1

Unit 1: Essential English Conversation

Select a unit

  1. 1Essential English Conversation

Session 12

Listen to find out how to ask for directions.
ਅੰਗਰੇਜ਼ੀ ਵਿੱਚ ਥਾਂਵਾਂ ਦੀਆਂ ਦਿਸ਼ਾਵਾਂ ਪੁੱਛਣਾ ਸਿੱਖਣ ਲਈ ਸੁਣੋ। 

በዚህ ክፍል ያሉ ክፍለ ጊዜያት

ክፍለጊዜያት 12 ነጥብ።

0 / 3

  • 0 / 3
    Activity 1

Activity 1

Is there a… near here? ਕੀ ਏਥੇ ਨੇੜੇ ਕੋਈ ਰੈਸਟੋਰੈਂਟ ਹੈ?

ਅੰਗਰੇਜ਼ੀ ਵਿੱਚ ਥਾਂਵਾਂ ਦੀਆਂ ਦਿਸ਼ਾਵਾਂ ਪੁੱਛਣਾ ਸਿੱਖਣ ਲਈ ਸੁਣੋ।

Listen to find out how to ask for directions.

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ፅሁፍ አሳይ ፅሁፍ ደብቅ

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। । ਮੈਂ ਰਾਜਵੀਰ ਤੇ ਅੱਜ ਅਸੀਂ ਸਿੱਖਾਂਗੇ ਅੰਗਰੇਜ਼ੀ ਵਿੱਚ ਕਿਸੇ ਨੂੰ ਸ਼ਹਿਰ ਦੀਆਂ ਨੇੜਲੀਆਂ ਥਾਂਵਾਂ ਬਾਰੇ ਕਿਵੇਂ ਪੁੱਛਣਾ ਹੈ?
ਦੋ ਲੋਕਾਂ ਨੂੰ ਸੁਣੋ ਜੋ ਨੇੜੇ ਕਿਸੇ ਰੈਸਟੋਰੈਂਟ ਦੇ ਹੋਣ ਬਾਰੇ ਪੁੱਛ ਰਹੇ ਹਨ।

Sian
Is there a restaurant near here?

Phil
Yes, there is. It’s on Station Road.

Sian
Thanks!

ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਚਿੰਤਾ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ। ਪਹਿਲੇ ਵਕਤਾ ਨੇ ਪੁੱਛਿਆ ਕਿ ਕੀ ਏਥੇ ਨੇੜੇ 'near here' ਕੋਈ ਰੈਸਟੋਰੈਂਟ 'restaurant' ਹੈ। ਉਸਨੇ ਪ੍ਰਸ਼ਨ ‘is there’ ਕੀ ਏਥੇ ਹੈ, ਨਾਲ ਪੁੱਛਿਆ। ਸੁਣੋ ਅਤੇ ਵਾਕ ਨੂੰ ਦੁਹਰਾਓ ਵੀ।

Is there a restaurant near here?

ਰਾਜਵੀਰ
ਤੁਸੀਂ ਨੇੜਲੀ ਕਿਸੇ ਵੀ ਥਾਂ ਬਾਰੇ ਪੁੱਛਣ ਲਈ ਇਹ ਪ੍ਰਸ਼ਨ ਇਸਤੇਮਾਲ ਕਰ ਸਕਦੇ ਹੋ। ਵਾਕ ਨੂੰ ਸੁਣੋ ਅਤੇ ਪਿੱਛੇ ਬੋਲੋ।

ਕੀ ਏਥੇ ਕੋਈ ਬਜ਼ਾਰ ਹੈ?
Is there a market near here?

ਕੀ ਏਥੇ ਕੋਈ ਸੁਪਰ ਮਾਰਕਿਟ ਹੈ?
Is there a supermarket near here?

ਕੀ ਏਥੇ ਕੋਈ ਹਸਪਤਾਲ ਹੈ?
Is there a hospital near here?

ਕੀ ਏਥੇ ਕੋਈ ਬੱਸ ਸਟੈਂਡ ਹੈ?
Is there a bus station near here?

ਰਾਜਵੀਰ
ਦੂਸਰੇ ਵਕਤਾ ਨੇ ਕਿਹਾ ਹਾਂ ਏਥੇ ਹੈ, ‘yes, there is’ ਅਤੇ ਫ਼ੇਰ ਕਿਹਾ ਇਹ ਸਟੇਸ਼ਨ ਰੋਡ ਉੱਪਰ ਹੈ। ‘It’s on Station Road’  ਉਸਨੇ ਕਿਹਾ, ਇਹ ਫਲਾਨੇ ਉੱਤੇ ਹੈ ‘it’s on…’ ਅਤੇ ਫ਼ੇਰ ਗ਼ਲੀ ਦਾ ਨਾਮ ਜੋੜਿਆ। ‘Street’ ਅਤੇ ‘road’ ਅੰਗਰੇਜ਼ੀ ਵਿੱਚ ਸੜਕਾਂ ਬਾਰੇ ਦੱਸਣ ਲਈ ਆਮ ਸ਼ਬਦ ਹਨ। ਸੁਣੋ ਅਤੇ ਵਾਕ ਨੂੰ ਦੁਹਰਾਓ।
Yes, there is. It’s on Station Road.

ਰਾਜਵੀਰ
ਪਹਿਲੇ ਵਕਤਾ ਨੇ ਮਦਦ ਲਈ ‘thanks!’ ਕੀਤਾ। ਸੁਣੋ ਅਤੇ ਬੋਲੋ ਵੀ।
Thanks.

ਰਾਜਵੀਰ
ਸ਼ਾਬਾਸ਼ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਥਾਂਵਾਂ ਬਾਰੇ ਪੁੱਛ ਰਹੇ ਹਨ।
ਪੀਟ ‘park’ ਬਾਰੇ ਪੁੱਛਣਾ ਚਾਹੁੰਦਾ ਹੈ।

Is there a park near her?

Yes, there is. It’s on King George Street.

Thanks

ਰਾਜਵੀਰ
ਕਲੇਅਰ hotel ਬਾਰੇ ਪੁੱਛਣਾ ਚਾਹੁੰਦੀ ਹੈ।

Is there a hotel near here?

Yes, there is. It’s on East Street.

Thanks

ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਤੇ ਦੁਹਰਾਓ।

Is there a restaurant near here?

Yes, there is.

It’s on Station Road.

Thanks!

ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਕੀ ਨੇੜੇ ਕੋਈ ਰੈਸਟੋਰੈਂਟ ਹੈ?
Is there a restaurant near here?

ਹਾਂ, ਏਥੇ ਹੈ।
Yes, there is.

ਇਹ ਸਟੇਸ਼ਨ ਰੋਡ ਉੱਪਰ ਹੈ।
It’s on Station Road

ਧੰਨਵਾਦ
Thanks.

ਰਾਜਵੀਰ
ਬਹੁਤ ਵਧੀਆ। ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਥਾਵਾਂ ਬਾਰੇ ਕਿਵੇਂ ਪੁੱਛਣਾ ਹੈ। ਪਹਿਲੇ ਵਕਤਾ ਦੇ, ਤੁਹਾਡੇ ਸ਼ਹਿਰ ਸੰਬੰਧੀ ਪ੍ਰਸ਼ਨਾਂ ਦਾ ਜੁਆਬ ਦੇ ਕੇ, ਅਭਿਆਸ ਕਰੋ।

Is there a restaurant near here?

Thanks

ਰਾਜਵੀਰ
ਸਹੀ, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।

Sian
Is there a restaurant near here?

Phil
Yes, there is. It’s on Station Road.

Sian
Thanks!

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਲੋਕਾਂ ਨੂੰ ਨੇੜਲੀਆਂ ਥਾਵਾਂ ਬਾਰੇ ਪੁੱਛ ਅਤੇ ਦੱਸ ਸਕਦੇ ਹੋ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਵੱਖ-ਵੱਖ ਥਾਵਾਂ ਬਾਰੇ ਪੁੱਛਕੇ ਅਤੇ ਦੱਸਕੇ ਅਭਿਆਸ ਕਰੋ। ਚਲੋ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
Check what you’ve learned by choosing the correct answer to the question.

Is there a… near here? ਕੀ ਏਥੇ ਨੇੜੇ ਕੋਈ ਰੈਸਟੋਰੈਂਟ ਹੈ?

3 Questions

ਸਹੀ ਜੁਆਬ ਚੁਣੋ। 

Choose the correct answer.

እንኳን ደስ ያለዎ ሙከራውን አጠናቀዋል
Excellent!Great job!መጥፎ እድል ነጥብ አስመዝግበዋል :
x / y

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.

Session Vocabulary

  • Is there a ______ near here?
    ਕੀ ਏਥੇ ਨੇੜੇ ਕੋਈ ______ ਹੈ?

    Yes, there is.
    ਹਾਂ, ਏਥੇ ਹੈ।

    It’s on ______.
    ਇਹ______ਉੱਪਰ ਹੈ।

    Thanks!
    ਧੰਨਵਾਦ।

    a restaurant
    ਇੱਕ ਰੈਸਟੋਰੈਂਟ

    a park
    ਇੱਕ ਪਾਰਕ

    a hotel
    ਇੱਕ ਹੋਟਲ