You’re viewing a text-only version of this website that uses less data. View the main version of the website including all images and videos.
ਨੇਪਾਲ ਵਿੱਚ ਅਜਿਹਾ ਕੀ ਹੋਇਆ ਜੋ ਰਾਜਸ਼ਾਹੀ ਦੇ ਲਈ ਸੜਕਾਂ ਉੱਤੇ ਉਤਰ ਆਏ ਲੋਕ
ਨੇਪਾਲ ਦੀਆਂ ਸੜਕਾਂ ਉੱਤੇ ਸ਼ੁੱਕਰਵਾਰ ਨੂੰ ਹਿੰਸਕ ਮੁਜ਼ਾਹਰੇ ਹੋਏ ਹਨ। ਨੇਪਾਲ ਵਿੱਚ ਰਾਜਸ਼ਾਹੀ ਸਮਰਥਕਾਂ ਅਤੇ ਸੁਰੱਖਿਆ ਬਲਾਂ ਦੇ ਦਰਮਿਆਨ ਹੋਈ ਝੜਪ ਦੌਰਾਨ 2 ਦੀ ਮੌਤ ਹੋ ਗਈ ਹੈ ਜਦਕਿ 20 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਹਨ।
ਬੀਬੀਸੀ ਪੱਤਰਕਾਰ ਫੜੀਨਦੇਂਰ ਦਹਿਲ ਮੁਤਾਬਕ ਨੇਪਾਲ ਵਿੱਚ ਸ਼ੁੱਕਰਵਾਰ ਨੂੰ ਸਿਆਸੀ ਵਿਚਾਰਧਾਰਾਵਾਂ ਦੀ ਲੜਾਈ ਦੇਖਣ ਨੂੰ ਮਿਲੀ ਅਤੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਲੜਾਈ ਫਿਲਹਾਲ ਚੱਲੇਗੀ।
ਜੋ ਰਾਜਸ਼ਾਹੀ ਸਮਰਥਕ ਹਨ ਉਹ ਦੇਸ਼ ਦਾ ਝੰਡਾ ਲੈ ਕੇ ਬਾਹਰ ਨਿਕਲੇ, ਅਤੇ ਅਹੁਦੇ ਤੋਂ ਹਟਾਏ ਗਏ ਰਾਜਾ ਗਿਆਨਏਂਦਰ ਸ਼ਾਹ ਨੂੰ ਵਾਪਸ ਸੱਤਾ ਵਿੱਚ ਲਿਆਉਣ ਦੀ ਮੰਗ ਕੀਤੀ।
ਦੂਜੇ ਪਾਸੇ ਲੋਕਤੰਤਰ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਦੇ ਸਮਰਥਕ ਵੀ ਰੰਗ ਬਿਰੰਗੇ ਝੰਡੇ ਲੈ ਕੇ ਨਿਕਲੇ ਅਤੇ ਸਵਿਧਾਨ ਨੂੰ ਬਚਾਉਣ ਦੇ ਵਾਅਦੇ ਕੀਤੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)