ਬਿਜਲੀ ਸੋਧ ਬਿੱਲ: ਸੰਸਦ ਤੋਂ ਸੜਕ ਤੱਕ ਵਿਰੋਧ ਹੀ ਵਿਰੋਧ

ਵੀਡੀਓ ਕੈਪਸ਼ਨ, ਬਿਜਲੀ ਸੋਧ ਬਿੱਲ: ਸੰਸਦ ਤੋਂ ਸੜਕ ਤੱਕ ਵਿਰੋਧ ਹੀ ਵਿਰੋਧ

ਵੱਖ-ਵੱਖ ਸਿਆਸੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦੇ ਸੁਰ ਭਾਰਤ ਸਰਕਾਰ ਵੱਲੋਂ ਸੰਸਦ ਵਿੱਚ ਲਿਆਂਦੇ ਗਏ ਬਿਜਲੀ ਸੋਧ ਬਿੱਲ 2022 ਖ਼ਿਲਾਫ਼ ਸੁਣਨ ਨੂੰ ਮਿਲੇ।

ਜਿਸ ਵੇਲੇ ਇਸ ਬਿੱਲ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਵੀ ਵਿਰੋਧ ਦੇਖਣ ਨੂੰ ਮਿਲਿਆ ਅਤੇ ਹੁਣ ਇਸ ਬਿੱਲ ਨੂੰ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ।

ਕਾਂਗਰਸ ਵੱਲੋਂ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਇਸ ਬਿੱਲ ਖ਼ਿਲਾਫ਼ ਸੰਸਦ ਅੰਦਰ ਵਿਰੋਧ ਜਤਾਇਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਵਿਸ਼ੇ ਸੂਬਿਆਂ ਦੇ ਹਨ ਅਤੇ ਅਤੇ ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਅਧਿਕਾਰ ਖੋਹਣਾ ਸੰਘੀ ਢਾਂਚੇ ਲਈ ਠੀਕ ਨਹੀਂ ਹਨ।

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ 2020 ਦੌਰਾਨ ਮੌਜੂਦਾ ਸਮੇਂ ਲਾਗੂ ਬਿਜਲੀ ਐਕਟ 2003 ਵਿੱਚ ਕੁਝ ਸੋਧਾਂ ਕਰਕੇ ਬਿਜਲੀ ਸੋਧ ਬਿੱਲ 2020 ਤਿਆਰ ਕੀਤਾ ਸੀ। ਪਰ ਇਸ ਨੂੰ ਸੰਸਦ ਵਿਚ ਪੇਸ਼ 2022 ਵਿਚ ਕੀਤਾ ਗਿਆ ਹੈ।

(ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)