ਕਾਂਗਰਸ ਦਾ ਇਹ ਸੰਸਦ ਮੈਂਬਰ ਕੌਣ ਹੈ , ਜਿਸ ਕੋਲੋਂ ਮਿਲੇ 200 ਕਰੋੜ ਰੁਪਏ

ਕਾਂਗਰਸ ਦਾ ਇਹ ਸੰਸਦ ਮੈਂਬਰ ਕੌਣ ਹੈ , ਜਿਸ ਕੋਲੋਂ ਮਿਲੇ 200 ਕਰੋੜ ਰੁਪਏ

ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਓਡੀਸ਼ਾ ਅਤੇ ਝਾਰਖੰਡ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਇੱਕ ਕਾਂਗਰਸੀ ਆਗੂ ਦੇ ਘਰੋਂ 200 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਹੈ।

ਸ਼ੁੱਕਰਵਾਰ ਨੂੰ ਆਮਦਨ ਟੈਕਸ ਵਿਭਾਗ ਨੇ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਨਾਲ ਜੁੜੇ ਓਡੀਸ਼ਾ ਅਤੇ ਝਾਰਖੰਡ ਵਿੱਚ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਜਿੱਥੋਂ ਇਹ ਰਕਮ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ ਇਹ ਕੈਸ਼ ਓਡੀਸ਼ਾ ਅਤੇ ਝਾਰਖੰਡ ਵਿੱਚ ਉਨ੍ਹਾਂ ਦੇ ਘਰੋਂ ਬਰਾਮਦ ਹੋਇਆ ਹੈ।

ਅਧਿਕਾਰੀਆਂ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਨੇ ਕਿਹਾ ਕਿ ਵਿਭਾਗ ਨੇ ਲਾਗਾਤਾਰ ਤਿੰਨ ਦਿਨ ਛਾਪੇਮਾਰੀ ਕੀਤੀ ਹੈ।

ਇਸ ਦੌਰਾਨ 200 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦਾ “ਕੋਈ ਹਿਸਾਬ ਨਹੀਂ ਹੈ।”

ਮਹਿਕਮੇ ਨੇ ਬੁੱਧਵਾਰ ਨੂੰ ਓਡੀਸ਼ਾ ਦੀ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਿਟਡ ਅਤੇ ਉਸ ਨਾਲ ਜੁੜੀਆਂ ਕੰਪਨੀਆਂ ਉੱਤੇ ਛਾਪੇਮਾਰੀ ਸ਼ੁਰੂ ਕੀਤੀ ਸੀ।

ਇਨ੍ਹਾਂ ਵਿੱਚ ਬਲਦੇਵ ਸਾਹੂ ਇੰਫਰਾ ਪ੍ਰਾਈਵੇਟ ਲਿਮਿਟਡ ਕੰਪਨੀ ਵੀ ਸ਼ਾਮਲ ਹੈ।

ਆਓ ਜਾਣਦੇ ਹਾਂ ਇਸ ਕਾਂਗਰਸ ਆਗੂ ਦੇ ਪਿਛੋਕੜ ਬਾਰੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)