ਅਮਰੀਕਾ ਦੇ ਡੰਕੀ ਰੂਟ 'ਤੇ ਮਹੀਨਿਆਂ ਤੱਕ ਤਸੀਹੇ ਸਹਿਣ ਬਾਰੇ ਬਲਵਿੰਦਰ ਸਿੰਘ ਨੇ ਕੀ-ਕੀ ਦੱਸਿਆ

ਅਮਰੀਕਾ ਦੇ ਡੰਕੀ ਰੂਟ 'ਤੇ ਮਹੀਨਿਆਂ ਤੱਕ ਤਸੀਹੇ ਸਹਿਣ ਬਾਰੇ ਬਲਵਿੰਦਰ ਸਿੰਘ ਨੇ ਕੀ-ਕੀ ਦੱਸਿਆ

23 ਸਾਲਾ ਬਲਵਿੰਦਰ ਸਿੰਘ ਦਾ ਸੁਪਨਾ ਅਮਰੀਕਾ ਜਾਣ ਦਾ ਸੀ ਪਰ ਰਸਤੇ ਵਿੱਚ ਹੀ ਉਹ ਮਨੁੱਖੀ ਤਸਕਰਾਂ ਦੇ ਗਿਰੋਹ ਦੇ ਧੱਕੇ ਚੜ ਗਏ। ਉਨ੍ਹਾਂ ਨੇ ਕਿਹਾ ਕਿ ਕਰੀਬ ਇੱਕ ਸਾਲ ਤੱਕ ਕੋਲੰਬੀਆ ਵਿੱਚ ਮਨੁੱਖੀ ਤਸਕਰਾਂ ਦੇ ਤਸੀਹੇ, ਭੁੱਖਾ ਪਿਆਸਾ ਰਹਿਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਯਤਨਾਂ ਨਾਲ ਹੁਣ ਦੇਸ਼ ਪਰਤੇ ਹਨ।

ਕਪੂਰਥਲਾ ਦੇ ਬਾਜਪੁਰ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਬਾਹਰਵੀਂ ਪਾਸ ਹਨ, ਪਰਿਵਾਰ ਦੀ ਆਮਦਨ ਦਾ ਇੱਕ ਮਾਤਰਾ ਸਹਾਰਾ ਖੇਤੀਬਾੜੀ ਹੈ।

ਚੰਗੇ ਭਵਿੱਖ ਲਈ ਉਨ੍ਹਾਂ ਦਾ ਸੁਪਨਾ ਅਮਰੀਕਾ ਜਾਣ ਦਾ ਸੀ ਅਤੇ ਇਸ ਲਈ ਉਨ੍ਹਾਂ ਨੇ ਇੱਕ ਏਜੰਟ ਨਾਲ 32 ਲੱਖ ਰੁਪਏ ਵਿੱਚ ਗੱਲ ਕੀਤੀ।

ਬਲਵਿੰਦਰ ਸਿੰਘ ਦੱਸਦੇ ਹਨ, "ਜ਼ਮੀਨ ਵੇਚ ਕੇ ਅਤੇ ਕੁਝ ਕਰਜ਼ਾ ਲੈ ਕੇ ਅਸੀਂ 28 ਲੱਖ ਰੁਪਏ ਭਾਰਤ ਵਿੱਚ ਏਜੰਟ ਨੂੰ ਦਿੱਤੇ ਅਤੇ ਬਾਕੀ ਪੈਸੇ ਅਮਰੀਕਾ ਪਹੁੰਚਣ ਉੱਤੇ ਦੇਣ ਸੀ।"

ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ

ਸ਼ੂਟ ਤੇ ਐਡਿਟ ਗੁਲਸ਼ਨ ਕੁਮਾਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)