ਜਲ੍ਹਿਆਂਵਾਲਾ ਕਾਂਡ ਦੇ ਪੀੜਤ ਪਰਿਵਾਰ ਰਿਸ਼ੀ ਸੁਨਕ ਤੋਂ ਕਿਵੇਂ ਮਾਫ਼ੀ ਚਾਹੁੰਦੇ ਹਨ

ਵੀਡੀਓ ਕੈਪਸ਼ਨ, ਜਲ੍ਹਿਆਂਵਾਲਾ ਕਾਂਡ ਦੇ ਪੀੜਤ ਪਰਿਵਾਰ ਰਿਸ਼ੀ ਤੋਂ ਕਿਵੇਂ ਮਾਫ਼ੀ ਚਾਹੁੰਦੇ ਹਨ

13 ਅਪ੍ਰੈਲ 1919 ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਇੱਕ ਅਹਿਮ ਮੋੜ ਮੰਨਿਆ ਜਾਂਦਾ ਹੈ।

ਬਹੁਤ ਸਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਸਾਕੇ ਤੋਂ ਬਾਅਦ ਅੰਗਰੇਜ਼ਾਂ ਦਾ ਭਾਰਤ 'ਤੇ ਰਾਜ ਕਰਨ ਦਾ ਨੈਤਿਕ ਦਾਅਵਾ ਖ਼ਤਮ ਹੋ ਗਿਆ ਸੀ। ਇਸ ਤੋਂ ਬਾਅਦ ਅੰਗਰੇਜ਼ਾਂ ਖਿਲਾਫ਼ ਜਿਹੜਾ ਸਿਆਸੀ ਮੁਹਾਜ ਖੜ੍ਹਾ ਹੋਇਆ ਉਹ ਭਾਰਤ ਨੂੰ ਅਜ਼ਾਦੀ ਤੱਕ ਲਿਜਾ ਕੇ ਹੀ ਰੁਕਿਆ।

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰ ਸਮੇਂ-ਸਮੇਂ ਉੱਤੇ ਬ੍ਰਿਟੇਨ ਸਰਕਾਰ ਤੋਂ ਮਾਫ਼ੀ ਮੰਗਣ ਦੀ ਮੰਗ ਕਰਦੇ ਰਹੇ ਹਨ।

ਹੁਣ ਜਦੋਂ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਹਨ ਤਾਂ ਇੱਕ ਵਾਰ ਫ਼ਿਰ ਜਲ੍ਹਿਆਂਵਾਲਾ ਫ੍ਰੀਡਮ ਫਾਈਡਟਰ ਫਾਊਂਡੇਸ਼ਨ ਨੇ ਮਾਫ਼ੀ ਮੰਗਣ ਦੀ ਮੰਗ ਦੁਹਰਾਈ ਹੈ।

(ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)