Unit 1: Essential English Conversation
Select a unit
Session 8
Listen to find out how to ask how old somebody is.
ਕਿਸੇ ਨੂੰ ਉਸਦੀ ਉਮਰ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ।
Wayiitiwwan marii boqonnaa kana keessaa
Wayitii marii qabxii 8
0 / 3
- 0 / 3Activity 1
Activity 1
ਤੁਸੀਂ ਕਿੰਨੇ ਸਾਲ ਦੇ ਹੋ?
Listen to find out how to ask how old somebody is.
ਕਿਸੇ ਨੂੰ ਉਸਦੀ ਉਮਰ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ।
Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਭਾਸ਼ਾ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। । ਮੈਂ ਰਾਜਵੀਰ ਅਤੇ ਇਸ ਐਪੀਸੋਡ ਵਿੱਚ ਤੁਸੀਂ ਸਿੱਖੋਗੇ, ਕਿਸੇ ਨੂੰ ਇੰਗਲਿਸ਼ ਵਿੱਚ ਕਿਵੇਂ ਪੁੱਛਣਾ ਹੈ, ਤੁਸੀਂ ਕਿੰਨੇ ਸਾਲ ਦੇ ਹੋ?
ਆਪਸ ਵਿੱਚ ਗੱਲਾਂ ਕਰ ਰਹੇ ਦੋ ਲੋਕਾਂ ਨੂੰ ਸੁਣੋ ਜੋ ਇੱਕ ਦੂਜੇ ਨੂੰ ਪੁੱਛ ਰਹੇ ਹਨ।
Gina
How old are you?
Tom
I’m thirty-five. How about you?
Gina
I’m twenty-three.
ਰਾਜਵੀਰ
ਜੇ ਥੋੜ੍ਹਾ ਔਖਾ ਲੱਗਿਆ ਤਾਂ ਵੀ ਫ਼ਿਕਰ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਜੀਨਾ ਨੇ ਟੌਮ ਨੂੰ ਪੁੱਛਿਆ, ‘ਤੁਸੀਂ ਕਿੰਨੇ ਸਾਲ ਦੇ ਹੋ?’ ‘How old are you?’ ਸੁਣੋ ਤੇ ਵਾਕ ਨੂੰ ਦਹੁਰਾਓ।
How old are you?
ਰਾਜਵੀਰ
ਤਾਂ ਟੌਮ ਨੇ ਕਿਹਾ, ਮੈਂ ਪੈਂਤੀ ਸਾਲ ਦਾ ਹਾਂ। 'I’m thirty-five.' ਅਸੀਂ ਇਜ਼ਹਾਰ ‘I’m…’ ਦਾ ਇਸਤੇਮਾਲ ਆਪਣੀ ਉਮਰ ਦੱਸਣ ਲਈ ਕਰਦੇ ਹਾਂ। ਗਿਣਤੀ ਤਾਂ ਸੌਖੀ ਹੀ ਹੈ। ਗਿਆਰਾਂ, ਬਾਰਾਂ 'eleven and twelve' ਤੋਂ ਬਾਅਦ 13 ਤੋਂ 19 ਤੱਕ ਆਖ਼ੀਰ ਵਿੱਚ ‘teen.’ ਲਗਾ ਦੇਣਾ ਹੈ। ਅਸੀਂ ਕਹਿੰਦੇ ਹਾਂ
ਗਿਆਰਾਂ Eleven
ਬਾਰਾਂ Twelve
ਤੇਰਾਂ Thirteen
ਚੌਦਾਂ Fourteen
ਪੰਦਰਾਂ Fifteen
ਸੋਲ਼ਾਂ Sixteen
ਸਤਾਰਾਂ Seventeen
ਅਠਾਰਾਂ Eighteen
ਉੱਨੀ Nineteen
ਰਾਜਵੀਰ
ਪੱਚੀ ਦੱਸਣ ਲਈ, ਵੀਹ ‘twenty’ ਅਤੇ ਪੰਜ ‘five’ ਨੂੰ ਮਿਲਾ ਦਿਓ। ਤਾਂ ਅਸੀਂ ਕਹਾਂਗੇ ‘twenty-five.’ ਸੰਤਾਲੀ ਦੱਸਣ ਲਈ ਅਸੀਂ ਚਾਲੀ ‘forty’ ਅਤੇ ਸੱਤ ‘seven’ ਨੂੰ ਮਿਲਾਵਾਂਗੇ ਇਸਨੂੰ ਅਸੀਂ ਕਹਾਂਗੇ ‘forty-seven.’। ਵੀਹ ਤੋਂ ਨੱਬੇ ਤੱਕ ਦੇ ਨੰਬਰ ਇਸ ਤਰ੍ਹਾਂ ਹਨ।
ਵੀਹ Twenty
ਤੀਹ Thirty
ਚਾਲੀ Forty
ਪੰਜਾਹ Fifty
ਸੱਠ Sixty
ਸੱਤਰ Seventy
ਅੱਸੀ Eighty
ਨੱਬੇ Ninety
ਰਾਜਵੀਰ
ਟੌਮ ਨੇ ਕਿਹਾ ਮੈਂ ਪੈਂਤੀ ਸਾਲ ਦਾ ਹਾਂ ‘I’m thirty-five.’ ਹੁਣ ਸੁਣੋ ਤੇ ਵਾਕ ਨੂੰ ਦਹੁਰਾਓ।
I’m thirty-five.
ਰਾਜਵੀਰ
ਟੌਮ ਨੇ, ‘ਤੇ ਤੁਹਾਡੇ ਬਾਰੇ ਕੀ’, ‘How about you?’ ਕਹਿਕੇ ਉਹੀ ਪ੍ਰਸ਼ਨ ਵਾਪਸ ਮੋੜਕੇ ਪੁੱਛਿਆ। ਸੁਣੋ ਤੇ ਵਾਕ ਨੂੰ ਦਹੁਰਾਓ ਵੀ ।
How about you?
ਰਾਜਵੀਰ
ਅਖ਼ੀਰ ਵਿੱਚ ਜੀਨਾ ਨੇ ਟੌਮ ਨੂੰ ਦੱਸਿਆ ਉਹ ਤੇਈ ਸਾਲ ਦੀ ਹੈ, ‘I’m twenty-three’। ਵਾਕ ਨੂੰ ਸੁਣੋ ਅਤੇ ਪਿੱਛੇ ਬੋਲੋ।
I’m twenty-three.
ਰਾਜਵੀਰ
ਸ਼ਾਬਾਸ਼ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਉਮਰ ਬਾਰੇ ਪੁੱਛ ਰਹੇ ਹਨ।
How old are you?
I’m seventeen. How about you?
I’m sixteen.
How old are you?
I’m fifty-eight. How about you?
I’m seventy-four.
How old are you?
I’m forty-two. How about you?
I’m twenty-six.
ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦਹੁਰਾਓ।
How old are you?
I’m thirty-five. How about you?
I’m twenty-three.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਤੁਸੀਂ ਕਿੰਨੇ ਸਾਲ ਦੇ ਹੋ?
How old are you?
ਮੈਂ ਪੈਂਤੀ ਸਾਲ ਦਾ ਹਾਂ। ਤੇ ਤੁਹਡੇ ਬਾਰੇ ਕੀ?
I’m thirty-five. How about you?
ਮੈਂ ਤੇਈ ਸਾਲ ਦੀ ਹਾਂ।
I’m twenty-three.
ਰਾਜਵੀਰ
ਬਹੁਤ ਵਧੀਆ। ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਉਹ ਕਿੰਨੇ ਸਾਲ ਦੇ ਹਨ। ਅੱਗੇ ਜੀਨਾ ਨੂੰ ਜਵਾਬ ਦੇ ਕੇ ਅਭਿਆਸ ਕਰੋ। ਦੂਸਰੇ ਨੂੰ ਦਹੁਰਾਕੇ ਉਹੀ ਪ੍ਰਸ਼ਨ 'How about you?' ਪੁੱਛਣਾ ਨਾ ਭੁੱਲਣਾ।
How old are you?
I’m twenty-three.
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਉਹ ਕਿੰਨੇ ਸਾਲ ਦੇ ਹਨ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਚੰਗਾ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛਕੇ ਕਿ ਉਹ ਕਿੰਨੇ ਸਾਲ ਦਾ ਹੈ ਅਭਿਆਸ ਕਰੋ। ਤੇ ਹਾਂ ਉਹੀ ਪ੍ਰਸ਼ਨ ਦਹੁਰਾਕੇ ਵਾਪਸ ਪੁੱਛਣਾ ਯਾਦ ਰੱਖਣਾ। ਸਾਡੇ ਨਾਲ ਫ਼ੇਰ ਜੁੜੋ ਰੋਜ਼ਾਨਾ ਬੋਲਚਾਲ ਦੀ ਹੋਰ ਅੰਗਰੇਜ਼ੀ ਭਾਸ਼ਾ ਸਿੱਖਣ ਲਈ। ਬਾਏ।
Check what you’ve learned by choosing the correct answer to the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।
ਤੁਸੀ ਕਿੰਨੇ ਸਾਲ ਦੇ ਹੋ?
3 Questions
ਸਹੀ ਜੁਆਬ ਚੁਣੋ।
Choose the correct answer.
Gargaarsa
Activity
ਸਹੀ ਜੁਆਬ ਚੁਣੋ।
Choose the correct answer.
karaarra buusu
ਮੈਂ.....ਹਾਂ / ਉਹ .....ਹੈ/ ਤੁਸੀਂ.....ਹੋ।Question 1 of 3
Gargaarsa
Activity
ਸਹੀ ਜੁਆਬ ਚੁਣੋ।
Choose the correct answer.
karaarra buusu
ਤਿੰਨ ਅੱਖ਼ਰ।Question 2 of 3
Gargaarsa
Activity
ਸਹੀ ਜੁਆਬ ਚੁਣੋ।
Choose the correct answer.
karaarra buusu
ਨੰਬਰ ਦੇ ਅਾਖ਼ੀਰ ਵਿੱਚ ਧਿਆਨ ਨਾਲ ਦੇਖੋ।Question 3 of 3
Excellent!Great job!Carraa badaa!Qabxii argatte:
Join us for our next episode of Essential English, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
How old are you?
ਤੁਸੀਂ ਕਿੰਨੇ ਸਾਲ ਦੇ ਹੋ?I’m ______.
ਮੈਂ______ਹਾਂ।How about you?
ਤੇ ਤੁਹਾਡੇ ਬਾਰੇ ਕੀ?eleven
ਗਿਆਰਾਂtwelve
ਬਾਰਾਂthirteen
ਤੇਰਾਂfourteen
ਚੌਦਾਂfifteen
ਪੰਦਰਾਂsixteen
ਸੋਲ਼ਾਂseventeen
ਸਤਾਰਾਂeighteen
ਅਠਾਰਾਂ
nineteen
ਉੱਨੀ
twenty
ਵੀਹ