ਅਹਿਮ ਘਟਨਾਕ੍ਰਮ ਉੱਪਰ ਇੱਕ ਨਜ਼ਰ...

ਤਸਵੀਰ ਸਰੋਤ, get
ਯੂਕਰੇਨ-ਰੂਸ ਜੰਗ ਬਾਰੇ ਅਸੀਂ ਆਪਣੇ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ। ਯੂਕਰੇਨ ਵਿੱਚੋਂ ਬੀਬੀਸੀ ਪੱਤਰਕਾਰ ਲਗਾਤਾਰ ਅਪਡੇਟ ਭੇਜ ਰਹੇ ਹਨ। ਸਾਡੇ ਇਸ ਲਾਈਵ ਪੇਜ ਨਾਲ ਜੁੜਨ ਲਈ ਤੁਹਾਡਾ ਧੰਨਵਾਦ।
ਮੌਜੂਦਾ ਸੰਕਟ ਬਾਰੇ ਹੋਰ ਜਾਣਕਾਰੀ ਭਰਪੂਰ ਵਿਸ਼ਲੇਸ਼ਣ ਅਤੇ ਰਿਪੋਰਟਾਂ ਪੜ੍ਹਨ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।
ਫਿਲਹਾਲ ਲਈ ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ
- ਅਮਰੀਕਾ ਨੇ ਕਿਹਾ ਹੈ ਕਿ ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ਨੂੁੰ ਚੌਕਸੀ ਤੇ ਰੱਖਣਾ ''ਕਤਈ ਨਾ-ਸਵੀਰਾਕਰਨਯੋਗ'' ਕਦਮ ਹੈ।
- ਰਾਸ਼ਟਰਪਤੀ ਪੁਤਿਨ ਨੇ ਫ਼ੌਜਾਂ ਨੂੰ ਆਪਣੀਆਂ ਪ੍ਰਮਾਣੂ ਸ਼ਕਤੀਆਂ ''ਵਿਸ਼ੇਸ਼ ਚੌਕਸੀ'' 'ਤੇ ਰੱਖਣ ਦੇ ਹੁਕਮ ਦਿੱਤੇ ਹਨ। ਇਸ ਕਦਮ ਨੂੰ ਪੱਛਮ ਦੀਆਂ ਪਾਬੰਦੀਆਂ ਅਤੇ ਬਿਆਨਾਂ ਪ੍ਰਤੀ ਧਮਕੀ ਵਜੋਂ ਦੇਖਿਆ ਜਾ ਰਿਹਾ ਹੈ।
- ਯੂਰਪ ਦੇ ਕਈ ਵੱਡੇ ਸ਼ਹਿਰਾਂ ਵਿੱਚ ਰੂਸ ਦੇ ਯੂਕਰੇਨ ਉੱਪਰ ਹਮਲੇ ਖਿਲਾਫ਼ ਲੋਕਾਂ ਨੇ ਸੜਕਾਂ ਉੱਪਰ ਆ ਕੇ ਮਾਰਚ ਕੀਤੇ।
- ਰੂਸੀ ਸਰਹੱਦਾਂ ਉੱਪਰ ਰੂਸ ਦੀ ਹਵਾਈ ਫ਼ੌਜ ਨੇ ਗਸ਼ਤ ਤੇਜ਼ ਕਰ ਦਿੱਤੀ ਹੈ।
- ਯੂਕਰੇਨ ਸਰਕਾਰ ਦੇ ਲੋਕਪਾਲ ਲੁਮਢਲਾ ਡੈਨੀਸੋਵਾ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਆਖਿਆ ਹੈ ਕਿ 200 ਤੋਂ ਵੱਧ ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 1100 ਇਸ ਤੋਂ ਵੱਧ ਜ਼ਖ਼ਮੀ ਹਨ।
- ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਨਰੇਰੀ ਪ੍ਰਧਾਨਗੀ ਤੇ ਅੰਬੈਸਡਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ।
- ਸੰਯੁਕਤ ਰਾਸ਼ਟਰ ਅਤੇ ਸਾਥੀ ਏਜੰਸੀਆਂ ਫਿਲਹਾਲ ਯੂਕਰੇਨ ਵਿੱਚ ਆਪਣਾ ਕੰਮ ਬੰਦ ਕਰ ਰਹੀਆਂ ਹਨ।
- ਯੂੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ,'ਰੂਸ ਨਾਲ ਬੈਲਾਰੂਸ ਵਿੱਚ ਕੋਈ ਗੱਲ ਨਹੀਂ ਹੋਵੇਗੀ''।
























