ਨੀਦਰਲੈਂਡਸ ਵੱਲੋਂ ਭਾਰਤ ਖ਼ਿਲਾਫ਼ ਕ੍ਰਿਕਟ ਖੇਡਣ ਵਾਲੇ ਪੰਜਾਬੀ ਬਾਰੇ ਜਾਣੋ
19 ਸਾਲਾ ਵਿਕਰਮਜੀਤ ਸਿੰਘ ਪੰਜਾਬ ਦੇ ਜਲੰਧਰ ਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਹੈ। ਉਹ 5 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਾਲ ਹੌਲੈਂਡ ਚਲੇ ਗਏ ਸਨ।
ਜਿੱਥੇ ਉਨ੍ਹਾਂ ਨੇ ਕ੍ਰਿਕਟ ਵਿੱਚ ਆਪਣਾ ਕਰੀਅਰ ਬਣਾਇਆ ਹਾਲਾਂਕਿ ਕ੍ਰਿਕਟ ਦੇ ਗੁਰ ਉਨ੍ਹਾਂ ਨੇ ਪੰਜਾਬ ਅਤੇ ਚੰਡੀਗੜ੍ਹ ਤੋਂ ਵੀ ਸਿੱਖੇ ਹਨ ਅਤੇ ਉਹ ਇੱਥੇ ਸਿਖਲਾਈ ਲਈ ਆਉਂਦੇ ਵੀ ਰਹਿੰਦੇ ਹਨ।
ਵੀਰਵਾਰ ਨੂੰ ਉਨ੍ਹਾਂ ਦੀ ਟੀਮ ਦਾ ਮੁਕਾਬਲਾ ਭਾਰਤ ਦੇ ਨਾਲ ਸੀ, ਜਿਸ ਵਿੱਚ ਉਨ੍ਹਾਂ ਦੀ ਟੀਮ ਦੀ ਹਾਈ ਹੋਈ ਹੈ। ਟੀ-20 ਵਿੱਚ ਭਾਰਤ ਦੇ ਖਿਲਾਫ਼ ਖੇਡੇ ਵਿਕਰਮਜੀਤ ਸਿੰਘ ਬਾਰੇ ਜਾਣੋ।
ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਨਿਮਿਤ ਵਤਸ