਜ਼ੋਨਾਂ ਦੀ ਵੰਡ ਦਾ ਕੰਮ ਸੂਬਾ ਸਰਕਾਰ ‘ਤੇ ਹੀ ਛੱਡਣਾ ਚਾਹੀਦਾ ਹੈ।

    ਮੁੱਖਮੰਤਰੀ ਨੇ ਮੰਗ ਕੀਤੀ ਕਿ ਟੈਸਟ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਅਤੇ ਪੰਜਾਬ ਤੇ ਚੰਡੀਗੜ੍ਹ ‘ਚ ਸੈਂਟ੍ਰਲ ਲੈਬ ਟੈਸਟਿੰਗ ਲਈ ਬਣਾਈ ਜਾਣੀ ਚਾਹੀਦੀ ਹੈ।

    ਮੁੱਖ ਮੰਤਰੀ ਨੇ ਪੀਐੱਮ ਮੋਦੀ ਨੂੰ ਗੁਜ਼ਾਰਿਸ਼ ਕੀਤੀ ਕਿ ਕੇਂਦਰ ਉਨ੍ਹਾਂ ਦੀ 4367 ਕਰੋੜ ਰੁਪਏ ਦਾ ਜੀਐੱਸਟੀ ਏਰਿਅਰ ਅਤੇ ਤਿੰਨ ਮਹੀਨਿਆਂ ਦੀ ਰੈਵਿਨਿਊ ਗ੍ਰਾਂਟ ਜਲਦੀ ਜਾਰੀ ਕਰੇ। ਨਾਲ ਹੀ ਉਨ੍ਹਾਂ ਨੇ ਪ੍ਰਧਾਨਮੰਤਰੀ ਨੂੰ ਝੋਣੇ ਦਾ ਖ਼ਰੀਦ ਮੁੱਲ ਤੈਅ ਕਰਨ ਨੂੰ ਕਿਹਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. 'ਸਾਡੀ ਸਭ ਤੋਂ ਵੱਡੀ ਚੁਣੌਤੀ ਕੋਵਿਡ -19 ਨੂੰ ਪਿੰਡਾਂ ਵਿਚ ਫੈਲਣ ਨਾ ਦੇਣਾ ਹੈ' - ਮੋਦੀ

    ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪੰਜਵੀਂ ਵਾਰ ਮੀਟਿੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਪਿੰਡਾਂ ਵਿੱਚ ਕੋਰੋਨਾਵਾਇਰਸ ਫੈਲਣ ਨਾ ਦੇਣਾ ਹੈ।

    ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਚਲਦਿਆਂ ਲਗਾਏ ਗਏ ਲੌਕਡਾਊਨ ਕਾਰਨ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਲਈ ਸੰਤੁਲਿਤ ਰਣਨੀਤੀ ਨੂੰ ਲਾਗੂ ਕਰਨਾ ਪਏਗਾ।

    ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਅੱਜ ਤੁਹਾਡੇ ਸੁਝਾਵਾਂ ਦੇ ਅਧਾਰ ’ਤੇ ਅਸੀਂ ਆਪਣੇ ਦੇਸ਼ ਦੀ ਦਿਸ਼ਾ ਨਿਰਧਾਰਤ ਕਰਨ ਦੇ ਯੋਗ ਹੋਵਾਂਗੇ।

    ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਮੰਨਦੀ ਹੈ ਕਿ ਭਾਰਤ ਆਪਣੇ ਆਪ ਨੂੰ ਕੋਵਿਡ -19 ਤੋਂ ਬਚਾਉਣ ਵਿਚ ਕਾਮਯਾਬ ਰਿਹਾ ਹੈ ਅਤੇ ਰਾਜਾਂ ਨੇ ਇਸ ਵਿਚ ਵੱਡੀ ਭੂਮਿਕਾ ਨਿਭਾਈ ਹੈ।

    corona

    ਤਸਵੀਰ ਸਰੋਤ, ANI