You’re viewing a text-only version of this website that uses less data. View the main version of the website including all images and videos.
ਚੰਦਰਯਾਨ-3 ਮਿਸ਼ਨ ਨਾਲ ਜੁੜੇ 5 ਅਹਿਮ ਸਵਾਲਾਂ ਦੇ ਜਵਾਬ- ਵੀਡੀਓ
ਇਸਰੋ ਦੇ ਚੇਅਰਮੈਨ ਸੋਮਨਾਥ ਨੇ ਐਲਾਨ ਕੀਤਾ ਹੈ ਕਿ ਰਾਕੇਟ 14 ਜੁਲਾਈ ਨੂੰ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ। ਚੰਦਰਯਾਨ-3 ਦਾ ਕੋਈ ਔਰਬਿਟਰ ਨਹੀਂ ਹੈ। ਸਿਰਫ ਪ੍ਰੋਪਲਸ਼ਨ ਮੋਡੀਊਲ, ਲੈਂਡਰ ਅਤੇ ਰੋਵਰ ਮੋਡੀਊਲ ਹੀ ਸਥਾਪਿਤ ਕੀਤੇ ਗਏ ਸਨ।
ਚੰਦਰਯਾਨ-2 'ਚ ਲਾਂਚ ਕੀਤਾ ਗਿਆ ਔਰਬਿਟਰ ਤਿੰਨ ਸਾਲਾਂ ਤੋਂ ਚੰਦਰਮਾ ਦੀ ਪਰਿਕਰਮਾ ਕਰ ਰਿਹਾ ਹੈ। ਚੰਦਰਯਾਨ-3 ਨਾਲ ਲਾਂਚ ਕੀਤੇ ਜਾਣ ਵਾਲੇ ਲੈਂਡਰ ਅਤੇ ਰੋਵਰ ਮਾਡਿਊਲ ਨੂੰ ਇਸੇ ਔਰਬਿਟਰ ਦੀ ਮਦਦ ਨਾਲ ਕੰਟਰੋਲ ਕੀਤਾ ਜਾਵੇਗਾ।
ਚੰਦਰਮਾ ਦੀ ਸਤਿਹ ਵਜੋਂ ਜਾਣੇ ਜਾਂਦੇ ਰੇਗੋਲਿਥ 'ਤੇ ਲੈਂਡਰ ਦੇ ਸੁਰੱਖਿਅਤ ਉਤਰਨ ਤੋਂ ਬਾਅਦ, ਉਸ ਵਿੱਚੋਂ ਰੋਵਰ ਨਿਕਲੇਗਾ। ਇਹ ਚੰਦਰਮਾ 'ਤੇ ਘੁੰਮੇਗਾ ਅਤੇ ਮਿੱਟੀ ਦਾ ਵਿਸ਼ਲੇਸ਼ਣ ਕਰੇਗਾ।
ਇਸਰੋ ਨੇ ਘੱਟ ਤੋਂ ਘੱਟ ਈਂਧਨ ਦੀ ਖਪਤ ਨਾਲ ਸਫਲਤਾਪੂਰਵਕ ਚੰਦਰਮਾ 'ਤੇ ਪਹੁੰਚਣ ਲਈ ਇਹ ਤਰੀਕਾ ਚੁਣਿਆ ਹੈ। ਇਸ ਤਰੀਕੇ ਨਾਲ ਇਸਰੋ ਇਸ ਪ੍ਰਯੋਗ ਨੂੰ ਬਹੁਤ ਘੱਟ ਲਾਗਤ 'ਤੇ ਪੂਰਾ ਕਰ ਸਕੇਗਾ।
ਜਾਣੋ ਇਸ ਮਿਸ਼ਨ ਨਾਲ ਸਬੰਧਤ 5 ਅਹਿਮ ਸਵਾਲਾਂ ਦੇ ਜਵਾਬ।
ਰਿਪੋਰਟ- ਪ੍ਰੇਰਨਾ ਐਡਿਟ- ਰਾਜਨ ਪਪਨੇਜਾ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)