ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਉੱਤੇ ਤਨਮਨਜੀਤ ਸਿੰਘ ਢੇਸੀ ਦਾ ਤੰਜ਼ : ‘ਕਾਲਾ-ਭੂਰਾ ਰੰਗ ਨਹੀਂ, PM ਦੀਆਂ ਨੀਤੀਆਂ ਨਾਲ ਬਣਨੀ ਗੱਲ’

ਵੀਡੀਓ ਕੈਪਸ਼ਨ, ਰਿਸ਼ੀ ਸੁਨਕ ਬਾਰੇ ਤਨਮਨਜੀਤ ਸਿੰਘ ਢੇਸੀ: ‘ਕਾਲਾ-ਭੂਰਾ ਰੰਗ ਨਹੀਂ, PM ਦੀਆਂ ਨੀਤੀਆਂ ਨਾਲ ਬਣਨੀ ਗੱਲ’

ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। 42 ਸਾਲ ਦੇ ਸੁਨਕ ਬ੍ਰਿਟੇਨ ਦੇ ਪਹਿਲੇ ਏਸ਼ੀਆਈ ਮੂਲ ਦੇ ਅਤੇ ਹਿੰਦੂ ਪ੍ਰਧਾਨ ਮੰਤਰੀ ਹੋਣਗੇ।

ਬ੍ਰਿਟੇਨ ਦੇ ਲੇਬਰ ਪਾਰਟੀ ਤੋਂ ਸਲੋਅ ਇਲਾਕੇ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਰਿਸ਼ੀ ਸੁਨਕ ਸਾਹਮਣੇ ਚੁਣੌਤੀਆਂ, ਮੁਸ਼ਕਲਾਂ ਅਤੇ ਉਨ੍ਹਾਂ ਦੀ ਚੋਣ ਨੂੰ ਲੈ ਕੇ ਮਨਾਏ ਜਾ ਰਹੇ ਜਸ਼ਨ ਉੱਤੇ ਗੱਲਬਾਤ ਕੀਤੀ ਹੈ।

(ਰਿਪੋਰਟ – ਜ਼ੁਬੈਰ ਅਹਿਮਦ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)