150 ਤੋਂ ਵੱਧ ਜਾਨਾਂ ਲੈਣ ਵਾਲੀ ਹੈਲੋਵੀਨ ਪਾਰਟੀ ਦੀਆਂ ਵੀਡੀਓਜ਼

ਵੀਡੀਓ ਕੈਪਸ਼ਨ, ਹੈਲੋਵੀਨ ਪਾਰਟੀ : 150 ਤੋਂ ਵੱਧ ਜਾਨਾਂ ਲੈਣ ਵਾਲੀ ਪਾਰਟੀ ਵਿੱਚ ਮਚੀ ਭਗਦੜ

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਸ਼ਨੀਵਾਰ ਨੂੰ ਹੈਲੋਵੀਨ ਦੇ ਜਸ਼ਨ ਲਈ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਮਚੀ ਭਗਦੜ 'ਚ ਘੱਟੋ-ਘੱਟ 151 ਲੋਕਾਂ ਦੀ ਮੌਤ ਹੋ ਗਈ ਅਤੇ 82 ਜ਼ਖਮੀ ਹੋ ਗਏ।

ਮਰਨ ਵਾਲਿਆਂ ਵਿਚ ਜ਼ਿਆਦਾਤਰ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪੁਲਿਸ ਭੀੜ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਹੈ।

ਜ਼ਖਮੀਆਂ ਦਾ ਕਹਿਣਾ ਹੈ ਕਿ ਲੋਕ ਇਕ-ਦੂਜੇ 'ਤੇ ਚੜ੍ਹ ਰਹੇ ਸਨ, ਉਨ੍ਹਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ। ਕੋਵਿਡ ਨਾਲ ਸਬੰਧਤ ਪਾਬੰਦੀਆਂ ਹਟਣ ਤੋਂ ਬਾਅਦ ਇਹ ਸਿਓਲ ਵਿੱਚ ਪਹਿਲਾ ਹੈਲੋਵੀਨ ਜਸ਼ਨ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)