ਵੀਡੀਓ: ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੇ ਸਮਰਥਕ ਰਾਜਧਾਨੀ ਵੱਲ ਵਧੇ, ਕੀ ਫ਼ੌਜ ਬੁਲਾਈ ਜਾ ਸਕਦੀ?

ਵੀਡੀਓ: ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੇ ਸਮਰਥਕ ਰਾਜਧਾਨੀ ਵੱਲ ਵਧੇ, ਕੀ ਫ਼ੌਜ ਬੁਲਾਈ ਜਾ ਸਕਦੀ?

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਵਰਕਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਹਨ।

ਪੀਟੀਆਈ ਦਾ ਕਹਿਣਾ ਹੈ ਕਿ ਖ਼ੈਬਰ-ਪਖਤੂਨਖਵਾ, ਬਲੋਚਿਸਤਾਨ ਅਤੇ ਦੱਖਣੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਹਜ਼ਾਰਾਂ ਪੀਟੀਆਈ ਵਰਕਰ ਇਸਲਾਮਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

ਤਾਜ਼ਾ ਜਾਣਕਾਰੀ ਮੁਤਾਬਕ ਖੈਬਰ ਪਖਤੂਨਖਵਾ ਦੇ ਦੱਖਣੀ ਜ਼ਿਲਿਆਂ ਤੋਂ ਆਉਣ ਵਾਲੇ ਕਾਫਲਿਆਂ ਨੂੰ ਇਸਲਾਮਾਬਾਦ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ।

ਪੀਟੀਆਈ ਦੇ ਸਥਾਨਕ ਨੇਤਾ ਇਮਰਾਨ ਖਾਨ ਸਲਾਰਜ਼ਈ ਦਾ ਕਹਿਣਾ ਹੈ ਕਿ ਪੀਟੀਆਈ ਵਰਕਰ ਸੜਕ 'ਤੇ ਮੌਜੂਦ ਕੰਟੇਨਰਾਂ ਨੂੰ ਹਟਾ ਰਹੇ ਹਨ।

ਰਿਪੋਰਟ-ਸ਼ਹਿਜ਼ਦ ਮਲਿਕ

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)