ਇੱਕ ਜੋਤਹੀਨ ਬਜ਼ੁਰਗ ਖੂਹ ’ਚ ਖ਼ੁਦ ਵੜ ਕੇ ਕਿਵੇਂ ਕਰਦੇ ਹਨ ਮੋਟਰਾਂ ਠੀਕ

ਵੀਡੀਓ ਕੈਪਸ਼ਨ, ਇੱਕ ਜੋਤਹੀਨ ਬਜ਼ੁਰਗ ਖੂਹ ’ਚ ਖ਼ੁਦ ਵੜ ਕੇ ਕਿਵੇਂ ਕਰਦੇ ਹਨ ਮੋਟਰਾਂ ਠੀਕ

ਚਿੰਤਮ ਰਾਜਾਈਆਹ ਦੀ ਬੜੀ ਛੋਟੀ ਉਮਰ ਵਿੱਚ ਹੀ ਅੱਖਾਂ ਦੀ ਰੋਸ਼ਣੀ ਚਲੀ ਗਈ ਸੀ। ਚਿੰਤਮ ਭੀਖ ਮੰਗ ਕੇ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੇ ਸੀ ਇਸ ਲਈ ਉਨ੍ਹਾਂ ਨੇ ਛੋਟੇ-ਮੋਟੇ ਕੰਮ ਕਰਕੇ ਗੁਜ਼ਾਰਾ ਕੀਤਾ।

ਹੁਣ ਉਹ ਖੂਹਾਂ ਦੀ ਇਲੈਕਟ੍ਰਿਕ ਮੋਟਰਾਂ ਠੀਕ ਕਰਕੇ ਸਨਮਾਨ ਭਰੀ ਜ਼ਿੰਦਗੀ ਜਿਉਂਦੇ ਹਨ। ਚਿੰਤਮ ਦੀਆਂ ਅੱਖਾਂ ਵਿੱਚ ਸਮੱਸਿਆ 4 ਸਾਲ ਦੀ ਉਮਰ ਤੋਂ ਸੀ। ਉਸ ਦੇ ਪਿਤਾ ਨੇ ਉਸ ਦਾ ਇਲਾਜ ਕਰਵਾਇਆ ਪਰ ਹਾਲਾਤ ਹੋਰ ਵਿਗੜ ਗਏ ਤੇ ਉਸ ਦੀਆਂ ਅੱਖਾਂ ਦੀ ਰੋਸ਼ਣੀ ਚਲੀ ਗਈ।

ਕਰੀਮਨਗਰ ਦੇ ਪ੍ਰਤੀਮਾ ਮੈਡੀਕਲ ਕਾਲਜ ਦੀਆਂ ਡਾਕਟਰਾਂ ਨੇ ਉਨ੍ਹਾਂ ਨੂੰ 100 ਫੀਸਦੀ ਨੇਤਰਹੀਨ ਐਲਾਨ ਦਿੱਤਾ ਤੇ 2009 ਵਿੱਚ ਸਰਟੀਫਿਕੇਟ ਦੇ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)