ਰੋਪੜ ਦੀ ਕੁੜੀ ਕੈਨੇਡਾ ਆ ਕੇ ਕਿਵੇਂ ਬਣ ਗਈ ਟਰੱਕ ਡਰਾਈਵਰ

ਰੋਪੜ ਦੀ ਕੁੜੀ ਕੈਨੇਡਾ ਆ ਕੇ ਕਿਵੇਂ ਬਣ ਗਈ ਟਰੱਕ ਡਰਾਈਵਰ

ਕੈਨੇਡਾ ਦੇ ਟੋਰਾਂਟੋ ਦੀਆਂ ਸੜਕਾਂ ਉੱਤੇ ਟਰੱਕ ਚਲਾਉਂਦੀ ਇਹ ਪੰਜਾਬਣ ਤਨਵੀਰ ਕੌਰ ਹੈ।

ਤਨਵੀਰ ਕੌਰ ਪਿਛਲੇ ਪੰਜ ਸਾਲਾਂ ਤੋਂ ਇਥੇ ਇੱਕ ਟਰੱਕ ਡਰਾਈਵਰ ਦੇ ਤੌਰ ਉੱਤੇ ਟਰੱਕਿੰਗ ਇੰਡਸਟਰੀ ਵਿੱਚ ਏਸ਼ੀਆਈ ਮਹਿਲਾਵਾਂ ਦੀ ਨੁਮਾਇੰਦਗੀ ਕਰ ਰਹੀ ਹੈ।

ਪੰਜਾਬ ਦੇ ਰੋਪੜ ਦੀ ਰਹਿਣ ਵਾਲੀ ਤਨਵੀਰ ਕੌਰ ਸਟੱਡੀ ਪਰਮਿਟ ਉੱਤੇ 2017 ਵਿੱਚ ਕੈਨੇਡਾ ਆਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਕੁਝ ਸਮਾਂ ਹੋਟਲ ਵਿੱਚ ਕੰਮ ਕੀਤਾ ਅਤੇ ਫਿਰ ਡਰਾਈਵਿੰਗ ਦੇ ਕਿੱਤੇ ਨੂੰ ਅਪਣਾ ਲਿਆ।

ਤਨਵੀਰ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਭਾਰਤ ਵਿੱਚ ਟਰੱਕ ਡਰਾਈਵਰ ਸਨ, ਇਸ ਕਰਕੇ ਉਸ ਨੂੰ ਇਸ ਕਿੱਤੇ ਪ੍ਰਤੀ ਬਚਪਨ ਤੋਂ ਹੀ ਖਿੱਚ ਸੀ।

ਤਨਵੀਰ ਦੱਸਦੇ ਹਨ ਕਿ ਟਰੱਕ ਡਰਾਈਵਰ ਬਣਨ ਦਾ ਫ਼ੈਸਲਾ ਉਨ੍ਹਾਂ ਦੇ ਲਈ ਸੌਖਾ ਨਹੀਂ ਸੀ, ਘਰ ਵਾਲਿਆਂ ਦਾ ਵਿਰੋਧ ਅਤੇ ਸਕੇ ਸਬੰਧੀਆਂ ਨੇ ਵੀ ਉਸ ਦੇ ਇਸ ਫ਼ੈਸਲੇ ਪ੍ਰਤੀ ਨਾਰਾਜ਼ਗੀ ਜਤਾਈ।

ਆਖ਼ਰਕਾਰ ਪਿਤਾ ਦੀ ਹੱਲਾਸ਼ੇਰੀ ਤੋਂ ਬਾਅਦ ਤਨਵੀਰ ਕੌਰ ਆਖ਼ਰਕਾਰ ਟਰੱਕ ਡਰਾਈਵਰੀ ਦਾ ਲਾਇਸੰਸ ਲੈਣ ਵਿੱਚ ਕਾਮਯਾਬ ਰਹੀ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਕੈਮਰਾ- ਗੁਰਸ਼ੀਸ਼ ਸਿੰਘ, ਤਰੁਨ ਪੌਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)