ਬਾਰਡਰ ਫਿਲਮ ਤੇ ਲੌਂਗੇਵਾਲਾ ਜੰਗ ਬਾਰੇ ਕੁਲਦੀਪ ਚਾਂਦਪੁਰੀ ਨੇ ਦੱਸੀਆਂ ਸੀ ਇਹ ਗੱਲਾਂ

ਕੁਲਦੀਪ ਚਾਂਦਪੁਰੀ

ਤਸਵੀਰ ਸਰੋਤ, FB/ KULDEEP CAHNDPURI

ਤਸਵੀਰ ਕੈਪਸ਼ਨ, ਬਾਰਡਰ ਫਿਲਮ ਦੇ ਹੀਰੋ ਸਨੀ ਦਿਓਲ ਨਾਲ ਕੁਲਦੀਪ ਚਾਂਦਪੁਰੀ

ਭਾਰਤੀ ਫੌਜ ਦੇ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦੇਹਾਂਤ ਹੋ ਗਿਆ ਹੈ।

ਬ੍ਰਿਗੇਡੀਅਰ ਚਾਂਦਪੁਰੀ 78 ਸਾਲਾਂ ਦੇ ਸਨ ਅਤੇ ਉਨ੍ਹਾਂ ਪਰਿਵਾਰਕ ਸੂਤਰਾਂ ਮੁਤਾਬਕ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਸ਼ਨੀਵਾਰ ਸਵੇਰੇ 9 ਵਜੇ ਕਰੀਬ ਆਖਰੀ ਸਾਹ ਲਏ।

ਭਾਰਤ ਪਾਕਿਸਤਾਨ ਵਿਚਾਲੇ 1971 ਵਿਚ ਹੋਈ ਲੌਂਗੇਵਾਲਾ ਮੋਰਚੇ ਦੀ ਲੜਾਈ ਦੇ ਭਾਰਤੀ 'ਹੀਰੋ' ਸਨ। ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਨੂੰ ਮਹਾਵੀਰ ਚੱਕਰ ਅਤੇ ਵਸ਼ਿਸਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ ਸੀ।

ਇਹ ਵੀ ਪੜ੍ਹੋ

ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ। ਕੈਪਟਨ ਅਮਰਿੰਦਰ ਨੇ ਲਿਖਿਆ, ਚਾਂਦਪੁਰੀ ਇੱਕ ਬਹਾਦਰ ਫੌਜੀ ਤੇ ਲੌਂਗੇਵਾਲਾ ਜੰਗ ਦੇ ਹੀਰੋ ਸਨ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

'ਆਪ' ਆਗੂ ਅਤੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਨੇ ਆਪਣੇ ਟਵੀਟ ਵਿੱਚ ਲਿਖਿਆ, "ਕੁਲਦੀਪ ਸਿੰਘ ਚਾਂਦਪੁਰੀ ਵਰਗੇ ਸਨਮਾਨਿਤ ਜੰਗੀ ਨਾਇਕ ਦੇ ਚਲਾਣੇ ਨਾਲ ਦੇਸ ਨੇ ਇੱਕ ਬਹਾਦਰ ਸਪੂਤ ਗੁਆ ਲਿਆ ਹੈ। ਮੈਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦਾਂ ਕਰਦਾ ਹਾਂ। ਸਰ, ਮੈਂ ਤੁਹਾਨੂੰ ਸਲੂਟ ਕਰਦਾ ਹਾਂ!"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਬਾਰਡਰ ਫਿਲਮ ਬਾਰੇ ਬ੍ਰਿਗੇਡੀਅਰ ਦੇ ਵਿਚਾਰ

ਬਾਰਡਰ ਫਿਲਮ ਬਾਰੇ ਬ੍ਰਿਗੇਡੀਅਰ ਚਾਂਦਪੁਰੀ ਨੇ ਕੁਝ ਸਮਾਂ ਪਹਿਲਾਂ ਇੱਕ ਖਾਸ ਮੁਲਾਕਾਤ ਦੌਰਾਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ ਸੀ, "ਫਿਲਮ ਇੱਕ ਸਿਵੀਲੀਅਨ ਜੇਪੀ ਦੱਤਾ ਨੇ ਬਣਾਈ ਸੀ। ਫਰਕ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਫਿਲਮਾਂ ਵਿੱਚ ਦਿਖਾਈਆਂ ਜਾਂਦੀਆਂ ਹਨ ਇਹ ਸਾਰੀਆਂ ਸਹੀ ਨਹੀਂ ਹੁੰਦੀਆਂ।

ਲੜਾਈ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਈ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਫਿਲਮ ਵਿੱਚ ਨਹੀਂ ਦਿਖਾ ਸਕਦਾ ਕਿਉਂਕਿ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਬਲਿਕ ਦੇ ਸਾਹਮਣੇ ਨਹੀਂ ਦੱਸਿਆ ਜਾ ਸਕਦਾ।"

ਕੁਲਦੀਪ ਚਾਂਦਪੁਰੀ
ਤਸਵੀਰ ਕੈਪਸ਼ਨ, ਜੰਗ ਦੌਰਾਨ ਫਿਲਮ ਵਿਚ ਜੋ ਡਾਂਸ ਬਗੈਰਾ ਦਿਖਾਇਆ ਗਿਆ ਸੀ ਉਹ ਸੱਚ ਨਹੀਂ ਸੀ

"ਜਿੱਥੋਂ ਤੱਕ ਫਿਲਮ ਬਾਰਡਰ ਦਾ ਸਵਾਲ ਹੈ। ਇਸ ਵਿੱਚ ਜਿਹੜੇ ਵੀ ਸੀਨ ਜਿਨ੍ਹਾਂ ਵਿੱਚ ਫੌਜ ਜਾਂ ਏਅਰ ਫੋਰਸ ਦੇ ਬਾਰੇ ਦਿਖਾਇਆ ਗਿਆ ਹੈ, ਉਹ ਸਾਰੇ ਦੇ ਸਾਰੇ ਸਰਕਾਰ ਵੱਲੋ ਕਲੀਅਰ ਕੀਤੇ ਗਏ ਸਨ। ਬਾਕੀ ਜੇ ਕੋਈ ਉੱਥੇ ਡਾਂਸ ਕਰਦਾ ਨੱਚਦਾ ਹੈ, ਉਹ ਨਾ ਲੜਾਈ ਵਿੱਚ ਹੁੰਦਾ ਹੈ ਅਤੇ ਨਾ ਹੋਇਆ। ਪਰ ਇਹ ਫਿਲਮ ਵਿੱਚ ਸਾਰਿਆਂ ਨੇ ਦੇਖਿਆ ਜੋ ਸੱਚ ਨਹੀਂ ਸੀ।"

1971 ਦੀ ਲੜਾਈ ਦੀ ਕਮਾਂਡ

ਇਸ ਲੜਾਈ ਵਿੱਚ ਬ੍ਰਿਗੇਡੀਅਰ ਲੌਂਗੇਵਾਲਾ ਦੀ ਪੋਸਟ ਉੱਪਰ ਤਾਇਨਾਤ ਸਨ ਜਿਸ 'ਤੇ ਪਾਕਿਸਤਾਨ ਦੀ ਪੂਰੀ ਟੈਂਕ ਰੈਜੀਮੈਂਟ ਸੀ ਅਤੇ ਬ੍ਰਿਗੇਡੀਅਰ ਦੀ ਕਮਾਂਡ ਹੇਠ ਸਿਰਫ 120 ਜਵਾਨ ਸਨ।

ਉਨ੍ਹਾਂ ਦੱਸਿਆ, "ਲੜਾਈ 3 ਦਸੰਬਰ ਸ਼ਾਮ ਨੂੰ ਸ਼ੁਰੂ ਹੋਈ ਸੀ। ਉਸ ਸਮੇਂ 60 ਦੇ ਕਰੀਬ ਪਾਕਿਸਤਾਨੀ ਟੈਂਕ ਆਏ ਸਨ ਜਿਨ੍ਹਾਂ ਨਾਲ ਕਰੀਬ 3000 ਬੰਦਾ ਸੀ। ਉਨ੍ਹਾਂ ਨੇ ਤਕਰੀਬਨ ਅੱਧੀ ਰਾਤ ਤੋਂ ਪਹਿਲਾਂ ਲੌਂਗੇਵਾਲਾ ਨੂੰ ਘੇਰਾ ਪਾ ਲਿਆ ਸੀ।"

ਵੀਡੀਓ ਕੈਪਸ਼ਨ, 'ਭਾਰਤ ਪਰਤਦਿਆਂ ਹੀ ਬ੍ਰਿਗੇਡੀਅਰ ਚਾਂਦਪੁਰੀ ਨੇ ਧਰਤੀ ਨੂੰ ਮੱਥਾ ਟੇਕਿਆ ਸੀ' - ਹਰਦੀਪ ਚਾਂਦਪੁਰੀ

ਉਨ੍ਹਾਂ ਦੀ ਰੈਜੀਮੈਂਟ ਪੰਜਾਬ ਰੈਜੀਮੈਂਟ ਸੀ ਜਿਸ ਵਿੱਚ ਸਾਰੇ ਦੇ ਸਾਰੇ ਸਿੱਖ ਫੌਜੀ ਹੀ ਹੁੰਦੇ ਹਨ। ਉਸ ਸਮੇਂ ਉਨ੍ਹਾਂ ਕੋਲ ਕੁਝ ਡੋਗਰੇ ਫੌਜੀ ਵੀ ਸਨ।

ਇਹ ਵੀ ਪੜ੍ਹੋ:-

"ਜਿੱਥੋਂ ਤੱਕ ਬਾਕੀ ਫੌਜ ਦਾ ਸਵਾਲ ਹੈ। ਬਾਕੀ ਫੌਜ ਦਾ ਸਭ ਤੋਂ ਨਜ਼ਦੀਕੀ ਬੰਦਾ ਮੈਥੋਂ 17-18 ਕਿਲੋਮੀਟਰ ਦੂਰ ਸੀ। ਜਦੋਂ ਅਸੀਂ ਘਿਰ ਗਏ ਤਾਂ ਮੇਰੀ ਪੰਜਾਬ ਰੈਜੀਮੈਂਟ ਦੀ ਕੰਪਨੀ ਨੂੰ ਇਹ ਹੁਕਮ ਸਨ ਕਿ ਲੌਂਗੇਵਾਲਾ ਇੱਕ ਅਹਿਮ ਪੋਸਟ ਹੈ ਜਿਸ ਲਈ ਤੁਸੀਂ ਆਖਰੀ ਬੰਦੇ ਤੱਕ ਲੜਨਾ ਹੈ। ਹਰ ਹਾਲਤ ਵਿੱਚ ਕਬਜ਼ੇ ਵਿੱਚ ਰੱਖਣਾ ਹੈ।"

"ਮੈਂ ਬਹੁਤ ਦੇਣਦਾਰ ਹਾਂ ਆਪਣੇ ਜਵਾਨਾਂ ਦਾ, ਉਨ੍ਹਾਂ ਨੇ ਬਹੁਤ ਬਹਾਦਰੀ ਦਿਖਾਈ। ਅਸੀਂ ਉੱਥੇ ਇਹ ਫੈਸਲਾ ਕੀਤਾ ਕਿ ਅਸੀਂ ਇੱਥੇ ਲੜਾਂਗੇ ਲੜ ਕੇ ਮਰਾਂਗੇ।"

ਕੁਲਦੀਪ ਚਾਂਦਪੁਰੀ

ਤਸਵੀਰ ਸਰੋਤ, FB/ Kuldeep Chandpuri

ਤਸਵੀਰ ਕੈਪਸ਼ਨ, ਚੰਡੀਗੜ੍ਹ ਦੇ ਨਾਮਜਦ ਕੌਸਲਰ ਵੀ ਰਹੇ ਸਨ ਕੁਲਦੀਪ ਸਿੰਘ ਚਾਂਦਪੁਰੀ

"ਲੜਾਈ ਤਾਂ ਜਿਹੜੀ ਹੋਣੀ ਸੀ ਉਹ ਹੋਈ ਪਰ ਇੱਕ ਗੱਲ ਜਰੂਰ ਦੱਸਾਂਗਾ ਕਿ ਮੌਤ ਤੋਂ ਹਰ ਬੰਦਾ ਡਰਦਾ ਹੈ। ਬੜੇ-ਬੜੇ ਮਹਾਂਰਥੀ ਡਰਦੇ ਹਨ, ਬੜੇ-ਬੜੇ ਯੋਧੇ ਡਰਦੇ ਹਨ। ਮੈਂ ਵੀ ਡਰਦਾ ਹਾਂ, ਬਾਕੀ ਵੀ ਸਾਰੇ ਡਰਦੇ ਹਨ। ਆਪ ਲੜ ਕੇ ਮਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ, ਪਰ ਆਪਣੇ ਨਾਲ ਬਾਕੀਆਂ ਨੂੰ ਖੜ੍ਹੇ ਕਰਨਾ ਕਿ ਤੁਸੀਂ ਵੀ ਮੇਰੇ ਨਾਲ ਲੜ ਕੇ ਮਰੋ ਇਹ ਬੜਾ ਮੁਸ਼ਕਲ ਕੰਮ ਹੈ।"

ਜਵਾਨਾਂ ਵਿੱਚ ਮਰਨ ਲਈ ਜਜ਼ਬਾ ਕਿਵੇਂ ਭਰਿਆ?

"ਮੌਤ ਤਾਂ ਸਾਨੂੰ ਯਕੀਨੀ ਨਜ਼ਰ ਆ ਰਹੀ ਸੀ। ਜਦੋਂ 40-45 ਟੈਂਕ ਤੁਹਾਨੂੰ ਆ ਕੇ ਘੇਰ ਲੈਣ, ਹਰ ਟੈਂਕ ਵਿੱਚ ਮਸ਼ੀਨ ਗੰਨ ਲੱਗੀ ਹੁੰਦੀ ਹੈ ਦੋ ਕਿਲੋਮੀਟਰ ਤੱਕ ਉਸਦੀ ਮਾਰ ਹੁੰਦੀ ਹੈ। ਉਨ੍ਹਾਂ ਦੇ ਦਾਇਰੇ ਚੋਂ ਬਚ ਕੇ ਨਿਕਲਣਾ ਬੜਾ ਮੁਸ਼ਕਲ ਸੀ।"

"ਮੇਰੇ ਲਈ ਫੈਸਲਾ ਕਰਨਾ ਬੜਾ ਮੁਸ਼ਕਲ ਕੰਮ ਸੀ। ਮੈਨੂੰ ਐਦਾਂ ਦਾ ਕੋਈ ਟਾਸਕ ਮਿਲਿਆ ਸੀ, ਕਿ ਜਦੋਂ ਪਾਕਿਸਤਾਨੀ ਫੌਜ ਆਵੇ ਤੁਸੀਂ ਆਪਣਾ ਬੋਰੀਆ ਬਿਸਤਰਾ ਚੁੱਕੋ ਤੇ ਤੁਰ ਪਓ ਘਰ ਨੂੰ।"

"ਦੂਸਰਾ ਇਹ ਸੀ ਕਿ ਉੱਥੇ ਲੜਨਾ ਹੈ। ਲੜਨ ਲਈ ਮੈਂ ਤਾਂ ਬਿਲਕੁਲ ਤਿਆਰ ਸੀ। ਮੇਰੇ ਜਵਾਨ ਵੀ ਬਿਲਕੁਲ ਤਿਆਰ ਸੀ। ਪਰ ਉਨ੍ਹਾਂ ਨੂੰ ਮੋਟੀਵੇਟ ਕਰਨਾ, ਉਹ ਵੀ ਦੇਖ ਰਹੇ ਸਨ ਕਿ ਅਸੀਂ ਟੈਂਕਾਂ ਨਾਲ ਘਿਰ ਗਏ ਹਾਂ।"

"ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੱਕਿਆ ਤਾਂ ਤੁਸੀਂ 120 ਦੇ 120 ਜਵਾਨ ਮੇਰੇ ਗੋਲੀਆਂ ਮਾਰ ਦਿਓ, ਕਿ ਸਾਡਾ ਕੰਪਨੀ ਕਮਾਂਡਰ ਸਾਨੂੰ ਧੋਖਾ ਦੇ ਗਿਆ, ਸਾਨੂੰ ਛੱਡ ਕੇ ਚਲਾ ਗਿਆ। ਜੇ ਮੈਂ ਕਿਸੇ ਨੂੰ ਪੋਸਟ ਤੋਂ ਪੈਰ ਚੱਕਦਿਆਂ ਦੇਖਿਆ ਤਾਂ ਮੈਂ ਗੋਲੀ ਮਾਰੂੰ।"

ਬ੍ਰਿਗੇਡੀਅਰ ਚਾਂਦਪੁਰੀ ਦਾ ਪਿਛੋਕੜ

ਬ੍ਰਿਗੇਡੀਅਰ ਚਾਂਦਪੁਰੀ ਦਾ ਜਨਮ 22 ਨਵੰਬਰ 1940 ਨੂੰ ਮੌਜੂਦਾ ਪਾਕਿਸਤਾਨ ਦੇ ਮਿੰਟਗੁਮਰੀ ਵਿਚ ਹੋਇਆ ਸੀ। 1947 ਵਿਚ ਹੋਈ ਭਾਰਤ-ਪਾਕ ਵੰਡ 'ਚੋਂ ਬਾਅਦ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਦੇ ਕਸਬੇ ਬਲਾਚੌਰ ਦੇ ਪਿੰਡ ਚਾਂਦਪੁਰ ਵਿਚ ਆਕੇ ਵੱਸ ਗਿਆ।

ਕੁਲਦੀਪ ਚਾਂਦਪੁਰੀ ਨੇ ਆਪਣੀ ਪੜ੍ਹਾਈ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਅਤੇ ਉਹ 1962 ਵਿਚ ਭਾਰਤੀ ਫੌਜ ਦੀ ਪੰਜਾਬ ਰੈਂਜੀਮੈਂਟ ਵਿਚ ਬਤੌਰ ਲੈਂਫਟੀਨੈਂਟ ਭਰਤੀ ਹੋਏ।

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਉਨ੍ਹਾਂ ਨੇ ਭਾਰਤ ਲਈ 1965 ਅਤੇ 1971 ਦੀਆਂ ਜੰਗਾਂ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਬ੍ਰਿਗੇਡੀਅਰ ਚਾਂਦਪੁਰੀ ਨੇ ਸਯੁੰਕਤ ਰਾਸ਼ਟਰ ਦੀਆਂ ਐਮਰਜੈਂਸੀ ਸੇਵਾਵਾਂ ਵਿਚ ਵੀ ਸਾਲ ਸਰਵਿਸ ਕੀਤੀ ਸੀ।

ਬ੍ਰਿਗੇਡੀਅਰ ਚਾਂਦਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਲੌਂਗੇਵਾਲਾ ਮੋਰਚੇ ਉੱਤੇ ਦਿਖਾਈ ਬਹਾਦਰੀ ਉੱਤੇ ਬਾਲੀਵੁੱਡ ਫ਼ਿਲਮ ਬਾਰਡਰ ਬਣਾਈ ਗਈ ਸੀ। ਇਸ ਫਿਲਮ ਵਿਚ ਤਤਕਾਲੀ ਮੇਜਰ ਕੁਲਦੀਪ ਚਾਂਦਪੁਰੀ ਦੀ ਭੂਮਿਕਾ ਅਦਾਕਾਰ ਸਨੀ ਦਿਓਲ ਨੇ ਨਿਭਾਈ ਸੀ।

(ਬੀਬੀਸੀ ਪੰਜਾਬੀ ਨਾਲFACEBOOK, INSTAGRAM, TWITTERਅਤੇ YouTube'ਤੇ ਜੁੜੋ।)