ਪਾਣੀਆਂ ’ਤੇ ਮੁਲਕਾਂ ਦੀ ਵੰਡ ਵਿਚਕਾਰ ਸੁਰਾਂ ਦਾ ਸਾਂਝਾ ਵਿਰਸਾ ਚੇਤੇ ਕਰਵਾ ਰਹੇ ਇਹ ਪੰਜਾਬੀ
ਇਸ ਅਗਸਤ ਮਹੀਨੇ ਜਿੱਥੇ ਇੱਕ ਪਾਸੇ ਭਾਰਤ-ਪਾਕਿਸਤਾਨ ਅਜ਼ਾਦੀ ਦੇ 75ਵੇਂ ਦਿਹਾੜੇ ਦਾ ਜਸ਼ਨ ਮਨਾ ਰਹੇ ਹਨ, ਉੱਥੇ ਹੀ ਕਈ ਪੰਜਾਬੀਆਂ ਨੂੰ ਵੰਡ ਦਾ ਦਰਦ ਵੀ ਚੇਤੇ ਹੈ।
ਉਨ੍ਹਾਂ ਆਪਣੇ ਗੀਤਾਂ ਰਾਹੀਂ ਸੰਗੀਤ ਤੇ ਸਾਂਝੀਵਾਲਤਾ ਦੇ ਰਿਸ਼ਤੇ ਨੂੰ ਯਾਦ ਕਰਨ ਦੀ ਪਹਿਲ ਕੀਤੀ ਹੈ।
ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਸ਼ੈੱਫੀਲਡ ਦੇ ਡਾ. ਰਾਧਾ ਕਪੂਰੀਆ ਨੇ ‘ਪਾਰਟੀਸ਼ੀਅਨਜ਼ ਮਿਊਜ਼ੀਕਲ ਲੈਗੇਸੀ’ ਨਾਂ ਦਾ ਇੱਕ ਪ੍ਰੋਗਰਾਮ ਉਲੀਕਿਆ ਹੈ।
ਹਾਲ ਵਿੱਚ ਉਨ੍ਹਾਂ ਨੇ ਇੱਕ ਆਨਲਾਈਨ ਵਿਚਾਰ ਵਿਟਾਂਦਰਾ ਅਤੇ ਸੰਗੀਤ ਸੰਮੇਲਨ (ਮਿਊਜ਼ੀਕਲ ਕੌਂਸਰਟ) ਦਾ ਆਯੋਜਨ ਕੀਤਾ ਹੈ।
ਇਸ ’ਚ ਭਾਰਤ ਤੋਂ ਸ਼ਾਮਲ ਹੋਏ ਹਨ ‘ਚਾਰ ਯਾਰ ਫ਼ਕੀਰੀ ਕੁਆਰਟੇਟ’, ਪਾਕਿਸਤਾਨ ਤੋਂ ਸੂਫ਼ੀ ਬੈਂਡ ਮਾਰੀਫ਼ਤ ਅਤੇ ਬ੍ਰਿਟੇਨ ਦੀਆਂ ਦਿ ਗਰੇਵਾਲ ਟਵਿੰਜ਼।
ਵੀਡੀਓ ਰਿਪੋਰਟ- ਤਨੀਸ਼ਾ ਚੌਹਾਨ ਤੇ ਰਾਜਨ ਪਪਨੇਜਾ