ਰੋਪੜ ਦੇ 5 ਸਾਲਾ ਤੇਗਬੀਰ ਸਿੰਘ ਨੇ ਕਿਵੇਂ ਫਤਹਿ ਕੀਤੀ ਕਿਲੀਮੰਜਾਰੋ ਚੋਟੀ

ਰੋਪੜ ਦੇ 5 ਸਾਲਾ ਤੇਗਬੀਰ ਸਿੰਘ ਨੇ ਕਿਵੇਂ ਫਤਹਿ ਕੀਤੀ ਕਿਲੀਮੰਜਾਰੋ ਚੋਟੀ

ਪੰਜਾਬ ਦਾ ਪੰਜ ਸਾਲ ਦਾ ਤੇਗਬੀਰ ਸਿੰਘ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲਾ ਦੁਨੀਆਂ ਦਾ ਦੂਜਾ ਸਭ ਤੋਂ ਛੋਟੇ ਪਰਬਤਾਰੋਹੀ ਬਣਨ ਦਾ ਰਿਕਾਰਡ ਬਣਾ ਚੁੱਕਿਆ ਹੈ ।

ਚੋਟੀ ਤੱਕ ਪਹੁੰਚਣ ਦੌਰਾਨ ਤੇਗਬੀਰ ਸਿੰਘ ਦੇ ਪਿਤਾ ਉਨ੍ਹਾਂ ਦੇ ਨਾਲ ਸਨ।

ਤੇਗਬੀਰ ਸਿੰਘ ਤੋਂ ਪਹਿਲਾਂ ਇਹ ਰਿਕਾਰਡ ਸਰਬੀਆ ਦੇ ਰਹਿਣ ਵਾਲੇ ਓਗਜ਼ੇਨ ਜ਼ਿਵਕੋਵਿਕ (ਉਮਰ 5 ਸਾਲ) ਦੇ ਨਾਮ ਹੈ।

ਚੋਟੀ ਦੇ ਬਿਲਕੁਲ ਸਿਖ਼ਰ 'ਤੇ ਚੜ੍ਹ ਕੇ ਰਿਕਾਰਡ ਬਣਾਉਣ ਵੇਲੇ ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰ ਦੀਪ ਸਿੰਘ ਵੀ ਟ੍ਰੈਕਿੰਗ ਮੌਕੇ ਉਸ ਦੇ ਨਾਲ ਸਨ।

ਪਿਓ-ਪੁੱਤ ਦੋਵਾਂ ਨੇ 18 ਅਸਗਤ 2024 ਨੂੰ ਇਹ ਟਰੈਕਿੰਗ ਸ਼ੁਰੂ ਕੀਤੀ ਸੀ ਅਤੇ 24 ਅਗਸਤ 2024 ਨੂੰ ਮਾਊਂਟ ਕਿਲੀਮੰਜਾਰੋ ਨੂੰ ਸਰ ਕਰ ਕੀਤਾ।

ਰਿਪੋਰਟ- ਨਵਜੌਤ ਕੌਰ, ਸ਼ੂਟ-ਐਡਿਟ- ਗੁਲਸ਼ਨ ਕੁਮਾਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)