ਜਦੋਂ ਮਹਾਰਾਣੀ ਐਲਿਜ਼ਾਬੈਥ II ਭਾਰਤ ਆਏ ਸਨ
ਇਹ ਨਜ਼ਾਰਾ ਉਸ ਵੇਲੇ ਦਾ ਹੈ ਜਦੋਂ ਮਹਾਰਾਣੀ ਐਲਿਜ਼ਾਬੈਥ II ਭਾਰਤ ਆਏ ਸਨ। ਉਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਇੱਕ ਸਟੀਲ ਫੈਕਟਰੀ ਵਿੱਚ ਉਹ ਕਾਮਿਆਂ ਨੂੰ ਵੀ ਮਿਲੇ ਸਨ।
ਆਪਣੇ ਭਾਰਤ ਦੌਰੇ ਦੌਰਾਨ ਉਹ ਕੋਲਕਾਤਾ ਵੀ ਪਹੁੰਚੇ ਸਨ। ਉਨ੍ਹਾਂ ਦੇ ਨਾਲ ਪ੍ਰਿੰਸ ਫਿਲਿਪ ਵੀ ਸਨ। ਗਵਰਨਰ ਹਾਊਸ ਜਾਂਦੇ ਹੋਏ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮਹਾਰਾਣੀ ਐਲਿਜ਼ਾਬੈਥ ਜਦੋਂ ਬੈਂਗਲੁਰੂ ਪਹੁੰਚੇ ਤਾਂ ਏਅਰਪੋਰਟ ’ਤੇ ਬੈਂਗਲੁਰੂ ਦੇ ਮਹਾਰਾਜਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਪ੍ਰਿੰਸ ਫਿਲਿਪ ਦੇ ਨਾਲ ਮੁੰਬਈ ਪਹੁੰਚੇ ਸਨ। ਵਾਰਾਣਸੀ ਵਿੱਚ ਮਹਾਰਾਣੀ ਦੇ ਸਵਾਗਤ ਵਿੱਚ 14 ਹਾਥੀਆਂ ਦੇ ਨਾਲ ਜਲੂਸ ਕੱਢਿਆ ਗਿਆ। ਉੱਥੇ ਵੀ ਲੋਕਾਂ ਦੀ ਭੀੜ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਬੇਤਾਬ ਸੀ।