ਈਰਾਨ ’ਚ ਪਾਬੰਦੀਆਂ ਦੇ ਬਾਵਜੂਦ ਦਹਾਕਿਆਂ ਬਾਅਦ ਔਰਤਾਂ ਦਾ ਵੱਡਾ ਸੰਘਰਸ਼, 300 ਤੋਂ ਵੱਧ ਮੁਜ਼ਹਾਰੇ
ਬੀਬੀਸੀ ਈਰਾਨ ਤੋਂ ਔਰਤਾਂ ਦੇ ਪ੍ਰਦਰਸ਼ਨ ਦੇ ਸੈਂਕੜੇ ਵੀਡੀਓਜ਼ ਨੂੰ ਟਰੈਕ ਕਰ ਰਿਹਾ ਹੈ ਤੇ ਇਨ੍ਹਾਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਹਿਜਾਬ ਪਾਉਣ ਨੂੰ ਲੈ ਕੇ ਕਥਿਤ ਪੁਲਿਸ ਹਿਰਾਸਤ ਵਿੱਚ ਇੱਕ ਔਰਤ ਦੀ ਮੌਤ ਤੋਂ ਬਾਅਦ ਹਾਲਾਤ ਅਸਥਿਰ ਬਣੇ ਹੋਏ ਹਨ।
ਇਸ ਦੌਰਾਨ 300 ਤੋਂ ਵੱਧ ਮੁਜ਼ਹਾਰੇ ਕੀਤੇ ਗਏ ਅਤੇ ਪੁਲਿਸ ਵੱਲੋਂ ਲੋਕਾਂ ਉਪਰ ਲਾਠੀਚਾਰਜ ਵੀ ਕੀਤਾ ਗਿਆ। ਅਸੀਂ ਇੱਕ ਹਜ਼ਾਰ ਤੋਂ ਵੱਧ ਵੀਡੀਓਜ਼ ਦਾ ਵਿਸ਼ਲੇਸ਼ ਕੀਤਾ ਹੈ।
ਇਸ ਡਿਜੀਟਲ ਵੀਡੀਓ ਵਿੱਚ ਅਸੀਂ ਦੱਸਦੇ ਹਾਂ ਕਿ ਕਿਵੇਂ ਇਹਨਾਂ ਵੀਡੀਓਜ਼ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਉਹਨਾਂ ਦੀ ਸਮੱਗਰੀ, ਸਥਾਨ ਅਤੇ ਮਿਤੀ ਸਟੈਂਪ ਦਾ ਵਿਸ਼ਲੇਸ਼ਣ ਕਰਕੇ ਦੇਸ਼ ਭਰ ਵਿੱਚ ਹੁੰਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਇੱਕ ਵਿਲੱਖਣ ਸਮਝ ਪ੍ਰਾਪਤ ਕੀਤੀ ਗਈ।