ਐੱਸਵਾਈਐੱਲ ਦੇ ਮੁੱਦੇ ਤੇ ਭਗਵੰਤ ਮਾਨ ਨੇ ਕਿਹਾ, ‘ਮੋਦੀ ਜੀ ਹਰਿਆਣਾ ਲਈ ਗੰਗਾ-ਯਮੁਨਾ ’ਚੋਂ ਪ੍ਰਬੰਧ ਕਰਨ, ਸਾਡੇ ਕੋਲ ਪਾਣੀ ਨਹੀਂ’
ਐੱਸਵਾਈਐੱਲ ਯਾਨੀ ਸਤਲੁਜ ਯਮੁਨਾ ਲਿੰਕ ਦੇ ਮਸਲੇ ਉੱਤੇ ਪੰਜਾਬ ਅਤੇ ਹਰਿਆਣਾ ਸਰਕਾਰ ਦਰਮਿਆਨ ਸਹਿਮਤੀ ਨਹੀਂ ਬਣ ਸਕੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਇਸ ਮਸਲੇ ਨੂੰ ਸੁਲਝਾਉਣ ਲਈ ਅੱਜ ਅਧਿਕਾਰੀਆਂ ਸਣੇ ਇੱਕ ਅਹਿਮ ਮੀਟਿੰਗ ਹੋਈ। ਪਰ ਇਹ ਮੀਟਿੰਗ ਬੇਸਿੱਟਾ ਰਹੀ।