You’re viewing a text-only version of this website that uses less data. View the main version of the website including all images and videos.
ਫੀਫਾ 2022 : ਪੂਰੇ ਵਿਸ਼ਵ ਕੱਪ ਦੀ ਕਹਾਣੀ 2 ਮਿੰਟ ਦੀ ਵੀਡੀਓ ਰਾਹੀ
ਫੀਫਾ 2022 : ਪੂਰੇ ਵਿਸ਼ਵ ਕੱਪ ਦੀ ਕਹਾਣੀ 2 ਮਿੰਟ ਦੀ ਵੀਡੀਓ ਰਾਹੀ
ਮੇਜ਼ਬਾਨੀ ਅਤੇ ਕਾਮਿਆਂ ਦੇ ਹੱਕਾਂ ਤੇ ਸੁਰੱਖਿਆ ਨਾਲ ਜੁੜੇ ਵਿਵਾਦਾਂ ਦੇ ਨਾਲ ਨਾਲ ਕਤਰ ਵਿਸ਼ਵ ਕੱਪ ਰੋਚਕ ਮੁਕਾਬਲਿਆਂ ਨੂੰ ਲੈ ਕੇ ਵੀ ਚਰਚਾ ’ਚ ਰਿਹਾ।
ਮੇਜ਼ਬਾਨ ਟੀਮ ਸ਼ੁਰਾਅਤੀ ਮੈਚ ਹਾਰ ਗਈ ਤੇ ਕ੍ਰੋਏਸ਼ੀਆ ਤੇ ਮੋਰੱਕੋ ਦੀਆਂ ਟੀਮਾਂ ਨੇ ਇਤਿਹਾਸ ਲਿਖਿਆ।
ਕਤਰ ਦੇ ਲੂਸੈਲ ਸਟੇਡੀਅਮ ਵਿੱਚ ਫ਼ਰਾਂਸ ਦੇ ਅਰਜਨਟੀਨਾ ਦੀਆਂ ਟੀਮਾਂ ਨੇ ਦਿਖਾਇਆ ਫ਼ੁੱਟਬਾਲ ’ਚ ਜਿੱਤ ਕਿੰਨੀ ਔਖੀ ਤੇ ਰੋਚਕ ਹੋ ਸਕਦੀ ਹੈ।
ਮਿੱਥੇ ਸਮੇਂ ਤੋਂ ਅੱਧਾ ਘੰਟਾ ਵੱਧ ਚਲੇ ਮੈਚ ਵਿੱਚ ਦੋਵਾਂ ਟੀਮਾਂ ਨੇ 3-3 ਗੋਲ ਦਾਗ਼ੇ ਤੇ ਨਤੀਜਾ ਪਨੈਲਟੀ ਸ਼ੂਟ-ਆਉਟ ਰਾਹੀਂ ਤੈਅ ਹੋਇਆ।
ਅਰਜਨਟੀਨੇ ਦੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਦਾ ਜਾਦੂ ਸਭ ਨੂੰ ਕੀਲ ਗਿਆ ਉਨ੍ਹਾਂ ਫ਼ਰਾਂਸ ਦਾ ਹੌਸਲਾ ਤੋੜਿਆ ਤੇ ਆਪਣੀ ਟੀਮ ਨੂੰ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ।
ਦੋ ਮਿੰਟਾਂ ’ਚ ਦੇਖੋ ਕਤਰ ਵਿਸ਼ਵ ਕੱਪ ਦਾ ਸਫ਼ਰ