ਪੰਜਾਬ ਦੇ ਇਸ ਪਿੰਡ ਵਿੱਚ ਸਾਬਕਾ ਫੌਜੀ ਰੋਇੰਗ ਨਾਲ ਨੌਜਵਾਨਾਂ ਨੂੰ ਰੂਬਰੂ ਕਰਵਾ ਰਿਹਾ ਹੈ

ਪੰਜਾਬ ਦੇ ਇਸ ਪਿੰਡ ਵਿੱਚ ਸਾਬਕਾ ਫੌਜੀ ਰੋਇੰਗ ਨਾਲ ਨੌਜਵਾਨਾਂ ਨੂੰ ਰੂਬਰੂ ਕਰਵਾ ਰਿਹਾ ਹੈ

ਪੰਜਾਬ ਦੇ ਪਿੰਡਾਂ ਵਿੱਚ ਰੋਇੰਗ ਦੀ ਖੇਡ ਭਾਵੇਂ ਬਹੁਤੀ ਮਕਬੂਲ ਨਹੀਂ ਹੈ ਪਰ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਢੁੱਡੀਕੇ ਦੇ ਵਸਨੀਕ ਜਸਬੀਰ ਸਿੰਘ ਗਿੱਲ ਇਸ ਖੇਡ ਨੂੰ ਨੌਜਵਾਨਾਂ ਵਿੱਚ ਪ੍ਰਫੁੱਲਿਤ ਕਰਨ ਵਿੱਚ ਲੱਗੇ ਹੋਏ ਹਨ।

ਜਸਬੀਰ ਸਿੰਘ ਗਿੱਲ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ। ਫੌਜ ਵਿੱਚ ਰਹਿੰਦਿਆਂ ਹੀ ਉਨਾਂ ਦੀ ਚੋਣ ਭਾਰਤੀ ਰੋਇੰਗ ਟੀਮ ਵਿੱਚ ਹੋਈ ਸੀ। ਉਹ ਖੁਦ ਏਸ਼ੀਅਨ ਖੇਡਾਂ ਵਿੱਚ ਰੋਇੰਗ ਦੇ ਗੋਲਡ ਮੈਡਲ ਜੇਤੂ ਹਨ। ਉਹ ਕਹਿੰਦੇ ਹਨ ਕਿ ਉਨਾਂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਰੋਇੰਗ ਖੇਡ ਦਾ ਸਾਜੋ-ਸਮਾਨ ਖਰੀਦਿਆ ਹੈ।

ਰਿਪੋਰਟ-ਸੁਰਿੰਦਰ ਮਾਨ, ਐਡਿਟ- ਸ਼ਾਦ ਮਿਦਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)