ਪੱਛਮੀ ਬੰਗਾਲ ਤੇ ਮਹਾਰਾਸ਼ਟਰ 'ਚ 30 ਅਪ੍ਰੈਲ ਤੱਕ ਲੌਕਡਾਊਨ, ਕੇਜਰੀਵਾਲ ਨੇ ਕਿਹਾ 'ਪੀਐਮ ਨੇ ਲਿਆ ਲੌਕਡਾਊਨ ਵਧਾਉਣ ਦਾ ਸਹੀ ਫੈਸਲਾ'

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ ਅਤੇ ਕੁੱਲ ਕੇਸ 17 ਲੱਖ ਤੋਂ ਪਾਰ, 3.5 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ

ਲਾਈਵ ਕਵਰੇਜ

  1. ਕੋਰੋਨਾਵਾਇਰਸ: 101 ਸਾਲਾ ਸ਼ਖ਼ਸ ਨੇ ਦਿੱਤੀ ਕੋਵਿਡ-19 ਨੂੰ ਮਾਤ

  2. ਕੋਵਿਡ-19 ਸਾਡੀ ਨੀਂਦ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ

  3. ਹਾਈਡਰੋਕਸੀਕਲੋਰੋਕਵਿਨ ਦੀ ਖ਼ਰੀਦਦਾਰੀ 'ਤੇ ਰੋਕ ਬਣੀ ਸਰਕਾਰਾਂ ਲਈ ਸਿਰਦਰਦ

  4. ਅਸੀਂ ਆਪਣੇ ਲਾਈਵ ਅਪਡੇਟਸ ਇੱਥੇ ਹੀ ਖ਼ਤਮ ਕਰਦੇ ਹਾਂ। ਕੋਰੋਨਾਵਾਇਰਸ ਬਾਰੇ ਦੇਸ ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਲੈ ਕੇ ਕਲ੍ਹ ਫਿਰ ਆਵਾਂਗੇ।

  5. ਹਾਈਡਰੋਕਸੀਕਲੋਰੋਕਵਿਨ ਦਵਾਈ ਕਿਸ ਲਈ ਵਰਤੀ ਜਾਂਦੀ ਹੈ?

    ਵੀਡੀਓ ਕੈਪਸ਼ਨ, ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਕਰਕੇ ਭਾਰਤ ਚਰਚਾ ਵਿੱਚ ਹੈ
  6. ਪਾਕਿਸਤਾਨ ਦੇ ਰਾਸ਼ਟਰਪਤੀ ਨੇ ਜੋ ਮਾਸਕ ਪਾਇਆ ਉਸ ਤੋਂ ਡਾਕਟਰ ਕਿਉਂ ਨਰਾਜ਼

    ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਹਾਲ ਹੀ ਵਿੱਚ ਅਧਿਕਾਰੀਆਂ ਨਾਲ ਬੈਠਕ ਦੀ ਇੱਕ ਤਸਵੀਰ ਟਵਿੱਟਰ ’ਤੇ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਨੇ ਐੱਨ95 ਫੇਸ ਮਾਸਕ ਪਾਇਆ ਹੈ।

    ਇਸ ਮਾਸਕ ਦੀ ਵਰਤੋਂ ਆਮ ਤੌਰ ’ਤੇ ਸਿਹਤ ਮੁਲਾਜ਼ਮ ਕਰਦੇ ਹਨ। ਇਸ ਤਸਵੀਰ ਕਾਰਨ ਪਾਕਿਸਤਾਨ ਸਰਕਾਰ ਅਤੇ ਕੋਰੋਨਾਵਾਇਰਸ ਖਿਲਾਫ਼ ਜੰਗ ਲੜ ਰਹੇ ਸਿਹਤ ਕਰਮੀਆਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ।

    ਪਾਕਿਸਤਾਨ ਮੈਡੀਕਲ ਐਸੋਸੀਏਸ਼ ਦਾ ਕਹਿਣਾ ਹੈ, “ਇੱਕ ਪਾਸੇ ਤਾਂ ਸਿਆਸਤਦਾਨ ਅਤੇ ਆਲਾ ਅਧਿਕਾਰੀ ਬੈਠਕਾਂ ਦੌਰਾਨ ਐੱਨ95 ਮਾਸਕ ਪਾਏ ਨਜ਼ਰ ਆਉਂਦੇ ਹਨ ਤਾਂ ਦੂਜੇ ਪਾਸੇ ਸਿਹਤ ਮੁਲਾਜ਼ਮ ਮਾਸਕ ਅਤੇ ਪੀਪੀਈ ਕਿੱਟ ਦੀ ਕਮੀ ਨਾਲ ਜੂਝ ਰਹੇ ਹਨ।”

    ਹਾਲਾਂਕਿ ਬਾਅਦ ਵਿੱਚ ਡਾਕਟਰ ਅਲਵੀ ਨੇ ਸਪਸ਼ਟ ਕੀਤਾ ਕਿ ਇਹ ਮਾਸਕ ਉਨ੍ਹਾਂ ਨੂੰ ਹਾਲ ਹੀ ਵਿੱਚ ਚੀਨ ਦੇ ਦੌਰੇ ਦੌਰਾਨ ਦਿੱਤਾ ਗਿਆ ਸੀ।ਇਸਦਾ ਧਾਗਾ ਟੁੱਟਣ ਤੋਂ ਬਾਅਦ ਸਿਓਂ ਕੇ ਦੁਬਾਰਾ ਇਸਤੇਮਾਲ ਕਰ ਰਹੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Arifalvi/Twitter

    ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਐੱਨ95 ਪਾ ਕੇ ਬੈਠਕ ਕੀਤੀ
  7. ਦਿੱਲੀ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ ਹੋਈ 1069

    ਦਿੱਲੀ ਵਿੱਚ ਕੋਰੋਨਾਵਾਇਰਸ ਦੇ 166 ਨਵੇਂ ਕੇਸ ਆਉਣ ਨਾਲ ਰਾਜਧਾਨੀ ਵਿੱਚ ਮਰੀਜਾਂ ਦੀ ਕੁੱਲ ਗਿਣਤੀ 1069 ਹੋ ਗਈ ਹੈ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਹੁਣ ਤੱਕ ਦਿੱਲੀ ਵਿੱਚ ਕੋਰੋਨਾਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਜਾਅਲੀ ਖ਼ਬਰਾਂ ਤੇ ਵੀਡੀਓ ਗਰੀਬ ਮੁਸਲਮਾਨਾਂ ਲਈ ਇੰਝ ਬਣੀ ਮੁਸੀਬਤ

    ਤਬਲੀਗ਼ੀ ਜਮਾਤ ਦੇ ਮਰਕਜ਼ ਤੋਂ ਵੱਡੇ ਪੈਮਾਨੇ 'ਤੇ ਵਾਇਰਸ ਫੈਲਣ ਦੀਆਂ ਖ਼ਬਰਾਂ ਆਈਆਂ ਹਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗਰੀਬ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।

    30 ਮਾਰਚ ਨੂੰ ਦਿੱਲੀ ਦੀ ਤਬਲੀਗ਼ੀ ਜਮਾਤ ਦੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਲੋਕਾਂ ਵਿੱਚੋਂ ਕੋਵਿਡ -19 ਨਾਲ 6 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਜਾਅਲੀ ਖ਼ਬਰਾਂ ਅਤੇ ਅਫ਼ਵਾਹਾਂ ਚੱਲ ਰਹੀਆਂ ਹਨ।

    ਕਿਵੇਂ ਜਾਅਲੀ ਖ਼ਬਰਾਂ ਗਰੀਬ ਮੁਸਲਮਾਨਾਂ ਲਈ ਮੁਸੀਬਤ ਬਣੀਆਂ, ਪੂਰੀ ਖਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  9. ਯੂਕੇ – ਲੌਕਡਾਊਨ ਦੌਰਾਨ ਘਰੇਲੂ ਹਿੰਸਾ ਖ਼ਿਲਾਫ਼ ਚਲਾਈ ਨਵੀਂ ਮੁਹਿੰਮ

    ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ ਕਿ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਘਰੇਲੂ ਹਿੰਸਾ ਨੂੰ ਰੋਕਣ ਲਈ ਰਾਸ਼ਟਰੀ ਸੰਚਾਰ ਮੁਹਿੰਮ ਚਲਾਈ ਜਾਏਗੀ।

    ਇਹ ਮੁਹਿੰਮ #YouAreNotAlone ਦੇ ਤਹਿਤ ਲਾਂਚ ਕੀਤੀ ਜਾਏਗੀ। ਘਰੇਲੂ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਮਦਦ ਦੀ ਮੰਗ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸੇਵਾਵਾਂ ਦਿੱਤੀਆੰ ਜਾਣਗੀਆਂ।

    ਉਨ੍ਹਾਂ ਦੱਸਿਆ, "ਪੀੜਤ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਜ਼ਰੂਰਤ ਪੈਣ ਉੱਤੇ ਸੁਨਿਸ਼ਚਿਤ ਕਰਾਂਗੇ ਕਿ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ਉੱਤੇ ਪਹੁੰਚਾਇਆ ਜਾ ਸਕੇ।"

    ਪੀੜਤ 999 ਜਾਂ 55 ਡਾਇਲ ਕਰ ਕੇ ਪ੍ਰਸ਼ਾਸਨ ਤੱਕ ਪਹੁੰਚ ਕਰ ਸਕਦੇ ਹਨ।

    Lockdown

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਯੂਕੇ ਵਿੱਚ ਘਰੇਲੂ ਹਿੰਸਾ ਨੂੰ ਰੋਕਣ ਲਈ ਰਾਸ਼ਟਰੀ ਸੰਚਾਰ ਮੁਹਿੰਮ ਚਲਾਈ ਜਾਏਗੀ।
  10. ਰਤਨ ਟਾਟਾ ਨੇ ਕਿਹਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਬਿਆਨ ਉਨ੍ਹਾਂ ਦਾ ਨਹੀਂ

    ਉੱਘੇ ਸਨਅਤਕਾਰ ਰਤਨ ਟਾਟਾ ਨੇ ਇੱਕ ਟਵੀਟ ਕਰਕੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਫੈਲਾਇਆ ਜਾ ਰਿਹਾ ਇੱਕ ਬਿਆਨ ਉਨ੍ਹਾਂ ਦਾ ਨਹੀਂ ਹੈ।

    ਦਰਅਸਲ ਰਤਨ ਟਾਟਾ ਦੇ ਨਾਮ 'ਤੇ ਸ਼ੇਅਰ ਕੀਤੀ ਜਾ ਰਹੀ ਪੋਸਟ ਕੋਰੋਨਾਵਾਇਰ ਸਬੰਧੀ ਲੌਕਡਾਊਨ ਦੇ ਹਾਲਾਤ ਨਾਲ ਸਬੰਧਤ ਹੈ।

    ਤਰਨ ਟਾਟਾ ਨੇ ਟਵੀਟ ਕੀਤਾ, “ਇਹ ਪੋਸਟ ਨਾ ਤਾਂ ਮੈਂ ਕਹੀ ਹੈ ਅਤੇ ਨਾ ਹੀ ਲਿਖੀ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਸ ਨੇ ਵੀ ਵਟਸਐਪ ਜਾਂ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਸ਼ੇਅਰ ਕੀਤਾ ਹੈ, ਉਸ ਦੀ ਤਸਦੀਕ ਕੀਤੀ ਜਾਵੇ। ਜੇ ਮੈਂ ਕੁੱਝ ਕਹਿਣਾ ਹੋਵੇਗਾ ਤਾਂ ਮੈਂ ਆਪਣੇ ਅਧਿਕਾਰਤ ਅਕਾਊਂਟ ਤੋਂ ਕਹਾਂਗਾ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਤਨ ਟਾਟਾ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਜਾ ਰਹੇ ਬਿਆਨ ਨੂੰ ਫੇਕ ਕਿਹਾ ਹੈ।
  11. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

    ਇਸ ਤੋਂ ਬਚਣ ਲਈ ਕੁੱਝ ਸਾਵਧਾਨੀਆਂ ਕੰਮ ਆ ਸਕਦੀਆਂ ਹਨ। ਇਸ ਲਿੰਕ 'ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲਓ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
  12. ਬ੍ਰਾਜ਼ੀਲ ਵਿੱਚ ਮੌਤਾਂ ਦੀ ਗਿਣਤੀ ਵਧੀ ਪਰ ਰਾਸ਼ਟਪਤੀ ਬੇਪਰਵਾਹ

    ਬ੍ਰਾਜੀਲ ਦੱਖਣੀ ਖੇਤਰ ਦਾ ਪਹਿਲਾ ਦੇਸ ਬਣ ਗਿਆ ਹੈ ਜਿੱਥੇ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਹੋ ਗਈ ਹੈ।

    ਦੇਸ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜਿਟਿਵ ਮਾਮਲੇ20,000 ਹਨ।

    ਅਧਿਕਾਰੀਆਂ ਮੁਤਾਬਕ ਮਹਾਮਾਰੀ ਦਾ ਅਸਲ ਕਹਿਰ ਇਸ ਮਹੀਨੇ ਦੇ ਅਖੀਰ ਵਿੱਚ ਦਿਖੇਗਾ।

    ਬ੍ਰਾਜੀਲ ਦੇ ਜਿਆਦਾਤਰ ਸੂਬਾਂ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ ਪਰ ਦੇਸ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਪਾਬੰਦੀਆਂ ਦਾ ਇਹ ਕਹਿੰਦੇ ਹੋਏ ਵਿਰੋਧ ਕਰ ਰਹੇ ਹਨ ਕਿ ਅਰਥਚਾਰੇ ਨੂੰ ਨੁਕਸਾਨ ਹੋਵੇਗਾ।

    ਉਨ੍ਹਾਂ ਨੇ ਉਦਯੋਗ ਖੁਲ੍ਹਵਾਉਣ ਲਈ ਕੇਂਦਰ ਤੋਂ ਇੱਕ ਨਿਰਦੇਸ਼ ਜਾਰੀ ਕਰਨ ਦੀ ਧਮਕੀ ਦਿੱਤੀ।

    ਉਹ ਖੁਦ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਦੇ ਦਿਨ ਰਾਜਧਾਨੀ ਬ੍ਰਾਸੀਲਿਆ ਦੀਆਂ ਸੜਕਾਂ ਤੇ ਨਿਕਲੇ ਅਤੇ ਲੋਕਾਂ ਨੂੰ ਮਿਲਣ ਲੱਗੇ।

    ਇੱਕ ਦੁਕਾਨ ਤੇ ਉਨ੍ਹਾਂ ਨੇ ਸਮਰਥਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਪਰ ਨਰਾਜ਼ ਲੋਕਾਂ ਨੇ ਥਾਲੀ ਵਜਾ ਕੇ ਅਸਹਿਮਤੀ ਜਤਾਈ।

    ਉਨ੍ਹਾਂ ਨੇ ਆਪਣੇ ਹੱਥ ਨਾਲ ਨੱਕ ਸਾਫ਼ ਕੀਤੀ ਅਤੇ ਫਿਰ ਇੱਕ ਬੁਜੁਰਗ ਔਰਤ ਨਾਲ ਹੱਥ ਮਿਲਿਆ ਜਿਸ ਦੀ ਕਾਫੀ ਅਲੋਚਨਾ ਹੋਈ।

    ਬ੍ਰਾਜ਼ੀਲ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਖੁਦ ਨਿਯਮਾਂ ਦੀ ਉਲੰਘਣਾ ਕਰਕੇ ਸੜਕਾਂ 'ਤੇ ਨਿਕਲੇ
  13. ਮੰਡੀਆਂ ਵਿੱਚ ਕੁੱਝ ਇਸ ਤਰ੍ਹਾਂ ਹੋਵੇਗੀ ਸੋਸ਼ਲ ਡਿਸਟੈਂਸਿਗ

    ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ:

    ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗੁਰਦਾਸਪੁਰ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਮੰਡੀ ਵਿੱਚ 30 X 30 ਫੁੱਟ ਦੇ ਨਿਸ਼ਾਨ ਲਾ ਕੇ ਡੱਬੇ ਬਣਾਏ ਜਾ ਰਹੇ ਹਨ।

    ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਅਨਾਜ ਮੰਡੀ ਦੇ ਸੈਕਟਰੀ ਬਿਕਰਮਜੀਤ ਸਿੰਘ ਨੇ ਦੱਸਿਆ, “ਜੋ ਨਿਸ਼ਾਨ ਬਣਾਏ ਜਾ ਰਹੇ ਹਨ ਉਸ ਦੇ ਅੰਦਰ ਹੀ ਕਿਸਾਨ ਆਪਣੀ ਟਰਾਲੀ ਖੜੀ ਕਰੇਗਾ ਅਤੇ ਬਣਾਏ ਗਏ ਨਿਸ਼ਾਨ ਵਿੱਚ ਹੀ ਆਪਣੀ ਫਸਲ ਦੀ ਢੇਰੀ ਲਾਵੇਗਾ|"

    "ਉਥੇ ਹੀ ਕਮੀਸ਼ਨ ਏਜੰਟ ਅਤੇ ਲੇਬਰ ਪੁੱਜੇਗੀ ਅਤੇ ਖਰੀਦ ਹੋਣ ਤੋਂ ਬਾਅਦ ਉਥੋਂ ਹੀ ਕਿਸਾਨ ਨੂੰ ਵਾਪਸ ਭੇਜ ਦਿੱਤਾ ਜਾਵੇਗਾ|”

    ਮੰਡੀ ਵਿੱਚ ਆਉਣ ਵਾਲੇ ਹਰ ਵਿਅਕਤੀ ਵਿਚਕਾਰ 6 ਫੁੱਟ ਦੀ ਦੂਰੀ ਬਣਾਈ ਜਾਵੇਗੀ।

    ਇਸ ਤੋਂ ਇਲਾਵਾ ਮੰਡੀ ਵਿੱਚ ਜਗ੍ਹਾ-ਜਗ੍ਹਾ ਹੱਥ ਧੋਣ ਲਈ ਥਾਂ ਬਣਾਈ ਜਾ ਰਹੀ ਹੈ। ਸਾਬਣ, ਸੈਨਿਟਾਇਜ਼ਰ ਅਤੇ ਮਾਸਕ ਵੀ ਰੱਖੇ ਜਾਣਗੇ।

    ਬਟਾਲਾ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਬਟਾਲਾ ਦੀ ਅਨਾਜ ਮੰਡੀ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ
    Gurdaspur

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਬਟਾਲਾ ਦੀ ਅਨਾਜ ਮੰਡੀ
  14. ਕੋਰੋਨਾਵਾਇਰਸ: ਭਾਰਤ ਵਿੱਚ ਮੌਤਾਂ ਦਾ ਅੰਕੜਾ ਹੋਇਆ 242

    ਕੋਰੋਨਾਵਾਇਰਸ ਦੀ ਲਾਗ ਨਾਲ ਭਾਰਤ ਵਿੱਚ ਹੁਣ ਤੱਕ 242 ਮੌਤਾਂ ਹੋਈਆਂ ਹਨ। ਇਹ ਅੰਕੜਾ ਪਰਿਵਾਰ ਅਤੇ ਭਲਾਈ ਮੰਤਰਾਲੇ ਵਲੋਂ ਜਾਰੀ ਕੀਤਾ ਗਿਆ ਹੈ।

    ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 7529 ਹੋ ਗਈ ਹੈ।

    ਹੁਣ ਤੱਕ 652 ਵਿਅਕਤੀ ਇਲਾਜ ਨਾਲ ਠੀਕ ਹੋ ਚੁੱਕੇ ਹਨ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 7529 ਹੋ ਗਈ ਹੈ।
  15. ਕੋਰੋਨਾਵਾਇਰਸ: ਬ੍ਰਿਟੇਨ ਵਿੱਚ ਮੌਤਾਂ ਦਾ ਅੰਕੜਾ ਹੋਇਆ ਕਰੀਬ 10,000

    ਯੂਕੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ 917 ਲੋਕਾਂ ਦੀ ਮੌਤ ਹੋਈ ਹੈ।

    ਇਸ ਨਾਲ ਬ੍ਰਿਟੇਨ ਵਿੱਚ ਮਹਾਮਾਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ 9,875 ਹੋ ਗਈ ਹੈ। ਹੁਣ ਤੱਕ ਬ੍ਰਿਟੇਨ ਵਿੱਚ ਕੋਵਿਡ -19 ਟੈਸਟ ਵਿੱਚ 78,991 ਲੋਕ ਸਕਾਰਾਤਮਕ ਪਾਏ ਗਏ ਹਨ।

    ਦੂਜੇ ਪਾਸੇ ਇਕੱਲੇ ਇੰਗਲੈਂਡ ਵਿੱਚ ਮੌਤਾਂ ਦਾ ਇਹ ਅੰਕੜਾ 8937 ਹੋ ਗਿਆ ਹੈ। NHS ਅਨੁਸਾਰ, 24 ਘੰਟਿਆਂ ਵਿੱਚ 823 ਮੌਤਾਂ ਦਰਜ ਕੀਤੀਆਂ ਗਈਆਂ ਹਨ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹੁਣ ਤੱਕ ਬ੍ਰਿਟੇਨ ਵਿਚ ਕੋਵਿਡ -19 ਟੈਸਟ ਵਿਚ 78,991 ਲੋਕ ਸਕਾਰਾਤਮਕ ਪਾਏ ਗਏ ਹਨ।
  16. ਕੋਰੋਨਾਵਾਇਰਸ: 'ਮੈਂ 20 ਸਾਲਾਂ ਤੋਂ ICU 'ਚ ਨਰਸ ਹਾਂ, ਪਰ ਇਸ ਤਰ੍ਹਾਂ ਦਾ ਹਾਲ ਪਹਿਲਾਂ ਨਹੀਂ ਦੇਖਿਆ'

  17. ਸਿੰਗਾਪੁਰ ਨੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਭਾਰਤ ਦਾ ਧੰਨਵਾਦ ਕੀਤਾ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਿੰਗਾਪੁਰ ਨੇ ਦੇਸ ਦੇ ਨਾਗਰਿਕਾਂ ਨੂੰ ਵਾਪਸ ਪਹੁੰਚਾਉਣ ਲਈ ਭਾਰਤ ਦਾ ਧੰਨਵਾਦ ਕੀਤਾ ਹੈ।

    ਸਿੰਗਾਪੁਰ ਦੇ 699 ਨਾਗਰਿਕ ਚਾਰਟਡ ਜਹਾਜ਼ ਰਾਹੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਭਾਰਤ ਤੋਂ ਸਿੰਗਾਪੁਰ ਪਹੁੰਚਾਏ ਗਏ।

    ਦਿੱਲੀ ਸਥਿਤ ਸਿੰਗਾਪੁਰ ਹਾਈ ਕਮਿਸ਼ਨ, ਮੁੰਬਈ ਸਥਿਤ ਸਿੰਗਾਪੁਰ ਕੌਂਸਲੇਟ-ਜਨਰਲ ਅਤੇ ਚੇਨੱਈ ਸਥਿਤ ਸਿੰਗਾਪੁਰ ਕੌਂਸਲੇਟ ਜਨਰਲ ਨੇ ਇਸ ਕਾਮਯਾਬੀ ਵਿੱਚ ਸਹਿਯੋਗ ਦਿੱਤਾ।

  18. ਸਪੇਨ ਵਿੱਚ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ

    ਸਪੇਨ ਵਿੱਚ ਰੋਜ਼ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ।

    ਸ਼ਨੀਵਾਰ ਨੂੰ ਸ਼ੁੱਕਰਵਾਰ ਦੇ ਮੁਕਾਬਲੇ 100 ਲੋਕ ਘੱਟ ਮਰੇ।

    ਪਿਛਲੇ 24 ਘੰਟਿਆਂ ਵਿੱਚ ਸਪੇਨ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ 510 ਲੋਕਾਂ ਦੀ ਮੌਤ ਹੋਈ ਪਰ ਸਪੇਨ ਦੇ ਸਿਹਤ ਮੰਤਰਾਲੇ ਅਨੁਸਾਰ ਇਹ ਗਿਣਤੀ ਮਹਾਮਾਰੀ ਦੀ ਸਿਖਰ ਹਾਲਤ ਤੋਂ ਕਾਫੀ ਘੱਟ ਹੈ।

    ਸਪੇਨ ਲਈ ਸਭ ਤੋਂ ਬੁਰਾ ਦਿਨ 2 ਅਪ੍ਰੈਲ ਦਾ ਸੀ ਜਦੋਂ 950 ਲੋਕਾਂ ਦੀ ਮੌਤ ਹੋਈ ਸੀ।

    ਸਪੇਨ ਵਿੱਚ ਹੁਣ ਤੱਕ 16,353 ਲੋਕਾਂ ਦੀ ਮੌਤ ਹੋਈ ਹੈ। ਇਟਲੀ ਅਤੇ ਅਮਰੀਕਾ ਤੋਂ ਬਾਅਦ ਸਭ ਤੋ ਵੱਧ ਮੌਤਾਂ ਸਪੇਨ ਵਿੱਚ ਹੋਈਆਂ ਹਨ।

    ਸ਼ਨੀਵਾਰ ਨੂੰ ਸਪੇਨ ਵਿੱਚ 4830 ਨਵੇਂ ਮਾਮਲੇ ਦਰਜ ਕੀਤੇ ਗਏ ਜਿਸ ਤੋਂ ਬਾਅਦ ਦੇਸ ਵਿੱਚ ਕੋਰੋਨਾਵਾਇਰ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 1 .61 ਲੱਖ ਹੋ ਗਈ ਹੈ।

    SPAIN

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸ਼ਨੀਵਾਰ ਨੂੰ ਸਪੇਨ ਵਿੱਚ 4830 ਨਵੇਂ ਮਾਮਲੇ ਦਰਜ ਕੀਤੇ ਗਏ
  19. ਮਹਾਰਾਸ਼ਟਰ ਵਿੱਚ ਲੌਕਡਾਊਨ ਘੱਟੋ-ਘੱਟ 30 ਅਪ੍ਰੈਲ ਤੱਕ – ਉੱਧਵ ਠਾਕਰੇ

    ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ ਹੈ ਕਿ ਸੂਬੇ ਵਿੱਚ ਲੌਕਡਾਊਨ 30 ਅਪ੍ਰੈਲ ਤੱਕ ਜਾਰੀ ਰਹੇਗਾ।

    ਉਨ੍ਹਾਂ ਨੇ ਕਿਹਾ:-

    • ਮੈਂ ਪੀਐੱਮ ਨੂੰ ਕਿਹਾ ਹੈ ਕਿ ਅਸੀਂ 14 ਅਪ੍ਰੈਲ ਤੋਂ ਬਾਅਦ ਲੌਕਡਾਊ ਵਧਾਵਾਂਗੇਂ।
    • ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਲੌਕਡਾਊਨ ਕਿੰਨੀ ਦੇਰ ਤੱਕ ਰਹੇਗਾ। ਲੌਕਡਾਊਨ 30 ਅਪ੍ਰੈਲ ਤੱਕ ਜਾਰੀ ਰਹੇਗਾ।
    • ਕੀ ਜਾਰੀ ਰਹੇਗਾ ਅਤੇ ਕੀ ਨਹੀਂ ਇਸ ਬਾਰੇ ਸੂਚਨਾ ਦਿੱਤੀ ਜਾਵੇਗੀ।
    • ਕੁੱਝ ਖੇਤਰਾਂ ਵਿੱਚ ਪਾਬੰਦੀਆਂ ਘੱਟ ਕੀਤੀਆਂ ਜਾ ਸਕਦੀਆਂ ਹਨ ਪਰ ਕੁੱਝ ਖੇਤਰਾਂ ਵਿੱਚ ਪਾਬੰਦੀਆਂ ਵਧਣਗੀਆਂ।
    ਕੋਰੋਨਾਵਾਇਰਸ, ਉੱਧਵ ਠਾਕਰੇ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਲੌਕਡਾਊਨ 30 ਅਪ੍ਰੈਲ ਤੱਕ ਰਹੇਗਾ
  20. ਕੋਰੋਨਾਵਾਇਰਸ: ਮੋਦੀ ਕਦੋਂ ਕਰਨਗੇ ਲੌਕਡਾਊਨ ਵਧਾਉਣ ਦਾ ਐਲਾਨ