You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ ਵਿੱਚ ਮੰਦਰ ਨੇੜੇ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ ਦੱਸਿਆ- ਵੀਡੀਓ
ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿੱਚ ਠਾਕੁਰਦੁਆਰ ਹਿੰਦੂ ਮੰਦਿਰ ਦੀ ਇਮਾਰਤ ਵੱਲ ਇੱਕ ਸ਼ਖ਼ਸ ਵੱਲੋਂ ਕੋਈ ਚੀਜ਼ ਸੁੱਟੀ ਗਈ ਜਿਸ ਤੋਂ ਬਾਅਦ ਧਮਾਕਾ ਹੋ ਗਿਆ।
ਘਟਨਾ 14-15 ਮਾਰਚ ਦੀ ਦਰਮਿਆਨੀ ਰਾਤ ਦੀ ਦੱਸੀ ਗਈ ਹੈ। ਸੀਸੀਟੀਵੀ ਦੀਆਂ ਤਸਵੀਰਾਂ ਮੁਤਾਬਕ ਸਮਾਂ 12 ਵੱਜ ਕੇ 41 ਮਿੰਟ ਸੀ, ਜਦੋਂ ਮੋਟਰਸਾਈਕਲ ਤੇ ਦੋ ਸ਼ਖ਼ਸ ਆਏ ,ਉਹ ਮੰਦਰ ਬਾਹਰ ਰੁਕੇ, ਇਨ੍ਹਾਂ ਵਿੱਚੋਂ ਇੱਕ ਮੋਟਰ ਸਾਈਕਲ ਉੱਤੋਂ ਉਤਰਦਾ ਹੈ ਅਤੇ ਠਾਕੁਰਦੁਆਰ ਹਿੰਦੂ ਮੰਦਿਰ ਦੀ ਇਮਾਰਤ ਵੱਲ ਕੋਈ ਚੀਜ਼ ਇਮਾਰਤ ਵੱਲ ਸੁੱਟਦਾ ਹੈ, ਇਸ ਦੇ ਕੁਝ ਹੀ ਸੈਕਿੰਡ ਬਾਅਦ ਉੱਥੇ ਧਮਾਕਾ ਹੋ ਜਾਂਦਾ ਹੈ।
ਪੁਲਿਸ ਮੁਤਾਬਕ ਉਨ੍ਹਾਂ ਨੇ ਸੀਸੀਟੀਵੀ ਵਿੱਚ ਦੋ ਲੋਕਾਂ ਨੂੰ ਦੇਖਿਆ ਹੈ ਜੋ ਮੰਦਰ ਵੱਲ ਕੋਈ ਚੀਜ਼ ਸੁੱਟ ਕੇ ਚਲੇ ਜਾਂਦੇ ਹਨ।ਪੁਲਿਸ ਮੁਤਾਬਕ ਲੰਘੀ ਰਾਤ ਦੋ ਵਜੇ ਮੰਦਿਰ ਦੇ ਬਾਹਰ ਧਮਾਕੇ ਦੀ ਇਤਲਾਹ ਪੁਜਾਰੀ ਵੱਲੋਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਅਤੇ ਸਿਆਸੀ ਆਗੂਆਂ ਨੇ ਸਵਾਲ ਖੜ੍ਹੇ ਕੀਤੇ
ਸਥਾਨਕ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਸੁਰੱਖਿਆ ਇੰਤਜ਼ਾਮਾਂ ਉੱਤੇ ਸਵਾਲ ਖੜ੍ਹੇ ਕੀਤੇ ਹਨ।
ਉੱਧਰ ਸਿਆਸੀ ਆਗੂਆਂ ਵੱਲੋਂ ਵੀ ਇਸ ਮਸਲੇ ਉੱਤੇ ਬਿਆਨਬਾਜ਼ੀ ਕੀਤੀ ਗਈ ਹੈ। ਇਸ ਘਟਨਾ ਉੱਤੇ ਸਿਆਸਤਦਾਨਾਂ ਵੱਲੋਂ ਵੀ ਬਿਆਨ ਦਿੱਤੇ ਗਏ ਹਨ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਕਿਹਾ ਕਿ ਪੰਜਾਬ ਵਿੱਚ ਭੈਅ ਦਾ ਵਾਤਾਵਰਣ ਹੈ ਅਤੇ ਲੋਕ ਸੱਚ ਵਿੱਚ ਡਰੇ ਹੋਏ ਹਨ।
ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਅਤੇ ਕਿਹਾ ਕਿ ਅੰਮ੍ਰਿਤਸਰ ਦੇ ਠਾਕੁਰਦੁਆਰ ਮੰਦਰ ਨੇੜੇ ਹੋਏ ਧਮਾਕੇ ਦੀ ਅਕਾਲੀ ਦਲ ਨਿੰਦਾ ਕਰਦਾ ਅਤੇ ਇਹ ਸਬੂਤ ਹੈ ਕਿ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤ ਦੀ ਖ਼ਰਾਬ ਹੈ।
ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਅੰਮ੍ਰਿਤਸਰ ਵਿੱਚ ਹੋਈ ਘਟਨਾ ਬਾਰੇ ਸਵਾਲ ਹੋਇਆ ਤਾਂ ਉਨ੍ਹਾਂ ਨੇ ਕਿਹਾ,"ਬਹੁਤ ਕੋਸ਼ਿਸ਼ਾਂ ਹੁੰਦੀਆਂ ਹਨ ਪੰਜਾਬ ਨੂੰ ਡਿਸਟਰਬ ਕਰਨ ਦੀਆਂ, ਜੇਕਰ ਕੋਈ ਗੈਰ ਸਮਾਜਿਕ ਅਨਸਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਨਾਲ ਦੀ ਨਾਲ ਨਤੀਜੇ ਵੀ ਦਿੰਦੀ ਹੈ।"
ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ