ਬਠਿੰਡਾ ਵਿਚ ਆਰਗੈਨਿਕ ਸਬਜ਼ੀਆਂ ਵੇਚਣ ਵਾਲਾ ਜੋੜਾ : ਮਿੰਟਾਂ ਵਿਚ ਲੈ ਜਾਂਦੇ ਨੇ ਖ਼ਰੀਦਦਾਰ
ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਗੁਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਜੈਵਿਕ ਢੰਗ ਨਾਲ ਸਬਜ਼ੀਆਂ ਦੀ ਖੇਤੀ ਕਾਰਨ ਇਲਾਕੇ ਵਿੱਚ ਕਾਫ਼ੀ ਮਸ਼ਹੂਰ ਹਨ। ਆਪਣੇ ਪਿੰਡ ਤੋਂ ਸ਼ਹਿਰ ਬਠਿੰਡਾ ਆ ਕੇ ਹਫ਼ਤੇ ਵਿੱਚ ਦੋ ਦਿਨ ਇਹ ਪਰਿਵਾਰ ਇਨ੍ਹਾਂ ਸਬਜ਼ੀਆਂ ਨੂੰ ਵੇਚਦਾ ਹੈ।
ਸਬਜ਼ੀਆਂ ਸ਼ਹਿਰ ਵਿੱਚ ਨਿਰਧਾਰਿਤ ਥਾਂ ਉੱਤੇ ਜਿਵੇਂ ਹੀ ਪਹੁੰਚਦੀਆਂ ਹਨ ਤਾਂ ਕੁਝ ਹੀ ਮਿੰਟਾਂ ਵਿੱਚ ਸਾਰੀਆਂ ਸਬਜ਼ੀਆਂ ਵਿੱਕ ਜਾਂਦੀਆਂ ਹਨ। ਕੈਮੀਕਲ ਜਾਂ ਹੋਰ ਰਸਾਇਣਾਂ ਤੋਂ ਰਹਿਤ ਇਨ੍ਹਾਂ ਸਬਜ਼ੀਆਂ ਨੂੰ ਖਰੀਦਣ ਵਾਲਿਆਂ ਵਿੱਚ ਐੱਨਆਰਆਈ ਵੀ ਸ਼ਾਮਲ ਹਨ।
ਦੋ ਏਕੜ ਤੋਂ ਸ਼ੁਰੂ ਹੋਈ ਆਰਗੈਨਿਕ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ ਹੈ, ਇੱਕ ਨਿੱਜੀ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਹੋਈ ਇਸ ਆਰਗੈਨਿਕ ਖੇਤੀ ਤੋਂ ਹੁੰਦੇ ਮੁਨਾਫ਼ੇ ਨੇ ਇਸ ਪਤੀ-ਪਤਨੀ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ।
ਗੁਰਦੀਪ ਸਿੰਘ ਮੁਤਾਬਕ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਾਥ ਨਹੀਂ ਮਿਲ ਰਿਹਾ ਪਰ ਕਈ ਸੰਸਥਾਵਾਂ ਸਹਾਈ ਹੁੰਦੀਆਂ ਹਨ।
(ਰਿਪੋਰਟ – ਸੁਰਿੰਦਰ ਮਾਨ, ਐਡਿਟ – ਅਮਸਾ ਹਾਫ਼ਿਜ਼)