ਕੋਰੋਨਾਵਾਇਰਸ: ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਕੇਂਦਰ ਤੋਂ ਸਿਰਫ 71 ਕਰੋੜ ਰੁਪਏ ਮਿਲੇ

ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਇੱਕ ਲੱਖ 95 ਹਜ਼ਾਰ ਤੋਂ ਪਾਰ। ਟਰੰਪ ਦੀ ਸਲਾਹ 'ਤੇ ਡਾਕਟਰਾਂ ਨੇ ਕਿਹਾ- 'ਇਹ ਰੋਗਾਣੂਨਾਸ਼ਕ ਇੰਨੇ ਖ਼ਤਰਨਾਕ ਹਨ ਕਿ ਇਹ ਸਾਡੇ ਅੰਦਰੂਨੀ ਹਿੱਸਿਆਂ ਨੂੰ ਗਲਾ ਦੇਣਗੇ'

ਲਾਈਵ ਕਵਰੇਜ

  1. ਤੁਹਾਡੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਕਿੰਨੇ ਕੇਸ ਹਨ, LIVE ਗ੍ਰਾਫਿਕਸ ਰਾਹੀਂ ਜਾਣੋ

  2. ਅਸੀਂ ਬੀਬੀਸੀ ਪੰਜਾਬੀ ਦਾ ਕੋਰੋਨਾਵਾਇਰਸ ਦਾ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ ਤੁਸੀਂ 26 ਅਪ੍ਰੈਲ ਦੀ ਅਪਡੇਟ ਵੇਖਣ ਲਈ ਇੱਥੇ ਕਲਿੱਕ ਕਰੋ

  3. ਹੁਣ ਤੱਕ ਕੇਂਦਰ ਤੋਂ ਮਿਲੇ ਸਿਰਫ਼ 71 ਕਰੋੜ – ਮਨਪ੍ਰੀਤ ਸਿੰਘ ਬਾਦਲ

    ਇੰਡੀਆ ਟੁਡੇ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਸਿਰਫ 71 ਕਰੋੜ ਰੁਪਏ ਮਿਲੇ ਹਨ।

    ਮਨਪ੍ਰੀਤ ਬਾਦਲ ਨੇ ਕਿਹਾ, "ਸਾਨੂੰ ਸੈਂਟਰ ਤੋਂ ਕੋਰੋਨਾਵਾਇਰਸ ਨਾਲ ਲੜਨ ਲਈ 71 ਕਰੋੜ ਤੋਂ ਇਲਾਵਾ ਕੁਝ ਨਹੀਂ ਮਿਲਿਆ। ਸਾਨੂੰ ਕਿਹਾ ਜਾ ਰਿਹਾ ਹੈ ਤੁਸੀਂ ਕਰਜ਼ਾ ਜਾਂ ਕ੍ਰੈਡਿਟ ਲੈ ਸਕਦੇ ਹੋ। ਪਰ ਇਹ ਉਹ ਸਮਾਂ ਹੈ ਜਦੋਂ ਸਾਨੂੰ ਆਪਣੇ ਖੁਦ ਦੇ ਮਾਲੀਏ ਦੀ ਸਭ ਤੋਂ ਵੱਧ ਜ਼ਰੂਰਤ ਹੈ।"

    "ਜੇਕਰ ਅਜੇ ਇਹ ਸੰਭਵ ਨਹੀਂ ਹੈ ਤਾਂ ਸਾਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।"

    corona

    ਤਸਵੀਰ ਸਰੋਤ, MANPREET BADAL

    ਤਸਵੀਰ ਕੈਪਸ਼ਨ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
  4. 20 ਮਾਹਰਾਂ ਦੀ ਟੀਮ ਕਰੇਗੀ ਪੰਜਾਬ ਨੂੰ ਮੁੜ ਪਟੜੀ 'ਤੇ ਲਿਆਉਣ ਦਾ ਕੰਮ

    ਕੋਰੋਨਾਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਤੋਂ ਬਾਅਦ ਪੰਜਾਬ ਦੇ ਅਰਥਚਾਰੇ 'ਤੇ ਵੀ ਪ੍ਰਭਾਵ ਪਿਆ ਹੈ।

    ਜਾਣੇ-ਮਾਣੇ ਅਰਥਚਾਰੇ ਦੇ ਮਾਹਰ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗੁਵਾਈ 'ਚ 20 ਮਾਹਰਾਂ ਦੀ ਟੀਮ ਪੰਜਾਬ ਦੇ ਹਾਲਾਤਾਂ 'ਤੇ ਚਰਚਾ ਕਰੇਗੀ।

    ਕਮੇਟੀ ਸਰਕਾਰ ਨੂੰ ਆਪਣੀ ਪਹਿਲੀ ਰਿਪੋਰਟ 31 ਜੁਲਾਈ, ਦੂਜੀ ਰਿਪੋਰਟ 30 ਸਤੰਬਰ ਅਤੇ ਤੀਸਰੀ ਰਿਪੋਰਟ 31 ਦਸੰਬਰ ਨੂੰ ਸੌਂਪੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਕੋਰੋਨਾਵਾਇਰਸ: ਜਲੰਧਰ ਵਿੱਚ ਜਦੋਂ ਕੋਈ ਲਾਸ਼ ਲੈਣ ਨਾ ਪਹੁੰਚਿਆ ਤਾਂ ਹਸਪਤਾਲ ਦੇ ਸਟਾਫ਼ ਨੇ ਹੀ ਕੀਤਾ ਸਸਕਾਰ

    ਜਲੰਧਰ ਵਿੱਚ ਕੋਰੋਨਾਵਾਇਰਸ ਨਾਲ ਸ਼ਨਿੱਚਰਵਾਰ ਨੂੰ ਤੀਜੀ ਮੌਤ ਹੋ ਗਈ। ਮਰਹੂਮ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਵਿੱਚ 22 ਅਪ੍ਰੈਲ ਦਾ ਦਾਖ਼ਲ ਸੀ। ਉਸ ਦੇ ਸੈਂਪਲ ਦੀ ਰਿਪੋਰਟ ਉਸ ਦੀ ਮੌਤ ਤੋਂ ਬਾਅਦ ਪੌਜ਼ੀਟਿਵ ਆਈ ਹੈ।

    ਹਸਪਤਾਲ ਦੇ ਡਾਕਟਰ ਬੀਐੱਸ ਜੌਹਲ ਨੇ ਦੱਸਿਆ ਕਿ ਲਾਸ਼ ਲੈਣ ਲਈ ਅਸੀਂ ਉਨ੍ਹਾਂ ਨੂੰ ਬਹੁਤ ਫੋਨ ਕੀਤੇ ਪਰ ਕੋਈ ਨਹੀਂ ਆਇਆ।

    ਮਰਹੂਮ ਦੀ ਰਿਪੋਰਟ ਪੌਜ਼ੀਟਿਵ ਆਉਣ ਨਾਲ ਹਸਪਤਾਲ ਦੇ ਡਾਕਟਰ, ਨਰਸਾਂ, ਐਕਸ-ਰੇਅ ਵਾਲਾ ਸਟਾਫ਼ ਤੇ ਐਬੂਲੈਂਸ ਦੇ ਡ੍ਰਾਈਵਰ ਸਮੇਤ ਸਟਾਫ਼ ਦੇ ਕਰੀਬ 40 ਜਣਿਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਸਾਰੇ ਹਸਪਤਾਲ ਵਿੱਚ ਸਪਰੇਅ ਕੀਤੀ ਗਈ ਹੈ।

    ਪੂਰੀ ਖ਼ਬਰ ਨੂੰ ਪੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

  6. ਹਿਮਾਚਲ ਪ੍ਰਦੇਸ਼ 'ਚ ਸਵੇਰੇ ਡੇਢ ਘੰਟਾ ਕਰ ਸਕੋਗੇ ਸੈਰ, ਕਰਫ਼ਿਊ 'ਚ ਵੀ ਮਿਲੀ ਢਿੱਲ

    ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਐਤਵਾਰ ਤੋਂ ਸਵੇਰੇ 5.30 ਤੋਂ 7 ਵਜੇ ਤੱਕ ਸੈਰ ਕਰਨ ਦੀ ਇਜਾਜ਼ਤ ਦਿੱਤੀ ਹੈ।

    ਇਸ ਤੋਂ ਇਲਾਵਾ ਕਰਫ਼ਿਊ ਵਿੱਚ ਚਾਰ ਘੰਟਿਆਂ ਦੀ ਢਿੱਲ ਕੀਤੀ ਗਈ ਹੈ ਜੋ ਪਹਿਲਾਂ ਤਿੰਨ ਘੰਟੇ ਸੀ। ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਖ਼ਿਆਲ ਰੱਖਣ ਲਈ ਕਿਹਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਟਰੰਪ ਨੇ ਅਮਰੀਕਾ ਵਿੱਚ 50 ਲੱਖ ਟੈਸਟ ਹੋਣ ਦਾ ਕੀਤਾ ਦਾਅਵਾ

    ਕੋਰੋਨਾਵਾਇਰਸ ਦੀ ਲਾਗ ਨਾਲ ਅਮਰੀਕਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ।

    ਟਰੰਪ ਦਾ ਦਾਅਵਾ ਹੈ ਕਿ ਅਮਰੀਕਾ ਵਿੱਚ ਹੁਣ ਤੱਕ 50 ਲੱਖ ਟੈਸਟ ਹੋਏ ਹਨ ਜੋ ਕਿ ਦੁਨੀਆਂ ਦੇ ਕਿਸੀ ਵੀ ਦੇਸ ਵਿੱਚ ਹੋਏ ਟੈਸਟਾਂ 'ਚੋਂ ਸਭ ਤੋਂ ਵੱਡਾ ਅੰਕੜਾ ਹੈ।

    ਟਰੰਪ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਕੋਟਾ ਤੋਂ ਸਿਰਸਾ ਪੁੱਜੇ 33 ਵਿਦਿਆਰਥੀ ਅਤੇ ਚਾਰ ਵਿਦਿਆਰਥੀਆਂ ਦੇ ਮਾਪੇ

    ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ: ਕੋਟਾ ਪੜ੍ਹਾਈ ਕਰਨ ਗਏ 33 ਵਿਦਿਆਰਥੀਆਂ ਤੇ ਚਾਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਅੱਜ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ’ਚ ਸਿਰਸਾ ਲਿਆਂਦਾ ਗਿਆ।

    33 ਵਿਦਿਆਰਥੀਆਂ ਵਿੱਚ 9 ਵਿਦਿਆਰਥਣਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਿਰਸਾ ਦੇ ਯੂਥ ਹੋਸਟਲ ਵਿੱਚ ਅਗਲੇ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।

    ਵਿਦਿਆਰਥੀਆਂ ਨੂੰ ਜੇਸੀਡੀ ਦੇ ਲੜਕਿਆਂ ਦੇ ਹੋਸਟਲ ਵਿੱਚ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।

    ਸਿਰਸਾ ਦੇ ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ ਕੋਟਾ ਤੋਂ ਆਏ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਨਾਲ ਆਏ ਚਾਰ ਹੋਰਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।

    corona

    ਤਸਵੀਰ ਸਰੋਤ, Parbhu Dyal/BBC

  9. ਕੋਰੋਨਾਵਾਇਰਸ ਦੇ ਮਰੀਜ਼ ਕਿਹੜੇ-ਕਿਹੜੇ ਇਲਾਜਾਂ ਤੋਂ ਠੀਕ ਹੋ ਰਹੇ ਹਨ

    ਕੋਰੋਨਾਵਾਇਰਸ ਕਰਕੇ ਹੁਣ ਤੱਕ ਦੁਨੀਆਂ ਭਰ ਵਿੱਚ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਅਜਿਹੀ ਕੋਈ ਦਵਾਈ ਸਾਹਮਣੇ ਨਹੀਂ ਆਈ ਜਿਸ ਨਾਲ ਇਸ ਦਾ ਇਲਾਜ ਹੋ ਸਕੇ।

    ਪਰ ਇਸ ਵੱਲ ਕੰਮ ਕੀ ਹੋ ਰਿਹਾ ਹੈ ਤੇ ਉਮੀਦਾਂ ਕੀ ਹਨ? ਬੀਬੀਸੀ ਦੇ ਸਿਹਤ ਅਤੇ ਵਿਗਿਆਨ ਪੱਤਰਕਾਰ ਜੇਮਜ਼ ਗੈਲੇਗਰ ਨੇ ਇਸ ਬਾਰੇ ਪੜਤਾਲ ਕੀਤੀ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਮਰੀਜ਼ ਕਿਹੜੇ-ਕਿਹੜੇ ਇਲਾਜਾਂ ਤੋਂ ਠੀਕ ਹੋ ਰਹੇ
  10. ਕੋਰੋਨਾਵਾਇਰਸ – ਦੁਨੀਆਂ ਵਿੱਚ ਕੀ ਹੈ ਸਥਿਤੀ?

    ਸਪੇਨ - ਸ਼ਨੀਵਾਰ ਨੂੰ ਸਪੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ 22,902 ਹੋ ਗਈ। ਪਿਛਲੇ 24 ਘੰਟਿਆਂ ਵਿੱਚ, 378 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਸ਼ੁੱਕਰਵਾਰ ਨੂੰ, ਸਪੇਨ 'ਚ ਇੱਕ ਦਿਨ ਵਿੱਚ 367 ਲੋਕਾਂ ਦੇ ਮਾਰੇ ਜਾਣ ਦੀ ਖਬਰ ਸੀ, ਜੋ ਕਿ ਪਿਛਲੇ ਇੱਕ ਮਹੀਨੇ 'ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਘੱਟ ਸੰਖਿਆ ਹੈ।

    ਰੂਸ - ਰੂਸ ਵਿੱਚ 66 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 681 ਹੋ ਗਈ। ਰੂਸ 'ਚ ਲਗਭਗ 75,000 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ।

    ਜਰਮਨੀ - ਜਰਮਨੀ ਵਿੱਚ, ਲਗਾਤਾਰ ਦੂਜੇ ਦਿਨ ਸੰਕਰਮਣ ਦੇ ਨਵੇਂ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਇੱਥੇ 1.5 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਤੋਂ ਸੰਕਰਮਿਤ ਹਨ।

    ਈਰਾਨ - ਈਰਾਨ ਵਿੱਚ 67 ਹੋਰ ਮੌਤਾਂ ਹੋ ਚੁੱਕੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ 5,650 ਹੋ ਗਈ ਹੈ। ਈਰਾਨ ਵਿੱਚ ਲਗਭਗ 90 ਹਜ਼ਾਰ ਲੋਕਾਂ ਦੇ ਕੋਰੋਨਾਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਈ ਹੈ।

    corona

    ਤਸਵੀਰ ਸਰੋਤ, Getty Images

  11. ਯੂਕੇ ਵਿੱਚ ਮੌਤਾਂ ਦਾ ਅੰਕੜਾ ਹੋਇਆ 20,000 ਦੇ ਪਾਰ

    ਯੂਕੇ ਦੇ ਸਿਹਤ ਵਿਭਾਗ ਅਨੁਸਾਰ ਦੇਸ ਵਿੱਚ 813 ਹੋਰ ਮੌਤਾਂ ਦਰਜ ਕੀਤੀਆਂ ਹਨ।

    ਇਸ ਦੇ ਨਾਲ ਹਸਪਤਾਲਾਂ ਵਿੱਚ ਹੋਈਆਂ ਮੌਤਾਂ ਦੀ ਕੁੱਲ ਗਿਣਤੀ 20,319 ਹੋ ਗਈ ਹੈ।

    ਇਟਲੀ, ਸਪੇਨ, ਫਰਾਂਸ ਅਤੇ ਅਮਰੀਕਾ ਦੇ ਨਾਲ 20,000 ਮੌਤਾਂ ਦਾ ਅੰਕੜਾ ਪਾਰ ਕਰਨ ਵਾਲਾ ਯੂਕੇ ਪੰਜਵਾਂ ਦੇਸ ਹੈ।

    ਯੂਕੇ ਵਿੱਚ ਪਹਿਲੀ ਮੌਤ 51 ਦਿਨ ਪਹਿਲਾਂ ਦਰਜ ਕੀਤੀ ਗਈ ਸੀ।

    corona

    ਤਸਵੀਰ ਸਰੋਤ, Getty Images

  12. ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 309

    ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 309 ਹੋ ਗਈ ਹੈ ਜਿਸ ਵਿੱਚੋਂ 72 ਲੋਕ ਠੀਕ ਹੋ ਚੁੱਕੇ ਹਨ।

    ਇਸ ਤਰ੍ਹਾਂ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 220 ਹੈ।

    ਹੁਣ ਤੱਕ ਪੰਜਾਬ ਵਿੱਚ 17 ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਜਲੰਧਰ ਅਤੇ ਮੋਹਾਲੀ ਹਨ।

    corona

    ਤਸਵੀਰ ਸਰੋਤ, Getty Images

  13. ਕੋਰੋਨਾਵਾਇਰਸ – ਭਾਰਤ ਵਿੱਚ ਹੁਣ ਤੱਕ 779 ਮੌਤਾਂ, ਮਰੀਜ਼ਾਂ ਦੀ ਗਿਣਤੀ ਹੋਈ 24,942

    ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਕੁਲ ਮਾਮਲੇ 24,942 ਹੋ ਗਏ ਹਨ। ਜਦੋਂ ਕਿ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਕੇ 779 ਲੋਕਾਂ ਦੀ ਮੌਤ ਹੋ ਗਈ ਹੈ।

    ਵਿਭਾਗ ਦੇ ਮੰਤਰਾਲੇ ਅਨੁਸਾਰ 5,210 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋਏ ਹਨ।

    ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੀ ਲਾਗ ਦੇ 1490 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਦੌਰਾਨ 56 ਲੋਕਾਂ ਦੀ ਮੌਤ ਹੋਈ ਹੈ।

    corona

    ਤਸਵੀਰ ਸਰੋਤ, Getty Images

  14. ਕੀ ਮਾਸਕ ਵਾਕਈ ਕੋਰੋਨਾਵਾਇਰਸ ਤੋਂ ਬਚਾਅ ਕਰ ਸਕਦਾ ਹੈ?

    ਕੋਰੋਨਾਵਾਇਰਸ ਤੋਂ ਬਚਾਅ ਲਈ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਮਾਸਕ ਪਾਉਣ ਦੀ ਸਲਾਹ ਦੇ ਚੁੱਕੇ ਹਨ।

    ਤੁਸੀਂ ਘਰ ਦੇ ਬਣੇ ਮਾਸਕ ਦੀ ਵੀ ਵਰਤੋਂ ਕਰ ਸਕਦੇ ਹੋ। ਪਰ ਮਾਸਕ ਕੋਰੋਨਾਵਾਇਰਸ ਤੋਂ ਕਿੰਨਾ ਬਚਾਅ ਸਕਦੇ ਹਨ?

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਸਕਦੇ ਹਨ?
  15. ਕੋਰੋਨਾਵਾਇਰਸ: ਰਮਜ਼ਾਨ ਦੌਰਾਨ ਪਾਕਿਸਤਾਨ ਦੀਆਂ ਮਸਜਿਦਾਂ 'ਚ ਪਹੁੰਚੇ ਲੋਕ ਕਹਿੰਦੇ 'ਮੌਤ ਤਾਂ ਤੋਹਫਾ ਹੈ'

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਚਲਦਿਆਂ ਰਮਜ਼ਾਨ ਮਹੀਨੇ ਵਿੱਚ ਲੋਕਾਂ ਨੇ ਮਸਜਿਦਾਂ ਵਿੱਚ ਜਾਣ ਦਾ ਫੈਸਲਾ ਕੀਤਾ।

    ਜਿੱਥੇ ਇੱਕ ਪਾਸੇ ਮਾਹਰਾਂ ਨੂੰ ਡਰ ਹੈ ਕਿ ਰਮਜ਼ਾਨ ਦੌਰਾਨ ਇਨਫੈਕਸ਼ਨ ਵਿੱਚ ਵਾਧਾ ਹੋ ਸਕਦਾ ਹੈ, ਉੱਥੇ ਹੀ ਲਾਲ ਮਸਜਿਦ ਦੇ ਮੌਲਾਨਾ ਦਾ ਕਹਿਣਾ ਹੈ ਕਿ ਮੌਤ ਤਾਂ ਇੱਕ ਤੋਹਫ਼ਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਰਮਜ਼ਾਨ ਦੌਰਾਨ ਪਾਕਿਸਤਾਨ ਦੀਆਂ ਮਸਜਿਦਾਂ 'ਚ ਲੌਕਡਾਊਨ ਦੇ ਬਾਵਜੂਦ ਹੋਇਆ ਇੱਕਠ
  16. 3 ਮਈ ਤੋਂ ਬਾਅਦ ਖੋਲ੍ਹਣਾ ਚਾਹੀਦਾ ਹੈ ਲੌਕਡਾਊਨ: ਮੁੱਖ ਆਰਥਿਕ ਸਲਾਹਕਾਰ

    ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਕੇਵੀ ਸੁਬਰਾਮਨੀਅਮ ਨੇ ਬੀਬੀਸੀ ਨੂੰ ਕਿਹਾ ਹੈ ਕਿ 3 ਮਈ ਤੋਂ ਬਾਅਦ ਸਾਵਧਾਨੀ ਨਾਲ ਲੌਕਡਾਊਨ ਨੂੰ ਪੜਾਅ-ਵਾਰ ਖੋਲ੍ਹਣਾ ਪਏਗਾ।

    ਬੀਬੀਸੀ ਦੇ ਪੱਤਰਕਾਰ ਜੁਗਲ ਪੁਰੋਹਿਤ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਸਪੈਨਿਸ਼ ਫਲੂ ਨੇ ਸਾਨੂੰ ਦੱਸਿਆ ਹੈ ਕਿ ਮਹਾਂਮਾਰੀ ਦੇ ਬਾਅਦ ਖੁਸ਼ਹਾਲੀ ਉੱਥੇ ਪਹੁੰਚਦੀ ਹੈ ਜਿੱਥੇ ਜ਼ਿੰਦਗੀ ਹੁੰਦੀ ਹੈ।"

    ਉਨ੍ਹਾਂ ਕਿਹਾ ਕਿ ਇਸ ਵਿੱਚ ਤਿੰਨ ਚੀਜ਼ਾਂ ਮਹੱਤਵਪੂਰਨ ਹਨ। ਹੌਟਸਪੌਟ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ, ਦਫ਼ਤਰਾਂ ਅਤੇ ਅਰਥਚਾਰੇ ਦੇ ਖੇਤਰਾਂ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੇ ਸੈਕਟਰ ਅਰਥਚਾਰੇ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ, ਉਨ੍ਹਾਂ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ।

    ਕੋਰੋਨਾ

    ਤਸਵੀਰ ਸਰੋਤ, Twitter/SubramanianKri

    ਤਸਵੀਰ ਕੈਪਸ਼ਨ, ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਕੇਵੀ ਸੁਬਰਮਨੀਅਮ
  17. WHO ਨੇ ਕਿਹਾ, ਕੋਈ ਸਬੂਤ ਨਹੀਂ ਕਿ ਕੋਰੋਨਾਵਾਇਰਸ ਦੁਬਾਰਾ ਨਹੀਂ ਹੋ ਸਕਦਾ

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ "ਫਿਲਹਾਲ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਦੇ ਅਧਾਰ 'ਤੇ ਕਿਹਾ ਜਾ ਸਕੇ ਕਿ ਕੋਵਿਡ-19 ਤੋਂ ਠੀਕ ਹੋ ਰਹੇ ਮਰੀਜ਼ਾਂ ਦੇ ਸਰੀਰ ਵਿੱਚ ਐਂਟੀ-ਬਾਡੀਜ਼ ਬਣਦੇ ਹਨ, ਜੋ ਉਨ੍ਹਾਂ ਨੂੰ ਭਵਿੱਖ ਵਿੱਚ ਕੋਰੋਨਾਵਾਇਰਸ ਦੀ ਲਾਗ ਤੋਂ ਬਚਾਉਣਗੇ।"

    ਕੁਝ ਦਿਨ ਪਹਿਲਾਂ ਤੱਕ, ਇਹ ਮੰਨਿਆ ਜਾਂਦਾ ਸੀ ਕਿ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ, ਲੋਕਾਂ ਵਿੱਚ ਐਂਟੀ-ਬਾਡੀਜ਼ ਹੋਣ ਦੀ ਸੰਭਾਵਨਾ ਹੈ, ਜੋ ਵਾਇਰਸ 'ਤੇ ਹਮਲਾ ਕਰ ਸਕਦੇ ਹਨ। ਇਸ ਨਾਲ ਦੁਬਾਰਾ ਇਨਫੈਕਸ਼ਨ ਦੇ ਜੋਖਮ ਨੂੰ ਰੋਕਿਆ ਜਾ ਸਕਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਜਲੰਧਰ ਵਿੱਚ ਕੋਰੋਨਾ ਨਾਲ ਤੀਜੀ ਮੌਤ

    ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਦੀ ਰਿਪੋਰਟ: ਜਲੰਧਰ ਸ਼ਹਿਰ ਵਿੱਚ ਕੋਰੋਨਾਵਾਇਰਸ ਨਾਲ ਅੱਜ ਤੀਜੀ ਮੌਤ ਦਰਜ ਕੀਤੀ ਗਈ ਹੈ। ਰਾਮਾਮੰਡੀ ਦੇ ਇੱਕ ਹਸਪਤਾਲ ਵਿੱਚ ਇਹ ਮੌਤ ਅੱਜ ਸਵੇਰੇ ਹੋਈ।

    ਮ੍ਰਿਤਕ ਵਿਆਕਤੀ ਦੀ ਉਮਰ 48 ਸਾਲ ਦੱਸੀ ਗਈ ਹੈ। ਮ੍ਰਿਤਕ ਬਸਤੀ ਗੂਜਾਂ ਵਿੱਚ ਰਹਿੰਦਾ ਸੀ, ਉਂਝ ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਜਲੰਧਰ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 64 ਹੋ ਗਈ ਹੈ, ਜੋ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੈ।

    ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਰੀਜ਼ 22 ਅਪ੍ਰੈਲ ਨੂੰ ਦਾਖ਼ਲ ਹੋਣ ਲਈ ਆਇਆ ਸੀ ਤੇ ਉਸ ਵਿੱਚ ਖੂਨ ਦੀ ਬਹਤ ਘਾਟ ਸੀ। ਡਾਕਟਰਾਂ ਨੇ ਉਸ ਦਾ ਚੈਕਅੱਪ ਪਹਿਲਾਂ ਹੀ ਪੀਪੀਈ ਕਿੱਟ ਪਾ ਕੇ ਕੀਤਾ ਸੀ।

    ਰਾਮਾ ਮੰਡੀ ਦੇ ਇਸ ਹਸਪਤਾਲ ਦੇ ਸਟਾਫ਼ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

    ਕੋਰੋਨਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  19. ਜਪਾਨ ਦੇ ਸਮੁੰਦਰੀ ਜਹਾਜ਼ ਵਿੱਚ 60 ਨਵੇਂ ਕੋਰੋਨਾਵਾਇਰਸ ਦੇ ਮਰੀਜ਼

    ਸ਼ਨੀਵਾਰ ਨੂੰ, ਜਪਾਨ ਦੇ ਇੱਕ ਬੰਦਰਗਾਹ 'ਤੇ ਸਮੁੰਦਰੀ ਜਹਾਜ਼ 'ਦਿ ਕੋਸਟਾ ਐਟਲਾਂਟਿਕਾ' ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 60 ਨਵੇਂ ਮਰੀਜ਼ ਪਾਏ ਗਏ ਹਨ। ਇਸ ਸਮੁੰਦਰੀ ਬੰਦਰਗਾਹ 'ਤੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 150 ਹੋ ਗਈ ਹੈ।

    ਇਸ ਜਹਾਜ਼ 'ਤੇ 623 ਜਵਾਨ ਠਹਿਰੇ ਹੋਏ ਹਨ। ਹਾਲਾਂਕਿ, ਇਸ ਜਹਾਜ਼ 'ਤੇ ਕੋਈ ਯਾਤਰੀ ਨਹੀਂ ਹੈ। ਕੋਰੋਨਾਵਾਇਰਸ ਦੀ ਲਾਗ ਫੈਲਣ ਤੋਂ ਬਾਅਦ ਸਮੁੰਦਰੀ ਜਹਾਜ਼ ਨੂੰ ਚੀਨ ਦੀ ਬਜਾਏ ਜਪਾਨ ਦੇ ਨਾਗਾਸਾਕੀ ਵੱਲ ਮੋੜ ਦਿੱਤਾ ਗਿਆ।

    ਜਿਸ ਤੋਂ ਬਾਅਦ ਸਮੁੰਦਰੀ ਜਹਾਜ਼ ਦੇ ਜਵਾਨ ਇੱਥੇ ਫਸੇ ਹੋਏ ਹਨ, ਹਾਲਾਂਕਿ ਸਥਾਨਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਕਰਮਚਾਰੀ ਜਹਾਜ਼ ਨੂੰ ਛੱਡ ਗਏ ਹਨ। ਜਾਪਾਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 12,800 ਕੇਸ ਹੋਏ ਹਨ ਜਦੋਂ ਕਿ 345 ਲੋਕਾਂ ਦੀ ਮੌਤ ਹੋ ਚੁੱਕੀ ਹੈ।

    corona

    ਤਸਵੀਰ ਸਰੋਤ, AFP

  20. ਡਾਕਟਰਾਂ, ਨਰਸਿੰਗ ਸਟਾਫ਼ ਅਤੇ ਮਰੀਜ਼ਾਂ ਨੇ ਕੀਤੀ ਅਰਦਾਸ

    ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੇ ਕੋਵਿਡ-19 ਮਰੀਜ਼ਾਂ ਨਾਲ ਮਿਲ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।

    ਇਹ ਵੀਡੀਓ ਐੱਮਪੀ ਪਰਨੀਤ ਕੌਰ ਨੇ ਟਵੀਟ ਕੀਤੀ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੀ-ਟਵੀਟ ਕੀਤਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post