You’re viewing a text-only version of this website that uses less data. View the main version of the website including all images and videos.
ਮੁਹੰਮਦ ਹਨੀਫ਼ ਦਾ ਵਲੌਗ: ਇਮਰਾਨ ਖਾਨ ਨੇ ਫੌਜੀ ਜਰਨੈਲਾਂ ਨੂੰ ਕਿਵੇਂ ਭੜਥੂ ਪਾ ਦਿੱਤਾ ਹੈ
ਪਾਕਿਸਤਾਨ ਤੋਂ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ ਨੇ ਉੱਥੋਂ ਦੇ ਹਾਲਾਤ ਬਾਰੇ ਆਪਣੀ ਟਿਪਣੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਇਮਰਾਨ ਖਾਨ ਤੇ ਉਹਦੇ ਆਸ਼ਕ ਨੇ ਜਿਹੜੇ ਆਂਹਦੇ ਨੇ ਬਈ ਅਗਰ ਖਾਨ ਨਹੀਂ ਤੇ ਅਸੀਂ ਸਾਰਾ ਕੁਛ ਸਾੜ ਕੇ ਸੁਆਹ ਕਰ ਦਿਆਂਗੇ।
ਦੂਸਰੇ ਪਾਸੇ ਸਾਰੇ ਉਹ ਨੇ ਜਿਹੜੇ ਆਂਹਦੇ ਨੇ ਕਿ ਸਾਨੂੰ ਹਰ ਬੇਇੱਜ਼ਤੀ ਕਬੂਲ ਏ, ਬਸ ਖਾਨ ਨੂੰ ਵਾਪਸ ਨਹੀਂ ਆਉਣ ਦੇਣਾ।
ਖਾਨ ਨੇ ਐਸਾ ਵਖ਼ਤ ਪਾਇਆ ਬਈ ਸਾਰੀ ਉਮਰ ਜਮਹੂਰੀਅਤ ਦੀ ਮਾਲਾ ਜਪਣ ਆਲੇ ਵੀ ਆਂਹਦੇ ਨੇ ਕਿ ਇਲੈੱਕਸ਼ਨ ਬਾਅਦ ਵਿੱਚ ਦੇਖਾਂਗੇ, ਪਹਿਲੇ ਖਾਨ ਦਾ ਕੁਛ ਕਰੋ।
ਉਨ੍ਹਾਂ ਨੇ ਕਿਹਾ ਸਾਨੂੰ ਬਚਪਨ ਤੋਂ ਪਾਕ ਫੌਜ ਨਾਲ ਪਿਆਰ ਸਿਖਾਇਆ ਜਾਂਦਾ ਐ, ਮਾਂ ਪਿਓ ਨੂੰ ਸਲਾਮ ਕਰਨਾ ਆਵੇ ਨਾ ਆਵੇ, ਅਸੀਂ ਪਾਕ ਫੌਜ ਨੂੰ ਬਚਪਨ ਤੋਂ ਹੀ ਸਲਾਮ ਕਰਦੇ ਆਏ ਆਂ।
ਥੋੜ੍ਹਾ ਜਿਹਾ ਪਹਿਲੇ ਤੱਕ ਸਾਡੇ ਸਾਰਿਆਂ ਦਾ ਅੱਬਾ ਜਨਰਲ ਬਾਜਵਾ ਸੀ, ਉਹਨੂੰ ਬੜੀ ਮੁਸ਼ਕਿਲ ਨਾਲ ਘਰ ਭੇਜਿਆ ਏ।
ਨਾਲ ਪਤਾ ਨਹੀਂ ਕਿੰਨੇ ਪਲਾਟ ਤੇ ਕਿੰਨੇ ਮੁਰੱਬੇ ਜ਼ਮੀਨ ਦਿੱਤੀ ਏ, ਇਸ ਉਮੀਦ ਵਿੱਚ ਬਈ ਰਿਟਾਇਰ ਹੋ ਕੇ ਘਰ ਚੁੱਪ ਕਰ ਕੇ ਬੈਠ ਜਾਏਗਾ।
ਉਹ ਅੱਜ ਹਰ ਦੂਸਰੇ ਦਿਨ ਕਿਸੇ ਨੂੰ ਇੰਟਰਵਿਉ ਦੇ ਕੇ ਆਂਹਦਾ ਕਿ ਬਈ ‘‘ਇਮਰਾਨ ਖਾਨ ਕੋ ਸ਼ਾਇਦ ਲਾਇਆ ਤੋਂ ਮੈਂ ਹੀ ਥਾ, ਲੇਕਿਨ ਏਹ ਬੜਾ ਨਾਲਾਇਕ ਔਰ ਝੂਠਾ ਨਿਕਲਾ।’’
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)