You’re viewing a text-only version of this website that uses less data. View the main version of the website including all images and videos.
ਈ-ਰੁਪੀ ਜਾਂ ਡਿਜੀਟਲ ਕਰੰਸੀ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਦੇਵੇਗੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚਾਲੂ ਵਿੱਤੀ ਸਾਲ (2022-23) ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਆਰਬੀਆਈ ਦੀ ਡਿਜੀਟਲ ਕਰੰਸੀ ਯਾਨੀ ਡਿਜੀਟਲ ਰੁਪਈਆ ਜਾਂ ਈ-ਰੁਪਏ ਦੇਸ਼ ਦੀ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਡਿਜੀਟਲ ਰੁਪਏ 'ਚ ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰ ਸਕਦਾ ਹੈ।
ਸ਼ੁੱਕਰਵਾਰ ਨੂੰ ਆਰਬੀਆਈ ਨੇ ਸੰਕੇਤ ਦਿੱਤਾ ਕਿ ਉਹ ਜਲਦੀ ਹੀ ਕੁਝ ਵਰਤੋਂ ਲਈ ਈ-ਰੁਪਏ ਜਾਂ ਸੀਬੀਡੀਸੀ (ਸੈਂਟਰਲ ਬੈਂਕ ਡਿਜੀਟਲ ਕਰੰਸੀ) ਨੂੰ ਲਾਂਚ ਕਰੇਗਾ। ਇਸ ਦੀ ਵਰਤੋਂ ਪਰਚੂਨ ਅਤੇ ਥੋਕ ਲੈਣ-ਦੇਣ ਲਈ ਕੀਤੀ ਜਾਵੇਗੀ।
ਕਿਹਾ ਜਾ ਰਿਹਾ ਹੈ ਕਿ ਈ- ਰੁਪਏ ਦੇਸ਼ 'ਚ ਪੇਮੈਂਟ ਸਿਸਟਮ ਨੂੰ ਨਵੀਂ ਉਚਾਈ 'ਤੇ ਲੈ ਜਾਵੇਗਾ। ਆਮ ਲੋਕ ਅਤੇ ਕਾਰੋਬਾਰੀ ਈ-ਰੁਪਏ ਰਾਹੀਂ ਕਈ ਤਰ੍ਹਾਂ ਦੇ ਲੈਣ-ਦੇਣ ਲਈ ਡਿਜੀਟਲ ਕਰੰਸੀ ਦੀ ਵਰਤੋਂ ਕਰ ਸਕਣਗੇ।
ਆਓ ਜਾਣਦੇ ਹਾਂ ਡਿਜੀਟਲ ਕਰੰਸੀ ਯਾਨੀ ਆਰਬੀਆਈ ਦੀ ਈ-ਰੁਪਏ ਕੀ ਹੈ, ਇਹ ਕਿਵੇਂ ਕੰਮ ਕਰੇਗੀ ਅਤੇ ਇਸ ਦੇ ਕੀ ਫਾਇਦੇ ਹਨ?
ਵੀਡੀਓ- ਦਲੀਪ ਸਿੰਘ
ਸ਼ੂਟ- ਮਨੀਸ਼ ਜਲੂਈ
ਐਡਿਟ- ਰਾਜਨ ਪਪਨੇਜਾ