ਸਿੱਧੂ ਮੂਸੇਵਾਲਾ ਦੇ ਫ਼ੈਨ ਗੁਜਰਾਂਵਾਲਾ ਦੇ ਨੂਹ ਬੱਟ ਦੀ ਮਿਹਨਤ ਦੀ ਕਹਾਣੀ
ਬਰਮਿੰਘਮ ’ਚ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਈਵੈਂਟ ’ਚ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਮੁਹੰਮਦ ਨੂਹ ਦਸਤਗੀਰ ਬੱਟ ਨੇ 109 ਕਿੱਲੋਗ੍ਰਾਮ ਤੋਂ ਵੱਧ ਕੈਟੇਗਰੀ ’ਚ ਗੋਲਡ ਮੈਡਲ ਜਿੱਤਿਆ ਹੈ।
ਵੇਟਲਿਫਟਰ ਮੁਹੰਮਦ ਨੂਹ ਦਸਤਗੀਰ ਬੱਟ ਦੇ ਅੱਬਾ ਗੁਲਾਮ ਦਸਤਗੀਰ ਬੱਟ ਹਿੰਦੁਸਤਾਨ-ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਕਹਿੰਦੇ ਹਨ ਕਿ ਇਨਸਾਨੀਅਤ ਸਭ ਤੋਂ ਵੱਡਾ ਮਜ਼ਹਬ ਹੈ। ਭਾਰਤੀ ਪੰਜਾਬ ਨਾਲ ਸਾਂਝ ਬਾਰੇ ਗੁਲਾਮ ਦਸਗੀਰ ਦੱਸਦੇ ਹਨ ਕਿ ਨੂਹ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਹਨ।
ਨੂਹ ਦੇ ਅੱਬਾ ਗੁਲਾਮ ਦਸਤਗੀਰ ਖ਼ੁਦ ਵੀ ਇੱਕ ਵੇਟਲਿਫ਼ਟਰ ਰਹਿ ਚੁੱਕੇ ਹਨ ਅਤੇ ਵਰਲਡ ਚੈਂਪੀਅਨ ਬਣਨ ਦੀ ਖਾਹਿਸ਼ ਰੱਖਦੇ ਸਨ ਪਰ ਹੁਣ ਉਹ ਆਪਣਾ ਸੁਪਨਾ ਔਲਾਦ ਰਾਹੀਂ ਪੂਰਾ ਕਰਨ ਦੀ ਆਸ ਰੱਖਦੇ ਹਨ।
ਪੁੱਤ ਦੀ ਤਿਆਰੀ ਲਈ ਤੜਕੇ ਉੱਠਕੇ ਮਾਂ ਜਿੱਥੇ ਖਾਣਾ ਤਿਆਰ ਕਰਦੀ ਰਹੀ ਉੱਥੇ ਹੀ ਰੋਜ਼ਾਨਾ ਦੇ ਸਕੈਡਿਊਲ ਬਾਰੇ ਦੱਸਦਿਆਂ ਨੂਹ ਦੇ ਅੱਬਾ ਇਹ ਵੀ ਜ਼ਿਕਰ ਕਰਦੇ ਹਨ ਕਿ ਲੰਘੇ 3-4 ਮਹੀਨਿਆਂ ਵਿੱਚ ਇਕੱਲੀ ਡਾਈਟ ਉੱਤੇ ਹੀ ਲਗਭਗ 10 ਲੱਖ ਰੁਪਏ ਖ਼ਰਚੇ ਹਨ।
(ਰਿਪੋਰਟ – ਅਲੀ ਕਾਜ਼ਮੀ, ਐਡਿਟ – ਅਸਮਾ ਹਾਫ਼ਿਜ਼)