ਤੁਹਾਡਾ ਸ਼ਹਿਰ ਕਿੰਨਾ ਗਰਮ ਹੈ?

ਦੁਨੀਆਂ ਲਗਾਤਾਰ ਗਰਮ ਹੋ ਰਹੀ ਹੈ। ਜੁਲਾਈ 2019 ਹੁਣ ਤੱਕ ਦੇ ਸਭ ਤੋਂ ਗਰਮ ਮਹੀਨੇ ਦੇ ਰੂਪ ਵਿੱਚ ਦਰਜ ਕੀਤਾ ਗਿਆ- ਅਤੇ ਧਰਤੀ 'ਤੇ ਲਗਭਗ ਹਰ ਥਾਂ ਜੁਲਾਈ ਦਾ ਤਾਪਮਾਨ 1880-1900 ਦੀ ਤੁਲਨਾ ਵਿੱਚ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਰਿਹਾ, ਜਿਵੇਂ ਕਿ ਇਸ ਗਲੋਬ ਵਿੱਚ ਦਿਖਾਇਆ ਗਿਆ ਹੈ।

ਸੰਨ 1900 ਤੋਂ ਬਾਅਦ ਦੁਨੀਆਂ ਦਾ ਬਦਲਦਾ ਤਾਪਮਾਨ ਦਿਖਾਉਣ ਵਾਲਾ ਨਕਸ਼ਾ

ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਕਿ ਵਾਤਾਵਰਣ ਬਦਲਾਅ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਸੰਸਾਰ ਦਾ ਤਾਪਮਾਨ 1.5 ਡਿਗਰੀ ਤੋਂ ਜ਼ਿਆਦਾ ਨਹੀਂ ਵਧਣਾ ਚਾਹੀਦਾ। ਇਸ ਦੀ ਤੁਲਨਾ 1850-1900 ਵੇਲੇ ਦੇ ਤਾਪਮਾਨ ਨਾਲ ਕੀਤੀ ਗਈ ਹੈ ਜਦੋਂ ਉਦਯੋਗੀਕਰਨ ਇੰਨਾਂ ਨਹੀਂ ਫੈਲਿਆ ਸੀ।

ਧਰਤੀ ਦਾ ਤਾਪਮਾਨ ਉਸ ਸਮੇਂ ਤੋਂ ਇੱਕ ਡਿਗਰੀ ਵੱਧ ਚੁੱਕਿਆ ਹੈ।

ਇਹ ਸੁਣਨ ਵਿੱਚ ਜ਼ਿਆਦਾ ਨਹੀਂ ਲਗਦਾ, ਪਰ ਜੇ ਦੇਸਾਂ ਨੇ ਦਿੱਤੀ ਚੇਤਾਵਨੀ ਅਨੁਸਾਰ ਧਿਆਨ ਨਹੀਂ ਦਿੱਤਾ ਤਾਂ ਵਾਤਾਵਰਣ ਬਦਲਾਅ 'ਤੇ ਕੰਮ ਕਰ ਰਹੀ ਕੌਮਾਂਤਰੀ ਸੰਸਥਾ ਆਈਪੀਸੀਸੀ ਅਨੁਸਾਰ ਦੁਨੀਆਂ ਵਿੱਚ 'ਮਾਰੂ ਬਦਲਾਅ' ਆਵੇਗਾ

ਸਮੁੰਦਰੀ ਤਟ ਤੋਂ ਪਾਣੀ ਉੱਪਰ ਵੱਧ ਜਾਵੇਗਾ ਜਿਸ ਕਰਕੇ ਲੱਖਾਂ ਲੋਕਾਂ ਨੂੰ ਘਰ ਛੱਡਣੇ ਪੈ ਸਕਦੇ ਹਨ। ਸਾਨੂੰ ਸੋਕਾ, ਗਰਮ ਹਵਾਵਾਂ ਤੇ ਭਾਰੀ ਮੀਂਹ ਝੱਲਣੇ ਪੈ ਸਕਦੇ ਹਨ। ਝੋਨਾ, ਮੱਕੀ ਤੇ ਕਣਕ ਵਰਗੀਆਂ ਫਸਲਾਂ ਦੀ ਪੈਦਵਾਰ ਖ਼ਤਰੇ ਵਿੱਚ ਆ ਜਾਵੇਗੀ।

ਜੇ ਇੰਝ ਹੀ ਵਾਤਾਵਰਨ ਵਿੱਚ ਬਦਲਾਅ ਆਉਂਦਾ ਰਿਹਾ ਤਾਂ,ਹੋ ਸਕਦਾ ਹੈ ਕਿ ਇਸ ਸ਼ਤਾਬਦੀ ਦੇ ਅੰਤ ਤੱਕ ਤਾਪਮਾਨ 3-5 ਡਿਗਰੀ ਸੈਲਸੀਅਸ ਵੱਧ ਜਾਵੇ

ਪਤਾ ਕਰੋ ਕਿ ਤੁਹਾਡੇ ਸ਼ਹਿਰ ਵਿੱਚ ਕਿੰਨੀ ਗਰਮੀ ਵਧੀ ਹੈ ਤੇ ਅੱਗੇ ਕੀ ਹੋਵੇਗਾ।

ਕਿਰਪਾ ਕਰਕੇ ਆਪਣੇ ਬਰਾਊਜ਼ਰ ਨੂੰ ਅਪਡੇਟ ਕਰੋ

ਪਤਾ ਕਰਨ ਲਈ ਕਲਿੱਕ ਕਰੋ

ਇਸ ਨੂੰ ਥੋੜ੍ਹਾ ਸੋਖਾ ਕਰਦੇ ਹਾਂ। ਇਹ ਲਾਈਨ 10 ਸਾਲਾਂ ਦਾ ਔਸਤ ਵਿਖਾਉਂਦੀ ਹੈ। ਪਰ ਸੰਨ 2100 ਵਿੱਚ ਕਿੰਨਾ ਤਾਪਮਾਨ ਹੋਵੇਗਾ?

ਸਭ ਤੋਂ ਵਧੀਆ ਦ੍ਰਿਸ਼2100 ਤੱਕ ਦਾ ਪ੍ਰਸਤਾਵਿਤ ਤਾਪਮਾਨ

ਜਨਵਰੀ: {{temp}} ਸੈਲਸੀਅਸ ({{diff}} 1900 ਤੋਂ)

ਜੁਲਾਈ: {{temp}} ਸੈਲਸੀਅਸ ({{diff}} 1900 ਤੋਂ)

ਇਹ ਕਿਵੇਂ ਹੋ ਸਕਦਾ ਹੈ?

ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਸ਼ਤਾਬਦੀ ਦੇ ਮੁਢਲੇ ਸਾਲਾਂ ਵਿੱਚ ਸਭ ਤੋਂ ਵੱਧ ਹੁੰਦਾ ਹੈ ਤੇ ਬਾਅਦ ਵਿੱਚ ਇੱਕ ਦਮ ਘੱਟ ਜਾਂਦਾ ਹੈ। ਇਸ ਨਾਲ ਦੁਨੀਆਂ ਦਾ ਤਾਪਮਾਨ 2 ਡਿਗਰੀ ਤੋਂ ਜ਼ਿਆਦਾ ਨਹੀਂ ਵਧੇਗਾ, ਕਾਰਬਨ ਦੇ ਨਿਕਾਸ 'ਤੇ ਪਾਬੰਦੀ ਲਾਉਣ ਵਾਲੀਆਂ ਸਖ਼ਤ ਨੀਤੀਆਂ ਦੀ ਜ਼ਰੂਰਤ ਹੈ।

ਮੀਡੀਅਮ ਲੋਅ ਸਨੈਰੀਓ2100 ਤੱਕ ਦਾ ਪ੍ਰਸਤਾਵਿਤ ਤਾਪਮਾਨ

ਜਨਵਰੀ: {{temp}} ਸੈਲਸੀਅਸ ({{diff}} 1900 ਤੋਂ)

ਜੁਲਾਈ: {{temp}} ਸੈਲਸੀਅਸ ({{diff}} 1900 ਤੋਂ)

ਇਹ ਕਿਵੇਂ ਹੋ ਸਕਦਾ ਹੈ?

2040 ਤੱਕ ਕਾਰਬਨ ਦਾ ਨਿਕਾਸ ਸਭ ਤੋਂ ਜ਼ਿਆਦਾ ਹੋਵੇਗਾ ਤੇ ਫਿਰ ਘਟੇਗਾ। ਇਹ ਬਹੁਤ ਸਿਆਸੀ ਟਾਰਗੇਟਾਂ ਨਾਲ ਜੋੜਿਆ ਗਿਆ ਹੈ ਤਾਂ ਕਿ ਵਾਤਾਵਰਣ ਬਦਲਾਅ ਨਾਲ ਲੜਿਆ ਜਾ ਸਕੇ

ਮੀਡੀਅਮ-ਹਾਈ ਸਨੈਰੀਓ2100 ਤੱਕ ਦਾ ਪ੍ਰਸਤਾਵਿਤ ਤਾਪਮਾਨ

ਜਨਵਰੀ: {{temp}} ਸੈਲਸੀਅਸ ({{diff}} 1900 ਤੋਂ)

ਜੁਲਾਈ: {{temp}} ਸੈਲਸੀਅਸ ({{diff}} 1900 ਤੋਂ)

ਇਹ ਕਿਵੇਂ ਹੋ ਸਕਦਾ ਹੈ?

ਇਹ ਕੁਝ ਮੀਡੀਅਮ ਲੋਅ ਦ੍ਰਿਸ਼ ਨਾਲ ਮਿਲਦਾ ਹੈ, ਪਰ ਗ੍ਰੀਨ ਹਾਊਸ ਗੈਸਾਂ 2080 ਤੱਕ ਨਹੀਂ ਘੱਟ ਹੋਣਗੀਆਂ।

ਮਾੜੇ ਹਾਲਾਤ2100 ਤੱਕ ਦਾ ਪ੍ਰਸਤਾਵਿਤ ਤਾਪਮਾਨ

ਜਨਵਰੀ: {{temp}} ਸੈਲਸੀਅਸ ({{diff}} 1900 ਤੋਂ)

ਜੁਲਾਈ: {{temp}} ਸੈਲਸੀਅਸ ({{diff}} 1900 ਤੋਂ)

ਇਹ ਕਿਵੇਂ ਹੋ ਸਕਦਾ ਹੈ?

ਸਭ ਤੋਂ ਮਾੜਾ ਹੋਵੇਗਾ ਕਿ 21ਵੀਂ ਸਦੀ ਵਿੱਚ ਇਨ੍ਹਾਂ ਗੈਸਾਂ ਦੇ ਨਿਕਾਸ 'ਤੇ ਰੋਕ ਨਾ ਲੱਗੇ। ਇਸ ਨਾਲ ਪੂਰੀ ਦੁਨੀਆਂ ਵਿੱਚ ਸੰਨ 2100 ਤੱਕ ਲਗਭਗ 3 ਤੋਂ 5 ਡਿਗਰੀ ਤਾਪਮਾਨ ਵਿੱਚ ਵਾਧਾ ਹੋਵੇਗਾ।

ਭਵਿੱਖ ਅਨਿਸ਼ਚਤ ਹੈ। ਇਨ੍ਹਾਂ ਵਿੱਚੋਂ ਕਿਹੜੇ ਹਾਲਾਤ ਸੱਚਾਈ ਦੇ ਸਭ ਤੋਂ ਨੇੜੇ ਹਨ, ਇਹ ਵੱਖਰੇ ਦੇਸਾਂ ਦੁਆਰਾ ਕੀਤੀ ਕਾਰਵਾਈ 'ਤੇ ਨਿਰਭਰ ਕਰਦਾ ਹੈ।

ਇਸ ਨਾਲ ਕੀ ਹੋ ਸਕਦਾ ਹੈ?

ਗਲੋਬ ਵਿੱਚ ਨਿਊਯਾਰਕ
ਨਿਊਯਾਰਕਅਮਰੀਕਾ

8 ਬਿਲੀਅਨ ਤੋਂ ਵੱਧ ਆਬਾਦੀ ਹੋਣ ਕਰਕੇ ਨਿਊਯਾਰਕ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ ਹੈ। ਪਰ ਇਸ ਸ਼ਹਿਰ ਨੂੰ ਤੱਟੀ ਹੜ੍ਹਾਂ ਅਤੇ ਤੂਫ਼ਾਨ ਦਾ ਖਤਰਾ ਹੈ, ਜਿਵੇਂ ਕਿ ਅਕਤੂਰ-ਨਵੰਬਰ 2012 ਵਿੱਚ ਤੂਫਾਨ ਸੈਂਡੀ ਆਇਆ ਸੀ। ਸੈਂਡੀ ਨਾਲ ਮੈਨਹੈਟਨ ਵਿੱਚ ਦਾਖ਼ਲ ਹੁੰਦੀਆਂ ਸੜਕੀ ਸੁਰੰਗਾਂ ਅਤੇ ਪੈਦਲ ਪਾਰ ਕਰਨ ਵਾਲੇ ਰਸਤੇ ਪਾਣੀ ਨਾਲ ਭਰ ਗਏ ਸਨ, ਜਿਸ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

ਜਲਵਾਯੂ ਪਰਿਵਰਤਨ ਕਾਰਨ ਕਿਤੇ ਸ਼ਕਤੀਸ਼ਾਲੀ ਤੂਫ਼ਾਨ ਆਉਣਗੇ ਜੋ ਜ਼ਿਆਦਾ ਪਾਣੀ ਲੈ ਕੇ ਆਉਣਗੇ। ਇਸ ਨਾਲ ਸਮੁੰਦਰ ਦਾ ਪੱਧਰ ਵੀ ਵਧੇਗਾ। ਨਿਊਯਾਰਕ ਦਾ 1500 ਕਿਲੋਮੀਟਰ ਲੰਬਾ ਸਮੁੰਦਰੀ ਤੱਟ ਹੈ, ਜਿਸ 'ਤੇ ਇਨ੍ਹਾਂ ਪਰਿਵਰਤਨਾਂ ਦਾ ਸਿੱਧਾ ਅਸਰ ਹੋਵੇਗਾ। ਅਮਰੀਕੀ ਕੁਦਰਤੀ ਆਪਦਾ ਵਿਭਾਗ ਦੇ ਅੰਦਾਜ਼ੇ ਮੁਤਾਬਕ 2050 ਤੱਕ ਸ਼ਹਿਰ ਦਾ ਇੱਕ ਚੌਥਾਈ ਹਿੱਸਾ ਯਾਨਿ 10 ਲੱਖ ਲੋਕਾਂ ਦੀ ਆਬਾਦੀ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸ਼ਾਮਿਲ ਹੋ ਜਾਵੇਗੀ।

ਗਲੋਬ ਵਿੱਚ ਆਰਕਟਿਕ
ਆਰਕਟਿਕ

ਜਲਵਾਯੂ ਪਰਿਵਰਤਨ ਨੂੰ ਲੈ ਕੇ ਆਰਕਟਿਕ ਬੇਹੱਦ ਸੰਵੇਦਨਸ਼ੀਲ ਇਲਾਕਾ ਹੈ। ਇੱਥੋਂ ਦਾ ਤਾਪਮਾਨ ਪੂਰੀ ਦੁਨੀਆਂ ਦੇ ਤਾਪਮਾਨ ਦੇ ਮੁਕਾਬਲੇ ਦੁਗਣੀ ਤੇਜ਼ੀ ਨਾਲ ਵੱਧ ਰਿਹਾ ਹੈ। ਗਲੋਬਲ ਵਾਰਮਿੰਗ ਕਾਰਨ ਆਰਕਟਿਕ ਕੋਲਾ ਖਾਨਾਂ ਵਿੱਚ ਕਿਸੇ ਚਮਕੀਲੀ ਸਤਹਿ ਵਾਂਗ ਦਿਖ ਰਿਹਾ ਹੈ।

ਦਨੁੀਆ ਦੇ ਦੂਜੇ ਇਲਾਕਿਆਂ ਵਾਂਗ ਹੀ, ਆਰਕਟਿਕ ਵਿੱਚ ਹਵਾ ਅਤੇ ਪਾਣੀ ਦਾ ਤਾਪਮਾਨ ਵੱਧ ਰਿਹਾ ਹੈ, ਪਰ ਆਰਕਟਿਕ ਸਮੁੰਦਰ ਬਰਫ਼ ਨਾਲ ਢੱਕਿਆ ਹੈ ਜੋ ਗਰਮੀ ਵਿੱਚ ਪਿਘਲਦੀ ਹੈ ਅਤੇ ਠੰਢ ਆਉਣ ਤੇ ਫਿਰ ਜਮ ਜਾਂਦੀ ਹੈ। ਹਾਲ ਦੇ ਦਹਾਕਿਆਂ ਵਿੱਚ, ਹਰਫ਼ ਪਿਘਲਣ ਦੀ ਰਪ਼ਤਾਰ, ਉਸ ਜੰਮਣ ਦੀ ਰਫ਼ਤਾਰ ਨਾਲੋਂ ਤੇਜ਼ ਹੈ, ਇਸ ਕਾਰਨ ਬਰਫ਼ ਘੱਟ ਹੋ ਰਹੀ ਹੈ। ਇਸ ਕਰਕੇ ਹੀ ਪੂਰੀ ਦੁਨੀਆਂ ਦੀ ਤੁਲਨਾ ਵਿੱਚ ਆਰਕਟਿਕ ਦੇ ਤਾਪਮਾਨ ਵਿੱਚ ਵਾਧੂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਗਲੋਬ ਵਿੱਚ ਜਕਾਰਤਾ
ਜਕਾਰਤਾਇੰਡੋਨੇਸ਼ੀਆ

ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਕਰੀਬ ਇੱਕ ਕਰੋੜ ਦੀ ਆਬਾਦੀ ਵਾਲਾ ਜਕਾਰਤਾ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਡੁੱਬਣ ਵਾਲਾ ਸ਼ਹਿਰ ਹੈ।. ਸ਼ਹਿਰ ਦੇ ਉੱਤਰੀ ਹਿੱਸੇ ਦੇ ਕੁਝ ਇਲਾਕੇ 25 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਡੁੱਬ ਰਹੇ ਹਨ। ਇਸ ਦੇ ਦੋ ਕਾਰਨ ਹਨ, ਇੱਕ ਤਾਂ ਹੇਠਾਂ ਤੋਂ ਢੇਰ ਸਾਰਾ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਜ਼ਮੀਨ ਧਸ ਰਹੀ ਹੈਅਤੇ ਦੂਜਾ ਜਲਵਾਯੂ ਪਰਿਵਰਤਨ ਕਰਕੇ ਸਮੁੰਦਰ ਦਾ ਪੱਧਰ ਵੱਧ ਰਿਹਾ ਹੈ। ਸ਼ਹਿਰ ਦੀ ਸੁਰੱਖਿਆ ਲਈ 40 ਅਰਬ ਡਾਲਰ ਦੀ ਲਾਗਤ ਨਾਲ 32 ਕਿਲੋਮੀਟਰ ਲੰਬੀ ਦਿਵਾਰ ਸਮੁੰਦਰ ਦੇ ਨਾਲ ਬਣਾਈ ਗਈ ਹੈ ਜਦ ਕਿ 17 ਬਣਾਵਟੀ ਆਈਲੈਂਡਸ ਤਿਆਰ ਕੀਤੇ ਗਏ ਹਨ।

ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੇਵਲ ਅੰਤਰਿਮ ਉਪਾਅ ਹਨ। ਇਨ੍ਹਾਂ ਲੋਕਾਂ ਦੀ ਦਲੀਲ ਹੈ ਕਿ 2050 ਤੱਕ ਜ਼ਮੀਨ ਹੇਠਲਾ ਪਾਣੀ ਕਢਣਾ ਬੰਦ ਕਰਨਾ ਹੋਵੇਗਾ ਅਤੇ ਸ਼ਹਿਰ ਨੂੰ ਜਲ ਸਰੋਤਾਂ ਨਾਲ ਪਾਈਪਲਾਈਨ ਰਾਹੀਂ ਆਉਣ ਵਾਲੇ ਪਾਣੀ 'ਤੇ ਚੁਣੌਤੀ ਬਣੀ ਰਹੇਗੀ। ਊਸ਼ਮੀ ਦਬਾਅ ਕਰਕੇ ਪਾਣੀ ਫੈਲਦਾ ਹੈ। ਬਰਫ਼ ਦੇ ਪਿਘਲਣ ਨਾਲ ਵੀ ਇਹ ਪੱਧਰ ਵੱਧ ਰਿਹਾ ਹੈ।