ਪਰਾਲੀ ਦੀ ਮਦਦ ਨਾਲ ਬਿਜਲੀ ਪੈਦਾ ਹੋ ਰਹੀ ਹੈ, ਜਾਣੋ ਕਿਵੇਂ

ਵੀਡੀਓ ਕੈਪਸ਼ਨ, ਪਰਾਲੀ ਦੀ ਮਦਦ ਨਾਲ ਬਿਜਲੀ ਪੈਦਾ ਹੋ ਰਹੀ ਹੈ, ਜਾਣੋ ਕਿਵੇਂ

ਸ੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਕੰਪਨੀ ਖਾਣ ਵਾਲਾ ਤੇਲ ਤਿਆਰ ਕਰਦੀ ਹੈ ਅਤੇ ਇਹ ਪਲਾਂਟ ਪੰਜਾਬ ਦੇ ਜ਼ਿਲ੍ਹਾ ਫਤਹਿਗੜ ਸਾਹਿਬ ਦੇ ਅਮਲੋਹ ਇਲਾਕੇ ਦੇ ਸ਼ਾਹਪੁਰ ਪਿੰਡ ਵਿੱਚ ਸਥਾਪਤ ਹੈ।

ਇਸ ਪਲਾਂਟ ਨੂੰ ਚਲਾਉਣ ਲਈ ਜੋ ਬਿਜਲੀ ਵਰਤੀ ਜਾਂਦੀ ਹੈ ਉਹ ਪਰਾਲੀ ਤੋਂ ਤਿਆਰ ਕੀਤੀ ਜਾਂਦੀ ਹੈ।

ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਉਨ੍ਹਾਂ ਦੀ ਪੈਸੇ ਦੀ ਤਾਂ ਬਚਤ ਹੁੰਦੀ ਹੈ ਨਾਲ ਹੀ ਸਭ ਤੋਂ ਵੱਡਾ ਫ਼ਾਇਦਾ ਵਾਤਾਵਰਨ ਨੂੰ ਹੁੰਦਾ ਹੈ।

ਕਿਸਾਨ ਪਰਾਲੀ ਅੱਗ ਲਗਾਉਣ ਦੀ ਬਜਾਏ ਇਸ ਨੂੰ ਫ਼ੈਕਟਰੀ ਨੂੰ ਵੇਚ ਕੇ ਕਮਾਈ ਵੀ ਕਰ ਰਹੇ ਹਨ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)