ਤੁਰਕੀ ਭੂਚਾਲ, ਮੀਂਹ ਤੇ ਠੰਢ... ਕੁਦਰਤੀ ਆਫਤ ਦੇ ਦਰਦਨਾਕ ਮੰਜ਼ਰ ਦਾ ਵੀਡੀਓ
ਸੀਰੀਆ ਅਤੇ ਤੁਰਕੀ ਦੀ ਸਰਹੱਦ 'ਤੇ ਸੋਮਵਾਰ ਨੂੰ ਆਏ ਜ਼ਬਰਦਸਤ ਭੂਚਾਲ 'ਚ ਹੁਣ ਤੱਕ 4000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਤਬਾਹੀ ਐਨੀ ਹੋਈ ਕਿ ਹਜ਼ਾਰਾਂ ਹੀ ਇਮਾਰਤਾਂ ਤਹਿਸ-ਨਹਿਸ ਹੋ ਗਈਆਂ।
ਮਲਬੇ ਵਿੱਚ ਤਬਦੀਲ ਹੋਈਆਂ ਇਮਾਰਤਾਂ ਹੇਠ ਅਜੇ ਵੀ ਕਈ ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ, ਜਿਨ੍ਹਾਂ ਦੀ ਭਾਲ ਕਰਨ ਲਈ ਰਾਹਤ ਕਾਰਜ ਜਾਰੀ ਹਨ। ਮਲਬੇ ਹੇਠੋਂ ਲਗਾਤਾਰ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ, ਕੁਝ ਲੋਕਾਂ ਦੀ ਜਾਨ ਬਚਾਈ ਵੀ ਗਈ ਹੈ, ਪਰ ਜ਼ਖ਼ਮੀ ਹਾਲਤ ਵਿੱਚ ਹਜ਼ਾਰਾਂ ਹੀ ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ।
ਜਾਨ ਬਚਾ ਕੇ ਸੁਰੱਖਿਅਤ ਕੈਂਪਾਂ ਵਿੱਚ ਪਹੁੰਚੇ ਕਈ ਲੋਕਾਂ ਨੇ ਅੱਖੀ ਦੇਖਿਆ ਉਹ ਭਿਆਨਕ ਮੰਜ਼ਰ ਬਿਆਨ ਕੀਤਾ ਹੈ।
ਐਡਿਟ- ਰਾਜਨ ਪਪਨੇਜਾ