ਕੋਰੋਨਾਵਾਇਰਸ: ਭਾਰਤ ਇੰਨੀ ਮਾੜੀ ਹਾਲਤ ’ਚ ਕਿਵੇਂ ਪਹੁੰਚਿਆ
ਪਿਛਲੇ ਕੁਝ ਹਫ਼ਤਿਆਂ ’ਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਮੌਤਾਂ ਦਾ ਅੰਕੜਾਂ ਵੀ ਵੱਧਦਾ ਜਾ ਰਿਹਾ ਹੈ। ਪਰ ਭਾਰਤ ਅਜਿਹੀ ਸਥਿਤੀ ਤੱਕ ਪੁੱਜਿਆ ਕਿਵੇਂ?
ਪਿਛਲੇ ਸਾਲ ਲੱਖਾਂ ਦੀ ਗਿਣਤੀ ’ਚ ਪਰਵਾਸੀ ਮਜ਼ਦੂਰਾਂ ਨੇ ਆਪਣੇ ਜੱਦੀ ਘਰਾਂ ਵੱਲ ਕੂਚ ਕੀਤਾ ਸੀ। ਉਨ੍ਹਾਂ ਨੂੰ ਬੇਰੁਜ਼ਗਾਰੀ ਅਤੇ ਭੁੱਖ ਦਾ ਡਰ ਸਤਾ ਰਿਹਾ ਸੀ।
ਪਰਵਾਸੀ ਮਜ਼ਦੂਰਾਂ ਨੇ ਤਾਂ ਪੈਦਲ ਹੀ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰ ਲਿਆ ਸੀ। ਕੁਝ ਤਾਂ ਜਾ ਹੀ ਨਹੀਂ ਪਾਏ ਸਨ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਲੌਕਡਾਊਨ ਜਾਂ ਪਾਬੰਦੀਆਂ ਮੁੜ ਨਾ ਲਗਾਈਆਂ ਗਈਆਂ ਤਾਂ ਇਸ ਵਾਰ ਕੋਰੋਨਾ ’ਤੇ ਕਾਬੂ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ।
(ਰਿਪੋਰਟ- ਵਿਕਾਸ ਪਾਂਡੇ, ਸ਼ੂਟ ਤੇ ਐਡਿਟ- ਅੰਸ਼ੁਲ ਵਰਮਾ)