JNU ਪਹੁੰਚੀ ਦੀਪਿਕਾ ਪਾਦੂਕੋਣ, ਬੋਲੀ ਨਹੀਂ ਬਸ ਖੜ੍ਹੀ ਰਹੀ
ਜਿਸ ਸਮੇਂ ਦੀਪਿਕਾ ਉੱਥੇ ਪਹੁੰਚੀ ਤਾਂ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਵੀ ਮੰਚ ਉੱਤੇ ਮੌਜੂਦ ਸਨ ਅਤੇ ਨਾਅਰਿਆਂ ਦੀ ਅਗਵਾਈ ਕਰ ਰਹੇ ਸਨ। ਦੀਪਿਕਾ ਨੇ ਵਿਦਿਆਰਥੀ ਸੰਘ ਦੀ ਹਮਲੇ ਵਿੱਚ ਜ਼ਖਮੀ ਹੋਈ ਪ੍ਰਧਾਨ ਆਇਸ਼ੀ ਘੋਸ਼ ਨਾਲ ਮੁਲਾਕਾਤ ਕੀਤੀ।
ਸੋਸ਼ਲ ਮੀਡੀਆ ਉੱਤੇ ਦੀਪਿਕਾ ਦੀਆਂ ਤਸਵੀਰਾਂ ਤੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਹੋਰ ਬਾਲੀਵੁੱਡ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ ਤੇ ਕੁਝ ਨੇ ਇਸ ਨੂੰ ਉਨ੍ਹਾਂ ਦਾ ਮਸ਼ਹੂਰੀ ਲਈ ਚੁੱਕਿਆ ਕਦਮ ਦੱਸਿਆ ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਛਪਾਕ ਦੇ ਬਾਈਕਾਟ ਸੰਬਧੀ ਹੈਸ਼ਟੈਗ ਲਿਖਿਆ।