ਪੰਜਾਬ ਦੀ ਜੋਤਹੀਣ ਵਕੀਲ ਆਂਚਲ ਭਟੇਜਾ ਦੇ ਸੰਘਰਸ਼ ਦੀ ਕਹਾਣੀ, ਕਿਵੇਂ ਸੁਪਰੀਮ ਕੋਰਟ 'ਚ ਕੇਸ ਲੜਿਆ

ਪੰਜਾਬ ਦੀ ਜੋਤਹੀਣ ਵਕੀਲ ਆਂਚਲ ਭਟੇਜਾ ਦੇ ਸੰਘਰਸ਼ ਦੀ ਕਹਾਣੀ, ਕਿਵੇਂ ਸੁਪਰੀਮ ਕੋਰਟ 'ਚ ਕੇਸ ਲੜਿਆ

ਪੰਜਾਬ ਦੇ ਬਠਿੰਡਾ ਦੀ ਆਂਚਲ ਭਟੇਜਾ ਜੋਤਹੀਣ ਵਕੀਲ ਹਨ। ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸੁਪਰੀਮ ਕੋਰਟ 'ਚ ਕੇਸ ਲੜਨ ਵਾਲੀ ਪਹਿਲੀ ਜੋਤਹੀਣ ਮਹਿਲਾ ਵਕੀਲ ਬਣੇ ਹਨ।

ਆਂਚਲ ਨੇ 6 ਜੂਨ, 2025 ਨੂੰ ਉੱਤਰਾਖੰਡ ਨਿਆਂਇਕ ਸੇਵਾ (ਸਿਵਲ ਜੱਜ - ਜੂਨੀਅਰ ਡਿਵੀਜ਼ਨ) ਭਰਤੀ ਪ੍ਰਕਿਰਿਆ ਦੇ ਇੱਕ ਕੇਸ 'ਚ ਨੁਮਾਇੰਦਗੀ ਕੀਤੀ।

ਆਂਚਲ ਭਟੇਜਾ ਜਨਮ ਤੋਂ ਹੀ ਘੱਟ ਨਜ਼ਰ ਨਾਲ ਪੈਦਾ ਹੋਏ ਸਨ। ਬਾਅਦ ਵਿੱਚ ਰੈਟੀਨੋਪੈਥੀ ਕਾਰਨ ਉਨ੍ਹਾਂ ਦੀ ਨਜ਼ਰ ਪੂਰੀ ਤਰ੍ਹਾਂ ਚਲੀ ਗਈ।

ਆਂਚਲ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ, ਬੰਗਲੌਰ 'ਚ ਦਾਖਲਾ ਲੈਣ ਵਾਲੀ ਵੀ ਪਹਿਲੀ ਜੋਤੀਹੀਣ ਵਿਦਿਆਰਥੀਣ ਸੀ।

ਆਂਚਲ ਦੇ ਮਾਤਾ ਦੀ ਮੌਤ ਉਦੋਂ ਹੋ ਚੁੱਕੀ ਸੀ ਜਦੋਂ ਉਹ 16 ਸਾਲ ਦੇ ਸਨ। ਆਂਚਲ ਦੇ ਸੰਘਰਸ਼ ਦੀ ਕਹਾਣੀ ਜਾਣੋ ਕਿ ਕਿਵੇਂ ਅੱਖਾਂ ਦੀ ਰੌਸ਼ਨੀ ਦੇ ਨਾ ਹੋਣ ਕਾਰਨ ਉਹ ਇਸ ਮੁਕਾਮ ਤੱਕ ਪਹੁੰਚਣ 'ਚ ਕਾਮਯਾਬ ਰਹੇ।

ਰਿਪੋਰਟ: ਹਰਪਿੰਦਰ ਸਿੰਘ ਟੌਹੜਾ, ਸ਼ੂਟ: ਦੇਬਲਿਨ ਰਾਇ, ਐਡਿਟ : ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)