ਰਾਸ਼ਟਰਮੰਡਲ ਖੇਡਾਂ 2022: ਖੰਨਾ ਦੇ ਗੁਰਦੀਪ ਸਿੰਘ ਦਾ ਰਾਸ਼ਟਰਮੰਡਲ ਖੇਡਾਂ ਤੱਕ ਪਹੁੰਚਣ ਦਾ ਸਫ਼ਰ
ਵੇਟਲਿਫ਼ਟਰ ਗੁਰਦੀਪ ਸਿੰਘ ਨੇ 109+ ਕਿੱਲੋ ਭਾਰ ਵਰਗ ਵਿੱਚ ਕੁੱਲ 390 ਕਿੱਲੋ ਭਾਰ ਚੁੱਕ ਕੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਹੈ।
ਇਸ ਦੇ ਨਾਲ ਹੀ ਭਾਰਤੀ ਵੇਟਲਿਫ਼ਟਰਾਂ ਵੱਲੋਂ ਜਿੱਤੇ ਮੈਡਲਾਂ ਦੀ ਗਿਣਤੀ ਦਹਾਈ ਦੇ ਅੰਕ ਵਿੱਚ ਪਹੁੰਚ ਗਈ ਹੈ ਜਦਕਿ ਕੁੱਲ ਮੈਡਲ 18 ਹੋ ਗਏ ਹਨ।
ਖੰਨਾ ਨੇੜਲੇ ਪਿੰਡ ਦੇ ਗੁਰਦੀਪ ਸਿੰਘ ਨੇ ਸਨੈਚ ਵਿੱਚ 167 ਅਤੇ ਕਲੀਨ ਐਂਡ ਜਰਕ ਵਿੱਚ 223 ਕਿੱਲੋ ਭਾਰ ਚੁੱਕਿਆ।
ਇਸ ਈਵੈਂਟ ਵਿੱਚ ਪਾਕਿਸਤਾਨ ਦੇ ਮੁਹੰਮਦ ਨੂਹ ਦਸਤਗੀਰ ਬੱਟ ਨੇ ਗੋਲ਼ਡ ਮੈਡਲ ਜਿੱਤਿਆ ਜਦੋਂਕਿ ਨਿਊਜ਼ੀਲੈਂਡ ਦੇ ਡੇਵਿਡ ਐਂਡਰਿਊ ਨੇ ਸਿਲਵਰ ਮੈਡਲ ਜਿੱਤਿਆ।
ਰਿਪੋਰਟ- ਗੁਰਮਿੰਦਰ ਗਰੇਵਾਲ ਬੀਬੀਸੀ ਲਈ
ਐਡਿਟ- ਦੇਵੇਸ਼