Farmers Protest : ਲਾਲ ਕਿਲੇ ਉੱਤੇ ਕੇਸਰੀ ਝੰਡਾ, ਦਿੱਲੀ 'ਚ ਹਿੰਸਾ ਤੋਂ ਬਾਅਦ ਕਿਸਾਨਾਂ ਨੇ ਟਰੈਕਟਰ ਪਰੇਡ ਤੁਰੰਤ ਬੰਦ ਕੀਤੀ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਦਿੱਲੀ ਵਿਚ ਕਿਸਾਨ ਟਰੈਕਟਰ ਪਰੇਡ ਕੀਤੀ ਗਈ। ਸਿੰਘੂ ਅਤੇ ਗਾਜ਼ੀਪੁਰ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪੁਲਿਸ ਰੋਕਾਂ ਤੋੜਦੇ ਹੋਏ ਸੈਂਟਰਲ ਦਿੱਲੀ ਵਿਚ ਦਾਖ਼ਲ ਹੋ ਗਏ ਹਨ।
ਇਹ ਕਿਸਾਨ ਆਈਟੀਓ ਤੋਂ ਘੁੰਮ ਕੇ ਲਾਲ ਕਿਲੇ ਦੇ ਅੱਗੇ ਪਹੁੰਚ ਗਏ ਹਨ ਅਤੇ ਖੇਤੀ ਕਾਨੂੰਨ ਰੱਦ ਕਰਨ ਲਈ ਨਾਅਰੇਬਾਜ਼ੀ ਕਰਦੇ ਰਹੇ। ਕੁਝ ਲੋਕ ਲਾਲ ਕਿਲੇ ਦੀ ਪ੍ਰਾਚੀਰ ਉੱਤੇ ਪਹੰਚ ਗਏ ਅਤੇ ਉਨ੍ਹਾਂ ਕੇਸਰੀ ਅਤੇ ਕਿਸਾਨੀ ਦਾ ਝੰਡਾ ਲਹਿਰਾ ਦਿੱਤਾ।
ਪੁਲਿਸ ਭੀੜ ਅੱਗੇ ਕਾਫੀ ਸਮਾਂ ਬੇਵਸ ਨਜ਼ਰ ਆਈ ਅਤੇ ਕਾਫੀ ਦੇਰ ਪੁਲਿਸ ਨੇ ਉਨ੍ਹਾਂ ਨੂੰ ਲਾਲ ਕਿਲੇ ਤੋਂ ਬਾਅਦ ਬਾਹਰ ਕੱਢਿਆ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਕਈ ਦਿਨਾਂ ਤੋਂ 'ਅੰਨਦਾਤਾ' ਕਿਹਾ ਜਾ ਸੀ, ਉਹ 'ਕੱਟੜਵਾਦੀ' ਬਣ ਗਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਹ ਵੀ ਪੜ੍ਹੋ
ਲਾਲ ਕਿਲੇ ਅੱਗੇ ਮੌਜੂਦ ਬੀਬੀਸੀ ਪੱਤਰਕਾਰ ਸਮੀਰਆਤਮਜ ਮਿਸ਼ਰ ਨੇ ਦੱਸਿਆ ਕਿ ਪੁਲਿਸ ਨੇ ਕਿਸਾਨਾਂ ਨੂੰ ਪ੍ਰਚੀਰ ਤੋਂ ਉਤਾਰ ਦਿੱਤਾ, ਉਸ ਤੋਂ ਬਾਅਦ ਪੈਦਲ ਆਏ ਕਿਸਾਨ ਹੌਲੀ ਹੌਲੀ ਉੱਥੇ ਚਲੇ ਗਏ।
ਪਰ ਕੁਝ ਕਿਸਾਨ ਅਜੇ ਵੀ ਕਿਲੇ ਵੱਲ ਜਾਂਦੇ ਦਿਖ ਰਹੇ ਹਨ। ਇਸ ਤਰ੍ਹਾ ਸ਼ਾਮ ਪੰਜ ਵਜੇ ਤੱਕ ਆਵਾਜਾਈ ਵੀ ਜਾਰੀ ਹੈ। ਇਹ ਇਲਾਕੇ ਅਜੇ ਵੀ ਕਿਸਾਨਾਂ ਤੋਂ ਖਾਲ਼ੀ ਨਹੀਂ ਹੋਏ ਹਨ ।
ਪਰ ਇੱਥੋਂ ਸਾਰੇ ਟਰੈਕਟਰ ਜਾ ਚੁੱਕੇ ਹਨ। ਰਸਤਾ ਖੁੱਲ ਗਿਆ ਹੈ ਅਤੇ ਆਵਾਜਾਈ ਚੱਲ ਰਹੀ ਹੈ। ਲਾਲ ਕਿਲੇ ਉੱਤੇ ਮਾਮੂਲੀ ਲਾਠੀਚਾਰਜ ਤੋਂ ਇਲਾਵਾ ਹਿੰਸਾ ਅਤੇ ਟਕਰਾਅ ਦੀ ਕੋਈ ਘਟਨਾ ਨਹੀਂ ਹੋਈ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਟਰੈਟਕਰ ਪਰੇਡ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਹੈ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਸਾਰੇ ਅੰਦੋਲਨਕਾਰੀਆਂ ਨੂੰ ਆਪੋ-ਆਪਣੀਆਂ ਧਰਨਾ ਥਾਵਾਂ ਉੱਤੇ ਪਰਤਣ ਦੀ ਅਪੀਲ ਕੀਤੀ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ ਅਤੇ ਅਗਲੀ ਰਣਨੀਤੀ ਦਾ ਐਲਾਨ ਬੈਠਕ ਵਿਚ ਕੀਤਾ ਜਾਵੇਗਾ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਕਈ ਦਿਨਾਂ ਤੋਂ 'ਅੰਨਦਾਤਾ' ਕਿਹਾ ਜਾ ਰਿਹਾ ਸੀ, ਉਹ 'ਕੱਟੜਵਾਦੀ' ਬਣ ਗਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪੁਲਿਸ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ- ਦਿੱਲੀ ਪੁਲਿਸ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਦੇ ਜੁਆਇੰਟ ਕਮਿਸ਼ਨਰ ਆਲੋਕ ਕੁਮਾਰ ਨੇ ਕਿਹਾ ਹੈ ਕਿ ਅੱਜ ਦੀ ਕਿਸਾਨ ਦੌਰਾਨ ਪੁਲਿਸ ਕਰਮੀਆਂ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਭਾਰਤੀ ਜਨਤਾ ਪਾਰਟੀ ਦਾ ਪ੍ਰਤੀਕਰਮ
ਇਸ ਮੌਕੇ ਨੌਜਵਾਨਾਂ ਨਾਲ ਗਏ ਦੀਪ ਸਿੱਧੂ ਨੇ ਕਿਹਾ ਕਿ ਇਹ ਲੋਕਾਂ ਦਾ ਵਹਿਣ ਹੈ, ਉਹ ਲਾਲ ਕਿਲ਼ੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਅਸੀਂ ਆਪਣੇ ਹੱਕ ਲੈਣ ਆਏ ਹਾਂ ਅਤੇ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਆਉਣ ਅਤੇ ਗੱਲਬਾਤ ਨਾਲ ਅੱਗੇ ਵਧਾਉਣ। ਉਨ੍ਹਾਂ ਕਿਹਾ ਕਿ ਅਸੀਂ ਸਾਂਤਮਈ ਹਾਂ ਅਤੇ ਜ਼ਾਬਤੇ ਵਿਚ ਹਾਂ।
ਭਾਰਤੀ ਜਨਤਾ ਪਰਾਟੀ ਸੰਸਦ ਮੈਂਬਰ ਤੇ ਸੀਨੀਅਰ ਆਗੂ ਰਾਮ ਕੁਮਾਰ ਝਾਅ ਕਿਹਾ, ''ਇਹ ਅੰਦੋਲਨ ਕਿਸਾਨ ਸੰਗਠਨਾਂ ਦੇ ਹੱਥ ਵਿਚ ਨਹੀਂ ਹੈ, ਇਹ ਸਿਰਫ਼ ਐਕਟਰ ਹਨ, ਡਾਇਰੈਕਟਰ ਕੋਈ ਹੈ। ਕਿਸਾਨ ਸੰਗਠਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਸਾਨਾਂ ਉੱਤੇ ਸਰਕਾਰ ਨੇ ਭਰੋਸਾ ਕੀਤਾ ਸੀ ਪਰ ਸੰਯੁਕਤ ਮੋਰਚੇ ਨੇ ਧੋਖਾ ਦਿੱਤਾ ਹੈ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਫ਼ਸੋਸਜਨਕ ਹੈ ਕਿ ਕੇਂਦਰ ਨੇ ਇਸ ਹੱਦ ਤੱਕ ਸਥਿਤੀ ਨੂੰ ਵਿਗੜਨ ਦਿੱਤਾ: ਆਪ
ਆਮ ਆਦਮੀ ਪਾਰਟੀ ਨੇ ਵੀ ਕਿਸਾਨ ਪਰੇਡ ਵਿੱਚ ਅੱਜ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਅਫ਼ਸੋਸਜਨਕ ਹੈ ਕਿ ਕੇਂਦਰ ਸਰਕਾਰ ਨੇ ਇਸ ਹੱਦ ਤੱਕ ਸਥਿਤੀ ਨੂੰ ਵਿਗੜਨ ਦਿੱਤਾ।
ਆਪ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, "ਅੰਦੋਲਨ ਬੀਤੇ ਦੋ ਮਹੀਨਿਆਂ ਤੋਂ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਸੀ। ਕਿਸਾਨਾ ਨੇਤਾਵਾਂ ਨੇ ਕਿਹਾ ਕਿ ਜੋ ਲੋਕ ਅੱਜ ਹਿੰਸਾ ਵਿੱਚ ਸ਼ਾਮਲ ਸਨ, ਉਹ ਅੰਦੋਲਨ ਦਾ ਹਿੰਸਾ ਨਹੀਂ ਸਨ ਅਤੇ ਬਾਹਰੀ ਤੱਤ ਸਨ।"
"ਉਹ ਜੋ ਵੀ ਸਨ, ਹਿੰਸਾ ਨੇ ਨਿਸ਼ਚਿਤ ਤੌਰ 'ਤੇ ਅੰਦੋਲਨ ਨੂੰ ਕਮਜ਼ੋਰ ਕੀਤਾ ਹੈ ਜੋ ਇੰਨੀ ਸ਼ਾਂਤੀ ਨਾਲ ਅਤੇ ਅਨੁਸ਼ਾਸਨ ਨਾਲ ਚੱਲ ਰਿਹਾ ਸੀ।"
ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ- ਦਿੱਲੀ ਪੁਲਿਸ
ਅਲੋਕ ਕੁਮਾਰ ਜਾਇੰਟ ਸੀਪੀ, ਦਿੱਲੀ ਪੁਲਿਸ ਨੇ ਕਿਹਾ ਕਿ ਪੁਲਿਸ ਵਲੋਂ ਪ੍ਰਬੰਧ ਕੀਤੇ ਹੋਏ ਸਨ, ਦੋ ਘੰਟੇ ਕਿਸਾਨਾਂ ਨੂੰ ਤੈਅ ਰੂਟ ਤੋਂ ਉਲਟ ਨਾ ਜਾਣ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਕਿਸਾਨ ਹਮਲਾਵਰ ਹੋ ਗਏ। ਉਨ੍ਹਾਂ ਟਰੈਕਟਰ ਪੁਲਿਸ ਮੁਲਾਜ਼ਮਾਂ ਉੱਤੇ ਚੜ੍ਹਾ ਦਿੱਤੇ।
ਇਸ ਕਾਰਵਾਈ ਦੌਰਾਨ ਮਨਜੀਤ ਸਿੰਘ ਐਡੀਸ਼ਨਲ ਡੀਸੀਪੀ ਅਤੇ ਇੱਕ ਏਸੀਪੀ ਸਣੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਇਹ ਬਹੁਤ ਹਿੰਸਕ ਅੰਦੋਲਨ ਸੀ, ਇਸ ਦੌਰਾਨ ਭੰਨਤੋੜ ਕੀਤੀ ਗਈ ਅਤੇ ਪੁਲਿਸ ਦੀਆਂ ਗੱਡੀਆਂ ਤੱਕ ਭੰਨੀਆਂ। ਇਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਜੇ ਵੀ ਦਿੱਲੀ ਦੇ ਕਈ ਇਲਾਕਿਆ ਵਿਚ ਅਜੇ ਵੀ ਮੁਜਾਹਰਾਕਾਰੀ ਮੌਜੂਦ ਹਨ, ਗਾਜੀਪੁਰ ਵਾਲੇ ਵਾਪਸ ਮੁੜ ਗਏ ਹਨ ਅਤੇ ਬਾਕੀਆਂ ਨੂੰ ਸਮਝਾ ਬੁਝਾ ਕੇ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਤਸਵੀਰ ਸਰੋਤ, PTI
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰੈਲੀ ਦੌਰਾਨ ਪਬਲਿਕ ਪ੍ਰੋਪਰਟੀ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਨੇ ਕਿਹਾ, "ਮੈਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਹਿੰਸਾ ਨਾ ਕਰਨ ਸ਼ਾਂਤੀ, ਕਾਇਮ ਰੱਖਣ ਅਤੇ ਆਪਣੀ ਨਿਰਦੇਸ਼ਿਤ ਰੂਟਾਂ ਦੇ ਵਾਪਸ ਚਲੇ ਜਾਣ।"
ਅਸੀਂ ਅੱਜ ਵਾਪਰੀਆਂ ਘਟਨਾਵਾਂ ਤੋਂ ਖ਼ੁਦ ਨੂੰ ਵੱਖ ਕਰਦੇ ਹਾਂ- ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਮੋਰਚੇ ਦੇ ਆਗੂ ਹਨਨ ਮੌਲਾ ਨੇ ਲਾਲ ਕਿਲੇ ਉੱਤੇ ਵਾਪਰੀ ਘਟਨਾ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਏਐੱਨਆਈ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ''ਅਸੀਂ ਨਾਅਰਾ ਦਿੱਤਾ ਸੀ ਕਿ ਜੇ ਅਸੀਂ ਹਿੰਸਕ ਹੋਵਾਂਗੇ ਤਾਂ ਸਰਕਾਰ ਜਿੱਤੇਗੀ, ਜੇ ਸਾਂਤਮਈ ਰਹਾਂਗੇ ਤਾਂ ਹੀ ਜਿੱਤਾਂਗੇ।
ਹਨਨ ਮੌਲਾ ਨੇ ਕਿਹਾ, ''ਪੁਲਿਸ ਹਾਜ਼ਰੀ ਵਿਚ ਲੋਕ ਲਾਲ ਕਿਲੇ ਉੱਤੇ ਕਿਵੇਂ ਚੜ੍ਹੇ। ਇਹ ਸਵਾਲ ਪੁੱਛਣਾ ਬਣਦਾ ਹੈ । ਇਹ ਲੋਕ ਅਪਰਾਧੀ ਸਨ, ਇਹ ਕਿਸਾਨ ਨਹੀਂ ਕਿਸਾਨਾਂ ਦੇ ਦੁਸ਼ਮਣ ਹਨ। ਇਹ ਲੋਕ ਸਾਜਿਸ਼ ਦਾ ਹਿੱਸਾ ਹੈ।''
ਇਹ ਅੰਦੋਲਨ ਸਾਂਤਮਈ ਸੀ ਅਤੇ ਰਹੇਗਾ, ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਇਹ ਅੰਦੋਲਨ ਚੱਲਦਾ ਰਹੇਗਾ।
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਬਿਆਨ ਜਾਰੀ ਕਰਦਿਆ ਕਿਹਾ ਕਿ, ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਸੰਗਠਨਾਂ ਅਤੇ ਲੋਕਾਂ ਨੇ ਰੂਟ ਭੰਗ ਕੀਤਾ ਅਤੇ ਨਿੰਦਣਯੋਗ ਕੰਮ ਕੀਤੇ।

ਤਸਵੀਰ ਸਰੋਤ, Getty Images
"ਗ਼ੈਰ-ਸਮਾਜਕ ਤੱਤ ਸ਼ਾਂਤਮਈ ਪ੍ਰਦਰਸ਼ਨ ਵਿੱਚ ਦਾਖ਼ਲ ਹੋ ਗਏ ਹਨ। ਅਸੀਂ ਹਮੇਸ਼ਾ ਕਿਹਾ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਮੋਰਚੇ ਨੂੰ ਨੁਕਸਾਨ ਕਰੇਗੀ। ਅਸੀਂ ਗਣਰਾਜ ਦਿਹਾੜੇ ਮੌਕੇ ਬੇਮਿਸਾਲ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਅੱਜ ਵਾਪਰੀਆਂ ਨਾ-ਸਵੀਕਾਰਨਯੋਗ ਘਟਨਾਵਾਂ ਦੀ ਨਿੰਦਾ ਕਰਦੇ ਹਾਂ ਅਤੇ ਖ਼ੁਦ ਨੂੰ ਅਜਿਹੀਆਂ ਘਟਨਾਵਾਂ ਤੋਂ ਵੱਖ ਕਰਦੇ ਹਾਂ।"
ਸੰਯੁਕਤ ਮੋਰਚੇ ਦੇ ਆਗੂ ਸ਼ਿਵ ਕੁਮਾਰ ਕੱਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਪੂਰੇ ਦੇਸ਼ ਤੋਂ ਮਾਫੀ ਮੰਗਦਾ ਹਾਂ । ਇਹ ਕੰਮ ਜਿਹੜੇ ਸੰਗਠਨਾਂ ਨੇ ਕੀਤਾ ਹੈ ਉਹ ਸੰਯੁਕਤ ਮੋਰਚੇ ਦਾ ਹਿੱਸਾ ਹੈ। ਅਸੀਂ ਇਸ ਇਸ ਬਾਰੇ ਇੱਕ ਮਹੀਨੇ ਪਹਿਲਾਂ ਐਲਾਨ ਕੀਤਾ ਸੀ। ਪੁਲਿਸ ਨੂੰ ਐਡਵਾਂਸ ਗੱਲਬਾਤ ਕਰਨੀ ਚਾਹੀਦੀ ਸੀ। ਉਸ ਨੇ ਅਣਗਹਿਲੀ ਕੀਤੀ ਹੈ, ਉਨ੍ਹਾਂ ਸੰਗਠਨਾਂ ਨਾਲ ਵੀ ਗੱਲ ਕਰਨਾ ਚਾਹੁੰਦੀ ਸੀ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਅਸੀਂ ਜਾਣੇ ਹਾਂ ਕਿ ਦਿੱਕਤਾਂ ਪਾਉਣ ਵਾਲੇ ਲੋਕ ਕੌਣ ਹਨ- ਰਾਕੇਸ਼ ਟਿਕੈਤ
ਕਿਸਾਨ ਆਗੂ ਨੇ ਰਾਕੇਸ਼ ਟਿਕੈਤ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਦਿੱਕਤਾਂ ਖੜ੍ਹੀਆਂ ਕਰਨ ਵਾਲੇ ਲੋਕ ਕੌਣ ਹਨ, ਅਸੀਂ ਉਨ੍ਹਾਂ ਨੂੰ ਪਛਾਣਦੇ ਹਾਂ। ਉਹ ਸਿਆਸੀ ਦਲਾਂ ਦੇ ਲੋਕ ਹਨ, ਜੋ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।"
'ਗਣਤੰਤਰ ਦਿਹਾੜੇ ਮੌਕੇ ਇਹ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੈ'
ਅਸੀਂ ਸਵੇਰ ਤੋਂ ਅਪੀਲ ਕਰ ਰਹੇ ਹਾਂ ਕਿ ਕਿਸਾਨ ਪਹਿਲਾਂ ਤੋਂ ਮਨਜ਼ੂਰ ਰੂਟ ਤੋਂ ਜਾਣ, ਪਰ ਕਈਆਂ ਨੇ ਬੈਰੀਕੇਡ ਤੋੜੇ ਅਤੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ।
ਕਿਸਾਨਾਂ ਯੁਨੀਅਨਾਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਏ ਰੱਖਣ। ਗਣਤੰਤਰ ਦਿਹਾੜੇ ਮੌਕੇ ਇਹ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੈ। ਦਿੱਲੀ ਦੇ ਨਾਂਗਲੋਈ ਤੋਂ ਜੁਆਇੰਟ ਸੀਪੀ ਸ਼ਾਲਿਨੀ ਸਿੰਘ ਨੇ ਕਿਹਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਆਈਟੀਓ 'ਤੇ ਮ੍ਰਿਤਕ ਕਿਸਾਨ ਦੀ ਦੇਹ ਲੈ ਕੇ ਬੈਠੇ ਨਾਰਾਜ਼ ਕਿਸਾਨ
ਆਈਟੀਓ ਵਿੱਚ ਮੌਜੂਦ ਬੀਬੀਸੀ ਪੱਤਰਕਰਾ ਵਿਕਾਸ ਤ੍ਰਿਵੇਦੀ ਨੇ ਜਾਣਕਾਰੀ ਦਿੱਤੀ ਹੈ ਕਿ ਆਈਟੀਓ 'ਤੇ ਮਾਹੌਲ ਹੁਣ ਵੀ ਤਣਾਅਪੂਰਨ ਹੈ ਅਤੇ ਕਿਸਾਨ ਪ੍ਰਦਰਸ਼ਨਕਾਰੀ ਹੁਣ ਪੁਲਿਸ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।
ਆਈਟੀਓ ਉੱਤੇ ਅੱਜ ਦੁਪਹਿਰ ਵੇਲੇ ਰੈਲੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀ ਪੁਲਿਸ ਨਾਲ ਨਾਰਾਜ਼ ਹਨ।
ਉਨ੍ਹਾਂ ਨੇ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਆਈਟੀਓ ਦੇ ਮੁੱਖ ਚੌਰਾਹੇ 'ਤੇ ਰੱਖਿਆ ਹੈ ਅਤੇ ਕਿਹਾ ਹੈ ਕਿ ਉਹ ਇਥੋਂ ਨਹੀਂ ਹੱਟਣਗੇ।
ਇਸ ਚੌਰਾਹੇ ਕੋਲ ਦਿੱਲੀ ਪੁਲਿਸ ਦਾ ਮੁੱਖ ਦਫ਼ਤਰ ਹੈ ਤਾਂ ਦੂਜੇ ਪਾਸੇ ਪ੍ਰਗਤੀ ਮੈਦਾਨ ਨੂੰ ਜਾਣ ਵਾਲੀ ਸੜਕ ਵੀ ਹੈ।
ਲਾਲ ਕਿਲੇ 'ਤੇ ਝੰਡਾ ਲਹਿਰਾਉਣਾ ਗ਼ਲਤ: ਯੋਗਿੰਦਰ ਯਾਦਵ
ਕਿਸਾਨ ਆਗੂ ਯੋਗਿੰਦਰ ਯਾਦਵ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਹੋ-ਹੱਲਾ ਸ਼ਰਮਿੰਦਗੀ ਦਾ ਵਿਸ਼ਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤ ਰਹਿਣ। ਲਾਲ ਕਿਲੇ ਜਾ ਕੇ ਝੰਡਾ ਲਹਿਰਰਾਉਣਾ ਬਿਲਕੁਲ ਗ਼ਲਤ ਹੈ। ਇਸ ਦੀ ਮੈਂ ਨਿੰਦਾ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।"
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹੁਣ ਤੱਕ ਸ਼ਾਂਤੀ ਬਣਾ ਕੇ ਰੱਖੀ ਹੈ। ਕੁਝ ਲੋਕਾਂ ਦੀ ਵਜ੍ਹਾ ਨਾਲ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਦਾ ਵਿਸ਼ਲੇਸ਼ਣ ਬਾਅਦ ਵਿਚ ਕਰਾਂਗੇ
ਸੰਯੁਕਤ ਮੋਰਚੇ ਦਾ ਤੈਅ ਰੂਟ ਉੱਤੇ ਮਾਰਚ
ਸਿੰਘੂ ਟਿਕਰੀ ਅਤੇ ਦੂਜੇ ਬਾਰਡਰਾਂ ਤੋਂ ਸੰਯੁਕਤ ਮੋਰਚੇ ਦੀ ਅਗਵਾਈ ਵਿਚ ਜਥੇਬੰਦੀਆਂ ਪੁਲਿਸ ਨਾਲ ਤੈਅ ਰੂਟ ਉੱਤੇ ਮਾਰਚ ਕਰ ਰਹੀਆਂ ਹਨ।
ਪਰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪਾਂ ਦੀਆਂ ਕਈ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆ ਰਹੀਆਂ ਹਨ। ਗਾਜ਼ੀਪੁਰ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਨਵੀਂ ਦਿੱਲੀ ਵੱਲ ਵਧ ਰਹੇ ਹਨ।
ਦਿੱਲੀ ਦੇ ਟਰਾਂਸਪੋਰਟ ਨਗਰ ’ਤੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪਾਂ ਹੋਈਆਂ। ਪੁਲਿਸ ਵਲੋਂ ਹੰਝੂ ਗੈਸ ਦੇ ਗੋਲੇ ਵੀ ਚਲਾਏ ਗਏ। ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਇੱਥੇ ਪਹੁੰਚੀ ਸੀ।
ਕਰਨਾਲ ਬਾਈਪਾਸ ਰੋਡ ’ਤੇ ਨਿਹੰਗਾਂ ਅਤੇ ਕਿਸਾਨਾਂ ਵਿਚਾਲੇ ਡਾਂਗਾ ਚਲੀਆਂ। ਨਿਹੰਗ ਪੁਲਿਸ ਸਾਹਮਣੇ ਕਿਰਪਾਨਾਂ ਦਿਖਾਉਂਦੇ ਨਜ਼ਰ ਆਏ।
ਕਿਸਾਨ ਟਰੈਕਟਰ ਪਰੇਡ ਦੇ ਮੁੱਖ ਅੰਸ਼
- 26 ਜਨਵਰੀ ਦੀ ਸਵੇਰੇ ਸਿੰਘੂ ਬਾਰਡਰ, ਟੀਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੋਂ ਵੱਡੀ ਗਿਣਤੀ ֹ'ਚ ਕਿਸਾਨ ਬੈਰੀਕੇਡ ਤੋੜ ਕੇ ਦਿੱਲੀ ਪਹੁੰਚੇ।
- ਕਿਸਾਨਾਂ ਤੇ ਪੁਲਿਸ ਵਿਚਾਲੇ ਕਈ ਥਾਵਾਂ 'ਤੇ ਝੜਪਾਂ ਹੋਈਆਂ, ਪੁਲਿਸ ਨੇ ਲਾਠੀਚਾਰਜ ਕੀਤਾ ਤੇ ਹੰਝੂ ਗੈਸ ਦੇ ਗੋਲੇ ਚਲਾਏ।
- ਦਿੱਲੀ ਦੇ ਟ੍ਰਾਂਸਪੋਰਟ ਨਗਰ, ਨਾਂਗਲੋਈ, ਪ੍ਰਗਤੀ ਮੈਦਾਨ ਅਤੇ ਅਕਸ਼ਰਧਾਮ 'ਤੇ ਜ਼ਬਰਦਸਤ ਹੰਗਾਮਾ ਹੋਇਆ।
- ਦਿੱਲੀ ਦੇ ਕਈ ਅਹਿਮ ਰੋਡ ਤੇ ਮੈਟਰੋ ਸਟੇਸ਼ਨ ਬੰਦ ਕੀਤੇ ਗਏ।
- ਕਿਸਾਨ ਅਤੇ ਪੁਲਿਸ ਵਿਚਾਲੇ ਝੜਪਾਂ ਦੌਰਾਨ ਪੁਲਿਸਕਰਮੀ ਤੇ ਕਿਸਾਨ ਜ਼ਖ਼ਮੀ ਹੋਏ।
- ਆਈਟੀਓ ਤੋਂ ਹਿੰਸਕ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਕਿਸਾਨਾਂ ਵਲੋਂ ਪੁਲਿਸ 'ਤੇ ਹਮਲਾ ਕੀਤਾ ਗਿਆ।
- ਆਈਟੀਓ ਵਿਚ ਹਿੰਸਕ ਝੜਪਾਂ ਤੋਂ ਬਾਅਦ ਕਿਸਾਨ ਲਾਲ ਕਿਲੇ ਅੱਗੇ ਪਹੁੰਚ ਗਏ ਹਨ।
- ਲਾਲ ਕਿਲੇ ਦੀ ਪ੍ਰਾਚੀਰ ਉੱਤੇ ਚੜ੍ਹ ਕੇ ਲੋਕਾਂ ਨੇ ਕੇਸਰੀ ਝੰਡੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
- ਕਾਫੀ ਦੇਰ ਦੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਲਾਲ ਕਿਲੇ ਦੀ ਪ੍ਰਾਚੀਰ ਨੂੰ ਖਾਲੀ ਕਰਵਾਇਆ
- ਦਿੱਲੀ ਵਿੱਚ ਸਰਕਾਰ ਦੇ ਆਦੇਸ਼ਾਂ ਮੁਤਾਬਕ ਸਿੰਘੂ, ਟਿਕਰੀ, ਮੁਕਰਬਾ ਚੌਂਕ ਅਤੇ ਨਾਂਗਲੋਈ ਵਿੱਚ ਕਰੀਬ 12 ਘੰਟਿਆਂ ਲਈ (ਰਾਤ 12 ਵਜੇ ਤੱਕ) ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
- ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਪੁਲਿਸ ਦੀ ਅਡਵਾਇਜ਼ਰੀ ਬਾਅਦ ਟਰੇਡਰਜ਼ ਐਸੋਸੀਏਸ਼ਨ ਨੇ ਕਨੌਟ ਪਲੇਸ ਬੰਦ ਰੱਖਣ ਦਾ ਫੈਸਲਾ ਕੀਤਾ।
ਪ੍ਰਗਤੀ ਮੈਦਾਨ ਪਹੁੰਚੇ ਕਿਸਾਨ
ਗਾਜ਼ੀਪੁਰ ਤੋਂ ਕਿਸਾਨ ਤੇਜ਼ੀ ਨਾਲ ਵਧਦੇ ਹੋਏ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਤੱਕ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦੀ ਭੀੜ ਦਾ ਇੱਕ ਹਿੱਸਾ ਆਈਟੀਓ ਚੌਕ ਵੱਲ ਵੀ ਪਹੁੰਚ ਗਿਆ ਹੈ। ਆਮ ਦਿਨਾਂ ਵਿੱਚ ਇਸ ਚੌਂਕ ’ਤੇ ਕਾਫੀ ਭੀੜ ਹੁੰਦੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਕਿਸਾਨਾਂ ਨੇ ਟਿਕਰੀ ਬਾਰਡਰ ’ਤੇ ਬੈਰੀਕੇਡਾਂ ਨੁੰ ਤੋੜ ਦਿੱਤਾ ਹੈ ਤੇ ਉਹ ਪੈਦਲ ਅੱਗੇ ਵਧ ਗਏ ਹਨ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਵਾਸਤੇ ਬੈਰੀਕੇਡ ਲਗਾਏ ਸਨ ਪਰ ਕਿਸਾਨ ਉਨ੍ਹਾਂ ਬੈਰੇਕੇਡਾਂ ਦੇ ਉੱਤੇ ਚੜ੍ਹ ਗਏ।

ਤਸਵੀਰ ਸਰੋਤ, ANI
ਕਿਸਾਨ ਆਗੂ ਕੀ ਕਹਿ ਰਹੇ ਹਨ
ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਸ਼ਾਂਤਮਈ ਤਰੀਕੇ ਨਾਲ ਚੱਲ ਰਹੀ ਹੈ। ਦੋ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਹੋਈ ਹੈ।"
"ਕਿਸਾਨਾਂ ਦੀਆਂ ਭਾਵਨਾਵਾਂ ਨਾਲ ਜੋ ਰੂਟ ਬਣੇਗਾ ਉਸੇ ਰੂਟ 'ਤੇ ਚੱਲਾਂਗੇ। ਪੁਲਿਸ ਨੇ ਵੀ ਆਪਣਾ ਵਾਅਦਾ ਨਹੀਂ ਨਿਭਾਇਆ। ਉਨ੍ਹਾਂ ਨੇ ਕਿਹਾ ਸੀ ਕਿ 26 ਜਨਵਰੀ ਤੋਂ ਪਹਿਲਾਂ ਬੈਰੀਕੇਡਿੰਗ ਤੋੜ ਦਿੱਤੀ ਜਾਵੇਗੀ ਪਰ ਅਜਿਹਾਂ ਨਹੀਂ ਹੋਇਆ।"
ਕਈ ਰੂਟ ਦੀਆਂ ਮੈਟਰੋ ਸੇਵਾਵਾਂ ਹੋਈਆਂ ਰੱਦ
ਕਿਸਾਨਾਂ ਦੀ ਟਰੈਕਟਰ ਰੈਲੀ ਹਿੰਸਕ ਹੋ ਗਈ ਹੈ। ਇਸ ਨੂੰ ਲੈ ਕੇ ਬਹਾਦੁਰਗੜ੍ਹ ਤੋਂ ਪੀਰਾਗੜੀ ਮੈਟਰੋ ਸੇਵਾ ਤਤਕਾਲ ਪ੍ਰਭਾਵ ਤੋਂ ਬੰਦ ਕਰ ਦਿੱਤੀ ਗਈ ਹੈ। ਪੀਰਾਗੜੀ ਸਣੇ ਇਸ ਰੂਟ ’ਤੇ ਲੱਗਣ ਵਾਲੇ ਸਾਰੇ ਸਟੇਸ਼ਟਾਂ ਤੋਂ ਬੰਦ ਕਰ ਦਿੱਤਾ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 7
ਦਿੱਲੀ ਮੈਟਰੋ ਨੇ ਪੀਲੀ ਲਾਈਨ ਤੇ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਹਨ।ਇਹ ਸਟੇਸ਼ਨ ਹਨ: ਸਮੇਪੁਰ ਬਾਦਲੀ, ਰੋਹੀਨੀ ਸੈਕਟਰ 18 ਅਤੇ 19 , ਹੈਦਰਪੁਰ ਬਦਲੀ ਮੋੜ, ਜਹਾਂਗੀਰ ਪੁਰੀ, ਆਦਰਸ਼ ਨਗਰ, ਆਜ਼ਾਦਪੁਰ, ਮਾਡਲ ਟਾਊਨ, ਜੀਟੀਬੀ ਨਗਰ, ਵਿਧਾਨਸਭਾ

ਤਸਵੀਰ ਸਰੋਤ, Ani

ਤਸਵੀਰ ਸਰੋਤ, ANI
ਦਿੱਲੀ ਦੇ ਮੁਬਾਰਕਾ ਚੌਂਕ 'ਤੇ ਪ੍ਰਦਰਸ਼ਨਕਾਰੀ ਪੁਲਿਸ ਵਾਹਨ ਉੱਤੇ ਚੜ੍ਹੇ ਅਤੇ ਬੈਰੀਕੇਡ ਤੋੜੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 8
ਪਾਂਡਵ ਨਗਰ ਨੇੜੇ ਦਿੱਲੀ-ਮੇਰਠ ਐਕਸਪ੍ਰੈਸ ’ਤੇ ਵੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਦੀਆਂ ਤਸਵੀਰਾਂ ਸਾਹਮਣੇ ਆਇਆ ਜਿਸ ਵਿੱਚ ਕਿਸਾਨ ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਤੋੜਦੇ ਨਜ਼ਰ ਆਏ।

ਅਕਸ਼ਰਧਾਮ ਤੋਂ ਗਾਜ਼ੀਪੁਰ ਜਾਣ ਵਾਲੇ ਰੋਡ 'ਤੇ ਕਿਸਾਨਾਂ ਵਲੋਂ ਕਬਜ਼ਾ
ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ ਦੱਸਿਆ ਕਿ ਅਕਸ਼ਰਧਾਮ ਦੀ ਸਾਹਮਣੀ ਰੋਡ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧਦੇ ਨਜ਼ਰ ਆਏ।
ਇੱਥੇ ਪੁਲਿਸ ਵਲੋਂ ਹੰਝੂ ਗੈਸ ਦੇ ਗੋਲੇ ਵੀ ਚਲਾਏ ਪਰ ਕਿਸਾਨ ਬੈਰੀਕੇਡ ਪਾਰ ਕਰਦਿਆਂ ਅੱਗੇ ਵੱਧ ਗਏ। ਸਾਰੀ ਸੜਕ ਜਾਮ ਕਰ ਦਿੱਤੀ ਗਈ। ਪੁਲਿਸ ਬਲ ਨਾਲੋਂ ਜ਼ਿਆਦਾ ਕਿਸਾਨਾਂ ਦੀ ਗਿਣਤੀ ਉੱਥੇ ਮੌਜੂਦ ਰਹੀ।
ਅਕਸ਼ਰਧਾਮ ਤੋਂ ਗਾਜ਼ੀਪੁਰ ਜਾਣ ਵਾਲੇ ਰੋਡ 'ਤੇ ਕਿਸਾਨਾਂ ਵਲੋਂ ਕਬਜ਼ਾ ਕਰ ਲਿਆ ਗਿਆ।

ਟਿਕਰੀ ਬਾਰਡਰ ’ਤੇ ਸੁਰੱਖਿਆ ਮੁਲਾਜ਼ਮਾਂ ਦੀ ਭਾਰੀ ਤਾਇਨਾਤੀ ਸੀ ਪਰ ਫਿਰ ਵੀ ਕਿਸਾਨ ਬੈਰੀਕੇਡਾਂ ਨੂੰ ਤੋੜਨ ਵਿੱਚ ਕਾਮਯਾਬ ਹੋਏ।
ਟਰੈਕਟਰ ਪਰੇਡ ਲਈ ਵੱਡੀ ਗਿਣਤੀ 'ਚ ਟਰੈਕਟਰਾਂ ਨਾਲ ਕਿਸਾਨ 100 ਕਿਲੋਮੀਟਰ ਤੋਂ ਵੱਧ ਲੰਬਾ ਸਫ਼ਰ ਤੈਅ ਕਰਕੇ ਦਿੱਲੀ ਦੇ ਅੰਦਰ ਵੱਲ ਕੂਚ ਕਰਨਗੇ।
ਟਰੈਕਟਰ ਪਰੇਡ ਤੋਂ ਇੱਕ ਦਿਨ ਪਹਿਲਾਂ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਪਹਿਲੀ ਫਰਵਰੀ ਨੂੰ ਜਦੋਂ ਸਾਲਾਨਾ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ ਤਾਂ ਉਹ ਵੱਖ ਵੱਖ ਥਾਵਾਂ ਤੋਂ ਸੰਸਦ ਵੱਲ ਮਾਰਚ ਕੱਢਣਗੇ।
ਹਾਲਾਂਕਿ ਦਿੱਲੀ ਪੁਲਿਸ ਵਲੋਂ ਗਣਤੰਤਰ ਦਿਵਸ ਦੀ ਪਰੇਡ ਤੋਂ ਬਾਅਦ ਟਰੈਕਟਰ ਰੈਲੀ ਕਰਨ ਦੀ ਮਨਜ਼ੂਰੀ ਦਿੱਤੀ ਹੈ ਪਰ ਕਿਸਾਨ ਲੀਡਰ ਪਰੇਡ ਖ਼ਤਮ ਹੋਣ ਤੋਂ ਪਹਿਲਾਂ ਹੀ ਰੈਲੀ ਕੱਢਣ ਦਾ ਐਲਾਨ ਕਰ ਰਹੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸਿੰਘੂ ਬਾਰਡਰ ਤੋਂ ਦਿੱਲੀ ਵੱਲ ਵੱਧ ਰਹੇ ਕਈ ਕਿਸਾਨ ਵਿਚਾਲੇ ਹੀ ਰੁੱਕੇ

ਤਸਵੀਰ ਸਰੋਤ, Ani
ਸਿੰਘੂ ਬਾਰਡਰ ਤੋਂ ਦਿੱਲੀ ਵੱਲ ਵੱਧ ਰਹੇ ਕਈ ਕਿਸਾਨ ਵਿਚਾਲੇ ਹੀ ਰੁੱਕ ਗਏ ਹਨ। ਉਨ੍ਹਾਂ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਹੈ ਕਿ ਪੁਲਿਸ ਉਨ੍ਹਾਂ ਨੂੰ ਰਿੰਗ ਰੋਡ 'ਤੇ ਜਾਣ ਤੋਂ ਰੋਕ ਰਹੀ ਹੈ। ਇਸ ਲਈ ਉਹ ਉੱਥੇ ਹੀ ਰੁੱਕ ਗਏ ਹਨ।
ਉਨ੍ਹਾਂ ਕਿਹਾ, "ਸਾਨੂੰ ਪੁਲਿਸ ਵਲੋਂ ਦਿੱਤਾ ਰੂਟ ਪ੍ਰਵਾਨ ਨਹੀਂ ਹੈ। ਅਸੀਂ ਰਿੰਗ ਰੋਡ 'ਤੇ ਜਾਣਾ ਚਾਹੁੰਦੇ ਹਾਂ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਵਕਤ ਦਿੱਤਾ ਹੈ ਤਾਂ ਜੋ ਉਹ ਆਪਣੇ ਅਧਿਕਾਰੀਆਂ ਨਾਲ ਗੱਲ ਕਰ ਲੈਣ। ਸਾਡੇ ਵੀ ਆਗੂ ਪਿੱਛੋਂ ਆ ਰਹੇ ਹਨ। ਅਸੀਂ ਵੀ ਅਗਲੀ ਰਣਨੀਤੀ 'ਤੇ ਵਿਚਾਰ ਕਰਾਂਗੇ।"
ਪੁਲਿਸ ਵਲੋਂ ਤੈਅ ਰੂਟ ਮੁਤਾਬਕ ਕਿਸਾਨਾਂ ਨੂੰ ਚੱਲਣ ਵਾਸਤੇ ਹਿਦਾਇਤ ਦਿੱਤੀ ਜਾ ਰਹੀ ਹੈ। ਪਰ ਫਿਲਹਾਲ ਕਿਸਾਨ ਉੱਥੇ ਹੀ ਬੈਠੇ ਹਨ।

ਤਸਵੀਰ ਸਰੋਤ, Piyush nagpal/BBC
ਸਿੰਘੂ ਤੇ ਟਿਕਰੀ ਬਾਰਡਰ ਤੋਂ ਕਿਸਾਨ ਅੱਗੇ ਵਧੇ
ਕਿਸਾਨ ਸਿੰਘੂ ਤੇ ਟਿਕਰੀ ਬਾਰਡਰ ਤੋਂ ਅੱਗੇ ਵਧ ਗਏ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਤੋੜ ਦਿੱਤਾ ਹੈ।
ਕਿਸਾਨ ਦਿੱਲੀ ਵਿੱਚ ਦਾਖਿਲ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਨੂੰ ਗਣਤੰਤਰ ਦਿਹਾੜੇ ਦੀ ਪਰੇਡ ਮਗਰੋਂ ਹੀ ਦਾਖਿਲ ਹੋਣ ਦਿੱਤਾ ਜਾਵੇਗਾ ਪਰ ਕਿਸਾਨਾਂ ਵੱਲੋਂ ਪਹਿਲਾਂ ਹੀ ਪਰੇਡ ਕੱਢਣ ਦੀ ਗੱਲ ਕੀਤੀ ਜਾ ਰਹੀ ਸੀ।
ਕਿਸਾਨ ਪੈਦਲ ਵੀ ਲਗਾਤਾਰ ਵੱਡੀ ਗਿਣਤੀ ਵਿੱਚ ਅੱਗੇ ਵੱਧ ਰਹੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

ਤਸਵੀਰ ਸਰੋਤ, ANI
ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਟਰੈਕਟਰ ਰੈਲੀ ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਪਹੁੰਚ ਗਈ। ਰੈਲੀ ਡੀਟੀਯੂ-ਸ਼ਾਹਬਾਦ-ਐਸ.ਬੀ ਡੇਅਰੀ-ਦਰਵਾਲਾ-ਬਵਨਾ ਟੀ-ਪੁਆਇੰਟ-ਕੰਜਾਵਾਲਾ ਚੌਂਕ-ਖਰਖੌਦਾ ਟੋਲ ਪਲਾਜ਼ਾ ਵੱਲ ਵਧੇਗੀ।

ਤਸਵੀਰ ਸਰੋਤ, Ani
ਗਾਜ਼ੀਪੁਰ ਬਾਰਡਰ ਤੋਂ ਟਰੈਕਟਰ ਪਰੇਡ

ਤਸਵੀਰ ਸਰੋਤ, Ani
ਕਿਸਾਨਾਂ ਨੇ ਸਖਤ ਸੁਰੱਖਿਆ ਵਿਚਕਾਰ ਗਾਜ਼ੀਪੁਰ ਬਾਰਡਰ ਤੋਂ ਟਰੈਕਟਰ ਪਰੇਡ ਕੱਢੀ। ਕਿਸਾਨ ਗਾਜ਼ੀਪੁਰ ਬਾਰਡਰ-ਅਪਸਰਾ ਬਾਰਡਰ-ਹਪੂਰ ਰੋਡ-ਆਈ.ਐਮ.ਐਸ ਕਾਲਜ-ਲਾਲ ਕੂੰਆਂ-ਗਾਜ਼ੀਪੁਰ ਬਾਰਡਰ ਰੂਟ ਤੋਂ ਜਾ ਰਹੇ ਹਨ।
ਗਣਤੰਤਰ ਦਿਵਸ ਨੂੰ ਲੈ ਕੇ ਸੁਰੱਖਿਆ ਦੇ ਕੀਤੇ ਗਏ ਖ਼ਾਸ ਇੰਤਜ਼ਾਮ

ਤਸਵੀਰ ਸਰੋਤ, Ani
ਦਿੱਲੀ ਵਿੱਚ ਇੱਕ ਪਾਸੇ ਹਰ ਸਾਲ ਵਾਂਗ ਇਸ ਵਾਰ ਵੀ ਗਣਤੰਤਰ ਦਿਵਸ ਦੀ ਪਰੇਡ ਹੋਣ ਜਾ ਹਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।
ਕੋਰੋਨਾ ਮਹਾਂਮਾਰੀ ਕਰਕੇ ਗਣਤੰਤਰ ਪਰੇਡ ਬਿਨਾਂ ਮੁੱਖ ਮਹਿਮਾਨ ਦੇ ਹੋਵੇਗੀ। ਦਰਸ਼ਕਾਂ ਦੀ ਗਿਣਤੀ ਨੂੰ ਵੀ ਘਟਾਇਆ ਗਿਆ ਹੈ ਤੇ ਪਰੇਡ ਦਾ ਰੂਟ ਵੀ ਕਰੀਬ 5 ਕਿਲੋਮੀਟਰ ਘੱਟ ਕੀਤਾ ਗਿਆ ਹੈ।
ਕਿਸਾਨਾਂ ਦੀ ਟਰੈਕਟਰ ਪਰੇਡ ਦੇ ਚਲਦਿਆਂ ਪੂਰੀ ਦਿੱਲੀ ਵਿੱਚ ਸੁਰੱਖਿਆ ਦੇ ਇੰਤਜ਼ਾਮ ਕੜੇ ਕਰ ਦਿੱਤੇ ਗਏ ਹਨ।
ਦੱਸ ਦੇਇਏ ਕਿ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਭਾਰਤ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ।
ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਕਿਸ-ਕਿਸ ਨੂੰ ਮਿਲਣਗੇ ਪਦਮ ਪੁਰਸਕਾਰ

ਤਸਵੀਰ ਸਰੋਤ, Reuters
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ, ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਇਸ ਸਾਲ ਦੇ ਪਦਮ ਪੁਰਸਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੰਜਾਬ 'ਚੋਂ ਰਜਨੀ ਬੈਕਟਰ ਨੂੰ ਵਪਾਰ 'ਚ ਚੰਗੇ ਕੰਮਾਂ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਇਸ ਦੀ ਘੋਸ਼ਣਾ ਸੋਮਵਾਰ ਸ਼ਾਮ ਨੂੰ ਕੀਤੀ।
ਪਦਮ ਪੁਰਸਕਾਰ ਭਾਰਤ ਦੇ ਸਰਬਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ ਅਤੇ ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ। ਇਹ ਹਨ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ।
ਇਹ ਸਨਮਾਨ ਕਲਾ, ਸਮਾਜ ਸੇਵਾ, ਜਨਤਕ ਜੀਵਨ, ਵਿਗਿਆਨ, ਕਾਰੋਬਾਰ, ਦਵਾਈ, ਸਾਹਿਤ, ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਾਰਜਾਂ ਲਈ ਦਿੱਤਾ ਜਾਂਦਾ ਹੈ।
ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ, ਇਹਨਾਂ ਐਵਾਰਡਾਂ ਨੂੰ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਐਲਾਨ ਕੀਤੇ ਜਾਂਦੇ ਹਨ, ਪਰ ਇਹ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ ਹੈ।
ਇਸ ਵਾਰ ਕੁੱਲ ਸੱਤ ਲੋਕਾਂ ਨੂੰ ਪਦਮ ਵਿਭੂਸ਼ਣ, 10 ਲੋਕਾਂ ਨੂੰ ਪਦਮ ਭੂਸ਼ਣ ਨਾਲ ਅਤੇ 102 ਲੋਕਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ
ਸਿੰਘੂ ਮੰਚ ਉੱਤੇ ਰਸਮੀ ਕਾਰਵਾਈ ਤੋਂ ਬਾਅਦ ਹੋ-ਹੱਲਾ

ਤਸਵੀਰ ਸਰੋਤ, PARDEEP PANDIT/BBC
ਸੋਮਵਾਰ ਸ਼ਾਮ ਨੂੰ ਸਿੰਘੂ ਬਾਰਡਰ ਦੀ ਸਟੇਜ ਉੱਤੇ ਅਧਿਕਾਰਤ ਸਟੇਜ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਕੁਝ ਲੋਕ ਮੰਚ ਉੱਤੇ ਚੜ੍ਹ ਗਏ ਅਤੇ ਰਿੰਗ ਰੋਡ ਤੋਂ ਜਾਣ ਦੀ ਮੰਗ ਕਰ ਗਏ।
ਮੰਚ ਦੇ ਥੱਲੇ ਵੀ ਕਾਫੀ ਲੋਕ ਰੌਲਾ ਪਾ ਰਹੇ ਸਨ ਕਿ ਉਨ੍ਹਾਂ ਕਿਸਾਨਾਂ ਵਲੋਂ ਦਿੱਲੀ ਪੁਲਿਸ ਦੇ ਰੋਡ ਮੈਪ ਨੂੰ ਨਾ ਮੰਨਣ ਲਈ ਜੋਰ ਪਾ ਰਹੇ ਸਨ। ਉਹ ਕਹਿ ਰਹੇ ਸਨ ਕਿ ਪਰੇਡ ਨੂੰ ਰਿੰਗ ਰੋਡ ਤੋਂ ਕੱਢਣਾ ਚਾਹੀਦਾ ਹੈ।
ਕਈ ਬੁਲਾਰੇ ਵਾਰ-ਵਾਰ ਭਾਵੇਂ ਸ਼ਾਂਤੀ ਰੱਖਣ ਦੀ ਅਪੀਲ ਕਰ ਰਹੇ ਸਨ ਪਰ ਕੁਝ ਲੋਕ ਇੱਕ ਦੂਜੇ ਤੋਂ ਮਾਇਕ ਫੜ ਕੇ ਆਪੋ ਆਪਣੀ ਗੱਲ ਰੱਖਣ ਲੱਗੇ।
ਫਿਰ ਇਹ ਪਰੇਡ ਰੋਡ ਰਿੰਗ ਰੋਡ ਦੇ ਨਾਅਰੇ ਲਾਉਣ ਲੱਗੇ। ਇਹ ਕਿਸਾਨ ਆਗੂਆਂ ਨੂੰ ਰੋਡ ਮੈਪ ਬਦਲਣ ਦਾ ਅਲਟੀਮੇਟਮ ਦੇ ਰਹੇ ਸਨ।
ਇਸ ਦੌਰਾਨ ਮੰਚ ਉੱਤੇ ਪਹੁੰਚ ਕੇ ਨੌਜਵਾਨ ਆਗੂ ਲੱਖਾ ਸਧਾਣਾ ਨੇ ਸਾਰਿਆਂ ਨੂੰ ਸਾਂਤੀ ਦੀ ਅਪੀਲ ਕੀਤੀ ਅਤੇ ਕਿਹਾ, “ਮੈਂ ਸਾਰੇ ਨੌਜਵਾਨਾਂ ਨੂੰ ਸਾਂਤੀ ਦੀ ਅਪੀਲ ਕਰਕੇ ਆਇਆ ਹਾਂ। ਸਾਂਤੀ ਵਿਚ ਹੀ ਸਾਡੀ ਜਿੱਤ ਹੈ। ਭਾਵੇਂ ਕਿ ਉਹ ਸੰਯੁਕਤ ਮੋਰਚੇ ਦੇ ਰੂਟ ਦੀ ਬਜਾਇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੋਗਰਾਮ ਨਾਲ ਸਹਿਮਤ ਦਿਖੇ।
ਬਾਅਦ ਵਿਚ ਦੋ ਵੀਡੀਓ ਪਾ ਕੇ ਵੀ ਲੱਖਾ ਸਧਾਣਾ ਨੇ ਕਿਹਾ, ''ਕੱਲ ਦਾ ਦਿਨ ਬਹੁਤ ਅਹਿਮ ਹੈ, ਸਾਰਿਆਂ ਦੀ ਨਜ਼ਰ ਸਾਡੇ ਉੱਤੇ ਹੈ, ਸਰਕਾਰਾਂ ਦੀ ਜੋਰ ਇਸ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਲੱਗੇ ਹੋਏ ਹਨ। ਜੇ ਇਸ ਅੰਦੋਲਨ ਵਿਚ ਹਿੰਸਾ ਦਾ ਮਾਹੌਲ ਬਣਿਆ ਤਾਂ ਇਸ ਅੰਦੋਲਨ ਨੂੰ ਤੋੜਨ ਵਿਚ 5 ਮਿੰਟ ਲੱਗਣਗੇ।''
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸ ਵੱਖਰੇ ਰੂਟ ਦੀ ਗੱਲ ਕਹੀ ਸੀ

ਤਸਵੀਰ ਸਰੋਤ, Ani
ਸੋਮਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਤੇ ਕੁਝ ਹੋਰ ਜਥੇਬੰਦੀਆਂ ਪ੍ਰਸ਼ਾਸਨ ਨੂੰ ਰੂਟ ਵਿੱਚ ਤਬਦੀਲੀ ਕਰਨ ਲਈ ਗੱਲ ਕਰਨਗੀਆਂ। ਜੇ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ ਜਿਸ ਨਾਲ ਪਰੇਡ ਦੇ ਆਯੋਜਨ ਵਿੱਚ ਕੋਈ ਦਿੱਕਤ ਆਵੇ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ, “ਸਾਡਾ ਨਿਸ਼ਾਨਾਂ ਆਉਟਰ ਰਿੰਗ ਰੋਡ ਉੱਤੇ ਪਰੇਡ ਕਰਨ ਦਾ ਹੈ। ਸੰਯੁਕਤ ਮੋਰਚੇ ਨੇ ਇਸੇ ਉੱਤੇ ਮਾਰਚ ਕਰਨ ਦਾ ਐਲਾਨ ਕੀਤਾ ਸੀ। ਅਸੀਂ ਇਸੇ ਉੱਤੇ ਕਾਇਮ ਹਾਂ ਅਤੇ ਇਸੇ ਰੂਟ ਉੱਤੇ ਅੱਗੇ ਵਧਾਂਗੇ।”
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

















