유닛 1: How do I...
유닛 고르세요
- 1How do I...
- 2Unit 2
- 3Unit 3
- 4Unit 4
- 5Unit 5
- 6Unit 6
- 7Unit 7
- 8Unit 8
- 9Unit 9
- 10Unit 10
- 11Unit 11
- 12Unit 12
- 13Unit 13
- 14Unit 14
- 15Unit 15
- 16Unit 16
- 17Unit 17
- 18Unit 18
- 19Unit 19
- 20Unit 20
- 21Unit 21
- 22Unit 22
- 23Unit 23
- 24Unit 24
- 25Unit 25
- 26Unit 26
- 27Unit 27
- 28Unit 28
- 29Unit 29
- 30Unit 30
- 31Unit 31
- 32Unit 32
- 33Unit 33
- 34Unit 34
- 35Unit 35
- 36Unit 36
- 37Unit 37
- 38Unit 38
- 39Unit 39
- 40Unit 40
세션 3
Listen to find out how to talk about your likes and dislikes.
ਮੈਂ ਆਪਣੀ ਪਸੰਦ ਨਾ ਪਸੰਦ ਬਾਰੇ ਦੱਸਣਾ ਸਿੱਖਣ ਲਈ ਸੁਣੋ।
엑티비티 1
How do I talk about my likes and dislikes?
ਇੰਨਾ ਸ਼ਬਦਾਂ ਨੂੰ ਹਾਂ-ਵਾਚਕ ਤੋਂ ਨਾ-ਵਾਚਕ ਤਰਤੀਬ ਵਿੱਚ ਰੱਖੋ।
don’t like
like
really hate
love
don’t mind
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਮੇਰੇ ਨਾਲ ਹੈ ਸੈਮ।
Sam
Hello, everybody. Welcome!
ਰਾਜਵੀਰ
ਅੱਜ ਅਸੀਂ ਸਿੱਖਾਂਗੇ ਅੰਗਰੇਜ਼ੀ ਵਿੱਚ ਆਪਣੀ ਪਸੰਦ ਜਾਂ ਨਾ-ਪਸੰਦ ਦੱਸਣ ਦੇ ਵੱਖ-ਵੱਖ ਤਰੀਕਿਆਂ ਬਾਰੇ। ਸ਼ੁਰੂ ਕਰਦੇ ਹਾਂ ਕੁਝ ਲੋਕਾਂ ਦੀ ਕੌਫ਼ੀ ਨੂੰ ਪਸੰਦ ਕਰਨ ਸੰਬੰਧੀ ਗੱਲਬਾਤ ਸੁਣ ਕੇ। ਜੇ ਸਾਰੀ ਗੱਲਬਾਤ ਸਮਝ ਨਾ ਵੀ ਆਵੇ ਤਾਂ ਵੀ ਕੋਈ ਫ਼ਿਕਰ ਨਾ ਕਰਨਾ, ਅਸੀਂ ਬਾਅਦ ਵਿੱਚ ਤੁਹਾਡੀ ਮਦਦ ਕਰਾਂਗੇ। ਹੁਣ ਲਈ ਸਿਰਫ਼ ਇੰਨਾ ਤਹਿ ਕਰੋ ਕਿ ਕੌਣ ਕੌਫ਼ੀ ਬਾਰੇ ਬਹੁਤ ਸਖ਼ਤ ਧਾਰਨਾ ਰੱਖਦਾ ਹੈ।
I like coffee.
I love coffee.
I don’t mind coffee.
I really hate coffee!
ਰਾਜਵੀਰ
ਕੀ ਕੁਝ ਸਮਝੇ? ਜੀ ਹਾਂ ਆਖ਼ਰੀ ਲੜਕੀ ਦੀ ਕੌਫ਼ੀ ਬਾਰੇ ਬਹੁਤ ਸਖ਼ਤ ਧਾਰਨਾ ਹੈ। ਤਾਂ ਸੈਮ ਕੀ ਆਪਾਂ ਪਸੰਦ ਨਾ-ਪਸੰਦ ਦੱਸਣ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਸਮਝੀਏ?
Sam
Yes, let’s do it!
ਰਾਜਵੀਰ
ਇਹਨਾਂ ਸਭ ਸ਼ਬਦਾਂ ਵਿੱਚ ਲੋਕ ‘coffee’ ਬਾਰੇ ਗੱਲ ਕਰ ਰਹੇ ਸਨ ਅਤੇ ਇਹ ਇੱਕ ਨਾਂਵ ਹੈ। ਯਾਦ ਹੈ ਪਹਿਲੀ ਲੜਕੀ ਨੇ ਇਸ ਬਾਰੇ ਗੱਲ ਕਰਨ ਲਈ ਕਿਹੜਾ ਸ਼ਬਦ ਇਸਤੇਮਾਲ ਕੀਤਾ ਸੀ? ਚਲੋ ਇੱਕ ਵਾਰ ਦੁਬਾਰਾ ਸੁਣਦੇ ਹਾਂ।
I like coffee.
ਰਾਜਵੀਰ
ਇਸ ਵਾਕ ਵਿੱਚ ਕਿਰਿਆ ‘like’ ਪਸੰਦ ਦਾ ਇਸਤੇਮਾਲ ਕੀਤਾ ਗਿਆ। ਤੁਸੀਂ ਪਸੰਦ ‘like’ ਦਾ ਉਲਟਾ ਕਹਿਣਾ ਚਾਹੁੰਦੇ ਹੋ ਤਾਂ ਤੁਸੀ ‘don’t’ ਸ਼ਬਦ ਨੂੰ ‘like’ ਤੋਂ ਪਹਿਲਾਂ ਬੋਲੋਗੇ। ਇਹ ਹੋਵੇਗਾ, ‘I don’t like coffee’.
Sam
Now, let’s quickly practise the pronunciation together! Repeat after me: ‘I like coffee’.
‘I don’t like coffee’.
ਰਾਜਵੀਰ
Great! ਦੂਸਰੇ ਵਿਅਕਤੀ ਨੇ ਆਪਣੀ ਪਸੰਦ ਦੱਸਣ ਲਈ ਅਲੱਗ ਸ਼ਬਦ ਦਾ ਇਸਤੇਮਾਲ ਕੀਤਾ। ਪਤਾ ਕਰਨ ਲਈ ਦੁਬਾਰਾ ਸੁਣਦੇ ਹਾਂ।
I love coffee.
ਰਾਜਵੀਰ
‘Love’. ਕੀ ਇਹ ਸ਼ਬਦ ‘like’ ਨਾਲੋਂ ਕਿਸੇ ਚੀਜ਼ ਨੂੰ ਪਸੰਦ ਕਰਨ ਬਾਰੇ ਵੱਧ ਚੰਗੀ ਤਰ੍ਹਾਂ ਦੱਸਦਾ ਹੈ?
Sam
Yes, it is! Let’s practise the pronunciation together. Repeat after me: ‘I love coffee’.
ਰਾਜਵੀਰ
ਇਸੇ ਇਜ਼ਹਾਰ ਨੂੰ ਦੱਸਣ ਲਈ ਇੱਕ ਹੋਰ ਵਾਕ ਸੁਣਦੇ ਹਾਂ।
I don’t mind coffee.
ਰਾਜਵੀਰ
ਠੀਕ ਤਾਂ ਇਸ ਵਿਅਕਤੀ ਨੇ ‘don’t mind’ ਮਤਲਬ ਬੁਰਾ ਨਹੀਂ ਮੰਨਦਾ ਕਿਹਾ। ਜਿਸਦਾ ਮਤਲਬ ਹੋਇਆ ਕਿ ਇਸ ਨੂੰ ਕੌਫ਼ੀ ਪੀਣਾ ਬਹੁਤਾ ਪਸੰਦ ਤਾਂ ਨਹੀਂ ਪਰ ਇੰਨੀ ਬੁਰੀ ਬੁਰੀ ਵੀ ਨਹੀਂ ਲੱਗਦੀ ਕਿ ਬਿਲਕੁਲ ਹੀ ਨਾ-ਪਸੰਦ ਹੋਵੇ। ਯਾਨੀ ਕਦੀ ਕਦਾਈਂ ਪੀ ਵੀ ਸਕਦਾ ਹੈ। ਇਹ ਸਥਿਤੀ ‘like’ ਤੋਂ ਅਲੱਗ ਹੈ ਇਸ ਲਈ ‘don’t’ ਦੀ ਵਰਤੋਂ ਕੀਤੀ ਜਾਵੇਗੀ।
Sam
And let’s practise the pronunciation together. Repeat after me: ‘I don’t mind coffee.’
ਰਾਜਵੀਰ
And, we have one more. ਆਖ਼ਰੀ ਲੜਕੀ ਨੇ ਕੌਫ਼ੀ ਬਾਰੇ ਕੀ ਕਿਹਾ ਸੀ?
I really hate coffee!
ਰਾਜਵੀਰ
ਉਸਨੇ ਕਿਹਾ ‘really hate’ ਸੱਚੀਂ ਨਫ਼ਰਤ ਕਰਦੀ ਹੈ। ਤੁਸੀਂ ਨਾ-ਪਸੰਦ ਦੱਸਣ ਲਈ ਸਿਰਫ਼ ‘hate’ ਸ਼ਬਦ ਦਾ ਇਸਤੇਮਾਲ ਵੀ ਕਰ ਸਕਦੇ ਹੋ, ਪਰ ਆਪਣੀ ਨਾ ਪਸੰਦ ਨੂੰ ਬਹੁਤ ਪੁਖ਼ਤਗੀ ਯਾਨੀ ਸਖ਼ਤੀ ਨਾਲ ਕਹਿਣ ਲਈ ‘really’ ਸ਼ਬਦ ਨੂੰ ਨਾਲ ਜੋੜ ਸਕਦੇ ਹੋ। ਤੁਸੀਂ ‘really’ ਸ਼ਬਦ ਨੂੰ ‘like’ ਅਤੇ ‘love’ ਤੋਂ ਪਹਿਲਾਂ ਲਗਾਕੇ ਇਹਨਾਂ ਭਾਵਨਾਵਾਂ ਵੀ ਹੋਰ ਸਖ਼ਤੀ ਨਾਲ ਦਰਸਾ ਸਕਦੇ ਹੋ ਅਤੇ ਨਾਂਹ-ਪੱਖੀ ਪ੍ਰਭਾਵ ਨੂੰ ਹੋਰ ਪੁਖਤਾ ਬਣਾਉਣ ਲਈ ‘don’t like’ ਕਹਿ ਸਕਦੇ ਹੋ।
Sam
Yes, so you can say 'I really like coffee' or ‘I really love coffee’. The way you say ‘really’ is important here, so let’s practise together. Repeat after me: ‘really’.
‘I really hate coffee!’
‘I really love coffee!’
ਰਾਜਵੀਰ
Thanks, Sam. ਹੁਣ ਤੁਸੀਂ ਸਮਝ ਚੁੱਕੇ ਹੋ ਆਪਣੀ ਪਸੰਦ ਜਾਂ ਨਾ-ਪਸੰਦ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਣਾ ਹੈ। ਚਲੋ ਫ਼ਿਰ ਥੋੜ੍ਹਾ ਅਭਿਆਸ ਕਰਦੇ ਹਾਂ।
ਸੋਚੋ ਕਿ ਤੁਹਾਨੂੰ ਚਾਕਲੇਟ ‘chocolate’ ਬਹੁਤ ਜ਼ਿਆਦਾ ਪਸੰਦ ਹੈ। ਕਿਉਂਕਿ ਇਹ ਬਹੁਤ ਸਕਾਰਾਤਮਕ ਭਾਵ ਹੈ ਇਸ ਲਈ ‘really’ ਸ਼ਬਦ ਦਾ ਇਸਤੇਮਾਲ ਕਰਨਾ ਨਾ ਭੁੱਲਣਾ। ਬੋਲਣ ਤੋਂ ਬਾਅਦ ਸੈਮ ਨੂੰ ਸੁਣ ਕੇ ਆਪਣਾ ਵਾਕ ਚੈੱਕ ਵੀ ਕਰਨਾ।
Sam
I really love chocolate.
ਰਾਜਵੀਰ
Did you say the same? ਹੋ ਸਕਦਾ ਹੈ ਕਿ ਤੁਸੀਂ ਕਿਹਾ ਹੋਵੇ ‘I really like chocolate’, ਪਰ ਇਹ ਓਨੀ ਮਜ਼ਬੂਤੀ ਨਾਲ ਪਸੰਦ ਦੀ ਭਾਵਨਾ ਨੂੰ ਪ੍ਰਗਟ ਨਹੀਂ ਕਰਦਾ।
ਹੁਣ ਸੋਚੋ ਕਿ ਤੁਸੀਂ ‘like’ ਦੇ ਉੱਲਟ ਮਹਿਸੂਸ ਕਰਦੇ ਹੋ ਪਰ ‘hate’ ਨਹੀਂ ਕਰਦੇ। ਦੱਸੋ ਕਿ ਫ਼ਿਰ ਇਸ ਤਰ੍ਹਾਂ ਤੁਸੀਂ ਚਾਕਲੇਟ ਬਾਰੇ ਕੀ ਮਹਿਸੂਸ ਕਰਦੇ ਹੋ। ਇਸ ਵਾਰ ਵੀ ਬੋਲਣ ਤੋਂ ਬਾਅਦ ਸੈਮ ਨੂੰ ਸੁਣ ਕੇ ਆਪਣਾ ਵਾਕ ਚੈੱਕ ਕਰ ਲੈਣਾ।
Sam
I don’t like chocolate.
ਰਾਜਵੀਰ
Did you say the same?
Sam
Well done! Now you know how to talk about things you ‘love’, ‘like’, ‘don’t mind’, ‘don’t like’ and ‘hate’, find a friend and tell them about the foods you like and don’t like!
ਰਾਜਵੀਰ
Good idea! We really like it when you practise! Bye!
Sam
Bye!
Learn more!
1. ‘like’ ਦਾ ਵਿਰੋਧੀ ਵਾਕ ਕੀ ਹੋਵੇਗਾ?
Don’t like.
2. ਕੀ ‘love’ ਅਤੇ ‘hate’ ਦੋਨੋਂ ਸ਼ਬਦ,‘like’ ਅਤੇ ‘don’t like’ ਨਾਲੋਂ ਵਧੇਰੇ ਪਰਤੱਖ ਭਾਵ ਪ੍ਰਗਟ ਕਰਦੇ ਹਨ?
ਜੀ, ‘love’ ਸ਼ਬਦ ‘like’ ਦੇ ਮੁਕਾਬਲੇ ਜ਼ਿਆਦਾ ਮਜਬੂਤੀ ਨਾਲ ਭਾਵਾਂ ਨੂੰ ਪ੍ਰਗਟ ਕਰਦਾ ਹੈ, ਅਤੇ ‘hate’ ਸ਼ਬਦ ‘don’t like’ ਤੋਂ ਵੱਧ ਸਖਤੀ ਨਾਲ ਭਾਵ ਵਿਅਕਤ ਕਰਦਾ ਹੈ।
3. ਕੀ ਮੈਂ ‘love’ ਅਤੇ ‘hate’ ਨੂੰ ਹੋਰ ਵੀ ਸਖਤੀ ਨਾਲ ਵਿਅਕਤ ਕਰ ਸਕਦਾਂ ਹਾਂ?
ਜੀ, ਤੁਸੀਂ ‘really’ ਸ਼ਬਦ ਦਾ ਇਸਤੇਮਾਲ ਕਰਕੇ ਆਪਣੀਆਂ ਭਾਵਨਾਵਾਂ ਨੂੰ ਵਧੇਰੇ ਸਖਤੀ ਨਾਲ ਕਹਿ ਸਕਦੇ ਹੋ। ਤੁਸੀਂ ‘really’ ਸ਼ਬਦ ਦੀ ਵਰਤੋਂ ਤੋਂ ‘like’ ਅਤੇ ‘don’t like’ਪਹਿਲਾਂ ਵੀ ਕਰ ਸਕਦੇ ਹੋ।
4. ਕੀ ‘don’t mind’ ਨਾ-ਪੱਖੀ ਭਾਵਨਾ ਨੂੰ ਵਿਅਕਤ ਕਰਦਾ ਹੈ?
ਨਹੀਂ, ਭਾਵੇਂ ਇਸ ਵਾਕ ਵਿੱਚ ‘don’t’ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਇਹ ਨਾਂਹ-ਪੱਖੀ ਭਾਵ ਨੂੰ ਪ੍ਰਗਟ ਨਹੀਂ ਕਰਦਾ ਹੈ। ਜੇਕਰ ਤੁਸੀਂ ਕਹਿੰਦੇ ਹੋ ‘don’t mind’ ਤਾਂ ਇਸ ਦਾ ਮਤਲਬ ਹੈ ਨਾ ਤਾਂ ਤੁਸੀਂ ਪਸੰਦ ਕਰਦੇ ਹੋ ਅਤੇ ਨਾ ਹੀ ਨਫ਼ਰਤ ਕਰਦੇ ਹੋ ਬਲਕਿ ਤੁਸੀਂ ਜਿਸ ਚੀਜ਼ ਬਾਰੇ ਗੱਲ ਕਰ ਰਹੇ ਹੋ ਉਹ ਤੁਹਾਡੇ ਲਈ ਠੀਕ ਹੀ ਹੈ।
How do I talk about my likes and dislikes?
4 Questions
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
도움
엑티비티
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
힌트
ਯਾਦ ਰੱਖੋ ਅਸੀਂ 'don't' ਸ਼ਬਦ ਵਾਕ ਨੂੰ ਨਾ-ਵਾਚਕ ਬਣਾਉਣ ਲਈ ਇਸਤੇਮਾਲ ਕਰਦੇ ਹਾਂ।Question 1 of 4
도움
엑티비티
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
힌트
ਇਹ ਇੱਕ ਬਹੁਤ ਹੀ ਸਕਾਰਾਤਮਕ ਭਾਵ ਨੂੰ ਵਿਅਕਤ ਕਰਦਾ ਹੈ।Question 2 of 4
도움
엑티비티
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
힌트
ਇਹ ਇੱਕ ਸਕਾਰਾਤਮਕ ਭਾਵ ਪ੍ਰਗਟ ਕਰਦਾ ਹੈ।Question 3 of 4
도움
엑티비티
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
힌트
ਇਹ ਨਕਾਰਾਤਮਕ ਭਾਵ ਪ੍ਰਗਟ ਕਰਦਾ ਹੈ।Question 4 of 4
Excellent!Great job!네 안타깝군요이번 점수입니다:
Tell us what foods you like and dislike on our Facebook group:https://www.facebook.com/groups/507454252932220/?ref=group_header.
ਆਪਣੀ ਪਸੰਦ ਅਤੇ ਨਾ ਪਸੰਦ ਦੇ ਭੋਜਨ ਬਾਰੇ ਸਾਨੂੰ ਸਾਡੇ ਫ਼ੇਸਬੁੱਕ ਪੇਜ਼ https://www.facebook.com/groups/507454252932220/?ref=group_header ਉੱਪਰ ਦੱਸੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
I like…
ਮੈਨੂੰ... ਪਸੰਦ ਹੈ।I don’t like…
ਮੈਨੂੰ... ਪਸੰਦ ਨਹੀਂ ਹੈ।I love…
ਮੈਨੂੰ...ਪਿਆਰਾ ਹੈ।I hate…
ਮੈਨੂੰ...ਤੋਂ ਨਫ਼ਰਤ ਹੈ।I don’t mind…
ਮੈਂ...ਤੋਂ ਬੁਰਾ ਨਹੀਂ ਮਨਾਉਂਦਾ।really
ਅਸਲ ਵਿੱਚcoffee
ਕੌਫੀchocolate
ਚਾਕਲੇਟ