ਦੀਵਾਲੀ ਅੰਬਰਸਰ ਦੀ: ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਇਹ ਰੰਗ ਤੁਹਾਡਾ ਮਨ ਮੋਹ ਲੈਣਗੇ

ਦੀਵਾਲੀ ਅੰਬਰਸਰ ਦੀ: ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਇਹ ਰੰਗ ਤੁਹਾਡਾ ਮਨ ਮੋਹ ਲੈਣਗੇ

ਅੰਮ੍ਰਿਤਸਰ ਦੀ ਦੀਵਾਲੀ ਦਾ ਚਾਅ ਅਤੇ ਰੰਗ ਵੱਖਰਾ ਹੀ ਹੁੰਦਾ ਹੈ। ਇਸ ਦਿਨ ਨੂੰ ਹਿੰਦੂ ਭਾਈਚਾਰਾ ਦੀਵਾਲੀ ਤੇ ਸਿੱਖ ਭਾਈਚਾਰਾ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ।

ਦੀਵਾਲੀ ਵਾਲੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਤੋਂ ਆਜ਼ਾਦ ਕਰਵਾ ਕੇ ਅਕਾਲ ਤਖ਼ਤ ਸਾਹਿਬ ਪੁੱਜੇ ਸਨ।

ਉਸ ਸਮੇਂ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਸਜਾਇਆ ਗਿਆ ਸੀ।

ਮਾਹਰਾਂ ਮੁਤਾਬਕ, "ਅੰਮ੍ਰਿਤਸਰ ਵਾਸੀਆਂ ਲਈ "ਬੰਦੀ ਛੋੜ ਦਿਵਸ ਅਤੇ ਦੀਵਾਲੀ ਇਤਿਹਾਸਕ ਤੌਰ 'ਤੇ ਨਾ ਸਿਰਫ਼ ਆਜ਼ਾਦੀ ਅਤੇ ਗਿਆਨ ਦਾ ਪ੍ਰਤੀਕ ਹੈ, ਸਗੋਂ ਸਿੱਖ ਅਤੇ ਹਿੰਦੂ ਭਾਈਚਾਰਿਆਂ ਵਿਚਕਾਰ ਡੂੰਘੇ ਬੰਧਨ ਦਾ ਵੀ ਪ੍ਰਤੀਕ ਹੈ। ਇਹ ਸਾਂਝਾ ਜਸ਼ਨ ਹੈ ਜੋ ਅੰਮ੍ਰਿਤਸਰ ਦੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।"

ਇਸ ਦਿਨ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਵੀ ਖ਼ਾਸ ਰੌਣਕ ਦੇਖਣ ਨੂੰ ਮਿਲਦੀ ਹੈ।

ਜਾਣੋ ਬੰਦੀ ਛੋੜ ਦਿਵਸ ਦਾ ਇਤਿਹਾਸ ਅਤੇ ਦੇਖੋ ਅੰਬਰਸਰ ਦੇ ਰੰਗ।

(ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)