ਕੋਰੋਨਾਵਾਇਰਸ: ਭਾਰਤ 'ਚ 80% ਮਾਮਲਿਆਂ 'ਚ ਹਲਕਾ ਜ਼ੁਕਾਮ ਜਾਂ ਬੁਖਾਰ ਹੀ ਹੋਵੇਗਾ ਪਰ ਆਈਸੋਲੇਸ਼ਨ ਬਹੁਤ ਜ਼ਰੂਰੀ-ICMR

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 24 ਲੱਖ ਤੋਂ ਪਾਰ, ਹੁਣ ਤੱਕ 1 ਲੱਖ 66 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਲਾਈਵ ਕਵਰੇਜ

  1. ਅਸੀਂ ਇਹ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ। ਕੁਝ ਘੰਟਿਆਂ ਬਾਅਦ ਅਸੀਂ ਮੁੜ ਤੋਂ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟ ਲੈ ਕੇ ਹਾਜ਼ਿਰ ਹੋਵਾਂਗੇ। ਸਾਡੇ ਨਾਲ ਜੁੜਨ ਲਈ ਧੰਨਵਾਦ

  2. 'ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਬਾਰੇ ਪਰਿਵਾਰ ਤੇ ਸਿੱਖ ਜਗਤ ਦੇ ਸ਼ੰਕੇ ਦੂਰ ਕੀਤੇ ਜਾਣ'

    ਮੰਨੇ ਪ੍ਰਮੰਨੇ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਕਾਰਨ ਹੋਈ ਮੌਤ ਪਿਛਲੇ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਅਜਿਹੇ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਦੀ ਮੰਗ ਵੀ ਕੀਤੀ ਗਈ।

    ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਮੰਗ ਪੂਰੀ ਹੋਣੀ ਚਾਹੀਦੀ ਹੈ।

    ਦਰਅਸਲ 2 ਅਪ੍ਰੈਲ 2020 ਨੂੰ ਕੋਰੋਨਾਵਾਇਰਸ ਪੀੜਤ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦੇਹਾਤ ਹੋ ਗਿਆ ਸੀ। ਉਨ੍ਹਾਂ ਦੇ ਇਲਾਜ ਦੌਰਾਨ ਢਿੱਲ ਵਰਤਣ ਦੇ ਇਲਜ਼ਾਮ ਵੀ ਲਗਾਏ ਗਏ ਸਨ।

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

    coronavirus

    ਤਸਵੀਰ ਸਰੋਤ, ravinder robin/bbc

  3. ਜਦੋਂ ਦਾ ਕੋਰੋਨਾਵਾਇਰਸ ਸ਼ੁਰੂ ਹੋਇਆ ਹੈ, ਇਸ ਨਾਲ ਜੁੜੇ ਅਜੀਬੋ-ਗਰੀਬ ਦਾਅਵੇ ਵੀ ਨਾਲ ਦੀ ਨਾਲ ਹੀ ਚੱਲ ਪਏ।

    ਕਈ ਵੱਖਰੇ ਜਿਹੇ ਬਿਆਨ ਤਾਂ ਦੁਨੀਆਂ ਦੇ ਵੱਡੇ ਸਿਆਸੀ ਆਗੂਆਂ ਨੇ ਵੀ ਦਿੱਤੇ

    ਵੀਡੀਓ ਕੈਪਸ਼ਨ, ਕੋਰੋਨਾ ਚੀਨ ਨੇ ਬਣਾਇਆ ਜਾਂ ਅਮਰੀਕੀ ਫੌਜ ਨੇ? ਵਾਇਰਲ ਹੋਏ ਦਾਅਵਿਆਂ ਦੀ ਗੱਲ ਕਰੀਏ
  4. ਕੋਰੋਨਾਵਾਇਰਸ: ਮੋਦੀ ਦੇ ਕਾੜ੍ਹਾ ਪੀਣ ਨਾਲ ਵਾਇਰਸ ਖਿਲਾਫ਼ ਤਕੜੇ ਹੋਣ ਦੇ ਦਾਅਵੇ ਦਾ ਕੀ ਹੈ ਸੱਚ: ਫੈਕਟ ਚੈਕ

    ਸ਼ਰੁਤੀ ਮੈਨਨ , ਬੀਬੀਸੀ ਰਿਐਲਿਟੀ ਚੈੱਕ

    ਇੱਕ ਪਾਸੇ ਜਿੱਥੇ ਸਰਕਾਰ ਕੋਰੋਨਾ ਵਾਇਰਸ ਦੀ ਲਾਗ ਫ਼ੈਲਣ ਦੀਆਂ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ। ਦੂਜੇ ਪਾਸੇ ਖ਼ਬਰਾਂ ਦੇ ਭਾਰਤੀ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਗ਼ਲਤ ਅਤੇ ਗੁਮਰਾਹ ਕਰਨ ਵਾਲੀਆਂ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ।

    ਇੱਥੇ ਅਸੀਂ ਕੁਝ ਅਜਿਹੀਆਂ ਮਿਸਾਲਾਂ ਦੀ ਚਰਚਾ ਕਰਾਂਗੇ।

    ਕੋਰੋਨਾਵਾਇਰਸ , ਮੋਦੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੋਦੀ ਨੇ ਲੋਕਾਂ ਨੂੰ ਕਾੜ੍ਹਾ ਆਦਿ ਵਰਤਣ ਸੰਬੰਧੀ ਆਯੂਸ਼ ਮੰਤਰਾਲਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ
  5. ਭਾਰਤੀ ਮੂਲ ਦੀ ਮਿਸ ਇੰਗਲੈਂਡ ਡਾਕਟਰ ਹੁਣ ਕੋਰੋਨਾ ਖ਼ਿਲਾਫ਼ ਮੈਦਾਨ ’ਚ

  6. ਗੁਰਦਾਸਪੁਰ ਵਿੱਚ ਬਦਲੇ ਮੌਸਮ ਕਰਕੇ ਜਿੱਥੇ ਸਤਰੰਗੀ ਪੀਂਘ ਦਾ ਵੇਖਣ ਨੂੰ ਮਿਲੀ ਤਾਂ ਉੱਥੇ ਹੀ ਜਲੰਧਰ ਵਿੱਚ ਸੰਘਣੇ ਬੱਦਲ ਵਿਖਾਈ ਦਿੱਤੇ।

    ਕਣਕ ਦੀ ਵਾਢੀ ਜਾਰੀ ਹੈ ਅਤੇ ਇਹ ਮੌਸਮ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਰਿਹਾ ਹੈ।

    coronavirus

    ਤਸਵੀਰ ਸਰੋਤ, RAKESH MAHAJAN/PAL SINGH NAULI

  7. ਪੰਜਾਬ ਵਿੱਚ ਪੈ ਰਹੇ ਮੀਂਹ ਕਾਰਨ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਫ਼ਸਲ ਤਬਾਹ ਹੋ ਰਹੀ ਹੈ।

    ਤਸਵੀਰਾਂ ਬਰਨਾਲਾ ਅਤੇ ਜਲੰਧਰ ਦੀਆਂ ਹਨ।

    coronavirus

    ਤਸਵੀਰ ਸਰੋਤ, Pal Singh Nauli/bbc

    coronavirus

    ਤਸਵੀਰ ਸਰੋਤ, sukhcharanpreet/bbc

  8. ਕੋਰੋਨਾਵਾਇਰਸ : ਤੁਸੀਂ ਨਵੇਂ ਸ਼ਬਦ ਸੁਣ ਰਹੇ ਹੋੋਵੋਗੇ ਪਰ ਇਨ੍ਹਾਂ ਦੇ ਅਰਥ ਵੀ ਸਮਝੋ

    ਕੋਰੋਨਾ ਵਾਇਰਸ, ਕੁਆਰੰਟਾਇਨ, ਸੈਲਫ ਕੁਆਰੰਟਾਇਨ, ਪਲਾਜ਼ਮਾ ਟੈਸਟ ਅਤੇ ਹੋਰ ਕਈ ਸ਼ਬਦ ਤੁਸੀਂ ਨਵੇਂ ਸੁਣ ਰਹੇ ਹੋਵੋਗੇ, ਪਰ ਕੀ ਤੁਹਾਨੂੰ ਇਨ੍ਹਾਂ ਦੇ ਅਰਥ ਪਤਾ ਹਨ, ਬੀਬੀਸੀ ਪੰਜਾਬੀ ਇਸ ਵੀਡੀਓ ਰਾਹੀ ਤੁਹਾਨੂੰ ਇਨ੍ਹਾਂ ਤਕਨੀਕੀ ਸ਼ਬਦਾਂ ਦੇ ਅਰਥ ਸਮਝਾ ਰਿਹਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਜੁੜੀ ਇਸ ਔਖੀ ਸ਼ਬਦਾਵਲੀ ਦੇ ਸੌਖੇ ਅਰਥ ਜਾਣੋ
  9. ਕੋਰੋਨਾਵਾਇਰਸ ਪੰਜਾਬ ਅਪਡੇਟ : ਅੱਜ ਸਿਰਫ਼ 01 ਨਵਾਂ ਪੌਜ਼ਿਟਿਵ ਕੇਸ ਆਇਆ

    ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਪੰਜਾਬ ਲਈ ਕੁਝ ਰਾਹਤ ਵਾਲੀ ਖ਼ਬਰ ਰਹੀ।

    • ਜਲੰਧਰ ਜ਼ਿਲ੍ਹੇ ਦੇ 01 ਪੌਜ਼ਿਟਿਵ ਕੇਸ ਤੋਂ ਬਿਨਾਂ ਹੋਰ ਕਿਧਰੇ ਕੋਈ ਕੇਸ ਸਾਹਮਣੇ ਨਹੀਂ ਆਇਆ
    • ਸੂਬੇ ਵਿਚ 20 ਅਪ੍ਰੈਲ ਸ਼ਾਮ ਤੱਕ ਕੁੱਲ ਪੌਜ਼ਿਟਿਵ ਕੇਸਾਂ ਦੀ ਗਿਣਤੀ 245 ਹੈ ਅਤੇ ਮੌਤਾਂ 16 ਹਨ।
    • ਹੁਣ ਤੱਕ 38 ਮਰੀਜ਼ ਤੰਦਰੁਸਤ ਹੋ ਗਏ ਹਨ ਅਤੇ 191 ਐਕਟਿਵ ਮਾਮਲੇ ਹਨ।
    • ਹੁਣ ਤੱਕ ਮੁਹਾਲੀ ਵਿਚ 61, ਜਲੰਧਰ ਵਿਚ 48, ਪਟਿਆਲਾ ਵਿਚ 26 ਅਤੇ ਪਠਾਨਕੋਟ ਵਿਚ 24 ਮਾਮਲੇ ਹਨ।
    • ਬਠਿੰਡਾ , ਫ਼ਾਜ਼ਿਲਕਾ ਅਤੇ ਤਰਤਾਰਨ ਤਿੰਨ ਅਜਿਹੇ ਜ਼ਿਲ੍ਹੇ ਹਨ ਜਿੱਥੇ ਹੁਣ ਤੱਕ ਕੋਈ ਕੇਸ ਨਹੀਂ ਹੈ ।
    ਕੋਰੋਨਾਵਾਇਰਸ
  10. ਗੋਲਬਲ ਅਪਡੇਟ: ਕੋਰੋਨਾ ਸੰਕਟ ਤੋਂ ਕੁਝ ਰਾਹਤ ਭਰੀਆਂ ਖ਼ਬਰਾਂ

    ਯੂਕੇ 'ਚ ਮਰੀਜ਼ਾਂ ਦੇ ਇਲਾਜ਼ ਲਈ ਬਲੱਡ ਪਲਾਜ਼ਮਾਂ ਥਰੈਪੀ ਅਜਮਾਉਣ ਜਾ ਰਿਹਾ ਹੈ। ਇਸ ਤਰੀਕੇ ਨੂੰ ਭਾਰਤ ਸਰਕਾਰ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ।

    ਤੇਲ ਦੀ ਮੰਗ ਘਟਣ ਕਾਰਨ ਅਮਰੀਕਾ ਵਿਚ ਤੇਲ ਦੀਆਂ ਕੀਮਤਾਂ ਪਿਛਲੇ 21 ਸਾਲ ਵਿਚ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਗਈਆਂ ਹਨ।

    ਜਰਮਨੀ ਤੇ ਚੈੱਕ ਗਣਰਾਜ ਨੇ ਛੋਟੀਆਂ ਮੋਟੀਆਂ ਦੁਕਾਨਾਂ ਅਤੇ ਕਾਰੋਬਾਰ ਮੁੜ ਸ਼ੁਰੂ ਕਰ ਦਿੱਤੇ ਹਨ।

    ਸਾਊਥ ਵੇਲਜ਼ ਵਿਚ ਨਵੇਂ ਕੇਸ ਸਿਰਫ਼ 6 ਆਉਣ ਤੋਂ ਬਾਅਦ ਆਸਟ੍ਰੇਲੀਆਂ ਨੇ ਤਿੰਨ ਬੀਚ ਮੁੜ ਖੋਲ ਦਿੱਤੇ ਹਨ।

    ਨਿਊਯਾਰਕ ਦੇ ਗਵਰਨਰ ਨੇ ਕਿਹਾ ਹੈ ਕਿ ਹੁਣ ਕੇਸਾਂ ਦੀ ਰਫ਼ਤਾਰ ਘੱਟ ਹੋ ਰਹੀ ਹੈ, ਵਧ ਨਹੀਂ ਰਹੀ।

    ਅਮਰੀਕਾ ਵਿਚ ਮੌਤਾਂ ਦਾ ਅੰਕੜਾ 41,000 ਹੋ ਗਿਆ ਹੈ।

    ਦੁਨੀਆਂ ਵਿਚ ਕੋਰੋਨਾ ਲਾਗ ਵਾਲੇ ਲੋਕਾਂ ਦੀ ਗਿਣਤੀ 24 ਲੱਖ ਹੋ ਗਈ ਹੈ। ਜਦਕਿ ਮੌਤਾਂ ਦੀ ਗਿਣਤੀ 1,65000 ਹੋ ਗਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਪ੍ਰਿਸ ਫਿਲਿਪ ਨੇ ਵਿਗਿਆਨੀਆਂ ਤੇ ਸਿਹਤ ਵਰਕਰਾਂ ਦੀ ਕੀਤੀ ਪ੍ਰਸ਼ੰਸਾ
  11. ਲੌਕਡਾਊਨ ਕਾਰਨ ਹਸਪਤਾਲਾਂ ਵਿਚ ਖੂਨ ਦੀ ਘਾਟ, ਦਾਨੀਆਂ ਨੂੰ ਅਪੀਲ

    ਲੌਕਡਾਊਨ ਕਾਰਨ ਪੰਜਾਬ ਦੇ ਹਸਪਤਾਲਾਂ ਵਿਚ ਖੂਨ ਦੀ ਘਾਟ ਹੋ ਗਈ ਹੈ। ਜਿਸ ਕਾਰਨ ਵੱਖ ਵੱਖ ਜ਼ਿਲ੍ਹਿਆਂ ਦੀਆਂ

    ਰੈੱਡ ਕਰਾਸ ਸੁਸਾਇਟੀਆਂ ਵਲੋਂ ਖੂਨ ਦਾਨੀਆਂ ਨੂੰ ਸਿਵਲ ਹਸਪਤਾਲਾਂ ਵਿਚ ਪਹੁੰਚ ਦੀ ਅਪੀਲ ਕੀਤੀ ਜਾ ਰਹੀ ਹੈ।

    ਰੋਪੜ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਵਿਚ ਖੂਨ ਦਾਨ ਕਰਨ ਪਹੁੰਚੇ ਮਾਸਟਰ ਸੰਜੀਵ ਕੁਮਾਰ ਮੋਠਾਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਦਰਜਨ ਨੌਜਵਾਨਾਂ ਨੂੰ ਨਾਲ ਲਿਆ ਕੇ ਖੂਨਦਾਨ ਕਰਵਾਇਆ ਹੈ।

    ਸੰਜੀਵ ਕੁਮਾਰ ਨੇ ਕਿਹਾ ਕਿ ਲੌਕਡਾਊਨ ਕਾਰਨ ਖੂਨਦਾਨ ਕੈਂਪ ਨਹੀਂ ਲਗਾਏ ਜਾ ਸਕਦੇ , ਪਰ ਗਰਭਵਤੀ ਮਹਿਲਾਵਾਂ, ਥੈਲੇਸੇਮੀਆਂ ਮਰੀਜ਼ਾਂ ਨੂੰ ਇਸ ਦੀ ਬਹੁਤ ਘਾਟ ਹੋਣ ਕਾਰਨ ਇਹ ਮੁਹਿੰਮ ਸ਼ੁਰੂ ਹੋਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Sanjeev Kumar Mothapur

    ਤਸਵੀਰ ਕੈਪਸ਼ਨ, ਰੈੱਡ ਕਰਾਸ ਦੇ ਸੱਦੇ ਉੱਤੇ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਵਿਚ ਖੂਨ ਦਾਨ ਕਰਦੇ ਨੌਜਵਾਨ
  12. ਪੰਜਾਬ ਦੇ ਕਿਸਾਨਾਂ ਲਈ ਮੀਂਹ ਬਣ ਰਿਹਾ ਕੋੋਰੋਨਾ ਤੋਂ ਵੀ ਵੱਡੀ ਮਾਰ

    ਜਲੰਧਰ ਤੋਂ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਪੰਜਾਬ ਦੇ ਕਈ ਹਿੱਸਿਆ ਵਿਚ ਹਲਕੀ ਤੇ ਦਰਮਿਆਨੀ ਵਰਖਾ ਨਾਲ ਮੰਡੀਆਂ ਵਿਚ ਪਈ ਕਣਕ ਦੀ ਫਸਲ ਖਰਾਬ ਹੋਣ ਲੱਗੀ ਹੈ।

    ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਇਸ ਵਾਰ ਮੰਡੀਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਸੀ। ਜਿਸ ਕਾਰਨ ਜ਼ਿਆਦਾਤਰ ਕਣਕ ਕੱਚੇ ਫੜਾਂ ਤੇ ਖੁੱਲ੍ਹੇ ਅਸਮਾਨ ਥੱਲੇ ਭਿੱਜ ਰਹੀ ਹੈ।

    ਕਿਸਾਨਾਂ ਮੁਤਾਬਕ ਮੀਂਹ ਪੈਣ ਨਾਲ ਜਿੱਥੇ ਮੰਡੀਆਂ ਵਿਚ ਕਣਕ ਭਿੱਜਣ ਕਾਰਨ ਖਰੀਦ ਵਿਚ ਮੁਸ਼ਕਲ ਆਵੇਗੀ ਉੱਥੇ ਖੇਤਾਂ ਵਿਚ ਖੜ੍ਹੀ ਫਸਲ ਦੀ ਕੰਬਾਇਨ ਨਾਲ ਕਟਾਈ ਵੀ ਮੁਸ਼ਕਲ ਹੋ ਜਾਵੇਗੀ।

    ਕੋੋਰੋਨਾਵਾਇਰਸ, ਪੰਜਾਬ ਕਿਸਾਨ

    ਤਸਵੀਰ ਸਰੋਤ, Pal Singh Nauli

    ਤਸਵੀਰ ਕੈਪਸ਼ਨ, ਸੁਲਤਾਨ ਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਕਿਸਾਨ ਮੰਡੀ ਵਿੱਚੋਂ ਕਰਾਹੇ ਨਾਲ ਪਾਣੀ ਬਾਹਰ ਕੱਢਦੇ ਹੋਏ
    ਕੋਰੋਨਾਵਾਇਰਸ , ਜੰਲਧਰ

    ਤਸਵੀਰ ਸਰੋਤ, Pal singh Nauli

    ਤਸਵੀਰ ਕੈਪਸ਼ਨ, ਖੁੱਲ੍ਹੀਆਂ ਮੰਡੀਆਂ ਵਿਚ ਭਿੱਜ ਰਹੀ ਕਿਸਾਨਾਂ ਦੀ ਜਿਣਸ
  13. ਕੇਰਲ ਦੀ ਲੌਕਡਾਊਨ ਵਿਚ ਢਿੱਲ ਤੋਂ ਕੇਂਦਰ ਨਰਾਜ਼

    ਕੇਂਦਰੀ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੂਨਿਆ ਸਾਲਿਲਾ ਸ੍ਰੀਵਾਸਤਵਾ ਨੇ ਦੱਸਿਆ ਕਿ ਕੇਰਲ ਸਰਕਾਰ ਨੂੰ ਐਤਵਾਰ ਨੂੰ ਪੱਤਰ ਲਿਖ ਕੇ ਲੌਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉੱਤੇ ਨਰਾਜ਼ਗੀ ਪ੍ਰਗਟਾਈ ਗਈ ਹੈ।

    ਕੇਰਲ ਸਰਕਾਰ ਨੇ ਕੇਂਦਰ ਵਲੋਂ ਆਫ਼ਤ ਪ੍ਰਬੰਧਨ ਤਹਿਤ ਜਾਰੀ ਕੀਤੀਆਂ ਹਦਾਇਤਾਂ ਵਿਚ ਬਦਲਾਅ ਕਰਕੇ ਕੁਝ ਗਤੀਵਿਧੀਆਂ ਨੂੰ ਪ੍ਰਵਾਨਗੀ ਦਿੱਤੀ ਹੈ।

    ਉੱਧਰ ਕੇਰਲ ਦੇ ਸੈਰ ਸਪਾਟਾ ਮੰਤਰੀ ਕਦਮਪੱਲੀ ਸੁਰੇਂਦਰਣ ਨੇ ਕਿਹਾ ਕਿ ਕੇਂਦਰੀ ਹਦਾਇਤਾਂ ਮੁਤਾਬਕ ਹੀ ਕਾਰਵਾਈ ਕੀਤੀ ਗਈ ਹੈ।

    ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਜਿਥੇ ਵੀ ਲੌਕਡਾਊਨ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉੱਥੇ ਸੂਬਿਆਂ ਨੂੰ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।

    ਚਾਰ ਰਾਜਾਂ ਦੇ ਕੁਝ ਜ਼ਿਲ੍ਹਿਆਂ ਵਿੱਚ ਸਥਿਤੀ ਗੰਭੀਰ ਹੈ। ਇਨ੍ਹਾਂ ਜ਼ਿਲ੍ਹਿਆਂ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਕਿਹਾ ਗਿਆ ਹੈ ਅਤੇ ਸੂਬਾ ਸਰਕਾਰਾਂ ਦੀ ਮਦਦ ਕੀਤੀ ਜਾ ਰਹੀ ਹੈ।

    ਮਦਦ ਲਈ ਵਿਸ਼ੇਸ਼ ਟੀਮਾਂ ਭੇਜੀਆਂ ਗਈਆਂ ਹਨ। ਵਧੀਕ ਸਕੱਤਰ ਦੇ ਪੱਧਰ 'ਤੇ ਅਧਿਕਾਰੀ ਉਸ ਦੀ ਅਗਵਾਈ ਕਰ ਰਹੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕੇਰਲ ਨੇ ਕਿਹਾ ਕੋਈ ਗਲਤਫਹਿਮੀ ਹੋ ਗਈ ਹੈ।
  14. ਭਾਰਤ ਦੇ 24 ਘੰਟੇ: 1553 ਨਵੇਂ ਕੇਸ, 36 ਮੌਤਾਂ, 316 ਤੰਦਰੁਸਤ

    ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 17,265 ਹੋ ਗਈ ਹੈ।

    ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ ਵਿਚ ਹੁਣ ਤੱਕ 543 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,553 ਨਵੇਂ ਕੇਸ ਸਾਹਮਣੇ ਆਏ ਹਨ ਅਤੇ 36 ਲੋਕਾਂ ਦੀ ਮੌਤ ਹੋ ਗਈ ਹੈ।

    ਕੁਝ ਰਾਹਤ ਮਿਲੀ ਹੈ ਕਿ 2,547 ਮਰੀਜ਼ ਇਸ ਬਿਮਾਰੀ ਨੂੰ ਹਰਾਉਣ ਵਿਚ ਸਫਲ ਹੋਏ ਹਨ

    ਪਿਛਲੇ 24 ਘੰਟਿਆਂ ਵਿੱਚ 316 ਵਿਅਕਤੀ ਤੰਦਰੁਸਤ ਹੋਏ ਹਨ। ਇਹ ਅੱਜ ਤੱਕ ਦੀ ਸਭ ਤੋਂ ਵੱਡੀ ਅੰਕੜਾ ਹੈ।

    ਕੋਰੋਨਵਾਇਰਸ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕੇਂਦਰੀ ਸਯੁੰਕਤ ਸਿਹਤ ਸਕੱਤਰ ਲਵ ਅਗਰਵਾਲ
  15. ਬੀਜਿੰਗ ਵਿੱਚ 73 ਪ੍ਰਮੁੱਖ ਟੂਰਿਸਟ ਸਾਈਟਾਂ ਮੁੜ ਖੁਲ੍ਹੀਆਂ

    ਚੀਨ ਵਿੱਚ ਦੋ ਮਹੀਨਿਆਂ ਦੇ ਲੌਕ ਡਾਊਨ ਮਗਰੋਂ ਜ਼ਿੰਦਗੀ ਮੁੜ ਠੀਕ ਹੁੰਦੀ ਜਾ ਰਹੀ ਹੈ।

    ਐਤਵਾਰ ਨੂੰ ਬੀਜਿੰਗ ਸ਼ਹਿਰ ਵਿੱਚ 73 ਪ੍ਰਮੁੱਖ ਸੈਰ-ਸਪਾਟੇ ਵਾਲੇ ਸਥਾਨਾਂ ਨੂੰ ਦੁਬਾਰਾ ਖੋਲਿਆ ਗਿਆ। ਸ਼ਿਨਹੂਆ ਨਿਊਜ਼ ਏਜੇਂਸੀ ਮੁਤਾਬਕ, ਇਨ੍ਹਾਂ ਸਥਾਨਾਂ ਵਿੱਚ ਚੀਨ ਦੀ ਗ੍ਰੇਟ ਵਾਲ ਵੀ ਖੋਲ੍ਹੀ ਗਈ।

    ਇਹ ਸਾਰੀਆਂ ਸਾਈਟਾਂ ਬਾਹਰੀ ਖੇਤਰ ਵਾਲੀਆਂ ਹਨ ਅਤੇ ਸ਼ਹਿਰ ਦੇ ਯਾਤਰੀ ਆਕਰਸ਼ਣ ਦਾ ਲਗਭਗ 30% ਹਿੱਸਾ ਹਨ।ਬੀਜਿੰਗ ਟੂਰਿਜ਼ਮ ਬਿਊਰੋ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਕੁਲ ਸਮਰੱਥਾ ਦੇ 30% ਹਿੱਸੇ ਦੇ ਹਿਸਾਬ ਨਾਲ ਹੀ ਯਾਤਰੀ ਆਉਣਗੇ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੀਜਿੰਗ ਵਿੱਚ 73 ਪ੍ਰਮੁੱਖ ਟੂਰਿਸਟ ਸਾਈਟਾਂ ਮੁੜ ਖੁਲ੍ਹੀਆਂ
  16. ਕੋਰੋਨਾਵਾਇਰਸ ਬਾਰੇ ਮਿੱਥਾਂ ਦਾ ਨਿਵਾਰਣ, ਇਸ ਵੀਡੀਓ ਰਾਹੀ

    ਕੀ ਕੋਰੋਨਾਵਾਇਰਸ ਗਰਮੀ ਵਧਣ ਨਾਲ ਖ਼ਤਮ ਹੋ ਜਾਵੇਗਾ ਅਤੇ ਇਸ ਨਾਲ ਜੁੜੀਆਂ ਕਈ ਮਿੱਥਾਂ ਤੇ ਭਰਮ ਭੂਲੇਖਿਆਂ ਨੂੰ ਦੂਰ ਕਰਦੀ ਹੈ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਗਰਮੀਆਂ ਆਉਂਦਿਆਂ ਆਪੇ ਮਰ ਜਾਵੇਗਾ? ਵਾਇਰਲ ਮੈਸੇਜ ਦੀ ਪੜਤਾਲ
  17. ਨਵਾਂ ਸ਼ਹਿਰ ਦੀ 72 ਸਾਲਾ ਬੇਬੇ ਨੇ ਜਿੱਤੀ ਕੋਰੋਨਾ ਜੰਗ

    ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚੋਂ ਅੱਜ ਇੱਕ ਹੋਰ ਮਰੀਜ਼ ਦੇ ਬਾਹਰ ਆਉਣ ਨਾਲ ਜ਼ਿਲ੍ਹੇ ’ਚ ਕੋਰੋਨਾ ’ਤੇ ਫ਼ਤਿਹ ਹਾਸਲ ਕਰਨ ਵਾਲਿਆਂ ਦੀ ਗਿਣਤੀ 17 ’ਤੇ ਪੁੱਜ ਗਈ ਹੈ।

    ਪ੍ਰੀਤਮ ਕੌਰ (72) ਜਦੋਂ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਏ ਤਾਂ ਐਂਬੂਲੈਂਸ ਤੱਕ ਆਉਂਦਿਆਂ ਹੀ ਉਨ੍ਹਾਂ ਨੇ ਨਮ ਅੱਖਾਂ ਨਾਲ ਹਸਪਤਾਲ ਦੇ ਸਟਾਫ਼ ਲਈ ਅਸੀਸਾਂ ਦੀ ਝੜੀ ਲਗਾ ਦਿੱਤੀ।

    ਉਨ੍ਹਾਂ ਦਾ ਕਹਿਣਾ ਸੀ ਕਿ ਜੋ ਹੌਂਸਲਾ ਜ਼ਿੰਦਗੀ ਦੀ ਲੜਾਈ ਲੜਨ ਦਾ ਹਸਪਤਾਲ ਦੇ ਸਟਾਫ਼ ਤੋਂ ਮਿਲਿਆ, ਉਸ ਦਾ ਬਿਆਨ ਸ਼ਬਦਾਂ ਤੋਂ ਪਰੇ ਹੈ।

    ਬੀਬੀ ਪ੍ਰੀਤਮ ਕੌਰ, ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦੇ ਮਾਤਾ ਹਨ, ਬੀਤੀ 26 ਮਾਰਚ ਨੂੰ ਆਪਣਾ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਉਣ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ ਸਨ।

    ਸਰਪੰਚ ਹਰਪਾਲ ਸਿੰਘ ਵੀ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਸਨ ਅਤੇ ਠੀਕ ਹੋਣ ਬਾਅਦ 7 ਅਪਰੈਲ ਨੂੰ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਏ ਸਨ।

    ਕੋਰੋਨਾਵਾਇਰਸ , ਨਵਾਂ ਸ਼ਹਿਰ

    ਤਸਵੀਰ ਸਰੋਤ, Pal Singh Nauli

    ਤਸਵੀਰ ਕੈਪਸ਼ਨ, ਸਿਵਲ ਹਸਪਤਾਲ ਨਵਾਂ ਸ਼ਹਿਰ ਦੇ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਉਂਦੀ ਬੇਬੇ ਪ੍ਰੀਤਮ ਕੌਰ
  18. ਭਾਈ ਨਿਰਮਲ ਸਿੰਘ ਖਾਲਸਾ ਤੋਂ ਕੋਰੋਨਾ ਲਾਗ ਦਾ ਮਰੀਜ਼ ਹੋਇਆ ਵਿਅਕਤੀ ਤੰਦਰੁਸਤ

    ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਨੇ ਟਵੀਟ ਕਰਕੇ ਕੋਰੋਨਾ ਪੌਜ਼ਿਟਿਵ 67 ਸਾਲਾ ਬਲਬੀਰ ਸਿੰਘ ਦੇ ਤੰਦਰੁਸਤ ਹੋਣ ਦੀ ਜਾਣਕਾਰੀ ਦਿੱਤੀ ਹੈ।

    ਬਲਬੀਰ ਸਿੰਘ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਕਾਰਨ ਲਾਗ ਦਾ ਸ਼ਿਕਾਰ ਹੋਇਆ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਵਿਦੇਸ਼ੀ ਨਿਵੇਸ਼ ਉੱਤੇ ਨਵੇਂ ਭਾਰਤੀ ਨਿਯਮਾਂ ਤੋਂ ਚੀਨ ਔਖਾ

    ਨਵੀਂ ਦਿੱਲੀ ਵਿਚਲੇ ਚੀਨੀ ਦੂਤਾਵਾਸ ਨੇ ਕਿਹਾ ਹੈ ਕਿ ਸਿੱਧੇ ਵਿਦੇਸ਼ੀ ਨਿਵੇਸ਼ ਸੰਬੰਧੀ ਭਾਰਤ ਸਰਕਾਰ ਦਾ ਨਵਾਂ ਨਿਯਮ ਵਪਾਰ ਅਤੇ ਨਿਵੇਸ਼ ਵਿੱਚ ਉਦਾਰੀਕਰਨ ਦੇ ਆਮ ਰੁਝਾਨ ਦੇ ਵਿਰੁੱਧ ਹੈ।

    ਭਾਰਤ ਦੇ ਵਣਜ ਮੰਤਰਾਲੇ ਨੇ 17 ਅਪ੍ਰੈਲ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਸੀ ਕਿ ਨਿਵੇਸ਼ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ ਅਤੇ ਇਸਦਾ ਉਦੇਸ਼ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਭਾਰਤੀ ਕੰਪਨੀਆਂ ਨੂੰ ਦੂਜੇ ਮੁਲਕਾਂ ਵਲੋਂ ਆਪਣੇ ਕਬਜ਼ੇ ਵਿੱਚ ਲੈਣ ਤੋਂ ਰੋਕਣਾ ਹੈ। ਹਾਲਾਂਕਿ ਇਸ ਵਿਚ ਚੀਨ ਦਾ ਕੋਈ ਜ਼ਿਕਰ ਨਹੀਂ ਸੀ।

    ਭਾਰਤ ਨੇ ਗੁਆਂਢੀ ਦੇਸ਼ਾਂ ਦੀਆਂ ਕੰਪਨੀਆਂ ਦੇ ਨਿਵੇਸ਼ ਸੰਬੰਧੀ ਨਿਯਮ ਸਖ਼ਤ ਕੀਤੇ ਸਨ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰਭਾਰਤ ਸਰਕਾਰ ਦਾ ਇਹ ਕਦਮ ਚੀਨੀ ਕੰਪਨੀਆਂ ਦੀ ਤਰਫੋਂ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤੀ ਕੰਪਨੀਆਂ ਉੱਤੇ ਕਬਜ਼ੇ ਨੂੰ ਰੋਕਣ ਵਜੋਂ ਵੇਖਿਆ ਜਾ ਰਿਹਾ ਹੈ।

    ਭਾਰਤ ਦੀ ਸਰਹੱਦ ਨਾਲ ਲੱਗਦੇ ਕਿਸੇ ਵੀ ਦੇਸ਼ ਦੀ ਕੰਪਨੀ ਤੋਂ ਨਿਵੇਸ਼ ਲੈਣ ਲਈ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 12 ਅਪ੍ਰੈਲ ਨੂੰ ਟਵੀਟ ਕਰਕੇ ਵਿਦੇਸ਼ੀ ਨਿਵੇਸ਼ ਸੰਬੰਧੀ ਨਿਯਮਾਂ ਨੂੰ ਸਖਤ ਕਰਨ ਦਾ ਸੁਝਾਅ ਦਿੱਤਾ ਸੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵਿਦੇਸ਼ੀ ਨਿਵੇਸ਼ ਦੇ ਨਿਯਮ ਸਖ਼ਤ ਕਰਨ ਲਈ ਸੁਝਾਅ ਦਿੱਤਾ ਸੀ।