You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: 12 ਮੈਂਬਰੀ ਟੀਮ ਨੇ 7.5 ਘੰਟੇ ਦੀ ਸਰਜਰੀ 'ਚ ਪੁਲਿਸ ਨਾਕੇ 'ਤੇ ਹੋਏ ਹਮਲੇ 'ਚ ਜ਼ਖ਼ਮੀ ASI ਦਾ ਵੱਢਿਆ ਹੱਥ ਜੋੜਿਆ; ਅਮਰੀਕਾ ਵਿੱਚ ਸਭ ਤੋਂ ਵੱਧ 20 ਹਜ਼ਾਰ ਮੌਤਾਂ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ ਅਤੇ ਕੁੱਲ ਕੇਸ 17 ਲੱਖ ਤੋਂ ਪਾਰ, 3.5 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ

ਲਾਈਵ ਕਵਰੇਜ

  1. ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੇਵਲ ਅਮਰੀਕਾ, ਇਟਲੀ, ਸਪੇਨ, ਫਰਾਂਸ ਅਤੇ ਬ੍ਰਿਟੇਨ ਵਿੱਚ 82 ਹਜ਼ਾਰ 726 ਮੌਤਾਂ ਹੋਈਆਂ ਹਨ। ਭਾਰਤ ਵਿੱਚ ਵੀ ਹੁਣ ਤੱਕ 273 ਮੌਤਾਂ ਹੋ ਗਈਆਂ ਹਨ। ਅਮਰੀਕਾ ਵਿੱਚ ਸਭ ਤੋਂ ਵੱਧ 21 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।

    ਅਸੀਂ ਅੱਜ ਵਾਸਤੇ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ, ਕੱਲ੍ਹ ਕੋਰੋਨਾਵਾਇਰਸ ਨਾਲ ਜੁੜੇ ਹੋਰ ਅਪਡੇਟਸ ਨਾਲ ਤੁਹਾਡੇ ਰੂਬਰੂ ਹੋਵਾਂਗੇ।

  2. ਕੋਰੋਨਾਵਾਇਰਸ: ਇੱਥੇ ਗੈਂਗ ਲੜਾਈ ਛੱਡ ਕੇ ਲੋਕਾਂ ਦੀ ਮਦਦ ’ਤੇ ਕਿਵੇਂ ਆਏ

  3. ਕੀ ਹਨ ਕੋਰੋਨਾਵਾਇਰਸ ਦੇ ਲੱਛਣ ਤੇ ਕਿਵੇਂ ਹੁੰਦਾ ਹੈ ਬਚਾਅ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਨ ਲਈ ਇਹ ਪੜ੍ਹੋ

  4. ਵਿਸਾਖੀ ’ਤੇ ਕੈਪਟਨ ਅਮਰਿੰਦਰ ਦੀ ਅਪੀਲ, 'ਘਰ ਬੈਠ ਕੇ ਵਿਸਾਖੀ ਮਨਾਓ', ਕੈਪਟਨ ਅਮਰਿੰਦਰ ਨੇ ਵਿਸਾਖੀ ਤੇ ਸਵੇਰੇ 11 ਵਜੇ ਸਾਂਝੀ ਅਰਦਾਸ ਦਾ ਸੱਦਾ ਦਿੱਤਾ ਹੈ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਆਪਣੇ ਸੰਬੋਧਨ ਵਿੱਚ ਕੈਪਟਨ ਨੇ ਜਿੱਥੇ ਵਿਸਾਖੀ ਮੌਕੇ ਸਾਂਝੀ ਅਰਦਾਸ ਦਾ ਸੱਦਾ ਦਿੱਤਾ ਉੱਥੇ ਹੀ ਕੋਵਿਡ-19 ਬਾਰੇ ਸਰਕਾਰੀ ਨੀਤੀ ਤੇ ਪਲਾਨ ਬਾਰੇ ਜਾਣਕਾਰੀ ਦਿੱਤੀ।

  5. ਪਟਿਆਲਾ 'ਚ ਪੁਲਿਸ ਤੇ ਹਮਲਾ: ASI ਦੇ ਵੱਢੇ ਹੱਥ ਨੂੰ ਡਾਕਟਰਾਂ ਨੇ ਜੋੜਿਆ

    ਪਟਿਆਲਾ ਵਿੱਚ ਪੁਲਿਸ ਨਾਕੇ ’ਤੇ ਹੋਏ ਹਮਲੇ ਦੌਰਾਨ ਜ਼ਖਮੀ ਹੋਏ ਏਐੱਸਆਈ ਦੇ ਵੱਢੇ ਗਏ ਹੱਥ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਡਾਕਟਰਾਂ ਨੇ ਜੋੜ ਦਿੱਤਾ ਹੈ।

    ਇਹ ਸਰਜਰੀ ਕਰੀਬ 7.5 ਘੰਟੇ ਤੱਕ ਚੱਲੀ।

    ਇਹ ਸਰਜਰੀ ਨੂੰ 12 ਮੈਂਬਰੀ ਟੀਮ ਨੇ ਅੰਜਾਮ ਦਿੱਤਾ ਹੈ। ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਕਿ ਇਹ ਸਰਜਰੀ ਤਕਨੀਕੀ ਤੌਰ ’ਤੇ ਕਾਫੀ ਮੁਸ਼ਕਿਲ ਸੀ ਪਰ ਇਸ ਨੂੰ ਪੂਰਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

  6. ਪਟਿਆਲਾ 'ਚ ਪੁਲਿਸ ਤੇ ਹਮਲਾ: ਪੁਲਿਸ ਨੇ ਮੁਲਜ਼ਮਾਂ ਨੂੰ ਕਿਵੇਂ ਕੀਤਾ ਕਾਬੂ

  7. ਬ੍ਰਿਟੇਨ ਵਿੱਚ ਮ੍ਰਿਤਕਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ

    ਬ੍ਰਿਟੇਨ ਵਿੱਚ ਐਤਵਾਰ ਨੂੰ 700 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੇ ਅੰਕੜੇ ਆਉਣ ਨਾਲ ਕੁੱਲ੍ਹ ਗਿਣਤੀ 10 ਹਜ਼ਾਰ ਤੋਂ ਉੱਤੇ ਚਲੀ ਗਈ ਹੈ।

    ਪਿਛਲੇ ਘੰਟਿਆਂ ਵਿੱਚ ਇੰਗਲੈਂਡ ਵਿੱਚ 657, ਸਕੌਟਲੈਂਡ ਵਿੱਚ 24, ਵੇਲਜ਼ ਵਿੱਚ 18 ਅਤੇ ਉੱਤਰੀ ਆਇਰਲੈਂਡ ਵਿੱਚ 11 ਲੋਕਾਂ ਦੀ ਮੌਤ ਹੋਈ ਹੈ।

    ਇਸ ਤਰ੍ਹਾਂ ਬਰਤਾਨੀਆ ਵਿੱਚ ਮ੍ਰਿਤਕਾਂ ਦੀ ਗਿਣਤੀ 10,600 ਤੋਂ ਪਾਰ ਹੋ ਗਈ ਹੈ।

  8. ਵਿਸਾਖੀ ਤੋਂ ਇੱਕ ਦਿਨ ਪਹਿਲਾਂ ਪੁਲਿਸ ਉੱਤੇ ਹਮਲਾ ਮੰਦਭਾਗਾ - ਕੈਪਟਨ

  9. ਪਟਿਆਲਾ ਪੁਲਿਸ 'ਤੇ ਹਮਲਾ : 11 ਗ੍ਰਿਫ਼ਤਾਰ, 5 ਬੋਰੀਆਂ ਭੁੱਕੀ ਤੇ 39 ਲੱਖ ਰੁਪਏ ਬਰਾਮਦ

    ਪਟਿਆਲਾ ਦੀ ਸਬਜ਼ੀ ਮੰਡੀ ਵਿਚ ਪੁਲਿਸ ਉੱਤੇ ਨਿਹੰਗਾਂ ਵਲੋਂ ਕੀਤੇ ਹਮਲੇ ਦੇ ਮਾਮਲੇ ਵਿਚ 11 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।

    ਹਮਲੇ ਵਿਚ ਏਐੱਸਆਈ ਦੀ ਬਾਹ ਵੱਢ ਦਿੱਤੀ ਗਈ, 3 ਹੋਰ ਪੁਲਿਸ ਤੇ 1 ਮੰਡੀ ਬੋਰਡ ਦੇ ਮੁਲਾਜ਼ਮ ਜ਼ਖ਼ਮੀ ਹੋਏ ਹਨ।

    ਕੈਪਟਨ ਅਮਰਿੰਦਰ ਸਿੰਘ ਨੇ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਡੀਜੀਪੀ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾ ਨਿਪਟਣ ਦੇ ਹੁਕਮ ਦਿੱਤੇ ਹਨ।

    ਪੁਲਿਸ ਡੇਰੇ ਵਿਚੋਂ ਗੈਰਕਾਨੂੰਨੀ ਹਥਿਆਰ, 5 ਬੋਰੀਆਂ ਭੁੱਕੀ,ਸੁੱਖਾ,ਕਈ ਹੋਰ ਨਸ਼ੇ ਅਤੇ

    39 ਲੱਖ ਨਕਦੀ ਬਰਾਮਦ ਕਰਨ ਦਾਅਵਾ ਕੀਤਾ ਹੈ।

  10. ਦਿੱਲੀ-ਐੱਨਸੀਆਰ ਵਿੱਚ ਭੂਚਾਲ ਦੇ ਝਟਕੇ

    ਦਿੱਲੀ-ਐੱਨਸੀਆਰ ਦੇ ਇਲਾਕੇ ਵਿੱਚ ਐਤਵਾਰ ਸ਼ਾਮ 4.45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ਉੱਤੇ ਇਸ ਨੂੰ 4 ਦੇ ਆਲੇ-ਦੁਆਲੇ ਨਾਪਿਆ ਗਿਆ ਹੈ।

  11. ਕੋਰੋਨਾਵਾਇਰਸ ਦਾ ਟੈਸਟ ਪੰਜਾਬ ਵਿੱਚ ਕਿਸ ਤਰ੍ਹਾਂ ਹੋ ਰਿਹਾ ਹੈ?

    ਪੰਜਾਬ ਵਿਚ ਕੋਰੋਨਾਵਾਇਰਸ ਦੇ ਟੈਸਟ ਕਿਸ ਤਰ੍ਹਾਂ ਹੋ ਰਹੇ ਹਨ, ਦੇਖੋ ਇਹ ਵੀਡੀਓ ਜੋ ਕੁਝ ਦਿਨ ਪਹਿਲਾਂ ਪਬਲਿਸ਼ ਕੀਤਾ ਗਿਆ ਸੀ ।

  12. ਪੰਜਾਬ: ਕੋਰੋਨਾਵਾਇਰਸ ਨਾਲ ਸਬੰਧਤ ਕੁਝ ਅਹਿਮ ਅਪਡੇਟ

    ਨਵਾਂ ਸ਼ਹਿਰ ਦੇ ਹਸਪਤਾਲ ਵਿਚ 3 ਮਰੀਜ਼ ਹੋਰ ਠੀਕ ਹੋ ਗਏ ਹਨ, ਇੱਥੇ ਹੁਣ ਸਿਰਫ਼ 13 ਮਰੀਜ਼ ਰਹਿ ਗਏ ਹਨ।

    ਜਲੰਧਰ ਪ੍ਰਸਾਸ਼ਨ ਨੇ ਗੁਜਰਾਤ ਦੇ ਕੱਛ ਵਿਚ ਫਸੇ 250 ਟਰੱਕ ਡਰਾਇਵਰਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ।

    ਦੀਨਾਨਗਰ ਵਿਚ ਬੀਡੀਪੀਓ ਖ਼ਿਲਾਫ਼ ਗਰੀਬ ਲੋਕਾਂ ਨੂੰ ਰਾਸ਼ਣ ਨਾ ਵੰਡਣ ਦਾ ਕੇਸ ਦਰਜ ਕੀਤਾ ਗਿਆ ਹੈ।

    ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਸਿਹਤ ਕਾਮਿਆਂ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਦੀਆਂ ਤਨਖ਼ਾਹਾ ਵਧਾਉਣ ਤੇ ਪੀਪੀਈ ਕਿੱਟਾਂ ਦੇਣ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ।

  13. ਬੋਰਿਸ ਜੌਨਸਨ ਨੇ ਜ਼ਿੰਦਗੀ ਬਚਾਉਣ ਲਈ ਡਾਕਟਰਾਂ ਦਾ ਧੰਨਵਾਦ ਕੀਤਾ

    ਯੂਕੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾਵਾਇਰਸ ਦਾ ਇਲਾਜ ਕਰਨ ਵਾਲੇ ਨੈਸ਼ਨਲ ਹੈਲਥ ਸਿਸਟਮ ਦੇ ਸਟਾਫ਼ ਦਾ ਬਾਕੀ ਜ਼ਿੰਦਗੀ ਲਈ ਧੰਨਵਾਦ ਕੀਤਾ ਹੈ।

    ਪ੍ਰਧਾਨ ਮੰਤਰੀ ਨੇ ਲੰਡਨ ਦੇ ਸੇਂਟ ਥੌਮਸ ਹਸਪਤਾਲ ਦੇ ਡਾਕਟਰਾਂ ਨੂੰ ਸ਼ੁਕਰੀਆ ਕਿਹਾ, ਜਿੱਥੇ ਉਨ੍ਹਾਂ ਤਿੰਨ ਰਾਤਾਂ ਆਈਸੀਯੂ ਵਿਚ ਕੱਟੀਆਂ ਹਨ।

    ਉੱਧਰ ਐਤਵਾਰ ਨੂੰ ਯੂਕੇ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਨੂੰ ਪਹੁੰਚ ਗਈ।

    ਸ਼ਨੀਵਾਰ ਨੂੰ ਯੂਕੇ ਵਿਚ ਕੋਰੋਨਵਾਇਰਸ ਨਾਲ 917 ਮੌਤਾਂ ਹੋਈਆਂ ਹਨ ਅਤੇ ਇਸ ਨਾਲ ਮੌਤਾਂ ਦੀ ਕੁੱਲ ਗਿਣਤੀ 9875 ਹੋ ਗਈ।

  14. ਕੋਰੋਨਾ ਮੌਤਾਂ: 20,000 ਦੇ ਅੰਕੜੇ ਨਾਲ ਅਮਰੀਕਾ ਨੇ ਇਟਲੀ ਨੂੰ ਪਛਾੜਿਆ

    ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾਂ ਇਟਲੀ ਨੂੰ ਪਾਰ ਕਰ ਗਿਆ ਹੈ।

    ਜੋਨਸ ਹੋਪਕਿਨ ਯੂਨੀਵਰਸਿਟੀ ਦੇ ਇਕੱਠੇ ਕੀਤੇ ਡਾਟੇ ਮੁਤਾਬਕ 20,000 ਅਮਰੀਕੀ ਕੋਰੋਨਾ ਕਾਰਨ ਮਰ ਚੁੱਕੇ ਹਨ ਅਤੇ ਇਹ ਦੁਨੀਆਂ ਦੇ ਸਭ ਦੇਸ਼ਾਂ ਤੋਂ ਵੱਧ ਹੈ।

    ਅਮਰੀਕਾ ਵਿਚ ਇੱਕ ਦਿਨ ਵਿਚ 2000 ਲੋਕਾਂ ਦੀ ਮੌਤ ਹੋਣਾ ਵੀ ਇੱਕ ਵਿਸ਼ਵ ਰਿਕਾਰਡ ਹੈ।

    ਸ਼ਨੀਵਾਰ ਨੂੰ ਤੋਂ ਬਾਅਦ ਕੁਝ ਰਾਹਤ ਤਾਂ ਮਿਲੀ ਪਰ ਫਿਰ ਵੀ 24 ਘੰਟੇ ਦੌਰਾਨ ਮੌਤਾਂ ਦੀ ਅੰਕੜਾ 783 ਰਿਹਾ।

  15. ਭਾਰਤ 'ਚ 8356 ਪੌਜ਼ਿਟਿਵ ਕੇਸ, 273 ਮੌਤਾਂ, ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 909 ਪੌਜ਼ਿਟਿਵ ਮਾਮਲੇ

    ਐਤਵਾਰ ਸ਼ਾਮ 4 ਵਜੇ ਤੱਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ 8356 ਹੋ ਗਈ ਹੈ। ਜਦੋਂ ਕਿ ਇਸ ਮਹਾਂਮਾਰੀ ਦੀ ਲਪੇਟ ਵਿਚ ਹੁਣ ਤੱਕ ਦੇਸ ਭਰ ਵਿਚ 273 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਵੱਲੋਂ ਕੀਤੀ ਗਈ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਹੈ, “ਪਿਛਲੇ 24 ਘੰਟਿਆਂ ਵਿੱਚ 909 ਮਰੀਜ਼ ਕੋਰੋਨਾ ਵਾਇਰਸ ਨਾਲ ਪੌਜ਼ਿਟਿਵ ਹੋਏ ਹਨ।

    ਇਸ ਤਰ੍ਹਾਂ, ਪੌਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 8356 ਰਹੀ ਹੈ। ਇਨ੍ਹਾਂ ਵਿਚੋਂ 273 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 34 ਲੋਕਾਂ ਦੀ ਮੌਤ ਹੋ ਗਈ ਹੈ। ”

    ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲੇ ਦੇ ਅਨੁਸਾਰ, ਹੁਣ ਤੱਕ 716 ਲੋਕ ਇਸ ਬਿਮਾਰੀ ਨਾਲ ਇਲਾਜ ਦੌਰਾਨ ਠੀਕ ਹੋ ਚੁੱਕੇ ਹਨ।

  16. ਨਿਹੰਗਾਂ ਦੇ ਪੁਲਿਸ ਉੱਤੇ ਹਮਲੇ 'ਤੇ ਕੌਣ ਕੀ-ਕੀ ਬੋਲਿਆ

    ਪਟਿਆਲਾ ਦੀ ਸਨੌਰ ਰੋਡ ਸਬਜ਼ੀ ਮੰਡੀ ਵਿੱਚ ਕੁਝ ਨਿਹੰਗ ਸਿੱਖਾਂ ਅਤੇ ਪੁਲਿਸ ਵਾਲਿਆਂ ’ਚ ਝੜਪ ਹੋਈ ਹੈ।

    ਹਮਲੇ ਵਿੱਚ ਇੱਕ ਪੁਲਿਸ ਵਾਲੇ ਦਾ ਹੱਥ ਵੀ ਵੱਢਿਆ ਗਿਆ ਹੈ। ਬਾਅਦ ਵਿੱਚ ਛਾਪੇਮਾਰੀ ਦੌਰਾਨ 9 ਮੁਲਜ਼ਮ ਕਾਬੂ ਕੀਤੇ ਗਏ।

    ਘਟਨਾ ਵਿੱਚ ਇੱਕ ਐੱਸਐੱਚਓ ਅਤੇ ਕੁਝ ਪੁਲਿਸ ਵਾਲਿਆਂ ਸਣੇ ਮੰਡੀ ਬੋਰਡ ਦੇ ਕੁਝ ਮੁਲਾਜ਼ਮ ਵੀ ਜ਼ਖਮੀ ਹੋਏ ਹਨ।

    ਤੇਜ਼ਧਾਰ ਹਥਿਆਰ ਨਾਲ ਵਾਰ ਹੋਣ ਕਰਕੇ ਏਐੱਸਆਈ ਦਾ ਹੱਥ ਵੱਢਿਆ ਗਿਆ ਹੈ। ਜਾਣੋ ਇਸ ਘਟਨਾ ਬਾਰੇ ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਨੇ ਕੀ-ਕੀ ਕਿਹਾ

  17. ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੇ ਸਸਕਾਰ ਤੋਂ ਡਰ ਕਿਉਂ

    ਪੰਜਾਬ ਵਿਚ ਕਈ ਥਾਂਈ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੇ ਸਸਕਾਰ ਮੌਕੇ ਉਨ੍ਹਾਂ ਦੇ ਘਰ ਵਾਲੇ ਡਰ ਕਾਰਨ ਸ਼ਾਮਲ ਨਹੀਂ ਹੋਏ।

    ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੇ ਸਸਕਾਰ ਬਾਰੇ ਸ਼ੰਕੇ ਦੂਰ ਕਰਨ ਲਈ ਦੇਖੋ ਇਹ ਵੀਡੀਓ

  18. ਪੰਜਾਬ : ਕਾਨੂੰਨ ਤੋੜਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਨਿਪਟਣ ਦੇ ਹੁਕਮ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪਟਿਆਲਾ ਵਿਚ ਪੁਲਿਸ ਪਾਰਟੀ ਦੇ ਨਾਕੇ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ।

    ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਹਮਲੇ ਵਿਚ ਇੱਕ ਏਐੱਸਆਈ ਦਾ ਹੱਥ ਵੱਢੇ ਜਾਣ ਅਤੇ 6 ਜਣਿਆਂ ਦਾ ਜ਼ਖ਼ਮੀ ਹੋਣ ਦੀ ਗੱਲ ਕਹੀ ਹੈ।

    ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੂੰ ਕਿਸੇ ਵੀ ਕਾਨੂੰਨ ਤੋੜਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

  19. 'ਪਿੰਡ 'ਚ ਦਾੜ੍ਹੀ ਰੱਖਣ ਅਤੇ ਮੁਸਲਮਾਨ ਟੋਪੀ ਪਾਉਣ ਵਾਲੇ ਕਿਸੇ ਸ਼ਖਸ ਨੂੰ ਨਹੀਂ ਦੇਖਣਾ'

    ਕੋਰੋਨਾਵਾਇਰਸ ਦੇ ਫੈਲਾਅ ਅਤੇ ਤਬਲੀਗੀ ਜਮਾਤ ਦੇ ਇਕੱਠ ਨੂੰ ਜੋੜਦਿਆਂ ਦੇਸ ਅੰਦਰ ਇਸ ਮਹਾਂਮਾਰੀ ਨਾਲ ਫਿਰਕੂ ਰੰਗ ਜੁੜ ਗਿਆ ਹੈ। ਹਰਿਆਣਾ ਦੇ ਕੈਥਲ ਵਿੱਚ ਪੈਂਦੇ ਇੱਕ ਪਿੰਡ ਵਿੱਚ ਮੁਸਲਿਮ ਪਰਿਵਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਲਜਾਮ ਲੱਗੇ ਹਨ।

    ਕੈਥਲ ਦੇ ਕਿਓਰਕ ਪਿੰਡ ਵਿੱਚ 10-12 ਮੁਸਲਿਮ ਪਰਿਵਾਰ ਕਈ ਸਾਲਾਂ ਤੋਂ ਰਹਿੰਦੇ ਹਨ। ਬਾਕੀ 14,000 ਦੇ ਕਰੀਬ ਅਬਾਦੀ ਹਿੰਦੂਆਂ ਦੀ ਹੈ।

  20. ਚੀਨ ਵਿੱਚ ਕੋਰਨਾਵਾਇਰਸ ਦੇ 99 ਨਵੇਂ ਮਾਮਲੇ ਸਾਹਮਣੇ ਆਏ

    ਚੀਨ ਵਿੱਚ ਕੋਰੋਨਾਵਾਇਰਸ ਦੇ 99 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲ ਦੇ ਹਫ਼ਤਿਆਂ ਵਿੱਚ ਇੱਕ ਦਿਨ ਵਿੱਚ ਆਉਣ ਵਾਲੇ ਇਹ ਸਭ ਤੋਂ ਵੱਧ ਮਾਮਲੇ ਹਨ।

    ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨ ਵਿੱਚ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 82,052 ਹੋ ਚੁੱਕੀ ਹੈ।

    ਚੀਨ ਦੇ ਕੌਮੀ ਸਿਹਤ ਕਮਿਸ਼ਨ ਅਨੁਸਾਰ ਸ਼ਨੀਵਾਰ ਤੱਕ ਕੁੱਲ੍ਹ 1280 ਕੋਰੋਨਾ ਦੇ ਮਾਮਲੇ ਬਾਹਰ ਤੋਂ ਆਏ ਲੋਕਾਂ ਵਿੱਚ ਸਨ।

    ਸ਼ਨੀਵਾਰ ਨੂੰ ਜੋ 99 ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ 97 ਬਾਹਰ ਤੋਂ ਪਰਤੇ ਲੋਕਾਂ ਦੇ ਹਨ।