ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਬਾਰੇ ਜੋ ਗਾਣਾ ਗਾਇਆ ਉਸ ਉੱਤੇ ਕੀ ਵਿਵਾਦ ਭਖਿਆ

ਜੈਨੀ ਜੌਹਲ ਨੇ ਇੱਕ ਨਵੇਂ ਗੀਤ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਇਨਸਾਫ਼ ਲਈ ਕਥਿਤ ਤੌਰ 'ਤੇ ਦੇਰੀ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਹੈ।

ਇਹ ਗੀਤ ਯੂਟਿਊਬ ਉੱਪਰ 8 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਫ਼ਿਲਹਾਲ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਇਸ ਦਾ ਕਾਰਨ ਕਾਪੀਰਾਈਟ ਦੀ ਉਲੰਘਣਾ ਦੱਸਿਆ ਗਿਆ ਹੈ।

ਪਰ ਫ਼ਿਰ ਵੀ ਗਾਣੇ ਦੇ ਕੁਝ ਕਲਿਪ ਸੋਸ਼ਲ ਮੀਡੀਆ ਉੱਪਰ ਲਗਾਤਾਰ ਸ਼ੇਅਰ ਹੋ ਰਹੇ ਹਨ। ਜਾਣੋ ਇਸ ਵੀਡੀਓ ਵਿੱਚ ਕੀ ਹੈ ਤੇ ਕੌਣ ਹਨ ਜੈਨੀ ਜੌਹਲ।

(ਰਿਪੋਰਟ - ਅਵਤਾਰ ਸਿੰਘ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)