ਸੰਗਰੂਰ ਦੇ ਭੁਟਾਲ ਕਲਾਂ 'ਚ ਪਰਾਲੀ ਲੈਣ ਵਾਲੀ ਕੰਪਨੀ ਦੇ ਕੋਲ ਹੀ ਵਿੱਚ ਕੁਝ ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾ ਰਹੇ

ਖੇਤਾਂ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਬਚੀ ਪਰਾਲੀ ਇਕੱਠੀ ਕਰਨ, ਉਸਦੀਆਂ ਬੇਲਾਂ ਬਣਾਉਣ ਅਤੇ ਪਲਾਂਟ ਤੱਕ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹੇ ਵਿੱਚ ਪੈਂਦੇ ਪਿੰਡ ਭੁਟਾਲ ਕਲਾਂ ਵਿੱਚ। ਇਸੇ ਪਿੰਡ ਵਿੱਚ ਵਰਬੀਓ ਇੰਡੀਆ ਪ੍ਰਾਈਵੇਟ ਲਿਮੀਟੇਡ ਨਾਂ ਦੀ ਕੰਪਨੀ ਦਾ ਪਲਾਂਟ ਹੈ ਜਿੱਥੇ ਪਰਾਲੀ ਤੋਂ ਗੈਸ ਅਤੇ ਖਾਦ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਪਰ ਇਸੇ ਪਿੰਡ ਵਿੱਚ ਹੀ ਕੁਝ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਹਨ, ਪਲਾਂਟ ਬਿਲਕੁਲ ਨੇੜੇ ਹੈ ਪਰ ਇਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਦਾ ਰਾਹ ਚੁਣਿਆ। ਜਾਣੋ ਕੀ ਹੈ ਪੂਰਾ ਮਾਮਲਾ।

ਰਿਪੋਰਟ- ਕੁਲਵੀਰ ਨਮੋਲ

ਐਡਿਟ- ਨਿਮਿਤ ਵਤਸ