ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰ ਰਹੇ ਹਾਂ। 25 ਅਪ੍ਰੈਲ ਦੀਆਂ ਅਪਡੇਟ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ: ਪਾਕਿਸਤਾਨ ਵਿੱਚ ISI ਕਰੇਗੀ ਕੋਰੋਨਾ ਦੇ ਮਰੀਜਾਂ ਨੂੰ 'ਟਰੇਸ'; ਅਮਰੀਕਾ 'ਚ ਮਰਨ ਵਾਲਿਆਂ ਦਾ ਅੰਕੜਾ 50 ਹਜ਼ਾਰ ਪਾਰ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਭਾਰਤ ਵਿੱਚ ਪੀੜਤਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਅਤੇ ਮ੍ਰਿਤਕਾਂ ਦੀ ਗਿਣਤੀ 718
ਲਾਈਵ ਕਵਰੇਜ
ਨੌਜਵਾਨਾਂ ਨੂੰ ਕੋਰੋਨਾਵਾਇਰਸ ਨਾਲ ਕਿੰਨਾ ਖ਼ਤਰਾ?
ਕੋਰੋਨਾਵਾਇਰਸ ਕਿਹੜੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਅਤੇ ਕਿਸ ਨੂੰ ਜ਼ਿਆਦਾ ਖ਼ਤਰਾ ਹੈ, ਜਾਣਨ ਲਈ ਇਹ ਵੀਡੀਓ ਦੇਖੋ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਿਸ ਨੂੰ ਕਿੰਨਾ ਖ਼ਤਰਾ, ਜਾਣੋ ਇਸ ਦਾ ਹਿਸਾਬ ਕਰਨਾਟਕ ਵਿੱਚ ਹੋਵੇਗਾ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ
ਕੋਵਿਡ -19 ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਪਹਿਲਾ ਕਲੀਨਿਕਲ ਟ੍ਰਾਇਲ ਦੱਖਣੀ ਭਾਰਤ ਵਿੱਚ ਕੱਲ੍ਹ ਤੋਂ ਸ਼ੁਰੂ ਕੀਤਾ ਜਾਵੇਗਾ।
ਇਹ ਟ੍ਰਾਇਲ ਇੱਕ ਸਰਕਾਰੀ ਅਤੇ ਇੱਕ ਨਿੱਜੀ ਹਸਪਤਾਲ ਦੁਆਰਾ ਕੀਤੇ ਜਾਏਗਾ, ਜੋ ਇਸ ਕਿਸਮ ਦੀ ਇੱਕ ਵਿਲੱਖਣ ਪਹਿਲ ਹੈ।
ਕਰਨਾਟਕ ਦੇ ਮੈਡੀਕਲ ਸਿੱਖਿਆ ਅਤੇ ਕੋਵਿਡ -19 ਲਈ ਮੰਤਰੀ ਡਾ. ਕੇ ਸੁਧਾਕਰ ਨੇ ਬੀਬੀਸੀ ਨੂੰ ਦੱਸਿਆ, "ਡੋਨਰ ਕੱਲ੍ਹ ਆਉਣ ਜਾ ਰਿਹਾ ਹੈ ਅਤੇ ਜਿਸ ਮਰੀਜ਼ ਦੀ ਹਾਲਤ ਗੰਭੀਰ ਹੈ, ਉਹ ਵੀ ਇਲਾਜ ਲਈ ਰਾਜ਼ੀ ਹੋ ਗਿਆ ਹੈ।"
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਐਚਸੀਜੀ ਕੈਂਸਰ ਹਸਪਤਾਲ ਦੇ ਡਾ. ਵਿਸ਼ਾਲ ਰਾਓ ਨੂੰ ਕਰਨਾਟਕ ਵਿੱਚ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਅਜ਼ਮਾਇਸ਼ ਦੀ ਆਗਿਆ ਦੇ ਦਿੱਤੀ ਹੈ।

ਤਸਵੀਰ ਸਰੋਤ, EPA
ਕੋਰੋਨਾਵਾਇਰਸ ਦਾ ਇਲਾਜ ਠੀਕ ਹੋਏ ਮਰੀਜ਼ਾਂ ਦੇ ਖ਼ੂਨ ’ਚੋਂ ਲੱਭਣ ਦੀ ਕੋਸ਼ਿਸ਼
ਮਹਾਂਮਾਰੀ ਵਿਚਾਲੇ ਸਾਰੀਆਂ ਖਬਰਾਂ ਮਾੜੀਆਂ ਨਹੀਂ। ਜ਼ਰਾ ਚੰਗੀ ਖ਼ਬਰ ਦੀ ਗੱਲ ਕਰਦੇ ਹਾਂ!
ਇੰਡੀਅਨ ਕਾਉਂਸਿਲ ਫਾਰ ਮੈਡੀਕਲ ਰਿਸਰਚ ਨੇ ਕੇਰਲਾ ਦੀ ਸਰਕਾਰ ਦੇ ਇੱਕ ਅਜਿਹੇ ਸੁਝਾਅ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਕੋਰੋਨਾਵਾਇਰਸ ਦੇ ਇਲਾਜ ਵੱਲ ਕਦਮ ਪੁੱਟੇ ਜਾ ਸਕਦੇ ਨੇ।
ਆਓ ਵੇਖਦੇ ਹਾਂ ਇਹ ਸ਼ੈਅ ਕੀ ਹੈ ਤੇ ਗੱਲ ਪਹੁੰਚੀ ਕਿੱਥੇ ਹੈ।
ਵੀਡੀਓ ਕੈਪਸ਼ਨ, ਕੋਰੋਨਾ ਦਾ ਇਲਾਜ ਠੀਕ ਹੋਏ ਮਰੀਜ਼ਾਂ ਦੇ ਲਹੂ ਵਿੱਚ? ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ 50,000 ਤੋਂ ਪਾਰ
ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 50,000 ਨੂੰ ਪਾਰ ਕਰ ਗਈ ਹੈ।
ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 3,000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।
ਅਮਰੀਕਾ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 8,70,000 ਤੋਂ ਵੱਧ ਹੈ। ਇਹ ਉਹ ਕੇਸ ਹਨ ਜਿਨ੍ਹਾਂ ਦੀ ਪੁਸ਼ਟੀ ਕੀਤੀ ਗਈ ਹੈ।

ਤਸਵੀਰ ਸਰੋਤ, Getty Images
ਯੋਗੀ ਸਰਕਾਰ ਫਸੇ ਮਜ਼ਦੂਰਾਂ ਨੂੰ ਵਾਪਸ ਲਿਆਏਗੀ
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੂਜੇ ਰਾਜਾਂ ਵਿੱਚ ਫਸੇ ਮਜ਼ਦੂਰਾਂ ਨੂੰ ਵਾਪਸ ਲਿਆਏਗੀ।
ਪਹਿਲਾਂ ਉਨ੍ਹਾਂ ਨੂੰ ਲਿਆਇਆ ਜਾਵੇਗਾ ਜਿਨ੍ਹਾਂ ਨੇ 14 ਦਿਨ ਵੱਖਰਾ ਰਹਿਣ ਦੀ ਅਵਧੀ ਪੂਰੀ ਕੀਤੀ ਹੈ। ਉਸ ਤੋਂ ਬਾਅਦ ਹੋਰ ਵਰਕਰ ਲਿਆਂਦੇ ਜਾਣਗੇ।
ਵਿਰੋਧੀ ਧਿਰ ਇਸ ਮੁੱਦੇ 'ਤੇ ਸਰਕਾਰ ਨੂੰ ਘੇਰ ਰਹੀ ਹੈ। ਹਾਲ ਹੀ ਵਿੱਚ ਰਾਜਸਥਾਨ ਦੇ ਕੋਟਾ ਵਿੱਚ ਵਿਦਿਆਰਥੀ ਵਾਪਸ ਲਿਆਂਦੇ ਗਏ ਸਨ।
ਹੁਣ, ਰਾਜ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 1500 ਹੋ ਗਈ ਹੈ ਅਤੇ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। 206 ਲੋਕ ਇਲਾਜ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਆਏ ਹਨ।

ਕੋਰੋਨਾਵਾਇਰਸ - ਸੋਨੀਪਤ ਦੇ ਪਿੰਡ ਨੇ ਦਾਨ ਕੀਤੇ 11 ਕਰੋੜ ਰੁਪਏ
ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ: ਸੋਨੀਪਤ ਦੇ ਪਿੰਡ ਸੇਰਸਾ ਪੰਚਾਇਤ ਬਲਾਕ ਰਾਏ ਦੀ ਸਰਪੰਚ ਨੀਲਮ ਵੱਲੋਂ ‘ਹਰਿਆਣਾ ਕੋਰੋਨਾ ਰਿਲੀਫ ਫੰਡ’ ਵਿੱਚ 11 ਕਰੋੜ 251 ਰੁਪਏ ਦਾਨ ਕੀਤੇ ਗਏ। ਇਸ ਵਿੱਚ ਪਿੰਡ ਦੇ ਬੱਚਿਆਂ ਦੁਆਰਾ ਇਕੱਠੀ ਕੀਤੀ ਗਈ ਰਕਮ ਵੀ ਸ਼ਾਮਲ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੌਕਡਾਊਨ 'ਚ ਘਰੋਂ ਕਿਵੇਂ ਕੰਮ ਕਰ ਰਹੀਆਂ ਹਨ ਇਹ ਪੰਜਾਬਣਾਂ
ਕੋਰੋਨਾਵਾਇਰਸ ਕਰਕੇ ਪੂਰੇ ਭਾਰਤ ਵਿੱਚ ਲੌਕਡਾਊਨ ਜਾਰੀ ਹੈ ਅਤੇ ਕਈ ਥਾਵਾਂ ’ਤੇ ਕਰਫਿਊ ਵੀ ਲਗਾਇਆ ਗਿਆ ਹੈ।
ਅਜਿਹੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਕਰਮੀਆਂ ਨੂੰ ਘਰੋਂ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।
ਅਸੀਂ ਕੁਝ ਪੰਜਾਬੀ ਔਰਤਾਂ ਨਾਲ ਗੱਲ ਕਰ ਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਕੰਮ ਨੂੰ ਘਰੋਂ ਕਿਸ ਤਰ੍ਹਾਂ ਕਰ ਰਹੀਆਂ ਹਨ ਅਤੇ ਕਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਹਨ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਲੌਕਡਾਊਨ: ਘਰੋਂ ਕਿਵੇਂ ਕਰ ਰਹੀਆਂ ਹਨ ਇਹ ਸੁਆਣੀਆਂ ਕੈਪਟਨ ਨੇ ਕਿਹਾ ਪੰਜਾਬ 'ਚ ਫ਼ਸਲਾਂ ਦੀ ਖ਼ਰੀਦ ਪਿਛਲੇ ਸਾਲਾਂ ਤੋਂ ਜ਼ਿਆਦਾ ਹੋਈ
ਪੰਜਾਬ ਵਿੱਚ ਫ਼ਸਲਾਂ ਦੀ ਖ਼ਰੀਦ ਦਾ ਸਮਾਂ ਹੈ। ਲੌਕਡਾਊਨ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨੌਵੇਂ ਦਿਨ 27.98 ਲੱਖ MT ਫ਼ਸਲ ਦੀ ਖ਼ਰੀਦ ਹੋਈ ਹੈ ਜੋ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਹੈ। ਅੱਜ ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪਾਕਿਸਤਾਨ ਵਿੱਚ ISI ਕਰੇਗੀ ਕੋਰੋਨਾ ਦੇ ਮਰੀਜਾਂ ਨੂੰ 'ਟਰੇਸ'
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੀ ਤਾਕਤਵਰ ਖੁਫ਼ੀਆ ਏਜੰਸੀ ਆਈਐਸਆਈ, ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਨੂੰ “ਟਰੇਸ ਅਤੇ ਟਰੈਕ” ਕਰਨ ਲਈ ਵਰਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, "ਸਾਡੇ ਕੋਲ ਆਈਐਸਆਈ ਦੁਆਰਾ ਨਿਗਰਾਨੀ ਦੀ ਇੱਕ ਵੱਡੀ ਪ੍ਰਣਾਲੀ ਹੈ, ਜੋ ਅੱਤਵਾਦੀਆਂ ਲਈ ਸੀ, ਪਰ ਹੁਣ ਅਸੀਂ ਇਸ ਨੂੰ ਕੋਰੋਨਾ ਦੀ ਲਾਗ ਵਾਲੇ ਲੋਕਾਂ ਲਈ ਇਸਤੇਮਾਲ ਕਰ ਰਹੇ ਹਾਂ।"
ਪਾਕਿਸਤਾਨ ਵਿੱਚ ਸਥਾਨਕ ਪ੍ਰਸਾਰਣ ਦੇ ਮਾਮਲੇ ਵੱਧ ਰਹੇ ਹਨ ਅਤੇ ਕਈ ਇਲਾਕਿਆਂ ਤੋਂ ਆਈਆਂ ਖਬਰਾਂ ਅਨੁਸਾਰ ਲੋਕ ਸਮਾਜਕ ਕਲੰਕ ਤੋਂ ਬਚਣ ਲਈ ਆਪਣੇ ਲਾਗਾਂ ਨੂੰ ਲੁਕਾ ਰਹੇ ਹਨ।

ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪੰਜਾਬ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਹੋਈ 298, 70 ਮਰੀਜ਼ ਹੋਏ ਠੀਕ
ਪੰਜਾਬ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਵੱਧ ਕੇ 298 ਹੋ ਗਈ ਹੈ ਅਤੇ ਹੁਣ ਤੱਕ ਕੁੱਲ 70 ਮਰੀਜ਼ ਲਾਗ ਤੋਂ ਠੀਕ ਹੋ ਚੁੱਕੇ ਹਨ।
ਹੁਣ ਤੱਕ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੈ।
ਗੱਲ ਨਵੇਂ ਮਰੀਜ਼ਾਂ ਦੀ ਕਰੀਏ ਤਾਂ ਪਟਿਆਲਾ ਤੋਂ 6, ਮਾਨਸਾ ਤੋਂ 2, ਜਲੰਧਰ ਤੋਂ 1, ਲੁਧਿਆਣਾ ਤੋਂ 1 ਅਤੇ ਅੰਮ੍ਰਿਤਸਰ ਤੋਂ 1 ਦੀ ਗਿਣਤੀ ਸਾਹਮਣੇ ਆਈ ਹੈ।
ਹੁਣ ਤੱਕ ਪੰਜਾਬ ਵਿੱਚ ਸਭ ਤੋਂ ਵੱਧ ਕੇਸ ਜਲੰਧਰ ਅਤੇ ਮੋਹਾਲੀ ਤੋਂ ਸਾਹਮਣੇ ਆਏ ਹਨ।

ਤਸਵੀਰ ਸਰੋਤ, Getty Images
ਕੈਪਟਨ ਨੇ ਲੌਕਡਾਊਨ ਵਿੱਚ ਫਸੇ ਸਾਬਕਾ ਸੈਨਿਕਾਂ ਨੂੰ ਘਰ ਵਾਪਸ ਜਾਣ ਲਈ ਮੰਗੀ ਵਿਸ਼ੇਸ਼ ਆਗਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਸੰਕਟ ਦੇ ਮੱਦੇਨਜ਼ਰ ਲੌਕਡਾਊਨ ਵਿੱਚ ਫਸੇ ਸੇਵਾ ਮੁਕਤ ਸੈਨਿਕਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਜਾਣ ਲਈ ਵਿਸ਼ੇਸ਼ ਆਗਿਆ ਦਿਵਾਉਣ।
ਕੇਂਦਰੀ ਰੱਖਿਆ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਤੁਰੰਤ ਘਰ ਵਾਪਸ ਭੇਜਣਾ ਸੰਭਵ ਨਹੀਂ ਹੋਵੇਗਾ ਤਾਂ ਦੇਸ਼ ਭਰ ਦੇ ਕਮਾਂਡ ਹੈਡ ਕੁਆਟਰਜ਼ ਨੂੰ ਨਿਰਦੇਸ਼ ਦਿੱਤੇ ਜਾਣ ਕਿ ਸਾਬਕਾ ਸੈਨਿਕਾਂ ਦਾ ਉਦੋਂ ਤੱਕ ਵਿਸ਼ੇਸ਼ ਖਿਆਲ ਰੱਖਿਆ ਜਾਵੇ ਜਦੋਂ ਤੱਕ ਉਨ੍ਹਾਂ ਨੂੰ ਘਰ ਜਾਣ ਲਈ ਲੋੜੀਂਦੀ ਆਗਿਆ ਨਹੀਂ ਮਿਲ ਜਾਂਦੀ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮਾਸਕ ਪਾਉਣ 'ਤੇ ਕੀ ਕਹਿ ਰਿਹਾ ਹੈ WHO?
ਕੋਰੋਨਾਵਾਇਰਸ ਦੇ ਚਲਦਿਆਂ ਇਸ ਬਾਰੇ ਕਾਫ਼ੀ ਬਹਿਸ ਹੋ ਰਹੀ ਹੈ ਕਿ ਤੰਦਰੁਸਤ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਜਾਂ ਨਹੀਂ।
ਵਿਸ਼ਵ ਭਰ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਇਸ ਨੂੰ ਜਾਂ ਤਾਂ ਲਾਜ਼ਮੀ ਬਣਾਇਆ ਹੈ ਜਾਂ ਸਲਾਹ ਜਾਰੀ ਕੀਤੀ ਹੈ।
ਪਰ ਵਿਸ਼ਵ ਸਿਹਤ ਸੰਗਠਨ ਦੀ ਅਧਿਕਾਰਤ ਸਲਾਹ ਕੀ ਹੈ?

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਚਲਦਿਆਂ ਇਸ ਬਾਰੇ ਕਾਫ਼ੀ ਬਹਿਸ ਹੋ ਰਹੀ ਹੈ ਕਿ ਤੰਦਰੁਸਤ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਜਾਂ ਨਹੀਂ। ਪੰਜਾਬ ਪੁਲਿਸ ਨੇ ਫੜਿਆ ਨਕਲੀ ਕਰਫ਼ਿਊ ਪਾਸ ਵੰਡਣ ਵਾਲਾ ਗੈਂਗ
ਕੋਰੋਨਾਵਾਇਰਸ ਦੇ ਚਲਦਿਆਂ ਪੰਜਾਬ ਭਰ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ। ਪੰਜਾਬ ਪੁਲਿਸ ਨੇ ਅਜਿਹੇ 9 ਲੋਕਾਂ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜੋ ਨਕਲੀ ਕਰਫ਼ਿਊ ਪਾਸ ਵੇਚ ਰਹੇ ਸਨ।
ਡੀਜੀਪੀ ਦਿਨਕਰ ਗੁਪਤਾ ਮੁਤਾਬਕ ਇਸ ਗੈਂਗ ਨੇ 71 ਮਜ਼ਦੂਰਾਂ ਨੂੰ ਕਰੀਬ ਸਾਢੇ ਤਿੰਨ ਲੱਖ ਰੁਪਏ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਭੇਜਿਆ।
ਡੀਜੀਪੀ ਨੇ ਦੱਸਿਆ ਕਿ ਇਹ ਗੈਂਗ ਟੈਂਪੂ ਟ੍ਰੈਵਲਰ ਲਈ 60,000 ਰੁਪਏ ਅਤੇ ਇਨੋਵਾ ਗੱਡੀ ਲਈ 30,000 ਰੁਪਏ ਵਸੂਲ ਰਹੇ ਸਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਡੀਜੀਪੀ ਦਿਨਕਰ ਗੁਪਤਾ (ਫਾਈਲ) ਯੂਕੇ 'ਚ ਕੋਰੋਨਾ ਟੈਸਟ ਲਈ ਇੰਨ੍ਹੀਆਂ ਅਰਜ਼ੀਆਂ ਆਈਆਂ ਕਿ ਰੋਕਣੀ ਪਈ ਬੁਕਿੰਗ
ਯੂਕੇ ਵਿੱਚ ਸਰਕਾਰ ਨੇ ਜ਼ਰੂਰੀ ਕੰਮਾਂ ਵਿੱਚ ਲੱਗੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਕੋਰੋਨਾਵਾਇਰਸ ਟੈਸਟ ਦੀ ਸਹੂਲਤ ਦੀ ਘੋਸ਼ਣਾ ਕੀਤੀ ਸੀ।
ਪਰ ਕੁਝ ਘੰਟਿਆਂ ਦੇ ਅੰਦਰ, ਇੰਨ੍ਹੀਆਂ ਅਰਜ਼ੀਆਂ ਆਈਆਂ ਕਿ ਸਰਕਾਰ ਨੂੰ ਵੈਬਸਾਈਟ 'ਤੇ ਬੁਕਿੰਗ ਰੋਕਣੀ ਪਈ। ਬੁਕਿੰਗ ਵੈਬਸਾਈਟ 'ਤੇ ਜਾਣ ਵਾਲੇ ਲੋਕਾਂ ਨੂੰ ਬਾਅਦ ਵਿੱਚ ਚੈੱਕ ਕਰਨ ਦਾ ਮੈਸੇਜ ਮਿਲ ਰਿਹਾ ਸੀ।
ਬ੍ਰਿਟੇਨ ਦੇ ਸਿਹਤ ਮੰਤਰਾਲੇ ਨੇ ਟਵੀਟ ਕਰਕੇ ਇਸ ਸਮੱਸਿਆ ਲਈ ਮੁਆਫ਼ੀ ਮੰਗੀ ਹੈ।

ਤਸਵੀਰ ਸਰੋਤ, GOV.UK
ਸਪੇਨ: ਮਰਨ ਵਾਲਿਆਂ ਦਾ ਅੰਕੜਾ ਕੁਝ ਕੁ ਘਟਿਆ
ਸਪੇਨ ਤੋਂ ਸ਼ੁੱਕਰਵਾਰ ਨੂੰ ਕੁਝ ਰਾਹਤ ਦੀ ਖ਼ਬਰ ਮਿਲੀ ਹੈ। ਪਿਛਲੇ ਇੱਕ ਮਹੀਨੇ ਵਿੱਚ ਪਹਿਲੀ ਵਾਰ ਕਿਸੇ ਦਿਨ ਸਭ ਤੋਂ ਘੱਟ ਮਰਨ ਵਾਲਿਆਂ ਦੀ ਗਿਣਤੀ ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ, ਲਾਗ ਦੇ ਕਾਰਨ 367 ਮੌਤਾਂ ਹੋਈਆਂ ਹਨ।
ਸਪੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22,524 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਦੇ ਅਨੁਸਾਰ ਸਪੇਨ ਅਮਰੀਕਾ ਅਤੇ ਇਟਲੀ ਤੋਂ ਬਾਅਦ ਤੀਜੇ ਨੰਬਰ 'ਤੇ ਆਉਂਦਾ ਹੈ।
ਸਪੇਨ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਤਕਰੀਬਨ 20 ਲੱਖ 20 ਹਜ਼ਾਰ ਹੈ।

ਤਸਵੀਰ ਸਰੋਤ, Getty Images
ਇੰਗਲੈਂਡ: 1 ਜੁਲਾਈ ਤੋਂ ਪਹਿਲਾਂ ਕੋਈ ਕ੍ਰਿਕਟ ਮੈਚ ਨਹੀਂ ਹੋਵੇਗਾ
ਘੱਟੋ ਘੱਟ 1 ਜੁਲਾਈ ਤੱਕ ਇੰਗਲੈਂਡ ਵਿੱਚ ਕੋਈ ਅੰਤਰਰਾਸ਼ਟਰੀ ਕ੍ਰਿਕਟ ਮੈਚ ਨਹੀਂ ਖੇਡਿਆ ਜਾਵੇਗਾ।
ਇਸ ਦੇ ਕਾਰਨ, ਜੂਨ ਵਿੱਚ ਹੋਣ ਵਾਲੀ ਇੰਗਲੈਂਡ-ਵੈਸਟ ਇੰਡੀਜ਼ ਦੀ ਤਿੰਨ ਟੈਸਟ ਮੈਚਾਂ ਦੀ ਲੜੀ ਮੁਲਤਵੀ ਕਰ ਦਿੱਤੀ ਗਈ ਹੈ।
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦਾ ਕਹਿਣਾ ਹੈ ਕਿ ਇੰਗਲੈਂਡ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਜੁਲਾਈ ਤੋਂ ਸਤੰਬਰ ਦਰਮਿਆਨ ਮੈਚ ਖੇਡਣਗੀਆਂ, ਪਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਫੈਸਲਾ ਲਿਆ ਜਾਵੇਗਾ।

ਤਸਵੀਰ ਸਰੋਤ, Getty Images
ਪਿਛਲੇ 24 ਘੰਟਿਆਂ ਵਿੱਚ 1,684 ਨਵੇਂ ਕੋਰੋਨਾ ਕੇਸ, ਮਰੀਜਾਂ ਦਾ ਕੁਲ ਅੰਕੜਾ ਹੋਇਆ 23,077
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ 1,684 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦੇਸ਼ ਵਿੱਚ ਹੁਣ ਸੰਕਰਮਿਤ ਲੋਕਾਂ ਦੀ ਗਿਣਤੀ 23,077 ਹੋ ਗਈ ਹੈ।
ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 424 ਵਿਅਕਤੀ ਠੀਕ ਹੋ ਗਏ ਹਨ, ਜਿਸ ਤੋਂ ਬਾਅਦ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4,749 ਹੋ ਗਈ ਹੈ ਜੋ ਕਿ 20.57 ਫੀਸਦ ਦੇ ਕਰੀਬ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ - ਪਲਾਜ਼ਮਾ ਥੈਰੇਪੀ ਨਾਲ ਦਿੱਲੀ ਸਰਕਾਰ ਕਰਵਾਏਗੀ ਇਲਾਜ
ਕੋਰੋਨਾਵਾਇਰਸ 'ਤੇ ਦਿੱਤੀ ਗਈ ਬ੍ਰੀਫਿੰਗ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋ ਦਿਸ਼ਾਵਾਂ 'ਚ ਕੋਸ਼ਿਸ਼ ਕਰ ਰਹੀ ਹੈ।
ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਵਿਸ਼ਾਣੂ ਨੂੰ ਫੈਲਣ ਤੋਂ ਰੋਕਿਆ ਜਾਵੇ ਅਤੇ ਦੂਜੀ ਕੋਸ਼ਿਸ਼ ਹੈ ਕਿ ਕੋਰੋਨਾਵਾਇਰਸ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾਵੇ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਤਕਰੀਬਨ ਦਸ ਦਿਨ ਪਹਿਲਾਂ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਸਭ ਤੋਂ ਗੰਭੀਰ ਮਾਮਲਿਆਂ ਵਿੱਚ ਪਲਾਜ਼ਮਾ ਥੈਰੇਪੀ ਕਰਵਾਉਣ ਦੀ ਕੇਂਦਰ ਸਰਕਾਰ ਤੋਂ ਇਜਾਜ਼ਤ ਮਿਲੀ ਸੀ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਦੱਖਣੀ-ਅਫ਼ਰੀਕਾ ਵਿੱਚ ਪਾਬੰਦੀਆਂ ਹਟਾਉਣ ਦੀ ਤਿਆਰੀ
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਲੌਕਡਾਊਨ ਦੀਆਂ ਕੁੱਝ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ।
ਇੱਕ ਮਈ ਤੋਂ ਦੇਸ ਵਿੱਚ ਕੁੱਝ ਉਦਯੋਗ ਖੋਲ੍ਹੇ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਇੱਕ ਤਿਹਾਈ ਮੁਲਾਜ਼ਮਾ ਨੂੰ ਕੰਮ 'ਤੇ ਪਰਤਣ ਦੀ ਇਜਾਜ਼ਤ ਹੋਵੇਗੀ।
ਹਾਲਾਂਕਿ ਰਾਸ਼ਟਰਪਤੀ ਨੇ ਕਿਹਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ। ਜਨਤਕ ਇਕੱਠ ਕਰਨ 'ਤੇ ਪਾਬੰਦੀ ਜਾਰੀ ਰਹੇਗੀ ਅਤੇ ਦੇਸ ਦੇ ਬਾਰਡਰ ਬੰਦ ਰਹਿਣਗੇ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦੱਖਣ ਅਫ਼ਰੀਕਾ ਵਿੱਚ ਇੱਕ ਮਈ ਤੋਂ ਕੁੱਝ ਉਦਯੋਗ ਖੋਲ੍ਹਣ ਦੀ ਇਜਾਜ਼ਤ ਹੋਵੇਗੀ



