ਲਿਜ਼ ਟ੍ਰਸ ਦੇ ਅਸਤੀਫ਼ੇ ਤੋਂ ਬਾਅਦ ਯੂਕੇ ਦੀ ਪੀਐੱਮ ਦੌੜ ਵਿੱਚ ਕੌਣ-ਕੌਣ
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ 6 ਹਫ਼ਤੇ ਪਹਿਲਾਂ ਹੀ ਪੀਐੱਮ ਬਣੇ ਸਨ।
ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟਰੀਟ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੇ ਜਿਸ ਮੈਂਡੇਟ ਦੇ ਤਹਿਤ ਮੇਰੀ ਚੋਣ ਕੀਤੀ ਸੀ, ਮੈਂ ਉਸਨੂੰ ਪੂਰਾ ਨਹੀਂ ਕਰ ਸਕਾਂਗੀ।
ਯੂਕੇ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਲਈ ਪੀਐੱਮ ਟ੍ਰਸ ਦੇ ਅਸਤੀਫੇ ਦਾ ਕਾਰਨ ਅਤੇ ਉਨ੍ਹਾਂ ਦੀ ਥਾਂ ਲੈਣ ਲਈ ਹੁਣ ਕੌਣ ਦੌੜ ਵਿੱਚ ਹੈ ਇਹ ਵੀ ਜਾਣੋ।