ਹਰਿਆਣਾ: ਪੰਚਾਇਤੀ ਚੋਣਾਂ ਦੌਰਾਨ ਵੰਡੀ ਜਾ ਰਹੀ ਸ਼ਰਾਬ ਨੂੰ ਰੋਕਣ ਲਈ ਬੀਬੀਆਂ ਨੇ ਸੰਭਾਲਿਆ ਮੋਰਚਾ

ਜ਼ਿਲ੍ਹਾ ਜੀਂਦ ਵਿੱਚ 2 ਨਵੰਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਣੀ ਐ ਤੇ ਇਹ ਬੀਬੀਆਂ ਚਾਹੁੰਦੀਆਂ ਹਨ ਕਿ ਕੋਈ ਵੀ ਨੇਤਾ ਇਨ੍ਹਾਂ ਦੇ ਘਰਵਾਲਿਆਂ ਨੂੰ ਸ਼ਰਾਬ ਨਾ ਵੰਡੇ, ਇਸ ਲਈ ਪਿੰਡ ਦੀਆਂ ਔਰਤਾਂ ਡੰਡੇ ਲੈ ਕੇ ਬੈਠਦੀਆਂ ਹਨ, ਗਰੁੱਪ ਬਣਾ ਕੇ ਵੱਖ-ਵੱਖ ਚੌਕਾਂ ਉੱਤੇ ਪਹਿਰਾ ਦਿੰਦੀਆਂ ਹਨ ਤੇ ਮਰਦਾਂ ਉੱਤੇ ਨਜ਼ਰ ਰਖਦੀਆਂ ਹਨ।

ਚੋਣਾਂ ਵਿੱਚ ਸ਼ਰਾਬ ਵੰਡੇ ਜਾਣ ਦਾ ਵਿਰੋਧ ਕਰਦੀਆਂ ਇਨ੍ਹਾਂ ਬੀਬੀਆਂ ਨੇ ਆਪਣੇ ਕੁਝ ਮੁੱਦੇ ਵੀ ਗਿਣਵਾਏ ਹਨ। ਤੁਹਾਨੂੰ ਦੱਸ ਦਈਏ ਇਸ ਪਿੰਡ ਵਿੱਚ ਉਂਝ ਵੀ ਸ਼ਰਾਬ ਦਾ ਕੋਈ ਠੇਕਾ ਨਹੀਂ ਹੈ, 4 ਸਾਲ ਪਹਿਲਾਂ ਪਿੰਡ ਵਾਲਿਆਂ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਸੀ ਕਿ ਉਨ੍ਹਾਂ ਦੇ ਪਿੰਡ ਤੋਂ ਸ਼ਰਾਬ ਦੇ ਠੇਕੇ ਹਟਾਏ ਜਾਣ।

ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)