'ਜਗਜੀਤ ਸਿੰਘ ਨੇ ਕਈ ਜੋਖ਼ਮ ਭਰੇ ਫੈਸਲੇ ਲਏ, ਪਰਿਵਾਰ ਨਾਲ ਰਿਸ਼ਤੇ ਵਿਗੜੇ ਪਰ ਫੇਰ ਸੁਧਰ ਵੀ ਗਏ' - ਭਰਾ ਦੇ ਸਾਂਝੇ ਕੀਤੇ ਨਿੱਜੀ ਕਿੱਸੇ
ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਨੂੰ ਗ਼ਜ਼ਲ ਦੀ ਦੁਨੀਆ ਵਿਚ ਵੱਖਰਾ ਮੁਕਾਮ ਹਾਸਿਲ ਹੈ। ਪੰਜਾਬ ਦੇ ਰੋਪੜ ਨਾਲ ਤਾਅਲੁਕ ਰੱਖਣ ਵਾਲਾ ਉਨ੍ਹਾਂ ਦਾ ਪਰਿਵਾਰ ਰਾਜਸਥਾਨ ਦੇ ਗੰਗਾਨਗਰ ਵਿਚ ਵੱਸ ਗਿਆ ਸੀ।
ਪਰਿਵਾਰ ਵਿਚ ਪਿਤਾ ਨੂੰ ਗਾਉਣ ਦਾ ਸ਼ੌਂਕ ਸੀ ਪਾਰ ਇਹ ਸੁਪਨਾ ਪੁੱਤਰ ਜਗਜੀਤ ਰਾਹੀਂ ਪੂਰਾ ਕਰਨ ਲਈ ਉਨ੍ਹਾਂ ਨੇ ਉਸਤਾਦ ਲੱਭਿਆ|
ਗੰਗਾਨਗਰ ਰਹਿੰਦਿਆਂ ਜਗਜੀਤ ਨੇ ਉਸਤਾਦ ਜਮਾਲ ਖ਼ਾਨ ਤੋਂ ਸੰਗੀਤ ਦੀ ਤਾਲੀਮ ਹਾਸਿਲ ਕੀਤੀ ਤੇ ਫੇਰ ਗ੍ਰੇਜੁਏਸ਼ਨ ਲਈ ਰੁਖ ਕੀਤਾ ਡੀ ਏ ਵੀ ਕਾਲਜ ਜਲੰਧਰ ਦਾ...ਇਸ ਤੋਂ ਬਾਅਦ ਸੰਗੀਤ ਦੀ ਦੁਨੀਆ ਵਿਚ ਮਕਬੂਲੀਅਤ ਵਧੀ ਤਾਂ ਮੁੰਬਈ ਦਾ ਰੁਖ ਕੀਤਾ ਗਿਆ ਤੇ ਉਹ ਵੀ ਪਰਿਵਾਰ ਨੂੰ ਦੱਸੇ ਬਿਨਾਂ।
ਸੰਗੀਤਕ ਇੰਡਸਟਰੀ ਵਿਚ ਜਾਣ ਤੋਂ ਬਾਅਦ ਕਿਸ ਤਰ੍ਹਾਂ ਕੇਸ ਤਿਆਗਣੇ ਪਏ, ਪਰਿਵਾਰ ਨੂੰ ਬਿਨਾ ਦੱਸੇ ਵਿਆਹ ਕਰਵਾਇਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਸਫਰ ਦੀ ਦਾਸਤਾਨ ਦੱਸ ਰਹੇ ਹਨ ਜਗਜੀਤ ਸਿੰਘ ਦੇ ਛੋਟੇ ਭਰਾ ਕਰਤਾਰ ਸਿੰਘ।
(ਰਿਪੋਰਟ - ਸੁਨੀਲ ਕਟਾਰੀਆ, ਸ਼ੂਟ ਤੇ ਐਡਿਟ - ਦੇਵੇਸ਼ ਸਿੰਘ)