ਟਰਾਂਸਜੈਂਡਰ ਜੋੜੇ ਦਾ ਪ੍ਰੇਮ ਵਿਆਹ ਇੰਝ ਬਣਿਆ ਗਿਆ ਖ਼ਾਸ

ਵੀਡੀਓ ਕੈਪਸ਼ਨ, ਟਰਾਂਸਜੈਂਡਰ ਜੋੜੇ ਦਾ ਪ੍ਰੇਮ ਵਿਆਹ ਇੰਝ ਬਣਿਆ ਗਿਆ ਖ਼ਾਸ

ਮਹਾਰਾਸ਼ਟਰ ਦੇ ਪੂਣੇ ਨੇੜੇ ਪਿਪਰੀ ਚਿੰਚਵਡ ਦੇ ਟ੍ਰਾਂਸਵੁਮੈਨ ਰੂਪਾ ਅਤੇ ਟ੍ਰਾਂਸਮੈਨ ਪ੍ਰੇਮ ਨੇ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਹੈ, 17 ਜੁਲਾਈ ਨੂੰ ਰੂਪਾ ਟਾਂਕਸਾਲ ਅਤੇ ਪ੍ਰੇਮ ਲੋਟਲੀਕਰ ਨੇ ਵਿਆਹ ਕਰਵਾ ਲਿਆ।

ਰੂਪਾ ਅਤੇ ਪ੍ਰੇਮ ਦੀ ਮੁਲਾਕਾਤ ਟ੍ਰਾਂਸ ਕਮਿਊਨਿਟੀ ਦੇ ਇੱਕ ਪ੍ਰੋਗਰਾਮ ਦੌਰਾਨ ਹੋਈ, ਦੋਵੇਂ ਦੋਸਤ ਬਣੇ ਅਤੇ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਪਰ ਟ੍ਰਾਂਸਮੈਨ ਅਤੇ ਟ੍ਰਾਂਸਜੈਂਡਰ ਦੇ ਤੌਰ ਉੱਤੇ ਦੋਵਾਂ ਦਾ ਸਫ਼ਰ ਔਖਾ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਇੱਕ ਦਿਨ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਨੂੰ ਸਵੀਕਾਰ ਕਰਨਗੇ।

ਪ੍ਰੇਮ ਮੁਤਾਬਕ ਸਮਾਜ ਦਾ ਨਜ਼ਰੀਆ ਬਦਲੇਗਾ ਪਰ ਇਸ ਸਭ ਲਈ ਸਮਾਜ ਨੂੰ ਉਨ੍ਹਾਂ ਨੂੰ ਅਪਣਾਉਣਾ ਹੋਵੇਗਾ।

ਰੂਪਾ ਅਤੇ ਪ੍ਰੇਮ ਦਾ ਵਿਆਹ ਸਮਾਜ ਲਈ ਭਾਵੇਂ ਇੱਕ ਵੱਖਰੀ ਚੀਜ਼ ਹੈ ਪਰ ਉਨ੍ਹਾਂ ਲਈ ਇਹ ਸਭ ਬਾਕੀ ਵਿਆਹਾਂ ਵਾਂਗ ਹੀ ਹੈ। ਘਰ ਦੇ ਕੰਮ, ਨੌਕਰੀ, ਮਹਿਮਾਨ ਅਤੇ ਬਜ਼ੁਰਗਾਂ ਦਾ ਖ਼ਿਆਲ ਰੱਖਣਾ...ਸਭ ਕੁਝ ਇੱਕੋ-ਜਿਹਾ ਹੈ। ਹੁਣ ਇਨ੍ਹਾਂ ਦੋਵਾਂ ਦੀ ਇੱਛਾ ਭਵਿੱਖ ਵਿੱਚ ਬੱਚਾ ਗੋਦ ਲੈਣ ਦੀ ਹੈ।

(ਰਿਪੋਰਟ – ਬੀਬੀਸੀ ਮਰਾਠੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)